ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਸ਼ੂਗਰ ਲੈਵਲ ਵੱਧਣਾ ਸਰੀਰ ਦੇ ਨਾਲ ਨਾਲ ਚਮੜੀ ਦੇ ਲਈ ਵੀ ਹਾਨੀਕਾਰਕ ਹੁੰਦਾ ਹੈ। ਬੱਲਡ ਸ਼ੂਗਰ ਲੇਵਲ ਵਧਣ ਨਾਲ ਖੂਨ ਦਾ ਪ੍ਰਵਾਹ ਵੀ ਪ੍ਰਭਾਵਿਤ ਹੁੰਦਾ ਹੈ। ਸਰੀਰ ਦੇ ਅੰਗਾਂ ਵਿਚ ਪੋਸ਼ਕ ਤੱਤਾਂ ਦੀ ਆਪੂਰਤੀ ਠੀਕ ਢੰਗ ਨਾਲ ਨਹੀਂ ਹੋ ਸਕਦੀ, ਅਤੇ ਇਸ ਦਾ ਬੁਰਾ ਅਸਰ ਸਿਹਤ ਅਤੇ ਚਮੜੀ ਤੇ ਪੈਂਦਾ ਹੈ।
ਡਾਇਬਿਟੀਜ ਵਿਚ ਸ਼ੂਗਰ ਨੂੰ ਕੰਟਰੋਲ ਨਾ ਕਰਨ ਨਾਲ ਚਮੜੀ ਸਮੇਂ ਤੋਂ ਪਹਿਲਾਂ ਹੀ ਮੂਰਝਾ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਡਾਇਬਿਟੀਜ਼ ਵਧਣ ਤੇ ਚਮੜੀ ਤੇ ਦਿਖਣ ਵਾਲੇ ਲੱਛਣਾਂ ਬਾਰੇ ਦੱਸਾਂਗੇ।ਸ਼ੂਗਰ ਲੇਵਲ ਵਧਣ ਨਾਲ ਗਰਦਨ ਦੀ ਚਮੜੀ ਕਾਲੀ ਹੋ ਜਾਂਦੀ ਹੈ। ਗਰਦਨ ਤੋਂ ਇਲਾਵਾ ਡਾਰਕ ਪੈਚ ਸਰੀਰ ਦੇ ਹੋਰ ਅੰਗਾਂ ਤੇ ਵੀ ਨਜ਼ਰ ਆ ਸਕਦੇ ਹਨ।
ਸਰੀਰ ਵਿੱਚ ਰੁੱਖਾਪਣ ਨਜ਼ਰ ਆ ਰਿਹਾ ਹੈ, ਇਹ ਡਾਇਬਿਟੀਜ ਵਧਣ ਦਾ ਸੰਕੇਤ ਹੋ ਸਕਦਾ ਹੈ। ਡਾਇਬਟੀਜ਼ ਵਿੱਚ ਅੰਡਰ ਆਰਮਸ ਵਿੱਚ ਵੀ ਕਾਲਾਪਨ ਆ ਸਕਦਾ ਹੈ। ਇਸ ਦਾ ਇਲਾਜ ਸਕਿਨ ਰੋਗ ਡਾਕਟਰ ਤੋਂ ਜ਼ਰੂਰ ਕਰਵਾਓ। ਡਾਇਬਟੀਜ਼ ਵਧਣ ਦੇ ਕਾਰਨ ਚਮੜੀ ਤੇ ਛਾਲੇ ਨਜਰ ਆ ਸਕਦੇ ਹਨ।
ਛਾਲੇ ਦੀ ਸਮੱਸਿਆ ਉਨ੍ਹਾਂ ਮਰੀਜ਼ਾਂ ਵਿੱਚ ਜ਼ਿਆਦਾ ਹੁੰਦੀ ਹੈ, ਜੋ ਡਾਇਬਿਟੀਜ਼ ਨਿਯੂਰੋਪੈਥੀ ਨਾਲ ਪੀਡਤ ਹੋਣ। ਸ਼ੂਗਰ ਲੇਵਲ ਵਧਣ ਦੇ ਨਾਲ ਉਗਂਲੀਆ, ਪੈਰਾਂ ਤੇ ਛਾਲੇ ਹੋ ਸਕਦੇ ਹਨ। ਜੇਕਰ ਛਾਲਿਆਂ ਦੀ ਸਮੱਸਿਆ ਵਧ ਰਹੀ ਹੈ, ਤਾਂ ਤੁਸੀਂ ਘਰੇਲੂ ਨੁਸਖੇ ਅਜਮਾਉਣ ਦੀ ਬਜਾਏ ਡਾਕਟਰ ਨਾਲ ਸੰਪਰਕ ਕਰੋ।
ਡਾਇਬਿਟੀਜ਼ ਦੇ ਕਾਰਨ ਜਖਮ ਭਰਨ ਵਿੱਚ ਸਮਾਂ ਲੱਗ ਸਕਦਾ ਹੈ। ਜੇਕਰ ਇਹ ਸਮੱਸਿਆ ਗੰਭੀਰ ਹੋ ਜਾਂਦੀ ਹੈ, ਤਾਂ ਇਸ ਨੂੰ ਡਾਈਬਟੀਕ ਅਲਸਰ ਕਹਿੰਦੇ ਹਨ। ਸ਼ੂਗਰ ਲੇਬਲ ਵਧਣ ਨਾਲ ਖੂਨ ਦਾ ਪ੍ਰਵਾਹ ਹੌਲੀ ਹੋ ਜਾਂਦਾ ਹੈ, ਅਤੇ ਸੱਟ ਲੱਗਣ ਜਾਂ ਚਮੜੀ ਦੇ ਛਿੱਲ ਜਾਣ ਤੇ ਜਖਮ ਭਰਨ ਵਿੱਚ ਸਮਾਂ ਲੱਗ ਸਕਦਾ ਹੈ।
ਸ਼ੂਗਰ ਲੇਵਲ ਹੋਨ ਦੇ ਕਾਰਨ ਚਮੜੀ ਤੇ ਖੁਜ਼ਲੀ ਦੀ ਸਮੱਸਿਆ ਹੋ ਸਕਦੀ ਹੈ। ਡਾਇਬਟੀਜ਼ ਵਿੱਚ ਫੋਫਲੇ ਪੈਣ ਦੇ ਲੱਛਣ ਨਜ਼ਰ ਆ ਸਕਦੇ ਹਨ। ਡਾਇਬਿਟੀਜ ਵਧਣ ਤੇ ਹੱਥਾਂ-ਪੈਰਾਂ ਵਿਚ ਸੋਜ ਨਜ਼ਰ ਆ ਸਕਦੀ ਹੈ। ਇਨ੍ਹਾਂ ਲੱਛਣਾਂ ਨੂੰ ਬਿਲਕੁਲ ਵੀ ਨਜ਼ਰ ਅੰਦਾਜ਼ ਨਾ ਕਰੋ।
ਡਾਇਬਿਟੀਜ ਹੋਣ ਤੇ ਅੱਖਾਂ ਦੇ ਥੱਲੇ ਸੋਜ, ਡਾਰਕ ਸਰਕਲ, ਚਮੜੀ ਡਿੱਲੀ ਆਉਣ ਵਰਗੇ ਲੱਛਣ ਨਜ਼ਰ ਆ ਸਕਦੇ ਹਨ। ਕਈ ਵਾਰ ਮੌਸਮ ਬਦਲਣ ਤੇ ਵੀ ਇਹ ਲੱਛਣ ਨਜ਼ਰ ਆ ਸਕਦੇ ਹਨ। ਲੰਬੇ ਸਮੇਂ ਤਕ ਬਣੇ ਰਹਿਣ ਵਾਲੇ ਲ਼ਛਣ ਡਾਇਬਿਟੀਜ ਦਾ ਸੰਕੇਤ ਹੋ ਸਕਦਾ ਹੈ। ਅਜਿਹੀ ਸਮੱਸਿਆ ਹੋਣ ਤੇ ਡਾਕਟਰ ਨੂੰ ਜਰੂਰ ਦਿਖਾਉ।
ਡਾਇਬਿਟੀਜ਼ ਵਿੱਚ ਚਮੜੀ ਨੂੰ ਹੈਲਦੀ ਰੱਖਣ ਦੇ ਲਈ ਕੁਝ ਗੱਲਾਂ ਦਾ ਧਿਆਨ ਜ਼ਰੂਰ ਰੱਖੋਂ।ਚਮੜੀ ਨੂੰ ਸਾਫ ਰੱਖੋ, ਜ਼ਿਆਦਾ ਮੇਕੱਅਪ ਕਰਨ ਤੋਂ ਬਚੋ।ਚਮੜੀ ਨੂੰ ਡਰਾਈਨੇਸ ਤੋਂ ਬਚਾਉਣ ਲਈ ਪੂਰੀ ਮਾਤਰਾ ਵਿਚ ਪਾਣੀ ਦਾ ਸੇਵਨ ਕਰੋ। ਚਮੜੀ ਨੂੰ ਹਾਈਡਰੇਟ ਰੱਖਣ ਦੇ ਲਈ ਕ੍ਰੀਮ ਅਤੇ ਲੋਸ਼ਨ ਦਾ ਇਸਤੇਮਾਲ ਕਰੋ।
ਚਮੜੀ ਨੂੰ ਏਜਿੰਗ ਸਾਇੰਨਸ ਤੋਂ ਬਚਾਉਣ ਲਈ ਹਫਤੇ ਵਿੱਚ ਇਕ ਵਾਰ ਸਕਰਬਿੰਗ ਕਰੋ, ਅਤੇ ਫੇਸ ਪੈਕ ਅਪਲਾਈ ਕਰੋ। ਡਾਇਬਿਟੀਜ਼ ਹੋਣ ਤੇ ਚਮੜੀ ਤੇ ਸੋਜ, ਡੀਲੀ ਸਕਿਨ, ਛਾਲੇ, ਜਖਮ ਨਾ ਭਰਨਾ, ਚਮੜੀ ਤੇ ਖੁਜ਼ਲੀ ਅਤੇ ਰੈਸ਼ਿਜ਼, ਗਰਦਨ ਕਾਲੀ ਹੋਣ ਵਰਗੇ ਲੱਛਣ ਨਜ਼ਰ ਆ ਸਕਦੇ ਹਨ।
ਜੇਕਰ ਲੰਬੇ ਸਮੇਂ ਤੋਂ ਤੁਹਾਡੀ ਸਮੱਸਿਆ ਠੀਕ ਨਹੀਂ ਹੋ ਰਹੀ, ਤਾਂ ਤੁਸੀਂ ਇੰਨਾਂ ਲੱਛਣਾਂ ਨੂੰ ਨਾਰਮਲ ਸਮਝ ਕੇ ਬਿਲਕੁਲ ਵੀ ਨਜ਼ਰ ਅੰਦਾਜ਼ ਨਾ ਕਰੋ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।