ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਬਹੁਤ ਸਾਰੇ ਲੋਕਾਂ ਨੂੰ ਬੈਚੇਨੀ ਅਤੇ ਘਬਰਾਹਟ ਦੀ ਸਮਸਿਆ ਹੂੰਦੀ ਹੈ। ਉਹਨਾਂ ਨੂੰ ਬਹੁਤ ਛੇਤੀ ਘਬਰਾਹਟ ਅਤੇ ਬੇਚੈਨੀ ਹੋਣ ਲੱਗ ਜਾਂਦੀ ਹੈ। ਬੇਚੈਨੀ ਅਤੇ ਘਬਰਾਹਟ ਹੋਣ ਦੇ ਕਈ ਕਾਰਨ ਹੁੰਦੇ ਹਨ। ਜਿਵੇਂ ਕਈ ਵਾਰ ਬਲੱਡ ਪ੍ਰੈਸ਼ਰ ਦਾ ਘੱਟ ਹੋ ਜਾਣਾ ਜਾਂ ਫਿਰ ਬਲੱਡ ਪ੍ਰੈਸ਼ਰ ਦੇ ਵਧ ਜਾਣ ਨਾਲ ਬੇਚੈਨੀ ਅਤੇ ਘਬਰਾਹਟ ਹੋਣ ਲਗ ਜਾਂਦੀ ਹੈ।
ਇਸ ਤੋਂ ਇਲਾਵਾ ਜ਼ਿਆਦਾ ਮਾਨਸਿਕ ਤਨਾਅ ਲੈਣ ਕਾਰਨ ਵੀ ਬੇਚੈਨੀ ਹੋਣ ਲੱਗ ਜਾਂਦੀ ਹੈ ਅਤੇ ਜਾਂ ਫਿਰ ਪੇਟ ਵਿੱਚ ਗੈਸ, ਐਸਡੀਟੀ ਅਤੇ ਸ਼ੂਗਰ ਲੇਵਲ ਵਧਣ ਦੇ ਕਾਰਨ ਵੀ ਬੇਚੈਨੀ ਅਤੇ ਘਬਰਾਹਟ ਹੋਣ ਲੱਗ ਜਾਂਦੀ ਹੈ। ਇਹ ਸਮਸਿਆ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦੀ ਹੈ। ਇਸ ਸਮਸਿਆ ਨੂੰ ਅਸੀਂ ਘਰ ਬੈਠੇ ਠੀਕ ਕਰ ਸਕਦੇ ਹਾਂ।
ਜੇਕਰ ਤੁਹਾਨੂੰ ਇਹ ਸਮਸਿਆ ਜ਼ਿਆਦਾ ਹੈ, ਤਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਇਹਨਾਂ ਨੁਖਸਿਆ ਨੂੰ ਅਪਣਾ ਕੇ ਬੇਚੈਨੀ ਅਤੇ ਘਬਰਾਹਟ ਨੂੰ ਠੀਕ ਕਰ ਸਕਦੇ ਹੋ।ਜਿਨ੍ਹਾਂ ਲੋਕਾਂ ਨੂੰ ਬੈਚੇਨੀ ਅਤੇ ਘਬਰਾਹਟ ਦੀ ਸਮਸਿਆ ਹੈ, ਤਾਂ ੳਨਾਂ ਲਈ ਗਾਂ ਦਾ ਘਿਓ ਬਹੁਤ ਫਾਇਦੇਮੰਦ ਹੁੰਦਾ ਹੈ।ਕਈ ਵਾਰ ਇਹ ਸਮਸਿਆ ਜ਼ਿਆਦਾ ਥਕਾਨ ਦੀ ਵਜ੍ਹਾ ਨਾਲ ਵੀ ਹੋ ਜਾਂਦੀ ਹੈ। ਇਸ ਲਈ ਤੁਸੀਂ ਆਪਣੇ ਆਪ ਨੂੰ ਰਿਲਕਸ ਕਰਨ ਲਈ ਗਾਂ ਦਾ ਘਿਓ ਨਕ ਵਿਚ ਪਾਊ। ਇਸ ਨਾਲ ਮਨ ਅਤੇ ਦਿਮਾਗ ਸ਼ਾਂਤ ਹੋ ਜਾਂਦੇ ਹਨ ਅਤੇ ਘਬਰਾਹਟ ਤੋਂ ਅਰਾਮ ਮਿਲਦਾ ਹੈ।
ਬੈਚੇਨੀ ਅਤੇ ਘਬਰਾਹਟ ਸੌਂਫ ਅਤੇ ਮਿਸ਼ਰੀ ਨੂੰ ਖਾਣ ਨਾਲ ਵੀ ਠੀਕ ਹੋ ਜਾਂਦੀ ਹੈ। ਕਈ ਵਾਰ ਪੇਟ ਵਿੱਚ ਗੈਸ ਅਤੇ ਐਸੀਡਿਟੀ ਦੇ ਕਾਰਨ ਘਬਰਾਹਟ ਅਤੇ ਬੈਚੇਨੀ ਹੋਂਣ ਲਗ ਜਾਂਦੀ ਹੈ। ਜੇਕਰ ਤੁਹਾਨੂੰ ਵੀ ਅਜਿਹੀ ਬੈਚੇਨੀ ਅਤੇ ਘਬਰਾਹਟ ਮਹਿਸੂਸ ਹੁੰਦੀ ਹੈ, ਤਾਂ ਤੁਸੀਂ ਸੌਂਫ ਅਤੇ ਮਿਸ਼ਰੀ ਦਾ ਸੇਵਨ ਕਰ ਸਕਦੇ ਹੋ।
ਇਸ ਨਾਲ ਪੇਟ ਵਿੱਚ ਗੈਸ ਦੀ ਸਮਸਿਆ ਵੀ ਠੀਕ ਹੋ ਜਾਵੇਗੀ ਅਤੇ ਸੌਂਫ ਅਤੇ ਮਿਸ਼ਰੀ ਦਿਮਾਗ ਨੂੰ ਠੰਡਾ ਰੱਖਣ ਵਿੱਚ ਮਦਦ ਕਰਦੇ ਹਨ। ਘਬਰਾਹਟ ਅਤੇ ਬੈਚੇਨੀ ਨੂੰ ਠੀਕ ਕਰਨ ਲਈ ਅਰਜਨ ਦੀ ਛਾਲ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਲਈ ਸਾਨੂੰ ਅਰਜਨ ਦੀ ਛਾਲ ਦੇ ਪਾਊਡਰ ਦੀ ਜ਼ਰੂਰਤ ਹੈ। ਇਹ ਪਾਊਡਰ ਸਾਨੂੰ ਬਜਾਰ ਵਿੱਚ ਅਸਾਨੀ ਨਾਲ ਮਿਲ ਜਾਵੇਗਾ।ਤੁਸੀਂ ਇਸ ਪਾਊਡਰ ਨੂੰ ਚਾਹ ਵਿਚ ਜਾ ਦੁੱਧ ਵਿੱਚ ਮਿਲਾ ਕੇ ਪੀ ਸਕਦੇ ਹੋ। ਆਯੁਰਵੈਦ ਦੇ ਵਿਚ ਇਸ ਦਾ ਇਸਤੇਮਾਲ ਦਵਾਈਆਂ ਦੇ ਰੂਪ ਵਿੱਚ ਵੀ ਕਿਤਾ ਜਾਂਦਾ ਹੈ। ਇਸ ਨਾਲ ਪੇਟ ਦੀ ਗੈਸ ਠੀਕ ਹੋ ਜਾਂਦੀ ਹੈ ਅਤੇ ਡਾਇਬਟੀਜ਼ ਨੂੰ ਕੰਟਰੋਲ ਵਿਚ ਰਖਣ ਵਿੱਚ ਮਦਦ ਕਰਦਾ ਹੈ।
ਠੰਢਾ ਦੁੱਧ ਵੀ ਬੈਚੇਨੀ ਅਤੇ ਘਬਰਾਹਟ ਨੂੰ ਠੀਕ ਕਰਨ ਵਿਚ ਮਦਦ ਕਰਦਾ ਹੈ। ਇਸ ਨਾਲ ਘਬਰਾਹਟ ਅਤੇ ਬੈਚੇਨੀ ਠੀਕ ਹੋ ਜਾਂਦੀ ਹੈ। ਜੇਕਰ ਤੁਹਾਨੂੰ ਵੀ ਬੈਚੇਨੀ ਮਹਿਸੂਸ ਹੁੰਦੀ ਹੈ, ਤਾਂ ਤੁਸੀਂ ਫਰਿੱਜ ਵਿੱਚ ਰਖਿਆ ਹੋਇਆ ਠੰਢਾ ਦੁੱਧ ਪੀਉ। ਤੁਸੀਂ ਚਾਹੋ ਤਾਂ ਇਸ ਵਿੱਚ ਰੂਹ ਅਫਜਾ ਵੀ ਮਿਲਾ ਕੇ ਪੀ ਸਕਦੇ ਹੋ। ਇਸ ਨਾਲ ਥਕਾਵਟ ਦੂਰ ਹੋ ਜਾਵੇਗੀ ਅਤੇ ਸ਼ਰੀਰ ਨੂੰ ਠੰਢਕ ਮਿਲੇਗੀ।
ਗਰਮੀ ਦੇ ਮੌਸਮ ਵਿਚ ਕਈ ਵਾਰ ਜ਼ਿਆਦਾ ਗਰਮੀ ਦੇ ਨਾਲ ਵੀ ਘਬਰਾਹਟ ਅਤੇ ਬੈਚੇਨੀ ਮਹਿਸੂਸ ਹੋਣ ਲੱਗ ਜਾਂਦੀ ਹੈ। ਇਸ ਲਈ ਤੁਸੀਂ ਗਰਮੀ ਦੇ ਵਿਚ ਆਪਣੇ ਸਰੀਰ ਨੂੰ ਠੰਢਾ ਰੱਖਣ ਲਈ ਪੂਦੀਨੇ ਦਾ ਪਾਣੀ ਪੀ ਸਕਦੇ ਹੋ। ਕਿਉਂਕਿ ਪੂਦੀਨੇ ਦੀ ਤਾਸੀਰ ਠੰਡੀ ਹੁੰਦੀ ਹੈ। ਜਿਸ ਨਾਲ ਪੇਟ ਠੰਢਾ ਰਹਿੰਦਾ ਹੈ ਅਤੇ ਜੇਕਰ ਬਲੱਡ ਪ੍ਰੈਸ਼ਰ ਘੱਟ ਹੋ ਜਾਵੇ, ਤਾਂ ਤੁਸੀਂ ਇਸ ਪਾਣੀ ਨੂੰ ਪੀ ਸਕਦੇ ਹੋ।
ਪੂਦੀਨੇ ਦੇ ਪਾਣੀ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ। ਜੋਂ ਸਾਡੇ ਸਰੀਰ ਦੇ ਲਈ ਬਹੁਤ ਜ਼ਰੂਰੀ ਹੂੰਦੇ ਹਨ। ਇਸ ਪਾਣੀ ਨੂੰ ਬਣਾਉਣ ਲਈ ਤੁਸੀਂ ਪੂਦੀਨੇ ਦੀਆਂ ਪੱਤੀਆਂ ਨੂੰ ਉਬਾਲ ਲਵੋ ਅਤੇ ਇਸ ਨੂੰ ਠੰਡਾ ਕਰਕੇ ਪੀ ਲਵੋ। ਜੇਕਰ ਤੁਸੀਂ ਚਾਹੋ, ਤਾਂ ਇਸ ਵਿੱਚ ਨਿੰਬੂ ਦਾ ਰਸ ਮਿਲਾ ਕੇ ਵੀ ਪੀ ਸਕਦੇ ਹੋ।ਕਈ ਵਾਰ ਬਲੱਡ ਪ੍ਰੈਸ਼ਰ ਦੇ ਵਧ ਜਾਣ ਫਿਰ ਘੱਟ ਜਾਣ ਦੇ ਨਾਲ ਵੀ ਘਬਰਾਹਟ ਅਤੇ ਬੈਚੇਨੀ ਹੋਂਣ ਲਗ ਜਾਂਦੀ ਹੈ। ਜੇਕਰ ਤੁਹਾਨੂੰ ਇਸ ਤਰ੍ਹਾਂ ਦੀ ਪ੍ਰੇਸ਼ਾਨੀ ਹੈਂ, ਤਾਂ ਤੁਸੀਂ ਨਮਕ ਅਤੇ ਖੰਡ ਦਾ ਘੋਲ ਬਣਾ ਕੇ ਪੀ ਲਵੋ। ਇਸ ਨਾਲ ਬਹੁਤ ਫਾਇਦਾ ਮਿਲੇਗਾ। ਜ਼ਿਆਦਾਤਰ ਡਾਕਟਰ ਵੀ ਬੈਚੇਨੀ ਹੋਂਣ ਤੇ ਉ ਆਰ ਐੱਸ ਘੋਲ ਪੀਣ ਦੀ ਸਲਾਹ ਦਿੰਦੇਂ ਹਨ।
ਇਸ ਘੋਲ ਨੂੰ ਪੀਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਹੋ ਜਾਂਦਾ ਹੈ ਅਤੇ ਬੈਚੇਨੀ ਅਤੇ ਘਬਰਾਹਟ ਠੀਕ ਹੋ ਜਾਂਦੀ ਹੈ। ਜੇਕਰ ਤੁਹਾਨੂੰ ਬੈਚੇਨੀ ਅਤੇ ਘਬਰਾਹਟ ਹੋਣ ਦੀ ਸਮਸਿਆ ਹੋ ਜਾਵੇ, ਤਾਂ ਤੁਸੀਂ ਇਕ ਗਲਾਸ ਪਾਣੀ ਪੀ ਲਵੋ। ਇਸ ਨਾਲ ਆਰਾਮ ਮਿਲਦਾ ਹੈ। ਇਹ ਸਮਸਿਆ ਹਾਈਪਰਟੈਨਸ਼ਨ ਜਾ ਫਿਰ ਬਲੱਡ ਪ੍ਰੈਸ਼ਰ ਦੇ ਕਾਰਨ ਵੀ ਹੋ ਸਕਦੀ ਹੈ। ਪਾਣੀ ਪੀਣ ਨਾਲ ਸਰੀਰ ਹਾਈਡਰੇਟ ਰਹੇਗਾ ਅਤੇ ਬੈਚੇਨੀ ਅਤੇ ਘਬਰਾਹਟ ਵੀ ਠੀਕ ਹੋ ਜਾਵੇਗੀ।
ਜੇਕਰ ਤੁਹਾਨੂੰ ਵੀ ਬੈਚੇਨੀ ਅਤੇ ਘਬਰਾਹਟ ਮਹਿਸੂਸ ਹੁੰਦੀ ਹੈ, ਤਾਂ ਤੁਸੀਂ ਇਸ ਸਮਸਿਆ ਨੂੰ ਠੀਕ ਕਰਨ ਲਈ ਆਪਣੇ ਪਰਿਵਾਰ ਵਿਚ ਕੁੱਝ ਸਮਾਂ ਜ਼ਰੂਰ ਬੈਠੋ। ਇਸ ਨਾਲ ਤਨਾਅ ਦੂਰ ਹੋ ਜਾਂਦਾਂ ਹੈ ਅਤੇ ਬੈਚੇਨੀ ਅਤੇ ਘਬਰਾਹਟ ਵੀ ਠੀਕ ਹੋ ਜਾਂਦੀ ਹੈ। ਕਈ ਵਾਰ ਅਸੀਂ ਜ਼ਿਆਦਾ ਸਮਾਂ ਇਕਲੇ ਬੈਠੇ ਜ਼ਿਆਦਾ ਤਨਾਅ ਲੈਂਦੇ ਹਾਂ, ਜਿਸ ਨਾਲ ਬੈਚੇਨੀ ਹੋਂਣ ਲਗ ਜਾਂਦੀ ਹੈ।
ਅਸੀਂ ਜੇਕਰ ਕੂਝ ਸਮਾਂ ਪਰਿਵਾਰ ਵਿਚ ਬੈਠ ਕੇ ਗੱਲਾਂ ਕਰਦੇ ਹਾਂ ਜਾਂ ਫਿਰ ਕੁਝ ਸਮਾਂ ਹਸਣ ਨਾਲ ਵੀ ਤਨਾਅ ਦੂਰ ਹੋ ਜਾਂਦਾਂ ਹੈ।ਤੁਸੀਂ ਆਪਣੇ ਆਪ ਨੂੰ ਬੈਚੇਨੀ ਅਤੇ ਘਬਰਾਹਟ ਤੋਂ ਬਚਾਵ ਲਈ ਇਹਨਾਂ ਨੁਸਖਿਆ ਨੂੰ ਜ਼ਰੂਰ ਅਪਨਾਉ। ਬਹੁਤ ਜਲਦ ਫਾਇਦਾ ਹੋਵੇਗਾ।ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।