ਪਿਸ਼ਾਬ ਨਾਲੀ ਦੀ ਲਾਗ, ਜਲਨ, ਦਰਦ, ਕਾਰਨ, ਲੱਛਣ, ਇਲਾਜ।

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਪਿਸ਼ਾਬ ਦੀ ਜਲਣ ਬਹੁਤ ਸਾਰੇ ਲੋਕਾਂ ਨੂੰ ਹੋ ਰਹੀ ਹੈ। ਇਹ ਸਮੱਸਿਆ ਜ਼ਿਆਦਾਤਰ ਗਰਮੀ ਤੇ ਦਿਨ ਵਿਚ ਹੁੰਦੀ ਹੈ। ਕਈ ਵਾਰ ਇਹ ਸਮੱਸਿਆ ਗੰਭੀਰ ਹੋ ਜਾਂਦੀ ਹੈ। ਕੁਝ ਲੋਕਾਂ ਦੀ ਇਹ ਸਮੱਸਿਆ ਜਲਦ ਠੀਕ ਹੋ ਜਾਂਦੀ ਹੈ ਅਤੇ ਕਈ ਲੋਕਾਂ ਨੂੰ ਕਾਫੀ ਸਮਾਂ ਲੱਗ ਜਾਂਦਾ ਹੈ।

ਸਾਡੇ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਣ ਦੇ ਕਾਰਨ ਇਹ ਸਮੱਸਿਆ ਵਧ ਜਾਂਦੀ ਹੈ। ਪਰ ਇਹ ਸਮੱਸਿਆ ਸੰਕਰਮਣ, ਗੁਰਦੇ ਵਿੱਚ ਪਥਰੀ ਅਤੇ ਡੀਹਾਈਡ੍ਰੇਸ਼ਨ ਦੇ ਕਾਰਨ ਹੁੰਦੀ ਹੈ। ਇਸ ਸਮੱਸਿਆ ਵਿਚ ਪਿਸ਼ਾਬ ਘੱਟ ਮਾਤਰਾ ਵਿਚ ਰੁਕ ਰੁਕ ਕੇ ਆਉਂਦਾ ਹੈ ਅਤੇ ਜਲਣ ਹੁੰਦੀ ਹੈ। ਪਿਸ਼ਾਬ ਵਿੱਚ ਜਲਨ ਹੋਣਾ ਪੁਰਸ਼ਾਂ ਅਤੇ ਮਹਿਲਾਵਾਂ ਦੋਵਾਂ ਵਿਚ ਇਕ ਆਮ ਸਮੱਸਿਆ ਹੈ।

ਗਰਮੀਆਂ ਦੇ ਮੌਸਮ ਵਿੱਚ ਗਰਮ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਨ ਨਾਲ ਇਹ ਸਮੱਸਿਆ ਹੋ ਸਕਦੀ ਹੈ। ਪਰ ਲੰਬੇ ਸਮੇਂ ਤੱਕ ਇਹ ਸਮੱਸਿਆ ਦਾ ਰਹਿਣਾ ਕਿਸੇ ਗੰਭੀਰ ਬਿਮਾਰੀ ਦਾ ਲੱਛਣ ਵੀ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਘਰੇਲੂ ਨੁਸਖੇ। ਜਿਸ ਨੂੰ ਇਹ ਸਮੱਸਿਆ ਠੀਕ ਕੀਤੀ ਜਾ ਸਕਦੀ ਹੈ।

ਇਕ ਗਿਲਾਸ ਪਾਣੀ ਵਿੱਚ ਇੱਕ ਚਮਚ ਧਨੀਆ ਪਾਊਡਰ ਮਿਲਾ ਕੇ ਰਾਤ ਨੂੰ ਰੱਖ ਦਿਉ ਅਤੇ ਸਵੇਰੇ ਇਸ ਪਾਣੀ ਨੂੰ ਛਾਣ ਕੇ ਸ਼ੱਕਰ ਜਾਂ ਫਿਰ ਗੁੜ ਮਿਲਾ ਕੇ ਪੀਓ। ਸਰੀਰ ਵਿੱਚ ਪਾਣੀ ਦੀ ਕਮੀ ਦੇ ਕਾਰਨ ਇਹ ਸਮੱਸਿਆ ਹੋ ਜਾਂਦੀ ਹੈ। ਜਿਸ ਨਾਲ ਯੂਰਿਨ ਦਾ ਰੰਗ ਪੀਲਾ ਹੋ ਜਾਂਦਾ ਹੈ। ਇਸ ਲਈ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ, ਨਾਲ ਹੀ ਨਾਰੀਅਲ ਵਾਲੇ ਪਾਣੀ ਦਾ ਸੇਵਨ ਕਰੋ।

ਕਿਉਂਕਿ ਇਹ ਡੀਹਾਈਡ੍ਰੇਸ਼ਨ ਅਤੇ ਪਿਸ਼ਾਬ ਦੀ ਜਲਣ ਨੂੰ ਠੀਕ ਕਰਦਾ ਹੈ। ਪੰਜ ਬਦਾਮ ਅਤੇ ਛੇ ਇਲਾਇਚੀ ਨੂੰ ਮਿਸਰੀ ਦੇ ਨਾਲ ਬਰੀਕ ਪੀਸ ਕੇ ਰੱਖ ਲਓ ਅਤੇ ਇਕ ਗਿਲਾਸ ਪਾਣੀ ਵਿੱਚ ਘੋਲ ਕੇ ਪੀਓ। ਇਸ ਨਾਲ ਬਹੁਤ ਜਲਦ ਰਾਹਤ ਮਿਲਦੀ ਹੈ। ਨਾਰੀਅਲ ਪਾਣੀ ਡੀਹਾਈਡ੍ਰੇਸ਼ਨ ਅਤੇ ਪਿਸ਼ਾਬ ਦੀ ਜਲਣ ਨੂੰ ਠੀਕ ਕਰਦਾ ਹੈ। ਤੁਸੀਂ ਇਸ ਵਿਚ ਗੁੜ ਅਤੇ ਧਨੀਆ ਪਾਊਡਰ ਮਿਲਾ ਕੇ ਪੀ ਸਕਦੇ ਹੋ।

ਅੱਧਾ ਗਿਲਾਸ ਦੁੱਧ ਅਤੇ ਅੱਧਾ ਗਲਾਸ ਪਾਣੀ ਮਿਲਾ ਕੇ ਕੱਚੀ ਲੱਸੀ ਬਣਾ ਲਓ ਅਤੇ ਇਸ ਵਿਚ ਮਿਸ਼ਰੀ ਮਿਲਾ ਕੇ ਖਾਲੀ ਪੇਟ ਸੱਤ ਦਿਨ ਪੀਓ। ਤੁਹਾਡੀ ਇਹ ਸਮੱਸਿਆ ਠੀਕ ਹੋ ਜਾਵੇਗੀ। ਸੌਂਫ ਅਤੇ ਮਿਸ਼ਰੀ ਨੂੰ ਰਾਤ ਨੂੰ ਪਾਣੀ ਵਿੱਚ ਭਿਉਂ ਕੇ ਰੱਖ ਦਿਓ ਅਤੇ ਸਵੇਰੇ ਮਸਲ ਕੇ ਕੱਚੇ ਦੁੱਧ ਵਿਚ ਮਿਲਾ ਕੇ ਪੀਓ। ਤਿੱਨ ਚਾਰ ਦਿਨਾਂ ਵਿੱਚ ਜਲਣ ਅਤੇ ਪਿਸ਼ਾਬ ਦੀ ਇਨਫੈਕਸ਼ਨ ਠੀਕ ਹੋ ਜਾਵੇਗੀ।

ਰਾਤ ਨੂੰ ਸੌਣ ਤੋਂ ਪਹਿਲਾਂ ਮੁੱਠੀ ਭਰ ਕਣਕ ਪਾਣੀ ਵਿੱਚ ਭਿਉਂ ਕੇ ਰੱਖ ਦਿਓ ਅਤੇ ਸਵੇਰੇ ਇਸ ਕਣਕ ਨੂੰ ਪੀਸ ਲਓ ਅਤੇ ਛਾਣ ਕੇ ਮਿਸ਼ਰੀ ਮਿਲਾ ਕੇ ਪੀਓ। ਇਸ ਨਾਲ ਪਿਸ਼ਾਬ ਵਿੱਚ ਦਰਦ ਅਤੇ ਜਲਣ ਤੋਂ ਰਾਹਤ ਮਿਲਦੀ ਹੈ। ਪੰਜ ਗ੍ਰਾਮ ਪਿਆਜ਼ ਨੂੰ ਬਰੀਕ ਕੱਟ ਲਓ ਅਤੇ ਅੱਧਾ ਕਿਲੋ ਪਾਣੀ ਵਿੱਚ ਚੰਗੀ ਤਰ੍ਹਾਂ ਉਬਾਲ ਲਓ, ਜਦੋਂ ਪਾਣੀ ਅੱਧਾ ਰਹਿ ਜਾਵੇ, ਤਾਂ ਛਾਣ ਕੇ ਠੰਢਾ ਕਰ ਕੇ ਪੀ ਲਓ।

ਇਸ ਨਾਲ ਪਿਸ਼ਾਬ ਦੀ ਜਲਣ ਅਤੇ ਯੂਰਿਨ ਇਨਫੈਕਸ਼ਨ ਠੀਕ ਹੋ ਜਾਂਦੀ ਹੈ ਹਰੀ ਧਨੀਆ ਨੂੰ ਚੰਗੀ ਤਰ੍ਹਾਂ ਧੋ ਕੇ ਕੱਟ ਲਓ ਅਤੇ ਪਾਣੀ ਵਿਚ ਉਬਾਲ ਲਓ। ਫਿਰ ਇਸ ਪਾਣੀ ਦਾ ਦਿਨ ਵਿੱਚ ਦੋ ਤੋਂ ਤਿੰਨ ਵਾਰ ਸੇਵਨ ਕਰੋ। ਇਸ ਨਾਲ ਪਿਸ਼ਾਬ ਦੀ ਸਮੱਸਿਆ ਠੀਕ ਹੋ ਜਾਵੇਗੀ।

ਪਿਸ਼ਾਬ ਦੀ ਸਮੱਸਿਆ ਹੋਣ ਤੇ ਭੁੰਨੇ ਛੋਲੇ ਗੁੜ ਨਾਲ ਖਾਓ। ਇਸ ਨਾਲ ਪਿਸ਼ਾਬ ਦੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ। ਇਹ ਬਜ਼ੁਰਗਾਂ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।

Leave a Reply

Your email address will not be published. Required fields are marked *