ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਅੱਖਾਂ ਸਰੀਰ ਦਾ ਸਭ ਤੋਂ ਨਾਜ਼ੁਕ ਅੰਗ ਹੁੰਦੀਆਂ ਹਨ। ਅੱਖਾਂ ਵਿਚ ਇਨਫੈਕਸਨ ਹੋਣਾ ਇਕ ਆਮ ਸਮੱਸਿਆ ਹੈ। ਅੱਖਾਂ ਵਿਚ ਇਨਫੈਕਸ਼ਨ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਜਿਵੇਂ ਅੱਖਾਂ ਦੇ ਮੇਕਅੱਪ ਪ੍ਰੋਡੈਕਟ ਦਾ ਇਸਤੇਮਾਲ ਕਰਨ ਦੇ ਨਾਲ, ਹੱਥਾਂ ਨਾਲ ਅੱਖਾਂ ਨੂੰ ਮੱਲਣਾ, ਪ੍ਰਦੂਸ਼ਣ ਅਤੇ ਅੱਖਾਂ ਵਿੱਚ ਗੰਦਗੀ ਦੀ ਵਜ੍ਹਾ ਨਾਲ ਅੱਖਾਂ ਵਿੱਚ ਇਨਫੈਕਸ਼ਨ ਦੀ ਸਮੱਸਿਆ ਹੋ ਸਕਦੀ ਹੈ।
ਕਈ ਵਾਰ ਅੱਖਾਂ ਵਿਚ ਇਨਫੈਕਸ਼ਨ ਛੇਤੀ-ਛੇਤੀ ਹੋਣ ਲੱਗਦਾ ਹੈ। ਜਿਸ ਕਾਰਨ ਤੁਸੀਂ ਬਹੁਤ ਪ੍ਰੇਸ਼ਾਨ ਹੋ ਸਕਦੇ ਹੋ। ਅੱਖਾਂ ਵਿੱਚ ਥੋੜ੍ਹੀ ਜਿਹੀ ਤਕਲੀਫ ਦੇ ਕਾਰਨ ਕਈ ਵਾਰ ਦਿਨ ਭਰ ਕੋਈ ਵੀ ਕੰਮ ਨਹੀਂ ਕਰ ਸਕਦੇ। ਅੱਖਾਂ ਦੀ ਇਨਫੈਕਸ਼ਨ ਹੋਣ ਤੇ ਅੱਖਾਂ ਲਾਲ ਹੋਣ ਦੀ ਸਮੱਸਿਆ, ਅੱਖਾਂ ਵਿੱਚ ਖੁਜਲੀ ਅਤੇ ਅੱਖਾਂ ਵਿਚ ਦਾਣਿਆਂ ਵਰਗੇ ਲੱਛਣ ਵੀ ਹੋ ਸਕਦੇ ਹਨ।
ਕਈ ਵਾਰ ਅੱਖਾਂ ਵਿਚ ਇਨਫੈਕਸ਼ਨ ਹੋਣ ਦੇ ਕੁਝ ਘਰੇਲੂ ਉਪਾਅ ਨਾਲ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਅੱਖਾਂ ਦੇ ਇਨਫੈਕਸ਼ਨ ਨੂੰ ਦੂਰ ਕਰਨ ਦੇ ਲਈ ਕੁਝ ਘਰੇਲੂ ਨੁਸਖਿਆ ਬਾਰੇ ਦੱਸਾਂਗੇ।ਅੱਖਾਂ ਵਿਚ ਇਨਫੈਕਸ਼ਨ ਹੋਣ ਤੇ ਅੱਖਾਂ ਨੂੰ ਹਲਕੇ ਗੁਣਗੁਣੇ ਪਾਣੀ ਨਾਲ ਧੋ ਲਵੋ।
ਅਜਿਹਾ ਕਰਨ ਨਾਲ ਅੱਖਾਂ ਵਿਚ ਗੰਦਗੀ ਦੂਰ ਹੋ ਜਾਂਦੀ ਹੈ, ਅਤੇ ਅੱਖਾਂ ਸਾਫ ਹੋ ਜਾਂਦੀਆਂ ਹਨ। ਅੱਖਾਂ ਸਾਫ ਕਰਨ ਦੇ ਲਈ ਰੂੰ ਦੀ ਮਦਦ ਵੀ ਲਈ ਜਾ ਸਕਦੀ ਹੈ। ਦਿਨ ਵਿੱਚ 2 ਤੋਂ 3 ਵਾਰ ਅੱਖਾਂ ਨੂੰ ਧੋਣ ਨਾਲ ਅੱਖਾਂ ਦਾ ਇਨਫੈਕਸ਼ਨ ਦੂਰ ਹੋ ਜਾਂਦਾ ਹੈ।
ਧਨਿਏ ਨੂੰ ਪਾਣੀ ਵਿਚ ਉਬਾਲ ਲਓ। ਇਸ ਤੋਂ ਬਾਅਦ ਇਸ ਪਾਣੀ ਨੂੰ ਛਾਣ ਕੇ ਹਲਕਾ ਠੰਡਾ ਕਰ ਲਓ, ਅਤੇ ਇਸ ਪਾਣੀ ਨਾਲ ਅੱਖਾਂ ਨੂੰ ਧੋ ਲਵੋ। ਅਜਿਹਾ ਕਰਨ ਨਾਲ ਅੱਖਾਂ ਦਾ ਇਨਫੈਕਸ਼ਨ ਦੂਰ ਹੋਣ ਦੇ ਨਾਲ ਸੋਜ਼ ਅਤੇ ਦਰਦ ਤੋਂ ਵੀ ਰਾਹਤ ਮਿਲਦੀ ਹੈ। ਧਨਿਏ ਵਿੱਚ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ, ਜੋ ਇਨਫੈਕਸ਼ਨ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ।
ਸੇਬ ਦਾ ਸਿਰਕਾ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦਾ ਇਸਤੇਮਾਲ ਕਰਨ ਨਾਲ ਅੱਖਾਂ ਦੇ ਇਨਫੈਕਸ਼ਨ ਨੂੰ ਦੂਰ ਕੀਤਾ ਜਾ ਸਕਦਾ ਹੈ। ਸੇਬ ਦਾ ਸਿਰਕਾ ਇਸਤੇਮਾਲ ਕਰਨ ਦੇ ਲਈ ਇਕ ਕੱਪ ਪਾਣੀ ਵਿਚ ਇਕ ਛੋਟਾ ਚਮਚ ਸਿਰਕੇ ਨੂੰ ਮਿਲਾਓ, ਅਤੇ ਇਸ ਪਾਣੀ ਨਾਲ ਰੂੰ ਦੀ ਮਦਦ ਨਾਲ ਅੱਖਾਂ ਨੂੰ ਸਾਫ ਕਰੋ। ਸੇਬ ਦੇ ਸਿਰਕੇ ਵਿਚ ਪਾਇਆ ਜਾਣ ਵਾਲਾ ਮੈਲਿਕ ਐਸਿਡ ਇਨਫੈਕਸ਼ਨ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ।
ਤੁਲਸੀ ਦੇ ਪੱਤੇ ਕਈ ਬੀਮਾਰੀਆਂ ਦੇ ਇਲਾਜ ਵਿੱਚ ਫਾਇਦੇਮੰਦ ਹੁੰਦੇ ਹਨ। ਇਸ ਵਿੱਚ ਪਾਇਆ ਜਾਣ ਵਾਲਾ ਐਂਟੀਬੈਕਟੀਰੀਅਲ ਗੁਣ ਇਨਫੈਕਸ਼ਨ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ। ਇਸ ਦਾ ਇਸਤੇਮਾਲ ਕਰਨ ਦੇ ਲਈ ਇਕ ਕੱਪ ਪਾਣੀ ਵਿਚ 4 ਤੋਂ 5 ਤੁਲਸੀ ਦੇ ਪੱਤਿਆਂ ਨੂੰ ਉਬਾਲ ਲਓ, ਅਤੇ ਇਸ ਪਾਣੀ ਨੂੰ ਛਾਣ ਕੇ ਹਲਕਾ ਠੰਡਾ ਹੋਣ ਤੇ ਅੱਖਾਂ ਨੂੰ ਧੋ ਲਓ।
ਅਜਿਹਾ ਰੋਜ਼ਾਨਾ ਕਰਨ ਨਾਲ ਅੱਖਾਂ ਵਿਚ ਇਨਫੈਕਸ਼ਨ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਆਲੂ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਖਾਣ ਨਾਲ ਸਰੀਰ ਨੂੰ ਲੰਬੇ ਸਮੇਂ ਤੱਕ ਹੈਲਦੀ ਰੱਖਣ ਵਿੱਚ ਮਦਦ ਮਿਲਦੀ ਹੈ। ਆਲੂ ਨਾਲ ਅੱਖਾਂ ਦਾ ਇਨਫੈਕਸ਼ਨ ਦੂਰ ਕਰਨ ਦੇ ਲਈ ਆਲੂ ਦੇ ਸਲਾਇਸ ਕੱਟ ਕੇ ਅੱਖਾਂ ਤੇ ਰੱਖੋ। ਅਜਿਹਾ ਕਰਨ ਨਾਲ ਅੱਖਾਂ ਦੇ ਇਨਫੈਕਸ਼ਨ ਨੂੰ ਦੂਰ ਕਰਨ ਵਿੱਚ ਮਦਦ ਮਿਲਦੀ ਹੈ।
ਇਨ੍ਹਾਂ ਤਰੀਕਿਆਂ ਨਾਲ ਅੱਖਾਂ ਦੀ ਇਨਫੈਕਸ਼ਨ ਨੂੰ ਦੂਰ ਕੀਤਾ ਜਾ ਸਕਦਾ ਹੈ। ਪਰ ਤੁਸੀਂ ਇਸ ਗੱਲ ਦਾ ਧਿਆਨ ਰੱਖੋ, ਜੇਕਰ ਇਕ ਤੋਂ ਦੋ ਦਿਨਾਂ ਵਿਚ ਅੱਖਾਂ ਦਾ ਇਨਫੈਕਸ਼ਨ ਠੀਕ ਨਹੀਂ ਹੋ ਰਿਹਾ, ਤਾਂ ਤੁਸੀਂ ਡਾਕਟਰ ਨੂੰ ਜਰੂਰ ਦਿਖਾਉ।ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।