ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਕੈਂਸਰ ਰੋਗ ਹੋਣ ਤੇ ਮਰੀਜ਼ ਅਤੇ ਉਸ ਦੇ ਪਰਿਵਾਰ ਨੂੰ ਕਈ ਤਰਾਂ ਦੀਆਂ ਪ੍ਰੇਸ਼ਾਨੀਆਂ ਵਿਚੋਂ ਗੁਜ਼ਰਨਾ ਪੈਂਦਾ ਹੈ। ਪਰ ਹੈਲਦੀ ਆਹਾਰ ਹੀ ਸਾਨੂੰ ਕਿਸੇ ਵੀ ਰੋਗ ਨਾਲ ਲੜਨ ਦੀ ਸ਼ਕਤੀ ਦਿੰਦਾ ਹੈ। ਇਹ ਗੱਲ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਫਲਾਂ ਨਾਲ ਸਾਨੂੰ ਉਰਜਾ ਮਿਲਦੀ ਹੈ, ਅਤੇ ਰੋਗ ਬਹੁਤ ਛੇਤੀ ਠੀਕ ਹੁੰਦੇ ਹਨ। ਕੈਂਸਰ ਦੇ ਮਰੀਜ਼ਾਂ ਨੂੰ ਆਪਣੀ ਡਾਇਟ ਵਿੱਚ ਬਦਲਾਅ ਕਰਨਾ ਚਾਹੀਦਾ ਹੈ, ਅਤੇ ਨਾਲ ਹੀ ਉਨ੍ਹਾਂ ਲਈ ਫਲਾਂ ਦਾ ਸੇਵਨ ਕਰਨਾ ਜਰੂਰੀ ਹੁੰਦਾ ਹੈ।
ਕੁਝ ਫਲਾਂ ਅਤੇ ਆਹਰਾਂ ਵਿਚ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਟਿਓਮਰ ਦੀ ਗਰੋਥ ਨੂੰ ਘੱਟ ਕਰਦੇ ਹਨ, ਅਤੇ ਕੈਂਸਰ ਨਾਲ ਹੋਣ ਵਾਲੇ ਸਾਈਡ ਇਫ਼ੈਕਟ ਨੂੰ ਘੱਟ ਕਰਦੇ ਹਨ ਅੱਜ ਅਸੀਂ ਤੁਹਾਨੂੰ ਦੱਸਾਂਗੇ, ਕਿ ਕੈਂਸਰ ਦੇ ਮਰੀਜ਼ਾਂ ਨੂੰ ਕਿਹੜੇ ਫਲਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।ਸੰਤਰੇ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ-ਸੀ ਪਾਇਆ ਜਾਂਦਾ ਹੈ। ਤੁਹਾਨੂੰ ਇੱਕ ਦਿਨ ਵਿੱਚ ਵਿਟਾਮਿਨ ਸੀ ਦੀ ਜਿਨੀਂ ਜਰੂਰਤ ਹੁੰਦੀ ਹੈ
ਉਸ ਦੀ ਜ਼ਰੂਰਤ ਇਕ ਸੰਤਰੇ ਨਾਲ ਪੂਰੀ ਹੋ ਜਾਂਦੀ ਹੈ। ਇਸ ਦੇ ਨਾਲ ਹੀ ਸੰਤਰੇ ਵਿੱਚ ਫੋਲੇਟ, ਥਾਏਮਿਨ ਅਤੇ ਪੋਟਾਸ਼ੀਅਮ ਵੀ ਪਾਇਆ ਜਾਂਦਾ ਹੈ। ਵਿਟਾਮਿਨ ਸੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਵਿਚ ਮਦਦ ਕਰਦਾ ਹੈ, ਅਤੇ ਕੈਂਸਰ ਦੇ ਰੋਗ ਨੂੰ ਘੱਟ ਕਰਨ ਅਤੇ ਇਸ ਨੂੰ ਰੋਕਣ ਲਈ ਅਹਿਮ ਮੰਨਿਆ ਜਾਂਦਾ ਹੈ।
ਕੇਲੇ ਵਿਚ ਕੈਂਸਰ ਨੂੰ ਠੀਕ ਕਰਨ ਵਾਲੇ ਵਾਲੇ ਤੱਤ ਪਾਏ ਜਾਂਦੇ ਹਨ। ਨਿਗਲਣ ਵਿੱਚ ਪ੍ਰੇਸ਼ਾਨੀ ਹੋਣ ਤੇ ਇਸ ਨੂੰ ਖਾਣ ਵਿੱਚ ਸਮੱਸਿਆ ਹੋ ਸਕਦੀ ਹੈ। ਪਰ ਇਸ ਵਿਚ ਕਈ ਵਿਟਾਮਿਨਸ ਜਿਵੇਂ ਵਿਟਾਮਿਨ ਬੀ6, ਮੈਗਨੀਜ਼ ਅਤੇ ਵਿਟਾਮਿਨ ਸੀ ਦਾ ਮੁੱਖ ਸਰੋਤ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਕੇਲੇ ਵਿੱਚ ਪੇਕਟਿਨ ਨਾ ਦਾ ਫਾਈਬਰ ਹੁੰਦਾ ਹੈ। ਇਹ ਫਾਈਬਰ ਕੈਂਸਰ ਇਲਾਜ ਦੇ ਦੌਰਾਨ ਹੋਣ ਵਾਲੇ ਦਸਤ ਨੂੰ ਠੀਕ ਕਰਨ ਵਿੱਚ ਫਾਇਦੇਮੰਦ ਹੁੰਦਾ ਹੈ।
ਸੇਬ ਭਾਰਤੀ ਵਿੱਚ ਬਹੁਤ ਆਸਾਨੀ ਨਾਲ ਮਿਲ ਜਾਂਦਾ ਹੈ। ਇਸ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ। ਕੈਂਸਰ ਦੀ ਰਿਕਵਰੀ ਲਈ ਸੇਬ ਵਿੱਚ ਪਾਇਆ ਜਾਣ ਵਾਲਾ ਫਾਈਬਰ, ਪੋਟਾਸ਼ੀਅਮ ਅਤੇ ਵਿਟਾਮਿਨ ਸੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਮੌਜੂਦ ਫਾਈਬਰ ਪਾਚਨ ਤੰਤਰ ਨੂੰ ਠੀਕ ਕਰਨ ਦਾ ਕੰਮ ਕਰਦਾ ਹੈ। ਕੈਂਸਰ ਵਿਚ ਦੀ ਕੀਮੋਥਰੇਪੀ ਦੇ ਦੌਰਾਨ ਹਾਨੀਕਾਰਕ ਪ੍ਰਭਾਵਾਂ ਨੂੰ ਘੱਟ ਕਰਨ ਅਤੇ ਸਰੀਰ ਵਿੱਚ ਤਰਲ ਪਦਾਰਥਾਂ ਦੇ ਲੇਬਲ ਨੂੰ ਸਹੀ ਬਣਾਈ ਰੱਖਣ ਲਈ ਸੇਬ ਦਾ ਸੇਵਨ ਰੋਜਾਨਾ ਕਰਨਾ ਚਾਹੀਦਾ ਹੈ।
ਅਨਾਰ ਵਿਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਾਨੂੰ ਤੰਦਰੁਸਤ ਬਨਾਉਂਦੇ ਹਨ। ਹੋਰ ਫਲ਼ਾਂ ਦੀ ਤਰਾਂ ਅਨਾਰ ਵਿੱਚ ਫੋਲੇਟ, ਪੋਟਾਸ਼ੀਅਮ, ਫੌਲਿਕ ਐਸਿਡ ਅਤੇ ਵਿਟਾਮਿਨ ਸੀ ਹੁੰਦਾ ਹੈ। ਕੀਮੋਥਰੇਪੀ ਤੋਂ ਬਾਅਦ ਸਾਡੇ ਦਿਮਾਗ ਤੇ ਪੈਣ ਵਾਲੇ ਗਲਤ ਪ੍ਰਭਾਵ ਨੂੰ ਘੱਟ ਕਰਨ ਵਿੱਚ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨਾਲ ਦਿਮਾਗ ਦੀ ਸਿਹਤ ਸਹੀ ਹੁੰਦੀ ਹੈ।
ਸਟ੍ਰੋਬੇਰੀ ਦਾ ਟੇਸਟ ਲੋਕਾਂ ਨੂੰ ਬਹੁਤ ਪਸੰਦ ਆਉਂਦਾ ਹੈ। ਇਸ ਵਿਚ ਵਿਟਾਮਿਨ ਸੀ, ਪੋਟਾਸ਼ੀਅਮ, ਮੈਗਨੀਜ਼, ਫੋਲੇਟ ਅਤੇ ਐਂਟੀ-ਓਕਸੀਡੈਂਟ ਤੱਤ ਪਾਏ ਜਾਂਦੇ ਹਨ। ਕੈਂਸਰ ਦੇ ਇਲਾਜ ਤੋਂ ਬਾਅਦ ਰਿਕਵਰੀ ਕਰਨ ਦੇ ਲਈ ਸਟੋਰਬੇਰੀ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਨੂੰ ਖਾਣ ਵਿੱਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਹੁੰਦੀ। ਸਟੋਬੇਰੀ ਬ੍ਰੈਸਟ ਕੈਂਸਰ ਅਤੇ ਟਿਊਮਰ ਦੀ ਗਰੋਥ ਨੂੰ ਰੋਕਣ ਦਾ ਕੰਮ ਕਰਦੀ ਹੈ।
ਕੈਂਸਰ ਦੇ ਮਰੀਜ਼ਾਂ ਨੂੰ ਆਪਣੀ ਡਾਇਟ ਵਿੱਚ ਇਹਨਾਂ ਫਲਾਂ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਹ ਸਾਡੇ ਸਰੀਰ ਵਿੱਚ ਕੈਂਸਰ ਨੂੰ ਵਧਣ ਤੋਂ ਰੋਕਦੇ ਹਨ।ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।