ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਠੰਡ ਵਿਚ ਅਕਸਰ ਕੰਨ ਵਿਚ ਇਨਫੈਕਸ਼ਨ ਦੀ ਸਮੱਸਿਆ ਬਹੁਤ ਜ਼ਿਆਦਾ ਵਧ ਜਾਂਦੀ ਹੈ। ਕਈ ਵਾਰ ਠੰਡ, ਜ਼ੁਕਾਮ ਅਤੇ ਬੁਖ਼ਾਰ ਦੇ ਕਾਰਨ ਵੀ ਕੰਨਾਂ ਵਿਚ ਇਨਫੈਕਸ਼ਨ ਹੋ ਜਾਂਦਾ ਹੈ। ਕੰਨ ਵਿਚ ਇਨਫੈਕਸ਼ਨ ਦੇ ਕਾਰਨ ਕੰਨਾਂ ਵਿੱਚ ਦਰਦ, ਪਾਣੀ ਨਿਕਲਣਾ ਅਤੇ ਇਨਫੈਕਸ਼ਨ ਹੋ ਸਕਦਾ ਹੈ। ਕਈ ਵਾਰ ਕੰਨ ਵਿਚ ਇਨਫੈਕਸ਼ਨ ਦਾ ਕਾਰਨ ਬੈਕਟੀਰੀਆ ਜਾਂ ਵਾਇਰਸ ਵੀ ਹੋ ਸਕਦਾ ਹੈ।
ਕੰਨ ਵਿਚ ਇਨਫੈਕਸ਼ਨ ਹੋਣ ਤੇ ਦਰਦ ਕਈ ਵਾਰ ਬਹੁਤ ਜ਼ਿਆਦਾ ਵਧ ਜਾਂਦਾ ਹੈ। ਇਸ ਸਥਿਤੀ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੁੱਝ ਘਰੇਲੂ ਨੁਖਸਿਆਂ ਦੀ ਮਦਦ ਲੈ ਸਕਦੇ ਹੋ, ਜੋ ਤੁਹਾਡੇ ਕੰਨ ਦੇ ਦਰਦ ਨੂੰ ਦੂਰ ਕਰਨ ਵਿਚ ਮਦਦ ਕਰ ਸਕਦੇ ਹਨ।
ਅੱਜ ਅਸੀਂ ਤੁਹਾਨੂੰ ਕੰਨ ਦੇ ਇਨਫੈਕਸ਼ਨ ਤੋਂ ਛੁਟਕਾਰਾ ਪਾਉਣ ਦੇ ਲਈ ਕੁਝ ਘਰੇਲੂ ਨੁਸਖਿਆ ਬਾਰੇ ਦੱਸਾਂਗੇ। ਕੰਨ ਵਿਚ ਇਨਫੈਕਸ਼ਨ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਖਸੇ ਅਪਣਾ ਸਕਦੇ ਹੋ।ਕੰਨ ਵਿਚ ਇਨਫੈਕਸ਼ਨ ਨੂੰ ਦੂਰ ਕਰਨ ਦੇ ਲਈ ਤਾਜ਼ਾ ਪੁਦੀਨੇ ਦੀਆਂ ਪੱਤੀਆਂ ਨੂੰ ਤੋੜ ਕੇ ਉਸ ਦਾ ਰਸ ਕੱਢ ਲਓ, ਅਤੇ ਇਸ ਰਸ ਦੀਆਂ ਇਕ ਜਾਂ ਦੋ ਬੂੰਦਾਂ ਕੰਨ ਵਿੱਚ ਪਾਓ। ਪੁਦੀਨੇ ਦੀਆਂ ਪੱਤੀਆਂ ਦਾ ਰਸ ਪਾਉਣ ਨਾਲ ਕੰਨ ਵਿਚ ਇਨਫੈਕਸ਼ਨ ਦੇ ਨਾਲ ਦਰਦ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।
ਪੁਦੀਨੇ ਦੀਆਂ ਪੱਤੀਆਂ ਵਿੱਚ ਪਾਇਆ ਜਾਣ ਵਾਲਾ ਐਂਟੀਬੈਕਟੀਰੀਅਲ ਗੂਣ ਇੰਨਫੈਕਸ਼ਨ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ। ਨਿੰਮ ਦੀਆਂ ਪੱਤੀਆਂ ਦਾ ਰਸ ਕੰਨ ਦੇ ਇਨਫੈਕਸ਼ਨ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦਾ ਹੈ। ਨਿੰਮ ਦੇ ਪੱਤੇ ਅਸ਼ੌਧਿਆ ਗੁਣਾਂ ਨਾਲ ਭਰਪੂਰ ਹੁੰਦੇ ਹਨ। ਨਿੰਮ ਦੇ ਪੱਤਿਆਂ ਨੂੰ ਤੋੜ ਕੇ ਉਸ ਦਾ ਰਸ ਕੱਢ ਲਓ, ਅਤੇ ਇਸ ਦੀਆਂ ਦੋ ਦੋ ਬੂੰਦਾਂ ਕੰਨ ਵਿੱਚ ਪਾਓ।
ਨਿੰਮ ਦੇ ਪੱਤਿਆ ਦੇ ਰਸ ਵਿੱਚ ਐਂਟੀ ਬੈਕਟੀਰੀਅਲ ਅਤੇ ਐਂਟੀ ਫੰਗਲ ਗੁਣ ਪਾਏ ਜਾਂਦੇ ਹਨ। ਜੋ ਕੰਨਾਂ ਦੇ ਇਨਫੈਕਸ਼ਨ ਨੂੰ ਦੂਰ ਕਰਨ ਵਿਚ ਮਦਦ ਕਰਦੇ ਹਨ। ਐਪਲ ਸਾਈਡਰ ਵਿਨੇਗਰ ਸ਼ਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਕੰਨ ਵਿਚ ਇਨਫੈਕਸ਼ਨ ਹੋਣ ਤੇ ਇਸ ਦਾ ਇਸਤੇਮਾਲ ਕਰਨ ਦੇ ਲਈ ਗੁਣਗੁਣੇ ਪਾਣੀ ਵਿੱਚ ਬਰਾਬਰ ਮਾਤਰਾ ਵਿੱਚ ਐਪਲ ਸਾਈਡਰ ਵਿਨੇਗਰ ਨੂੰ ਮਿਲਾ ਲਓ।
ਇਸ ਮਿਸ਼ਰਣ ਨੂੰ ਕੰਨਾਂ ਵਿਚ ਇਕ ਇਕ ਬੂੰਦ ਪਾਉ। ਅਜਿਹਾ ਕਰਨ ਨਾਲ ਕੰਨ ਦਾ ਦਰਦ ਠੀਕ ਹੋਣ ਦੇ ਨਾਲ ਇਨਫੈਕਸ਼ਨ ਵੀ ਦੂਰ ਹੋ ਜਾਂਦਾ ਹੈ। ਦੋ ਤੋਂ ਤਿੰਨ ਬਰੀਕ ਕੱਟਿਆ ਲਸਣ ਦੀਆਂ ਕਲੀਆਂ ਨੂੰ ਸਰੋਂ ਦੇ ਤੇਲ ਵਿਚ ਪਾ ਕੇ ਚੰਗੀ ਤਰ੍ਹਾਂ ਗਰਮ ਕਰ ਲਓ, ਅਤੇ ਇਸ ਤੇਲ ਨੂੰ ਛਾਣ ਕੇ, ਅਤੇ ਹਲਕਾ ਠੰਡਾ ਹੋਣ ਤੇ ਕੰਨਾਂ ਵਿਚ ਇਕ ਇਕ ਬੂੰਦ ਪਾਉ। ਕੰਨ ਵਿੱਚ ਤੇਲ ਪਾਉਣ ਨਾਲ ਕੰਨ ਵਿਚ ਦਰਦ ਅਤੇ ਇਨਫੈਕਸ਼ਨ ਤੋਂ ਰਾਹਤ ਮਿਲਦੀ ਹੈ।
ਲੱਸਣ ਵਿਚ ਪਾਏ ਜਾਣ ਵਾਲੇ ਐਂਟੀਬੈਕਟੀਰੀਅਲ ਗੁਣ ਦਰਦ ਨੂੰ ਛੇਤੀ ਠੀਕ ਕਰਨ ਵਿਚ ਮਦਦ ਕਰਦੇ ਹਨ। ਜੈਤੂਨ ਦੇ ਤੇਲ ਦਾ ਇਸਤੇਮਾਲ ਕਰਨ ਨਾਲ ਕੰਨ ਦੇ ਦਰਦ ਅਤੇ ਇਨਫੈਕਸ਼ਨ ਨੂੰ ਠੀਕ ਕੀਤਾ ਜਾ ਸਕਦਾ ਹੈ। ਇਸ ਦਾ ਇਸਤੇਮਾਲ ਕਰਨ ਦੇ ਲਈ ਜੈਤੂਨ ਦੇ ਤੇਲ ਨੂੰ ਹਲਕਾ ਗਰਮ ਕਰੋ, ਠੰਡਾ ਹੋਣ ਤੋਂ ਬਾਅਦ ਇਸ ਤੇਲ ਦੀਆਂ ਦੋ ਦੋ ਬੂੰਦਾਂ ਕੰਨ ਵਿਚ ਪਾਉਣ ਨਾਲ ਕੰਨ ਦੇ ਦਰਦ ਤੋਂ ਛੁਟਕਾਰਾ ਮਿਲਦਾ ਹੈ।
ਕੰਨ ਦੀ ਇਨਫੈਕਸ਼ਨ ਨੂੰ ਦੂਰ ਕਰਨ ਦੇ ਲਈ ਤੁਸੀਂ ਇੰਨ੍ਹਾਂ ਘਰੇਲੂ ਨੁਖਸਿਆਂ ਦੀ ਮਦਦ ਲੈ ਸਕਦੇ ਹੋ। ਪਰ ਤੁਸੀਂ ਇਸ ਗੱਲ ਦਾ ਧਿਆਨ ਰੱਖੋ, ਜੇਕਰ ਤੁਹਾਡਾ ਇਨਫੈਕਸ਼ਨ ਲੰਬੇ ਸਮੇਂ ਤੋਂ ਠੀਕ ਨਹੀਂ ਹੋ ਰਿਹਾ, ਤਾਂ ਤੁਸੀਂ ਡਾਕਟਰ ਦੀ ਸਲਾਹ ਨਾਲ ਹੀ ਦਵਾਈ ਦਾ ਇਸਤੇਮਾਲ ਕਰੋ।ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ