ਸਤਿ ਸ੍ਰੀ ਅਕਾਲ ਦੋਸਤੋ। ਦੋਸਤੋ ਇਕ ਅਜਿਹਾ ਸਰੋਵਰ ਹੈ ਜਿਸ ਦੇ ਵਿੱਚ ਇਸ਼ਨਾਨ ਕਰਨ ਨਾਲ ਕੈਂਸਰ ਤੋਂ ਲੈ ਕੇ ਚਮੜੀ ਰੋਗਾਂ ਤੋਂ ਮੁਕਤੀ ਮਿਲਦੀ ਹੈ। ਇਸ ਸਰੋਵਰ ਚ ਇਸ਼ਨਾਨ ਕਰਨ ਨਾਲ ਸੁੱਕੇ ਬੱਚੇ ਹਰੇ ਹੁੰਦੇ ਹਨ, ਹਰ ਤਰ੍ਹਾਂ ਦੇ ਦੁੱਖ ਦੂਰ ਹੁੰਦੇ ਹਨ ਪੁੱਤਰ ਦੀ ਦਾਤ ਪ੍ਰਾਪਤ ਹੁੰਦੀ ਹੈ। ਇੱਕ ਬੀਬੀ ਨੂੰ ਜਵਾਬ ਦੇ ਦਿੱਤਾ ਗਿਆ ਸੀ, ਉਸ ਬੀਬੀ ਨੇ ਜਦੋਂ ਇਸ ਮਹਾਨ ਅਸਥਾਨ ਦੀ ਮਹਾਨਤਾ ਬਾਰੇ ਸੁਣਿਆ, ਸ਼ਨੀ-ਐਤਵਾਰ ਜਦੋਂ ਇਸ ਗੁਰਦੁਆਰੇ ਵਿੱਚ ਆਕੇ ਇਸ਼ਨਾਨ ਕੀਤਾ।
ਉਸ ਬੀਬੀ ਦਾ ਇਸ਼ਨਾਨ ਪੂਰਾ ਹੋਣ ਤੋਂ ਬਾਅਦ ਉਸ ਨੇ ਅਰਦਾਸ ਕਰਵਾਈ, ਹੈ, ਉਸ ਤੋਂ ਬਾਅਦ ਜਦੋਂ ਉਹ ਜਾ ਕੇ ਟੈਸਟ ਕਰਵਾਉਂਦੇ ਹਨ ਤਾਂ ਉਨ੍ਹਾਂ ਦਾ ਕੈਂਸਰ ਦਾ ਰੋਗ ਬਿਲਕੁਲ ਠੀਕ ਹੋ ਜਾਂਦਾ ਹੈ। ਇਸ ਗੁਰਦੁਆਰੇ ਵਿੱਚ ਬਹੁਤ ਸਾਰੇ ਚਮਤਕਾਰ ਦੇਖਣ ਨੂੰ ਮਿਲਦਾ ਹੈ ਉਥੋਂ ਦੀਆਂ ਸੰਗਤਾਂ ਤੋਂ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਇਕ ਵਿਅਕਤੀ ਦੇ ਹੱਕ ਵਿੱਚ ਰੋੜਾ ਪੈਣ ਦੇ ਕਾਰਨ ਉਸ ਵਿਅਕਤੀ ਦੀ ਅੱਖ ਦਾ ਔਪ੍ਰੇਸ਼ਨ ਦੱਸ ਦਿੱਤਾ ਗਿਆ ਸੀ।
ਜਦੋਂ ਇਸ ਗੁਰਦੁਆਰੇ ਵਿੱਚ ਉਸ ਵਿਅਕਤੀ ਨੇ ਇਸ਼ਨਾਨ ਕੀਤਾ ਤਾਂ ਉਸ ਤੋਂ ਬਾਅਦ ਉਸ ਦਾ ਓਪਰੇਸ਼ਨ ਕੈਂਸਲ ਕਰ ਦਿੱਤਾ ਗਿਆ। ਕਿਉਂਕਿ ਉਸ ਵਿਅਕਤੀ ਦੀ ਅੱਖ ਵਿੱਚੋਂ ਰੋੜਾ ਨਿਕਲ ਚੁੱਕਿਆ ਸੀ। ਇਸ ਗੁਰਦੁਆਰੇ ਦਾ ਨਾਮ ਗੁਰਦੁਆਰਾ ਕੌਲਸਰ ਹੈ। ਇਹ ਇਤਿਹਾਸਕ ਗੁਰਦੁਆਰਾ ਹੈ ਇਸ ਗੁਰਦੁਆਰੇ ਦਾ ਇਤਿਹਾਸ ਇਸ ਤਰ੍ਹਾਂ ਹੈ। ਲਾਹੌਰ ਦੇ ਕਾਜ਼ੀ ਰੁਸਮਨ ਹੋਇਆ ਹੈ। ਉਸਦੀ ਆਪਣੀ ਕੋਈ ਔਲਾਦ ਨਹੀਂ ਸੀ।
ਉਸ ਨੇ ਇੱਕ ਬੇਗਾਨੀ ਧੀ ਨੂੰ ਆਪਣੇ ਘਰ ਪਾਲਿਆ ਜਿਸ ਦਾ ਨਾਮ ਕੋਲਾ ਖੁਰਾਨ ਰੱਖਿਆ ਗਿਆ। ਉਹ ਤੇ ਸਾਈਂ ਮੀਆਂ ਮੀਰ ਜੀ ਦੀ ਵਿਦਿਆਰਥਣ ਸੀ। ਉਹਨਾਂ ਨੇ ਸਾਈਂ ਮੀਆਂ ਮੀਰ ਜੀ ਤੋਂ ਵਿੱਦਿਆ ਪ੍ਰਾਪਤ ਕੀਤੀ ਸਾਈਂ ਮੀਆਂ ਮੀਰ ਜੀ ਪਰਮਾਤਮਾ ਦੇ ਚਰਨਾਂ ਵਿਚ ਜੁੜੇ ਹੋਏ ਸਨ। ਉਨ੍ਹਾਂ ਕੋਲ ਵਿੱਦਿਆ ਪ੍ਰਾਪਤ ਕਰਦੇ ਹੋਏ ਕੋਲਾਂ ਜੀ ਨੂੰ ਪਰਮਾਤਮਾ ਦੇ ਨਾਮ ਦੀ ਲਿਵ ਲਗ ਗਈ। ਇਕ ਦਿਨ ਬੀਬੀ ਕੌਲਾਂ ਆਪਣੇ ਘਰ ਦੇ ਵਿਚ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਸਨ।
ਜਦੋਂ ਉਹ ਪਾਠ ਕਰ ਰਹੇ ਸੀ ਤਾਂ ਉਨ੍ਹਾਂ ਦਾ ਪਿਤਾ ਰੁਸਮਨ ਉਨ੍ਹਾਂ ਦੇ ਕੋਲ ਆਉਂਦਾ ਹੈ। ਪਿਤਾ ਦੇ ਪੁੱਛਣ ਤੇ ਬੀਬੀ ਕੌਲਾਂ ਨੇ ਕਿਹਾ ਮੈਂ ਪੰਜਵੇਂ ਪਾਤਸ਼ਾਹ ਦੀ ਉਚਾਰੀ ਬਾਣੀ ਸੁਖਮਨੀ ਸਾਹਿਬ ਦਾ ਪਾਠ ਕਰ ਰਹੀ ਹਾਂ। ਪਿਤਾ ਨੇ ਕਿਹਾ ਕਿ ਇਹ ਕਾਫਰ ਹੁੰਦੇ ਹਨ ਇਨ੍ਹਾਂ ਦੀ ਬਾਣੀ ਨਹੀਂ ਪੜ੍ਨੀ। ਉਸ ਤੋਂ ਬਾਅਦ ਵੀ ਪਿਤਾ ਵੱਲੋਂ ਦੋ ਤਿੰਨ ਵਾਰ ਸਮਝਾਇਆ ਗਿਆ ਪਰ ਕੋਲਾ ਜੀ ਨੇ ਪਰਮਾਤਮਾ ਦਾ ਲੜ ਨਹੀਂ ਛੱਡਿਆ।
ਉਸ ਦੇ ਪਿਤਾ ਵੱਲੋਂ ਉਸ ਨੂੰ ਮੌਤ ਦਾ ਫਤਵਾ ਜਾਰੀ ਕਰ ਦਿੱਤਾ ਗਿਆ। ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਸਾਈਂ ਮੀਆਂ ਮੀਰ ਕੋਲ ਜਾ ਕੇ ਸਾਰੀ ਗੱਲ ਦੱਸੀ। ਉਸ ਸਮੇਂ ਉਥੇ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਹੋਏ ਸਨ। ਸਾਈਂ ਮੀਆਂ ਮੀਰ ਜੀ ਕੋਲਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਲੈ ਗਏ ਅਤੇ ਉਨ੍ਹਾਂ ਨੂੰ ਕਿਹਾ ਕਿ ਇਸ ਬੱਚੀ ਦੀ ਰੱਖਿਆ ਕਰਨਾ ਸਾਡਾ ਫਰਜ਼ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਾਤਾ ਕੌਲਾ ਨੂੰ ਘੋੜੇ ਤੇ ਸਵਾਰ ਕਰਕੇ ਕੋਲਾ ਜੀ ਨੂੰ ਇਸ ਸਥਾਨ ਤੇ ਲੈ ਕੇ ਆਉਂਦੇ ਹਨ।
ਉਸ ਸਮੇਂ ਉਥੇ ਅੰਮ੍ਰਿਤ ਵੇਲਾ ਹੋਇਆ ਪਿਆ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਕਿਹਾ ਕਿ ਜਲ ਦੀ ਭਾਲ ਕਰੋ ਜਦੋਂ ਸਿੱਖਾਂ ਨੂੰ ਜਲ ਨਹੀਂ ਮਿਲਿਆ। ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਛੱਪੜ ਵਿੱਚ ਇਸ਼ਨਾਨ ਕੀਤਾ ਅਤੇ ਕਿਹਾ ਸੂਕੇ ਹਰੇ ਕੀਏ ਖਿਨ ਮਾਹੇ। ਉਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਕਿ ਜਿਹੜਾ ਵੀ ਵਿਅਕਤੀ ਇਸ ਸਰੋਵਰ ਵਿੱਚ ਇਸ਼ਨਾਨ ਕਰੇਗਾ, ਉਨ੍ਹਾਂ ਦੇ ਸਾਰੇ ਕਸ਼ਟ ਦੁੱਖ ਦਰਦ ਦੂਰ ਹੋ ਜਾਣਗੇ ਜਿਹੜੇ ਕੌੜੀ ਹਨ, ਉਹ ਵੀ ਹਰੇ-ਭਰੇ ਹੋ ਜਾਣਗੇ।
ਉਨ੍ਹਾਂ ਦੇ ਦੁੱਖ ਨਿਕਲ ਜਾਣਗੇ। ਜੋ ਵੀ ਇਸ ਅਸਥਾਨ ਤੇ ਆ ਕੇ ਨਤਮਸਤਕ ਹੋਣ ਗਿਆ ਦੱਸਾਂ ਕਰਨਗੇ ਉਹਨਾਂ ਦੀਆਂ ਅਰਦਾਸਾਂ ਪੂਰੀਆਂ ਹੋਣਗੀਆਂ। ਦੋਸਤੋ ਅੱਜ ਵੀ ਇਸ ਅਸਥਾਨ ਉਤੇ ਦੂਰ-ਦੁਰਾਡੇ ਤੋਂ ਸੰਗਤਾਂ ਆਉਂਦੀਆਂ ਹਨ। ਵੱਖ ਵੱਖ ਜਗਾਵਾਂ ਤੋ ਸੰਗਤਾਂ ਆਪਣੇ ਦੁੱਖ ਲੈ ਕੇ ਇਸ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਹਨ ਅਤੇ ਉਨ੍ਹਾਂ ਦੇ ਸਾਰੇ ਦੁੱਖ ਦਰਦ ਦੂਰ ਹੁੰਦੇ ਹਨ। ਇਸ ਗੁਰਦੁਆਰੇ ਤੇ ਇਸ਼ਨਾਨ ਕਰਨ ਦੀ ਬਹੁਤ ਜ਼ਿਆਦਾ ਮਹੱਤਤਾ ਹੈ। ਇੱਥੋਂ ਪੁੱਤਰਾਂ ਦੀ ਦਾਤ ਵੀ ਪ੍ਰਾਪਤ ਹੁੰਦੀ ਹੈ ਦੁੱਖਾਂ ਦੇ ਦਰਦ ਦੂਰ ਹੁੰਦੇ ਹਨ। ਸੰਗਤਾਂ ਦੇ ਦੁੱਖ-ਦਰਦ ਰੋਗ ਦੂਰ ਹੁੰਦੇ ਹਨ।