ਫੈਟੀ ਲਿਵਰ ਹੈ ਤਾਂ ਇਨ੍ਹਾਂ 5 ਚੀਜ਼ਾਂ ਤੋਂ ਦੂਰ ਰਹੋ। ਫੈਟ ਲਿਵਰ ਵਿੱਚ ਬਚਣ ਲਈ ਭੋਜਨ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਲੀਵਰ ਸਾਡੇ ਸਰੀਰ ਵਿਚੋਂ ਵਿਸ਼ੈਲੇ ਪਦਾਰਥਾਂ ਨੂੰ ਬਾਹਰ ਕੱਢਣ ਦਾ ਕੰਮ ਕਰਦਾ ਹੈ। ਲੀਵਰ ਦੀ ਮਦਦ ਨਾਲ ਫੈਟ ਐਸਿਡ ਨੂੰ ਤੋੜਨ ਵਿੱਚ ਮਦਦ ਮਿਲਦੀ ਹੈ। ਇਸ ਨਾਲ ਪਾਚਣ ਵਿਚ ਸੁਧਾਰ ਹੁੰਦਾ ਹੈ। ਡਾਇਟ ਨਾਲ ਜੁੜੀਆਂ ਕੁਝ ਗਲਤ ਆਦਤਾਂ ਦੇ ਕਾਰਨ ਫੈਟੀ ਲੀਵਰ ਦੀ ਸਮੱਸਿਆ ਹੋ ਜਾਂਦੀ ਹੈ। ਫੈਟੀ ਲੀਵਰ ਹੋਣ ਤੇ ਵਿਅਕਤੀ ਨੂੰ ਹਰ ਸਮੇਂ ਥਕਾਨ ਮਹਿਸੂਸ ਹੁੰਦੀ ਹੈ।

ਅਜਿਹਾ ਵਿਅਕਤੀ ਜਿਸ ਦਾ ਲੀਵਰ ਹੈਲਦੀ ਨਹੀਂ ਹੈ, ਉਸ ਨੂੰ ਉਲਟੀ ਜਾਂ ਜੀ ਮਚਲਾਉਣ ਦੀ ਸਮੱਸਿਆ ਮਹਿਸੂਸ ਹੋ ਸਕਦੀ ਹੈ। ਫੈਟੀ ਲੀਵਰ ਨਾਲ ਪੀੜਿਤ ਵਿਅਕਤੀ ਨੂੰ ਪੇਟ ਵਿਚ ਦਰਦ ਮਹਿਸੂਸ ਹੁੰਦਾ ਹੈ, ਅਤੇ ਲੀਵਰ ਦਾ ਆਕਾਰ ਨਾਰਮਲ ਤੋਂ ਥੋੜ੍ਹਾ ਜ਼ਿਆਦਾ ਵਧ ਜਾਂਦਾ ਹੈ। ਅਸੀ ਤੁਹਾਨੂੰ ਡਾਇਟ ਦੇ ਨਾਲ ਜੁੜੀਆਂ ਕੁਝ ਗਲਤ ਆਦਤਾਂ ਬਾਰੇ ਦੱਸਾਂਗੇ, ਜੋਂ ਫੈਟੀ ਲੀਵਰ ਦਾ ਕਾਰਨ ਬਣ ਸਕਦੀਆਂ ਹਨ।

ਦੋਸਤੋ ਜੋ ਲੋਕ ਸਚੂਰੇਟੇਡ ਅਤੇ ਕੌਬ੍ਰਸ ਦਾ ਜ਼ਿਆਦਾ ਸੇਵਨ ਕਰਦੇ ਹਨ। ਉਨ੍ਹਾਂ ਵਿੱਚ ਫੈਟੀ ਲੀਵਰ ਦੀ ਸਮੱਸਿਆ ਹੁੰਦੀ ਹੈ। ਸ਼ੇਕ, ਮਿੱਠੀਆਂ ਚੀਜ਼ਾਂ, ਬੇਕਡ ਫੂਡ, ਪੀਜ਼ਾ, ਬਰਗਰ, ਫਾਸਟ ਫੂਡ ਆਦਿ ਵਿਚ ਕਾਰਬੋਹਾਈਡ੍ਰੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਨ੍ਹਾਂ ਵਿੱਚ ਮੌਜੂਦ ਸੈਚੂਰੇਟੇਡ ਫੈਟਸ ਦਾ ਸੇਵਨ ਕਰਨ ਨਾਲ ਤੁਹਾਡਾ ਵਜਨ ਵਧ ਸਕਦਾ ਹੈ, ਅਤੇ ਫੈਟੀ ਲੀਵਰ ਦੀ ਸਮੱਸਿਆ ਹੋ ਸਕਦੀ ਹੈ।

ਤੁਸੀਂ ਆਪਣੀ ਡਾਈਟ ਵਿਚ ਪ੍ਰੋਟੀਨ ਦੇ ਨਾਲ ਭਰਪੂਰ ਫੂਡ ਦਾ ਸੇਵਨ ਨਹੀਂ ਕਰਦੇ, ਤਾਂ ਤੁਸੀਂ ਛੇਤੀ ਬਿਮਾਰ ਹੋ ਸਕਦੇ ਹੋ। ਅਤੇ ਨਾਲ ਹੀ ਤੁਹਾਡਾ ਲੀਵਰ ਫੈਟੀ ਬਣ ਸਕਦਾ ਹੈ। ਠੰਡ ਵਿੱਚ ਪ੍ਰੋਟੀਨ ਦਾ ਸੇਵਨ ਕਰਨ ਦੇ ਲਈ ਅੰਡਾ, ਦਾਲ ਅਤੇ ਪਾਲਕ ਦਾ ਭਰਪੂਰ ਸੇਵਨ ਕਰੋ। ਫੈਟੀ ਲੀਵਰ ਵਰਗੇ ਰੋਗ ਆਹਾਰ ਵਿੱਚ ਪ੍ਰੋਟੀਨ ਦਾ ਸੇਵਨ ਨਾ ਕਰਨ ਨਾਲ ਹੁੰਦੇ ਹਨ। ਕੁਝ ਲੋਕ ਜਿਆਦਾ ਮਾਤਰਾ ਵਿੱਚ ਪੈਕੇਟ ਫੂਡ ਦਾ ਸੇਵਨ ਕਰਦੇ ਹਨ।

ਉਨ੍ਹਾਂ ਵਿੱਚ ਫੈਟੀ ਲੀਵਰ ਦੀ ਸਮੱਸਿਆ ਵਧ ਸਕਦੀ ਹੈ। ਤੁਹਾਨੂੰ ਪੈਕੇਟ ਵਿੱਚ ਮਿਲਣ ਵਾਲੇ ਚਿਪਸ, ਬਿਸਕੁਟ, ਕੂਕੀਜ਼, ਬ੍ਰੈਡ, ਇਸਟੈੰਟ ਨੂਡਲਸ, ਪਾਸਤਾ, ਪੈਕਡ ਅਚਾਰ ਆਦਿ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਇਸ ਵਿੱਚ ਫੈਟ, ਨਮਕ ਅਤੇ ਹਾਈ ਕੈਲੋਰੀਜ਼ ਹੁੰਦੀ ਹੈ, ਜੋ ਲੀਵਰ ਦੀ ਸਿਹਤ ਲਈ ਵਧੀਆ ਨਹੀਂ ਹੁੰਦੀ। ਲੀਵਰ ਦੀ ਸਮੱਸਿਆ ਤੋਂ ਬਚਣਾ ਹੈ, ਤਾਂ ਐਲਕੋਹਲ ਦਾ ਸੇਵਨ ਬਿਲਕੁਲ ਨਾ ਕਰੋ। ਲੋਕ ਅਕਸਰ ਐਲਕੋਹਲ ਦਾ ਸੇਵਨ ਕਰਦੇ ਹਨ। ਇਹ ਬੁਰੀ ਆਦਤ ਦੇ ਕਾਰਨ ਸਿਹਤ ਵਿਗੜ ਸਕਦੀ ਹੈ।

ਐਲਕੋਹਲ ਸਰੀਰ ਵਿੱਚ ਜਾ ਕੇ ਲੀਵਰ ਨੂੰ ਫੈਟੀ ਬਣਾਉਣ ਦਾ ਕੰਮ ਕਰਦੀ ਹੈ। ਜੇਕਰ ਕੁਝ ਵੀ ਖਾਣ ਤੋਂ ਬਾਅਦ ਮਿੱਠਾ ਖਾਣਾ ਪਸੰਦ ਹੈ, ਤਾਂ ਤੁਹਾਡੇ ਲੀਵਰ ਦੀ ਸਿਹਤ ਵਿਗੜ ਸਕਦੀ ਹੈ। ਮਿੱਠੀਆਂ ਚੀਜ਼ਾਂ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਬਲੱਡ ਸ਼ੂਗਰ ਦਾ ਲੈਵਲ ਵਧ ਜਾਂਦਾ ਹੈ, ਅਤੇ ਲੀਵਰ ਫੈਟੀ ਬਣ ਜਾਂਦਾ ਹੈ। ਇਸ ਤਰ੍ਹਾਂ ਨਮਕ ਦਾ ਵੀ ਜ਼ਿਆਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ।

ਕਈ ਲੋਕ ਵਾਇਟ ਬ੍ਰਰੇਡ ਦਾ ਜ਼ਿਆਦਾ ਸੇਵਨ ਕਰਦੇ ਹਨ, ਜਿਸ ਵਿੱਚ ਮੌਜੂਦ ਨਮਕ ਦੇ ਕਾਰਨ ਫੈਟੀ ਲੀਵਰ ਦੀ ਸਮੱਸਿਆ ਹੋ ਸਕਦੀ ਹੈ। ਜੇਕਰ ਤੁਸੀਂ ਆਪਣੇ ਲੀਵਰ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ, ਤਾਂ ਇਨ੍ਹਾਂ ਚੀਜ਼ਾਂ ਨੂੰ ਨਾਂ ਖਾਓ। ਜੇਕਰ ਤੁਸੀਂ ਆਪਣੇ ਲੀਵਰ ਨੂੰ ਤੰਦਰੁਸਤ ਰਖਣਾ ਚਾਹੁੰਦੇ ਹੋ, ਤਾ ਆਪਣੇ ਖਾਣ ਪਾਣ ਦਾ ਧਿਆਨ ਜਰੂਰ ਰਖੋ। ਹੈਲਦੀ ਚੀਜ਼ਾਂ ਨੂੰ ਆਪਣੀ ਡਾਇਟ ਵਿੱਚ ਸਾਮਿਲ ਕਰਕੇ ਲੀਵਰ ਨੂੰ ਤੰਦਰੁਸਤ ਰੱਖ ਸਕਦੇ ਹੋ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।

Leave a Reply

Your email address will not be published. Required fields are marked *