ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਅੰਗਰੇਜ਼ੀ ਦੇ ਅੱਖਰ J ਨਾਮ ਵਾਲੇ ਲੋਕਾਂ ਦੇ ਸਾਲ 2022 ਦੇ ਰਾਸ਼ੀਫਲ ਬਾਰੇ ਦੱਸਾਂਗੇ।ਅਸੀਂ ਤੁਹਾਨੂੰ ਇਸ ਨਾਮ ਦੇ ਅੱਖਰ ਵਾਲੇ ਵਿਅਕਤੀਆਂ ਦੇ ਗੁਣ, ਅਵਗੁਣ, ਕਰੀਅਰ, ਸੁਭਾਅ ਬਾਰੇ ਜਾਣਕਾਰੀ ਦੇਵਾਂਗੇ।
ਦੋਸਤੋ ਜੋਤਿਸ਼ ਸ਼ਾਸਤਰ ਵਿੱਚ ਵਿਅਕਤੀ ਦੀ ਜਨਮ ਤਾਰੀਖ਼, ਜਨਮ ਦਿਨ ਦੇ ਨਾਲ-ਨਾਲ ਵਿਅਕਤੀ ਦੇ ਨਾਮ ਦੇ ਪਹਿਲੇ ਅੱਖਰ ਦਾ ਵੀ ਬਹੁਤ ਜ਼ਿਆਦਾ ਮਹੱਤਵ ਦੱਸਿਆ ਗਿਆ ਹੈ ।ਹਰ ਵਿਅਕਤੀ ਦੇ ਨਾਮ ਦਾ ਉਸ ਦੇ ਜੀਵਨ ਵਿੱਚ ਬਹੁਤ ਮਹੱਤਵ ਹੁੰਦਾ ਹੈ। ਵਿਅਕਤੀ ਦੇ ਨਾਮ ਦੇ ਪਹਿਲੇ ਅੱਖਰ ਤੋਂ ਉਸਦੇ ਬਾਰੇ ਬਹੁਤ ਕੁਛ ਪਤਾ ਲਗਾਇਆ ਜਾ ਸਕਦਾ ਹੈ ।ਜੋਤਿਸ਼ ਸ਼ਾਸਤਰ ਇਹੋ ਜਿਹੀ ਵਿੱਦਿਆ ਹੈ ,ਜਿਸ ਦੇ ਬਾਰੇ ਜਾਣ ਕੇ ਅਸੀਂ ਵਿਅਕਤੀ ਦੇ ਸੁਭਾਅ ਅਤੇ ਭਵਿੱਖ ਨਾਲ ਸਬੰਧਿਤ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ।
ਦੋਸਤੋ ਦੁਨੀਆਂ ਵਿੱਚ ਇਹੋ ਜਿਹੇ ਬਹੁਤ ਸਾਰੇ ਮਸ਼ਹੂਰ ਲੋਕ ਹਨ ਜਿਨ੍ਹਾਂ ਦਾ ਨਾਮ ਅੰਗਰੇਜ਼ੀ ਦੇ ਅੱਖਰ J ਤੋਂ ਸ਼ੁਰੂ ਹੁੰਦਾ ਹੈ ।ਅੱਜ ਉਨ੍ਹਾਂ ਲੋਕਾਂ ਨੇ ਦੁਨੀਆ ਵਿਚ ਆਪਣੀ ਇਕ ਅਲੱਗ ਪਹਿਚਾਣ ਬਣਾ ਲਈ ਹੈ। ਜਿਵੇਂ ਜੌਹਨ ਇਬਰਾਹਿਮ, ਜਸਟਿਨ ਬਾਈਬਰ, ਜੂਲੀਆ ਰੌਬਰਟ ,ਜਾਨ ਸੀਨਾ, ਜੇਮਸ, ਜੌਨੀ ਲੀਵਰ ਜੈਕੀ ਸ਼ਰੌਫ। ਦੋਸਤੋ ਹਰ ਵਿਅਕਤੀ ਆਪਣੇ ਨਾਮ ਦੇ ਪਹਿਲੇ ਅੱਖਰ ਤੋਂ ਆਪਣੇ ਭਵਿੱਖ ਬਾਰੇ ਬਹੁਤ ਕੁਝ ਜਾਨਣਾ ਚਾਹੁੰਦਾ ਹੈ। ਆਪਣੇ ਨਾਮ ਦੇ ਪਹਿਲੇ ਅੱਖਰ ਤੋਂ ਹੀ ਆਪਣੇ ਬਾਰੇ ਬਹੁਤ ਕੁਛ ਜਾਣਿਆ ਜਾ ਸਕਦਾ ਹੈ।
J ਨਾਮ ਦੇ ਅੱਖਰ ਵਾਲੇ ਲੋਕਾਂ ਦਾ ਚਿਹਰਾ ਬਹੁਤ ਜਿਆਦਾ ਖੁਸ਼ ਮਿਜਾਜ਼ ਅਤੇ ਭਰਿਆ ਹੋਇਆ ਹੁੰਦਾ ਹੈ । ਇਸਦੇ ਨਾਲ ਹੀ ਇਨ੍ਹਾਂ ਦਾ ਦਿਲ ਵੀ ਬਹੁਤ ਸਾਫ ਹੁੰਦਾ ਹੈ।J ਨਾਮ ਦੇ ਅਖਰ ਵਾਲੇ ਲੋਕ ਆਪਣੇ ਰਿਸ਼ਤਿਆਂ ਦੇ ਪ੍ਰਤੀ ਬਹੁਤ ਜਿਆਦਾ ਇਮਾਨਦਾਰ ਅਤੇ ਵਫਾਦਾਰ ਹੁੰਦੇ ਹਨ। ਇਹਨਾਂ ਦੇ ਕੋਲ ਤਨ ਦੀ ਸੁੰਦਰਤਾ ਦੇ ਨਾਲ ਨਾਲ ਮਨ ਦੀ ਸੁੰਦਰਤਾ ਵੀ ਹੁੰਦੀ ਹੈ ਜਿਨ੍ਹਾਂ ਨੂੰ ਲੋਕ ਬਹੁਤ ਜ਼ਿਆਦਾ ਪਿਆਰ ਕਰਦੇ ਹਨ। ਇਹ ਲੋਕ ਬਹੁਤ ਜ਼ਿਆਦਾ ਨਖਰੇ ਵਾਲੇ ਸੁਭਾਅ ਵਾਲੇ ਹੁੰਦੇ ਹਨ।ਜਿਸ ਚੀਜ਼ ਨੂੰ ਪਾਣਾ ਚਾਹੁੰਦੇ ਹਨ ਉਸ ਨੂੰ ਆਪਣੇ ਦਮ ਤੇ ਹਾਸਿਲ ਕਰਦੇ ਹਨ।
ਇਹਨਾਂ ਨੂੰ ਜ਼ਿੰਦਗੀ ਵਿਚ ਪੈਸੇ ,ਪਿਆਰ ਅਤੇ ਰੁਤਬੇ ਦੀ ਕੋਈ ਕਮੀ ਨਹੀਂ ਰਹਿੰਦੀ ।ਇਹ ਜ਼ਿੰਦਗੀ ਨੂੰ ਬਹੁਤ ਖੁਸ਼ਨੁਮਾ ਅੰਦਾਜ਼ ਨਾਲ਼ ਜਿਉਂਦੇ ਹਨ। ਇਹ ਲੋਕ ਪੁਰਾਣੇ ਸਮੇਂ ਤੋਂ ਚਲੀ ਆ ਰਹੀ ਪੁਰਾਣੀ ਰੂੜੀਵਾਦੀ ਪਰੰਪਰਾਵਾਂ ਵਿੱਚ ਵਿਸ਼ਵਾਸ਼ ਨਹੀਂ ਰੱਖਦੇ। ਇਹ ਲੋਕ ਖੁਦ ਵੀ ਸੁਤੰਤਰ ਰਹਿਣਾ ਪਸੰਦ ਕਰਦੇ ਹਾਂ ਅਤੇ ਦੂਜੇ ਵਿਅਕਤੀਆਂ ਨੂੰ ਵੀ ਸੁਤੰਤਰ ਰੱਖਦੇ ਹਨ। ਇਹ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਜਾਗਰੂਕ ਰਹਿੰਦੇ ਹਨ ।ਇਨ੍ਹਾਂ ਦੀ ਜ਼ਿੰਦਗੀ ਵਿੱਚ ਆਲੇ-ਦੁਆਲੇ ਕੀ ਚੱਲ ਰਿਹਾ ਹੈ, ਇਨ੍ਹਾਂ ਨੂੰ ਸਾਰੀ ਜਾਣਕਾਰੀ ਹੁੰਦੀ ਹੈ।
J ਨਾਮ ਦੇ ਅੱਖਰ ਵਾਲੇ ਲੋਕ ਆਪਣੇ ਕਰੀਅਰ ਦੇ ਮਾਮਲੇ ਵਿੱਚ ਬਹੁਤ ਜ਼ਿਆਦਾ ਜਾਗਰੂਕ ਹੁੰਦੇ ਹਨ ।ਆਪਣੇ ਕੰਮ ਦੇ ਖੇਤਰ ਵਿਚ ਸਭ ਤੋਂ ਅੱਗੇ ਰਹਿੰਦੇ ਹਨ। ਇਹ ਲੋਕਾਂ ਦੇ ਖੇਤਰ ਵਿੱਚ ਬਹੁਤ ਸੋਚ-ਸਮਝ ਕੇ ਕਦਮ ਅੱਗੇ ਰੱਖਦੇ ਹਨ। ਇਹ ਲੋਕ ਘੱਟ ਮਿਹਨਤ ਕਰ ਕੇ ਜ਼ਿੰਦਗੀ ਵਿੱਚ ਬਹੁਤ ਜਲਦੀ ਸਫਲਤਾ ਪ੍ਰਾਪਤ ਕਰ ਲੈਂਦੇ ਹਨ। ਇਨ੍ਹਾਂ ਨੂੰ ਸਮਾਜ ਦੀ ਪੂਰੀ ਜਾਣਕਾਰੀ ਹੁੰਦੀ ਹੈ ਪਰ ਸਹੀ ਮਾਮਲਿਆਂ ਦੇ ਵਿਚ ਹੀ ਆਪਣੀ ਜਾਣਕਾਰੀ ਨੂੰ ਅੱਗੇ ਰੱਖਦੇ ਹਨ।
J ਨਾਂ ਦੇ ਅੱਖਰ ਵਾਲੇ ਲੋਕ ਜਿਨ੍ਹਾਂ ਦੀ ਜ਼ਿੰਦਗੀ ਵਿਚ ਹਮਸਫ਼ਰ ਬਣ ਕੇ ਆਉਂਦੇ ਹਨ ਉਹ ਲੋਕ ਬਹੁਤ ਜ਼ਿਆਦਾ ਕਿਸਮਤ ਵਾਲੇ ਹੁੰਦੇ ਹਨ। ਕਿਉਂਕਿ ਇਹ ਅੱਖਰ ਵਾਲੇ ਲੋਕ ਉਹ ਵਿਅਕਤੀ ਹੁੰਦੇ ਹਨ ਜਿਨ੍ਹਾਂ ਦੇ ਕੋਲ ਸਾਰਾ ਕੁਛ ਹੁੰਦਾ ਹੈ। ਇਹਨਾ ਕੋਲ ਸੋਹਣਾਪਨ ਹੋਣ ਦੇ ਨਾਲ-ਨਾਲ ਜ਼ਿੰਦਗੀ ਦੇ ਹਰ ਖੇਤਰ ਵਿੱਚ ਆਪਣੇ ਸਾਥੀ ਦਾ ਸਾਥ ਨਿਭਾਉਣ ਦਾ ਗੁਣ ਪਾਇਆ ਜਾਂਦਾ ਹੈ। ਪਰ ਪਿਆਰ ਦੇ ਮਾਮਲੇ ਵਿੱਚ ਇਹ ਥੋੜੇ ਜਿਹੇ ਦਿਲ ਫੇਕ ਹੁੰਦੇ ਹਨ ਅਤੇ ਸਾਹਮਣੇ ਵਾਲੇ ਨੂੰ ਦੇਖ ਕੇ ਜਲਦੀ ਹੀ ਉਸ ਵੱਲ ਆਕਰਸ਼ਿਤ ਹੋ ਜਾਂਦੇ ਹਨ।
ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਕਿ J ਨਾਮ ਦੇ ਅੱਖਰ ਵਾਲੇ ਲੋਕਾਂ ਦਾ ਸਾਲ 2022 ਦੇ ਰਾਸ਼ੀਫਲ ਅਨੁਸਾਰ ਸਿੱਖਿਆ ਦਾ ਖੇਤਰ ਕਿਸ ਤਰ੍ਹਾਂ ਦਾ ਰਹੇਗਾ। ਵਿਦਿਆਰਥੀਆਂ ਦੇ ਲਈ ਇਹ ਸਾਲ ਥੋੜ੍ਹੇ ਬਹੁਤ ਉਤਾਰ ਚੜਾਅ ਵਰਗਾ ਰਹੇਗਾ। ਫਿਰ ਵੀ ਤੁਸੀਂ ਆਪਣੀ ਮਿਹਨਤ ਅਤੇ ਸੁੱਝ-ਬੁੱਝ ਨਾਲ ਜਿੰਦਗੀ ਵਿਚ ਅੱਗੇ ਵਧਦੇ ਰਹੋਗੇ। ਇਸ ਸਾਲ ਤੁਸੀ ਵਿਦੇਸ਼ ਜਾ ਕੇ ਆਪਣੀ ਸਿੱਖਿਆ ਗ੍ਰਹਿਣ ਕਰਨ ਬਾਰੇ ਸੋਚ ਸਕਦੇ ਹੋ। ਸਿੱਖਿਆ ਦੇ ਖੇਤਰ ਵਿਚ ਸਕਾਰਾਤਮਕ ਬਦਲਾਅ ਦੀ ਸਥਿਤੀ ਬਣੇਗੀ। ਵਿਦਿਆਰਥੀਆਂ ਦੇ ਲਈ ਇਹ ਸਾਲ ਮਿਹਨਤ ਦਾ ਫਲ ਦੇਣ ਵਾਲਾ ਹੋਵੇਗਾ।
ਕਰੀਅਰ ਅਤੇ ਕੰਮ ਦੇ ਖੇਤਰ ਪੱਖੋਂ ਇਹ ਸਾਲ ਨਵੀਂ ਸੋਚ ਅਤੇ ਨਵੇਂ ਮੌਕਿਆਂ ਨੂੰ ਅੰਜਾਮ ਦੇਣ ਵਾਲਾ ਹੋਵੇਗਾ। ਇਸ ਸਾਲ ਤੁਸੀ ਕੋਈ ਨਵੀਂ ਕੰਮ ਪ੍ਰਣਾਲੀ ਨੂੰ ਲੈ ਕੇ ਅੱਗੇ ਵੱਧਦੇ ਹੋਏ ਨਜ਼ਰ ਆਵੋਗੇ। ਨੌਕਰੀ ਵਿਚ ਪ੍ਰੋਮੋਸ਼ਨ ਦੇ ਨਾਲ ਨਾਲ ਟਾ੍ਂਸਫਰ ਦੇ ਯੋਗ ਬਣ ਰਹੇ ਹਨ। ਬਿਜਨਸ ਵਪਾਰ ਨੂੰ ਵਧਾਉਣ ਲਈ ਇਨਵੈਸਟਮੈਂਟ ਕਰ ਸਕਦੇ ਹੋ। ਕੰਮ ਦੇ ਵਿੱਚ ਮੁਨਾਫੇ ਦੇ ਪ੍ਰਬਲ ਯੋਗ ਹਨ।