ਹੈਲੋ ਦੋਸਤੋ ਸਾਡੇ ਹਿੰਦੂ ਧਰਮ ਵਿੱਚ ਦਰਖ਼ਤਾਂ ਦਾ ਬਹੁਤ ਹੀ ਮਹੱਤਵ ਹੈ ।ਪੇੜ ਪੋਦੇ ਪ੍ਰਕਿਰਤੀ ਨੂੰ ਬਹੁਤ ਹੀ ਸੁੰਦਰ ਬਣਾਉਂਦੇ ਹਨ ।ਅਤੇ ਸਾਰੇ ਜੀਵ ਜੰਤੂਆਂ ਨੂੰ ਜੀਵਨ ਦਾਨ ਹਵਾ ਤੇ ਫੁੱਲ ,ਫੱਲ ਵੀ ਦਿੰਦੇ ਹਨ ਤੇ ਇਨ੍ਹਾਂ ਦਰਖ਼ਤਾਂ ਦੇ ਕਾਰਨ ਮਨੁੱਖ ਵੀ ਸਾਹ ਲੈਂਦੇ ਹਨ। ਇਸ ਕਰਕੇ ਦਰਖ਼ਤਾਂ ਦਾ ਸਾਡੀ ਪ੍ਰਿਥਵੀ ਤੇ ਬਹੁਤ ਵੱਡਾ ਯੋਗਦਾਨ ਹੈ ਪ੍ਰਾਚੀਨ ਕਾਲ ਤੋਂ ਹੀ ਰਿਸ਼ੀ ਮੁਨੀ ਇਨ੍ਹਾਂ ਦਰਖ਼ਤਾਂ ਦੇ ਥੱਲੇ ਹੀ ਬੈਠ ਕੇ ਤਪ ਕਰਦੇ ਸਨ।
ਜਿਸ ਕਰਕੇ ਇਨ੍ਹਾਂ ਦਰਖ਼ਤ ਾਂ ਨੂੰ ਬਹੁਤ ਹੀ ਸਤਿਕਾਰ ਨਾਲ ਪੂਜਿਆ ਜਾਂਦਾ ਹੈ ਸਾਡੇ ਧਰਮ ਗ੍ਰੰਥਾਂ ਵਿੱਚ ਕਈ ਅੈਸੇ ਦਰਖ਼ਤਾ ਦਾ ਜਿਕਰ ਕੀਤਾ ਜਾਂਦਾ ਹੈ ਜੋ ਬਹੁਤ ਹੀ ਸ਼ੁੱਭ ਹੁੰਦੇ ਹਨ ।ਇਸ ਤਰਾਂ ਦੇ ਦਰਖ਼ਤ ਘਰ ਵਿੱਚ ਹੋਣ ਨਾਲ ਸਕਾਰਾਤਮਕਾ ਬਣੀ ਰਹਿੰਦੀ ਹੈ ।ਅੈਸਾ ਹੀ ਇੱਕ ਦਰਖ਼ਤ ਹੈ ਵਾਰੀਸਜਾਤ ਜੇ ਘਰ ਵਿੱਚ ਲੱਗਾ ਹੋਵੇ ਤਾਂ ਘਰ ਵਿੱਚ ਸੁਖ ਸਾਂਤੀ ਬਣੀ ਰਹਿੰਦੀ ਹੈ ।ਪ੍ਰਾਣੋ ਦੇ ਅਨੁਸਾਰ ਵਾਰੀਸਜਾਤ ਦਰਖ਼ਤ ਦਾ ਜਨਮ ਸਮੁੰਦਰ ਮੰਥਨ ਦੇ ਦੋਰਾਨ ਹੋਇਆ ਸੀ ।ਅਤੇ ਇਸ ਦਾ ਸਥਾਨ ਇੰਦਰ ਦੇ ਸਵਰਗ ਵਿੱਚ ਹੈ ਜਿਸ ਕਰਕੇ ਦੇਵ ਰਾਜ ਇੰਦਰ ਨੂੰ ਮਾਂ ਲੱਛਮੀ ਦਾ ਵਰਦਾਨ ਪ੍ਰਾਪਤ ਹੈ ।
ਇਸ ਕਰਕੇ ਘਰ ਦੇ ਸਾਹਮਣੇ ਵਾਰੀਸਜਾਤ ਦਾ ਹੋਣਾ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ ਇਹ ਦਰਖ਼ਤ ਮਾਤਾ ਲੱਛਮੀ ਦਾ ਬਹੁਤ ਹੀ ਪਿਆਰਾ ਦਰਖ਼ਤ ਹੈ। ਪ੍ਰੰਤੂ ਦੋਸਤੋ ਸਾਡੇ ਗ੍ਰੰਥਾਂ ਵਿੱਚ ਕੁੱਝ ਅਜਿਹੇ ਪੋਦੇ, ਦਰਖ਼ਤਾਂ ਦਾ ਵਰਨਣ ਮਿਲਦਾ ਹੈ ਜਿਨ੍ਹਾਂ ਦਾ ਘਰ ਵਿੱਚ ਹੋਣਾ ਬਹੁਤ ਹੀ ਅਸ਼ੁੱਭ ਮੰਨਿਆ ਜਾਂਦਾ ਹੈ ਪ੍ਰਾਚੀਨ ਵੇਦਾਂ ਦੇ ਅਨੁਸਾਰ ਇਨ੍ਹਾਂ ਉਤੇ ਆਸੂਰੀ ਸ਼ਕਤੀਆਂ ਦਾ ਵਾਸ ਹੁੰਦਾ ਹੈ ਜੇ ਤੁਸੀਂ ਇਸ ਤਰ੍ਹਾਂ ਦੇ ਦਰਖ਼ਤ ਨੂੰ ਆਪਣੇ ਘਰ ਲਗਾਉਂਦੇ ਹੋ ਤਾਂ ਤੁਹਾਨੂੰ ਆਰਥਿਕ ਤੇ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।ਅੱਜ ਅਸੀਂ ਤੁਹਾਨੂੰ ਕੁਝ ਇਹੋ ਜਿਹੇ ਪੋਦਿਆਂ ਬਾਰੇ ਦੱਸਾ ਗੇ ਜਿਨ੍ਹਾਂ ਦਾ ਘਰ ਲਗਾਉਣਾ ਬਹੁਤ ਹੀ ਅਸ਼ੁੱਭ ਮੰਨਿਆ ਜਾਂਦਾ ਹੈ।
ਸਭ ਤੋਂ ਪਹਿਲਾਂ ਕਾਟੇਦਾਰ ਪੌਦੇ ਜਿਨ੍ਹਾਂ ਦਾ ਘਰ ਵਿੱਚ ਹੋਣਾ ਬਹੁਤ ਹੀ ਅਸ਼ੁੱਭ ਮੰਨਿਆ ਜਾਂਦਾ ਹੈ। ਕਾਟੇਦਾਰ ਪੌਦੇ ਘਰ ਵਿੱਚ ਹੋਣ ਨਾਲ ਪਰਿਵਾਰ ਦੇ ਜੀਆਂ ਦੀ ਸਿਹਤ ਤੇ ਬਹੁਤ ਬੁਰਾ ਅਸਰ ਪੈਂਦਾ ਹੈ ਅਤੇ ਇਸ ਨਾਲ ਘਰ ਦਾ ਵਾਤਾਵਰਣ ਵੀ ਖਰਾਬ ਹੋ ਜਾਂਦਾ । ਜੇ ਤੁਸੀਂ ਘਰ ਦੇ ਅੰਦਰ ਕਾਟੇਦਾਰ ਪੌਦੇ ਲੱਗਾਉਦੇ ਹੋ ਤਾਂ ਉਹ ਛੋਟੇ ਬੱਚਿਆਂ ਦੇ ਲੱਗ ਸਕਦੇ ਹਨ ਤੇ ਇਸ ਤਰਾਂ ਨੁਕਸਾਨ ਹੋ ਸਕਦਾ ਹੈ । ਇਹ ਪੌਦੇ ਬਹੁਤ ਹੀ ਅਸ਼ੁੱਭ ਹੁੰਦੇ ਹਨ ਜਿਸ ਕਰਕੇ ਮਾਂ ਲੱਛਮੀ ਕਦੇ ਵੀ ਘਰ ਅੰਦਰ ਪ੍ਰਵੇਸ਼ ਨਹੀਂ ਕਰਦੀ ।
ਦੋਸਤੋ ਦੂਸਰੇ ਨੇ ਦੁੱਧ ਵਾਲੇ ਪੌਦੇ । ਸੋ ਇਨ੍ਹਾਂ ਤੋਂ ਤਾਂ ਦੂਰ ਹੀ ਰਹਿਣਾ ਚਾਹੀਦਾ ।ਇਨ੍ਹਾਂ ਵਿੱਚੋਂ ਕੁੱਝ ਪੌਦੇ ਜ਼ਹਿਰਲੇ ਵੀ ਹੁੰਦੇ ਹਨ। ਜੇ ਘਰ ਵਿੱਚ ਛੋਟੇ ਬੱਚੇ ਹਨ ਤਾਂ ਉਹ ਗਲਤੀ ਨਾਲ ਇਨ੍ਹਾਂ ਨੂੰ ਖਾ ਸਕਦੇ ਹਨ ਜਿਸ ਕਰਕੇ ਬੀਮਾਰ ਹੋ ਸਕਦੇ ਹਨ ਜਾਂ ਕੋਈ ਦੁਰਘਟਨਾ ਵੀ ਹੋ ਸਕਦੀ ਹੈ ।ਇਸ ਕਰਕੇ ਇਨ੍ਹਾਂ ਤੋਂ ਤਾਂ ਦੂਰੀ ਹੀ ਬਣਾ ਕੇ ਰੱਖੋ।ਸ਼ਾਸਤਰਾਂ ਦੇ ਅਨੁਸਾਰ ਤਾਂ ਇਨ੍ਹਾਂ ਉਤੇ ਸਰਾਪ ਤਿਕ ਅਪਸਰਾਇ ਰਹਿੰਦੀਆਂ ਹਨ ।ਇਸ ਲਈ ਇਨ੍ਹਾਂ ਨੂੰ ਘਰ ਅੰਦਰ ਨਾ ਲਗਾਉ।
ਦੋਸਤੋ ਬੇਰ ਖਾਣ ਵਿੱਚ ਭਾਵੇਂ ਚੰਗੇ ਲੱਗਦੇ ਹਨ ਪ੍ਰੰਤੂ ਬੇਰ ਦਾ ਦਰਖ਼ਤ ਘਰ ਦੇ ਸਾਹਮਣੇ ਨਹੀਂ ਹੋਣਾ ਚਾਹੀਦਾ ।ਜੇ ਤੁਹਾਡੇ ਘਰ ਦੇ ਸਾਹਮਣੇ ਬੇਰ ਦਾ ਦਰਖ਼ਤ ਹੈ ਤਾਂ ਤੁਰੰਤ ਉਸ ਪੁੱਟ ਕੇ ਸੁੱਟ ਦਿਉ।ਕਿਉਂਕਿ ਇਹ ਪੌਦਾ ਬਹੁਤ ਹੀ ਨਕਾਰਤਮਕ ਮੰਨਿਆ ਜਾਂਦਾ ਹੈ ਇਸ ਪੌਦੇ ਦੇ ਕਾਰਨ ਵਿਉਪਾਰ ਵਿੱਚ ਵੀ ਨੁਕਸਾਨ ਹੁੰਦਾ ਹੈ। ਬਬੁਲ ਦਾ ਪੌਦਾ ਇੱਕ ਕਾਟੇਦਾਰ ਪੌਦਾ ਹੁੰਦਾ ਹੈ ਜੋ ਵੱਡਾ ਹੋ ਕੇ ਦਰਖ਼ਤ ਬਣਦਾ ਹੈ ਇਹ ਪੌਦਾ ਘਰ ਦੇ ਸਾਹਮਣੇ ਲਗਾਉਣ ਦਾ ਤਾਂ ਸਵਾਲ ਹੀ ਨਹੀਂ ਉਠਦਾ ਅਗਰ ਗਲਤੀ ਨਾਲ ਇਹ ਤੁਹਾਡੇ ਘਰ ਦੇ ਸਾਹਮਣੇ ਉਗ ਜਾਂਦਾ ਹੈ ਤਾਂ ਇਸ ਨੂੰ ਜੜ੍ਹਾਂ ਤੋਂ ਹੀ ਪੁੱਟ ਕੇ ਸੁੱਟ ਦੀਓ।ਭਾਵੇਂ ਇਸ ਦੇ ਆਯੁਰਵੇਦਿਕ ਗੁਣ ਹੁੰਦੇ ਹਨ
ਇਹੋ ਜਿਹਿਆ ਦਰਖ਼ਤ ਤਾਂ ਜੰਗਲ ਵਿੱਚ ਹੀ ਠੀਕ ਲੱਗਦਾ ਹੈ ।ਕਿਉਂਕਿ ਇਹੋ ਜਿਹੇ ਦਰਖ਼ਤ ਤੇ ਨਕਾਰਤਮਕ ਸ਼ਕਤੀਆਂ ਦਾ ਵਾਸ ਹੁੰਦਾ ਹੈ ।ਇਹੋ ਜਿਹਿਆ ਦਰਖ਼ਤ ਘਰ ਦੇ ਸਾਹਮਣੇ ਹੋਣ ਨਾਲ ਮਾਂ ਲੱਛਮੀ ਘਰ ਵਿੱਚ ਕਦੇ ਵੀ ਵਾਸ ਨਹੀਂ ਕਰੇਗੀ ।ਕਿਉਂਕਿ ਮਾਂ ਲੱਛਮੀ ਦਾ ਸਬੰਧ ਸੁਗੰਧ ਵਾਲੇ ਪੌਦਿਓ ਨਾਲ ਹੁੰਦਾ ਹੈ ॥ ਖਜ਼ੂਰ ਦਾ ਪੈੜ ਦੇਖਣੇ ਵਿੱਚ ਬਹੁਤ ਚੰਗਾ ਲੱਗਦਾ ਹੈ ਅਤੇ ਇਸ ਦਾ ਫਲ ਵੀ ਬਹੁਤ ਚੰਗਾ ਹੁੰਦਾ ਹੈ । ਪਰ ਇਸ ਨੂੰ ਘਰ ਵਿੱਚ ਲਗਾਉਣਾ ਵਾਸਤੂ ਸ਼ਾਸਤਰ ਦੇ ਅਨੁਸਾਰ ਠੀਕ ਨਹੀਂ ਮੰਨਿਆ ਜਾਂਦਾ ਤੇ ਘਰ ਵਿੱਚ ਧੰਨ ਵੀ ਨਹੀਂ ਟਿੱਕਦਾ ਅਤੇ ਘਰ ਦੇ ਜੀਆਂ ਦਾ ਖਰਚ ਵੀ ਵੱਧਦਾ ਹੈ । ਜਿਸ ਤਰਾਂ ਖਜ਼ੂਰ ਦਾ ਦਰਖ਼ਤ ਲੰਮਾ ਹੁੰਦਾ ਹੈ ਉਸੀ ਤਰ੍ਹਾਂ ਮੁਸਬਿਤੋੰ ਦੀ ਲਿੱਸਟ ਵੀ ਲੰਮੀ ਹੋ ਜਾਂਦੀ ਹੈ ।
ਬਾਸ ਦਾ ਪੇੜ ਵੈਸੇ ਤਾਂ ਸ਼ੁੱਭ ਮੰਨਿਆ ਜਾਂਦਾ ਹੈ ਪਰ ਇਸ ਨੂੰ ਘਰ ਦੇ ਸਾਹਮਣੇ ਨਹੀਂ ਲੱਗਾਣਾ ਚਾਹੀਦਾ ।ਹਿੰਦੂ ਧਰਮ ਦੇ ਅਨੁਸਾਰ ਬਾਸ ਨੂੰ ਮ੍ਰਿਤੂ ਦੇ ਸਮੇਂ ਵਰਤਿਆ ਜਾਂਦਾ ਹੈ ਅਗਰ ਤੁਸੀਂ ਘਰ ਦੇ ਸਾਹਮਣੇ ਬਾਸ ਦਾ ਪੇੜ ਲੱਗਆੳੁਦੇ ਤਾਂ ਇਸ ਨਾਲ ਘਰ ਵਿੱਚ ਨਕਾਰਤਮਕ ਊਰਜਾ ਆਉਂਦੀ ਹੈ । ਅੈਸੇ ਘਰ ਵਿੱਚ ਹਮੇਸ਼ਾਂ ਅਸ਼ੁੰਭਤਾ ਆਉਂਦੀ ਹੈ ਜਿਸ ਘਰ ਵਿੱਚ ਬਾਸ ਦਾ ਪੇੜ ਲਗਾ ਹੁੰਦਾ ਉਥੇ ਕਦੇ ਵੀ ਆਰਥਿਕ ਸਥਿਤੀ ਠੀਕ ਨਹੀਂ ਹੁੰਦੀ ।ਇਥੇ ਰਹਿਣ ਵਾਲੇ ਲੋਗ ਹਮੇਸ਼ਾ ਕਰਜ਼ੇ ਥੱਲੇ ਦੱਬੇ ਰਹਿੰਦੇ ਹਨ । ਲੇਕਿਨ ਤੁਸੀਂ ਘਰ ਦੇ ਅੰਦਰ ਉਤਰ ਦਿਸ਼ਾ ਵੱਲ ਬਾਸ ਦੇ ਛੋਟੇ ,ਛੋਟੇ ਪਲਾਂਟਸ ਪਾਣੀ ਵਿੱਚ ਰੱਖ ਸਕਦੇ ਹੋ।ਇਸ ਨੂੰ ਸ਼ੁੱਭ ਮੰਨਿਆ ਜਾਂਦਾ ਹੈ ।ਲੇਕਿਨ ਘਰ ਦੇ ਸਾਹਮਣੇ ਇਸ ਨੂੰ ਭੁੱਲ ਕੇ ਵੀ ਨਾ ਰੱਖੋ॥