ਅੱਧੇ ਘੰਟੇ ਵਿਚ ਸਰਵਾਈਕਲ ਦੇ ਦਰਦ ਨੂੰ ਇਸ ਤਰਾਂ ਕਰੋ ਦੂਰ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤ ਅੱਜ ਕੱਲ੍ਹ ਦੀ ਵਿਅਸਤ ਭਰੀ ਜ਼ਿੰਦਗੀ ਦੇ ਵਿਚ ਲੋਕ ਤਣਾਅ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ। ਜਿਸਦੇ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।ਸਰਵਾਈਕਲ ਸਪੋਂਡਿਲੋਸਿਸ ਇੱਕ ਅਜਿਹੀ ਹੀ ਬਿਮਾਰੀ ਹੈ, ਜਿਸ ਨਾਲ ਰੀੜ੍ਹ ਦੀ ਹੱਡੀ ਵਿਚ ਸੋਜ ਆ ਜਾਂਦੀ ਹੈ।

ਗਰਦਨ ਵਿੱਚ ਸਥਿਤ ਸਰਵਾਈਕਲ ਸਪਾਈਨ ਨੂੰ ਪ੍ਰਭਾਵਿਤ ਕਰਦੀ ਹੈ । ਔਫ਼ਿਸ ਵਿੱਚ ਕੰਮ ਕਰਨ ਵਾਲੇ ਲੋਕਾਂ ਵਿਚ ਇਹ ਸਮੱਸਿਆ ਜ਼ਿਆਦਾ ਦੇਖਣ ਨੂੰ ਮਿਲਦੀ ਹੈ । ਜੇਕਰ ਜ਼ਿਆਦਾ ਦੇਰ ਤਕ ਸਿਰ ਨੂੰ ਝੁਕਾ ਕੇ ਕੰਮ ਕਰਦੇ ਹੈ , ਤਾਂ ਵੀ ਸਰਵਾਈਕਲ ਦਾ ਦਰਦ ਪ੍ਰੇਸ਼ਾਨ ਕਰ ਸਕਦਾ ਹੈ। ਸਰਵਾਈਕਲ ਦਾ ਦਰਦ ਦੂਰ ਕਰਨ ਦੇ ਲਈ ਅਦਰਕ ਦਾ ਇਸਤੇਮਾਲ ਫ਼ਾਇਦੇਮੰਦ ਮੰਨਿਆ ਜਾਂਦਾ ਹੈ।

ਅਦਰਕ ਵਿੱਚ ਐਂਟੀ ਇੰਫਲੀਮੇਂਟਰੀ ਗੁਣ ਹੁੰਦੇ ਹਨ, ਜਿਸ ਨਾਲ ਗਰਦਨ ਦਾ ਦਰਦ ਅਤੇ ਸੋਜ਼ ਦੂਰ ਹੁੰਦੀ ਹੈ ਦੋਸਤੋ ਅੱਜ ਅਸੀਂ ਤੁਹਾਨੂੰ ਸਰਵਾਈਕਲ ਦਾ ਦਰਦ ਦੂਰ ਕਰਨ ਦੇ ਲਈ ਅਦਰਕ ਦਾ ਇਸਤੇਮਾਲ ਕਰਨ ਦੇ ਤਰੀਕਿਆਂ ਬਾਰੇ ਦੱਸਾਂਗੇ। ਆਯੁਰਵੈਦ ਵਿੱਚ ਜੜੀ ਬੂਟੀਆਂ ਦੀ ਮਦਦ ਨਾਲ ਸਰੀਰ ਨਾਲ ਜੁੜੀਆਂ ਸਮੱਸਿਆਵਾਂ ਦਾ ਇਲਾਜ ਕੀਤਾ ਜਾਂਦਾ ਹੈ । ਕਈ ਅਜਿਹੀਆਂ ਜੜੀ ਬੂਟੀਆਂ ਹਨ, ਜਿਨ੍ਹਾਂ ਦੀ ਮਦਦ ਨਾਲ ਸਰਵਾਈਕਲ ਪੇਨ ਦਾ ਇਲਾਜ ਕੀਤਾ ਜਾ ਸਕਦਾ ਹੈ।

ਦਰਦ ਦੂਰ ਕਰਨ ਦੇ ਲਈ ਅਦਰਕ, ਮੇਥੀ, ਅਸ਼ਵਗੰਧਾ, ਗੂਗਲ, ਹਲਦੀ ਅਤੇ ਨੀਲਗਿਰੀ ਆਦਿ ਦਾ ਇਸਤੇਮਾਲ ਕਰ ਸਕਦੇ ਹੋ। ਸਰਵਾਈਕਲ ਦਾ ਦਰਦ ਦੂਰ ਕਰਨ ਦੇ ਲਈ ਤੁਸੀਂ ਅਦਰਕ ਦਾ ਇਸਤੇਮਾਲ ਕਰ ਸਕਦੇ ਹੋ। ਇਕ ਕੱਪ ਪਾਣੀ ਵਿੱਚ ਇੱਕ ਚਮਚ ਪੀਸਿਆ ਹੋਇਆ ਅਦਰਕ ਮਿਲਾਓ। ਇਸ ਨੂੰ ਪੰਜ ਤੋਂ ਸੱਤ ਮਿੰਟ ਤੱਕ ਪਾਣੀ ਵਿਚ ਉਬਾਲੋ, ਅਤੇ ਕਾਲੀ ਮਿਰਚ ਪਾ ਕੇ ਚਾਹ ਤਿਆਰ ਕਰ ਲਓ।

ਇਸ ਦਾ ਸੇਵਨ ਥੋੜ੍ਹੀ ਥੋੜ੍ਹੀ ਮਾਤਰਾ ਵਿਚ ਕਰੋ। ਗਰਦਨ ਦਾ ਦਰਦ ਦੂਰ ਕਰਨ ਦੇ ਲਈ ਅਦਰਕ ਦੇ ਤੇਲ ਦਾ ਇਸਤੇਮਾਲ ਕਰ ਸਕਦੇ ਹੋ। ਅਦਰਕ ਦਾ ਤੇਲ ਬਣਾਉਣ ਦੇ ਲਈ ਬਰਤਨ ਵਿੱਚ ਜੈਤੂਨ ਦਾ ਤੇਲ ਲਓ। ਉਸ ਵਿਚ ਅਦਰਕ ਨੂੰ ਪਾ ਕੇ ਚੰਗੀ ਤਰ੍ਹਾਂ ਪਕਾ ਲਓ। ਜਦੋਂ ਤੇਲ ਅੱਧਾ ਰਹਿ ਜਾਵੇ ਤਾਂ, ਇਸ ਨੂੰ ਛਾਣ ਲਵੋ। ਤੇਲ ਠੰਢਾ ਹੋ ਜਾਣ ਤੇ ਅਦਰਕ ਦੇ ਤੇਲ ਨੂੰ ਬੋਤਲ ਵਿੱਚ ਭਰ ਕੇ ਰੱਖ ਲਓ, ਅਤੇ ਇਸ ਨਾਲ ਪ੍ਰਭਾਵਿਤ ਹਿੱਸੇ ਦੀ ਮਾਲਿਸ਼ ਕਰੋ।

ਗਰਦਨ ਦਾ ਦਰਦ ਦੂਰ ਕਰਨ ਦੇ ਲਈ ਗੁਣਗੁਣੇ ਪਾਣੀ ਦੇ ਨਾਲ ਅਦਰਕ ਦੇ ਚੂਰਣ ਦਾ ਸੇਵਨ ਕਰ ਸਕਦੇ ਹੋ । ਅਦਰਕ ਨੂੰ ਇਕ ਬਾਊਲ ਵਿੱਚ ਪਾਓ , ਉਸ ਬਾਊਲ ਵਿਚ ਕਾਲੀ ਮਿਰਚ ਪਾਊਡਰ , ਕਾਲਾ ਨਾਮਕ , ਸੇਂਧਾ ਨਮਕ ਆਦਿ ਚੀਜ਼ਾਂ ਨੂੰ ਮਿਕਸ ਕਰੋ । ਇਨ੍ਹਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਲਾ ਲੈਣ ਤੋਂ ਬਾਅਦ ਇਸ ਵਿੱਚ ਜ਼ੀਰਾ ਪਾਊਡਰ ਵੀ ਮਿਲਾ ਲਉ । ਇਸ ਮਿਸ਼ਰਣ ਨੂੰ ਧੁੱਪ ਵਿੱਚ ਚੰਗੀ ਤਰ੍ਹਾਂ ਸਿਖਾਓ, ਅਤੇ ਕਿਸੇ ਸਾਫ ਬਾਊਲ ਵਿੱਚ ਕੱਢ ਕੇ ਸਟੋਰ ਕਰੋ।

ਅਦਰਕ ਦਾ ਚੂਰਨ ਤਿਆਰ ਹੈ। ਇਸ ਚੂਰਨ ਦਾ ਗੁਣਗੁਣੇ ਪਾਣੀ ਨਾਲ ਸੇਵਨ ਕਰੋ। ਸਰਵਾਈਕਲ ਦੇ ਦਰਦ ਤੋਂ ਬਹੁਤ ਹੀ ਛੇਤੀ ਛੁਟਕਾਰਾ ਮਿਲ ਜਾਵੇਗਾ। ਦੋਸਤੋ ਇਸ ਤੋਂ ਇਲਾਵਾ ਤੁਸੀਂ ਅਦਰਕ ਨੂੰ ਪੀਸ ਕੇ ਚੰਗੀ ਤਰ੍ਹਾਂ ਸੁਕਾ ਕੇ ਇਸ ਦਾ ਪਾਊਡਰ ਬਣਾ ਲਓ। ਕੁਝ ਦਿਨਾਂ ਤੱਕ ਚੂਰਨ ਨੂੰ ਧੁੱਪ ਵਿੱਚ ਸੁਕਾ ਕੇ ਇਸਤੇਮਾਲ ਕਰੋ। ਇਸ ਨੂੰ ਗੁਣਗੁਣੇ ਪਾਣੀ ਜਾਂ ਦੁੱਧ ਵਿੱਚ ਮਿਲਾ ਕੇ ਸੇਵਨ ਕਰ ਸਕਦੇ ਹੋ। ਅਦਰਕ ਦਾ ਸੇਵਨ ਹਫ਼ਤੇ ਵਿੱਚ ਦੋ ਤੋਂ ਤਿੰਨ ਵਾਰ ਕਰੋ। ਇਸ ਨਾਲ ਸਰਵਾਈਕਲ ਦੇ ਦਰਦ ਤੋਂ ਬਹੁਤ ਛੇਤੀ ਆਰਾਮ ਮਿਲੇਗਾ। ਉਮੀਦ ਕਰਦੇ ਹਾ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।

Leave a Reply

Your email address will not be published. Required fields are marked *