ਜਿਆਦਾ ਪਾਣੀ ਪੀਣ ਦੇ ਨੁਕਸਾਨ ਲੀਵਰ, ਦਿਲ, ਦਿਮਾਗ ਅਤੇ ਕਿਡਨੀ ਦਾ ਬੇੜਾ ਗ਼ਰਕ_ ਕਦੋਂ ਕਿੰਨਾ ਕਿਵੇ ਪੀਣਾ ਚਾਹੀਦਾ?ਦੇਖੋ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਇਕ ਪਾਸੇ ਦੁਨੀਆ ਨਵੀਆਂ ਨਵੀਆਂ ਚੀਜ਼ਾਂ ਦਾ ਅਵਿਸ਼ਕਾਰ ਕਰ ਰਹੀ ਹੈ । ਦੁਨੀਆਂ ਨੇ ਪ੍ਰਿਥਵੀ ਤੋਂ ਚੰਦਰਮਾ ਤੱਕ ਚਰਨ ਪਾ ਲਏ ਹਨ । ਪਰ ਅੱਜ ਤਕ ਦੁਨੀਆ ਦਿ ਕਿਸੇ ਵਿਦੇਸ਼ ਨੇ ਅਜਿਹਾ ਅਵਿਸ਼ਕਾਰ ਨਹੀਂ ਕੀਤਾ ਹੈ

ਕਿ ਉਹ ਕਿਸੇ ਵੀ ਟੈਕਨਾਲੋਜੀ ਨਾਲ ਇਕ ਮਨੁੱਖ ਨੂੰ ਤੰਦਰੁਸਤ ਰੱਖ ਸਕੇ, ਕਿਉਂਕਿ ਹਰੇਕ ਮਨੁੱਖ ਕਿਸੇ ਨਾ ਕਿਸੇ ਰੋਗ ਦੇ ਨਾਲ ਪੀਡ਼ਤ ਹੈ। ਭਾਵੇਂ ਉਹ ਕੋਈ ਛੋਟਾ ਰੋਗ ਹੋਵੇ ਜਾਂ ਫਿਰ ਕੋਈ ਗੰਭੀਰ ਬੀਮਾਰੀ। ਜਿਨ੍ਹਾਂ ਰੋਗਾਂ ਤੋਂ ਛੁਟਕਾਰਾ ਪਾਉਣ ਦੇ ਲਈ ਲੋਕਾਂ ਵੱਲੋਂ ਵੱਖ ਵੱਖ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਅੰਗਰੇਜ਼ੀ ਦਵਾਈਆਂ ਖਾਧੀਆਂ ਜਾਂਦੀਆਂ ਹਨ, ਜਿਨ੍ਹਾਂ ਅੰਗਰੇਜ਼ੀ ਦਵਾਈਆਂ ਦਾ ਮਨੁੱਖੀ ਸਰੀਰ ਤੇ ਕਾਫ਼ੀ ਬੁਰਾ ਪ੍ਰਭਾਵ ਪੈਂਦਾ ਹੈ। ਬਹੁਤ ਸਾਰੇ ਲੋਕਾਂ ਦਾ ਅਜਿਹਾ ਮੰਨਣਾ ਹੈ ਕਿ ਜੇਕਰ ਜ਼ਿਆਦਾ ਮਾਤਰਾ ਵਿੱਚ ਪਾਣੀ ਪੀਤਾ ਜਾਵੇ ਤਾਂ ਕਈ ਤਰ੍ਹਾਂ ਦੇ ਰੋਗ ਦੂਰ ਹੋ ਸਕਦੇ ਹਨ। ਜਿਸ ਕਾਰਨ ਜ਼ਿਆਦਾਤਰ ਲੋਕ ਜ਼ਿਆਦਾ ਮਾਤਰਾ ਵਿੱਚ ਪਾਣੀ ਪੀਂਦੇ ਹਨ।

ਅੱਜ ਅਸੀ ਜ਼ਿਆਦਾ ਮਾਤਰਾ ਵਿੱਚ ਪਾਣੀ ਪੀਣ ਵਾਲੇ ਲੋਕਾਂ ਦੇ ਲਈ ਇਕ ਬੇਹੱਦ ਮਹੱਤਵਪੂਰਨ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ। ਜਿੱਥੇ ਜ਼ਿਆਦਾ ਮਾਤਰਾ ਦੇ ਵਿੱਚ ਪਾਣੀ ਪੀਣ ਦੇ ਨਾਲ ਸਰੀਰ ਦੇ ਕਈ ਰੋਗ ਦੂਰ ਹੁੰਦੇ ਹਨ, ਇਸ ਦੇ ਚੱਲਦੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜ਼ਿਆਦਾ ਮਾਤਰਾ ਵਿਚ ਪਾਣੀ ਪੀਣ ਦੀ ਨਾਲ ਸਰੀਰ ਨੂੰ ਕਿਹੜੀਆਂ ਭਿਆਨਕ ਬੀਮਾਰੀਆਂ ਲੱਗ ਸਕਦੀਆਂ ਹਨ।

ਸਭ ਤੋਂ ਪਹਿਲੀ ਭਿਆਨਕ ਬੀਮਾਰੀ ਕਿਡਨੀ ਨੂੰ ਲੱਗ ਸਕਦੀ ਹੈ । ਜ਼ਿਆਦਾ ਮਾਤਰਾ ਵਿੱਚ ਪਾਣੀ ਪੀਣ ਦੇ ਨਾਲ ਕਿਡਨੀ ਨਾਲ ਸਬੰਧਤ ਕਈ ਤਰ੍ਹਾਂ ਦੇ ਭਿਆਨਕ ਰੋਗ ਲੱਗ ਸਕਦੇ ਹਨ । ਦੂਜਾ ਜ਼ਿਆਦਾ ਮਾਤਰਾ ਵਿੱਚ ਪਾਣੀ ਪੀਂਣ ਦੇ ਦਾਲ ਲੀਵਰ ਨਾਲ ਸਬੰਧਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ

ਕਿਉਂਕਿ ਓਵਰ ਹਾਈਡਰੇਸ਼ਨ ਦੇ ਕਾਰਨ ਲਿਵਰ ਤੇ ਵਿਚ ਕਈ ਤਰ੍ਹਾਂ ਦੇ ਰੋਗ ਪੈਦਾ ਹੋ ਸਕਦੇ ਹਨ ।ਜ਼ਿਆਦਾ ਮਾਤਰਾ ਵਿੱਚ ਪਾਣੀ ਪੀਣ ਦੇ ਨਾਲ ਦਿਮਾਗ ਵਿਚ ਸੋਜ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਇਸ ਦੇ ਲਈ ਹਰ ਮਨੁੱਖ ਨੂੰ ਇਕ ਦਿਨ ਦੇ ਵਿੱਚ ਅੱਠ ਤੋਂ ਦੱਸ ਗਿਲਾਸ ਹੀ ਪਾਣੀ ਪੀਣਾ ਚਾਹੀਦਾ ਹੈ।

ਜਿਆਦਾ ਮਾਤਰਾ ਦੇ ਵਿੱਚ ਪਾਣੀ ਪੀਣ ਦੇ ਨਾਲ ਕਈ ਤਰ੍ਹਾਂ ਦੀਆਂ ਦਿੱਕਤਾਂ ਮਨੁੱਖੀ ਸਰੀਰ ਨੂੰ ਆਉਣ ਵਾਲੇ ਸਮੇਂ ਵਿੱਚ ਝੱਲਣੀਆਂ ਪੈ ਸਕਦੀਆਂ ਹਨ। ਚੌਥਾ ਤੇ ਆਖ਼ਰੀ ਰੋਗ ਜ਼ਿਆਦਾ ਪਾਣੀ ਪੀਣ ਦੇ ਨਾਲ ਦਿਲ ਸੰਬੰਧੀ ਲੱਗ ਸਕਦਾ ਹੈ। ਕਿਉਂਕਿ ਜ਼ਿਆਦਾ ਮਾਤਰਾ ਵਿੱਚ ਪਾਣੀ ਪੀਣ ਨਾਲ ਸਰੀਰ ਚ ਖੂਨ ਦੀ ਮਾਤਰਾ ਵਧੇਗੀ, ਜਿਸ ਦੇ ਨਾਲ ਦਿਲ ਦੇ ਨਾਲ ਸਬੰਧਤ ਕਈ ਰੋਗ ਲੱਗ ਸਕਦੇ ਹਨ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।

Leave a Reply

Your email address will not be published. Required fields are marked *