ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਹਨੁਮਾਨ ਜੀ ਕਲਯੁਗ ਤੱਕ ਆਪਣੇ ਸ਼ਰੀਰ ਵਿੱਚ ਰਹੇ ਹਨ ਉਹ ਅੱਜ ਵੀ ਇਸ ਧਰਤੀ ਤੇ ਵਿਚਰਨ ਕਰਦੇ ਹਨ। ਉਹ ਕਦੋਂ ਤੇ ਕਿੱਥੇ ਪ੍ਰਗਟ ਹੁੰਦੇ ਹਨ ਉਨ੍ਹਾਂ ਦੇ ਦਰਸ਼ਨ ਕਿਵੇਂ ਕੀਤੇ ਜਾਣ। ਅੱਜ ਅਸੀਂ ਤੁਹਾਨੂੰ ਇਸ ਦੇ ਬਾਰੇ ਦੱਸਾਂਗੇ ਅਤੇ ਅੰਤ ਵਿੱਚ ਇੱਕ ਰਹੱਸ ਦੇ ਬਾਰੇ ਦੱਸਾਂਗੇ ਜਿਸ ਨੂੰ ਸੁਣ ਕੇ ਤੁਹਾਨੂੰ ਹੈਰਾਨੀ ਹੋਵੇਗੀ। ਦੋਸਤੋ ਚਾਰੋਂ ਯੁੱਗਾਂ ਵਿਚ ਹਨੂੰਮਾਨ ਜੀ ਦੇ ਪ੍ਰਤਾਪ ਦਾ ਉਜਿਆਰਾ ਹੈ।
ਦੋਸਤੋ ਜਿਹੜੇ ਲੋਕ ਦੁਬਿਧਾ ਵਿੱਚ ਰਹਿੰਦੇ ਹਨ ਉਨ੍ਹਾਂ ਦਾ ਹਨੂੰਮਾਨ ਜੀ ਸਹਿਯੋਗ ਨਹੀਂ ਕਰਦੇ। ਹਨੁਮਾਨ ਜੀ ਸਾਡੇ ਵਿੱਚ ਮੌਜੂਦ ਹਨ ਕਿਸੇ ਵੀ ਵਿਅਕਤੀ ਨੂੰ ਸ਼੍ਰੀ ਰਾਮ ਜੀ ਦੀ ਕਿਰਪਾ ਤੋਂ ਬਿਨਾਂ ਕਿਸੇ ਵੀ ਤਰਾਂ ਦੀ ਸੁੱਖ ਸੁਵਿਧਾ ਪ੍ਰਾਪਤ ਨਹੀਂ ਹੋ ਸਕਦੀ। ਸੀ੍ ਰਾਮ ਜੀ ਕਿਰਪਾ ਪ੍ਰਾਪਤ ਕਰਨ ਦੇ ਲਈ ਹਨੂੰਮਾਨ ਜੀ ਦੀ ਕਿਰਪਾ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਹੈ। ਹਨੂਮਾਨ ਜੀ ਦੀ ਕਿਰਪਾ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਖੁਸ਼ ਕਰਨਾ ਜ਼ਰੂਰੀ ਹੈ। ਹਨੂੰਮਾਨ ਜੀ ਦੀ ਆਗਿਆ ਤੋਂ ਬਿਨਾਂ ਕੋਈ ਵੀ ਸ੍ਰੀ ਰਾਮ ਜੀ ਤੱਕ ਨਹੀਂ ਪਹੁੰਚ ਸਕਦਾ।
ਹਨੂਮਾਨ ਜੀ ਦੀ ਸ਼ਰਣ ਵਿੱਚ ਜਾਣ ਨਾਲ ਸਾਰੀ ਸੁੱਖ-ਸੁਵਿਧਾਵਾਂ ਪ੍ਰਾਪਤ ਹੁੰਦੀਆਂ ਹਨ ।ਹਨੂੰਮਾਨ ਜੀ ਸਾਡੇ ਰਖਿਅਕ ਹਨ, ਇਸ ਕਰਕੇ ਕਿਸੇ ਵੀ ਸਾਧੂ ਬਾਬਾ ਜੋਤਿਸ਼ ਦੀ ਗੱਲਾਂ ਵਿਚ ਭਟਕਣ ਦੀ ਜਰੂਰਤ ਨਹੀਂ ਹੈ। ਹਨੂੰਮਾਨ ਜੀ ਇਸ ਕਲਯੁਗ ਵਿੱਚ ਸਭ ਤੋਂ ਜ਼ਿਆਦਾ ਜਾਗ੍ਰਿਤ ਅਤੇ ਸਾਖਸ਼ਾਤ ਹਨ। ਕਲਯੁਗ ਦੇ ਵਿੱਚ ਹਨੁਮਾਨ ਜੀ ਦੀ ਭਗਤੀ ਦੁਖ ਅਤੇ ਸੰਕਟ ਤੋਂ ਬਚਾਉਂਦੀ ਹੈ। ਦੋਸਤੋ ਬਹੁਤ ਸਾਰੇ ਲੋਕ ਬਾਬਾ ਸਾਧੂ ਸੰਤ ਜੋਤਸ਼ੀ ਤਾਂਤਰਿਕ ਦੀਆਂ ਗੱਲਾਂ ਵਿੱਚ ਭਟਕ ਜਾਂਦੇ ਹਨ। ਕਿਸ ਤਰ੍ਹਾਂ ਹੋ ਆਪਣਾ ਜੀਵਨ ਨਸ਼ਟ ਕਰਦੇ ਹਨ ਜੇਕਰ ਕੋਈ ਵਿਅਕਤੀ ਹਨੁਮਾਨ ਜੀ ਦੀ ਸ਼ਕਤੀ ਅਤੇ ਭਗਤੀ ਨੂੰ ਪਹਿਚਾਣ ਲੈਂਦਾ ਹੈ
ਉਸ ਵਿਅਕਤੀ ਨੂੰ ਭਟਕਣ ਦੀ ਜ਼ਰੂਰਤ ਨਹੀਂ ਪੈਂਦੀ। ਹਨੁਮਾਨ ਜੀ ਚਾਰ ਕਾਰਨਾ ਕਰਕੇ ਸਾਰੇ ਦੇਵਤਿਆਂ ਨਾਲੋਂ ਸ੍ਰੇਸ਼ਟ ਹਨ। ਪਹਿਲਾ ਕਾਰਣ ਹੈ ਹਨੁਮਾਨ ਦੀ ਸਭ ਤੋਂ ਵੱਧ ਤਾਕਤਵਰ ਹਨ ਦੂਜਾ ਕਾਰਨ ਹੈ ਉਹ ਤਾਕਤਵਰ ਹੋਣ ਦੇ ਬਾਵਜੂਦ ਭਗਵਾਨ ਨੂੰ ਸਮਰਪਿਤ ਹਨ। ਤੀਸਰਾ ਕਾਰਣ ਇਹ ਹੈ ਕਿ ਉਹ ਆਪਣੇ ਭਗਤਾਂ ਦੀ ਹਰ ਸਮੇਂ ਰੱਖਿਆ ਕਰਦੇ ਹਨ। ਚੌਥਾ ਕਾਰਣ ਹੈ ਵਰਤਮਾਨ ਵਿੱਚ ਵੀ ਸਸਰੀਰ ਹਨ। ਇਸ ਬ੍ਰਹਿਮੰਡ ਦੇ ਵਿੱਚ ਇਸ਼ਵਰ ਤੋਂ ਬਾਅਦ ਜੇਕਰ ਕੋਈ ਸ਼ਕਤੀ ਹੈ ਤਾਂ ਉਹ ਹੈ ਹਨੂਮਾਨ ਜੀ ਦੀ। ਮਹਾਂਵੀਰ ਬਜਰੰਗ ਬਲੀ ਦੇ ਅੱਗੇ ਕਿਸੇ ਵੀ ਸ਼ਕਤੀ ਦਾ ਵੱਸ ਨਹੀਂ ਚੱਲਦਾ।
ਭੂਤਾਂ ਪ੍ਰੇਤਾਂ ਨੂੰ ਵੀ ਹਨੂਮਾਨ ਜੀ ਦੇ ਨਾਮ ਤੋਂ ਭਜਾਇਆ ਜਾ ਸਕਦਾ ਹੈ। ਕਲਯੁਗ ਦੇ ਵਿੱਚ ਸ਼੍ਰੀ ਰਾਮ ਜੀ ਦੀ ਭਗਤੀ ਕਰਨ ਵਾਲਿਆਂ ਤੇ ਹਨੁਮਾਨ ਜੀ ਦੀ ਭਗਤੀ ਕਰਨ ਵਾਲੇ ਵਿਅਕਤੀ ਸੁਰਖਸ਼ਿਤ ਰਹਿ ਸਕਦੇ ਹਨ। ਧਰਮ ਦੀ ਰਖਿਆ ਦਾ ਕੰਮ ਚਾਰ ਲੋਕਾਂ ਦੇ ਹੱਥ ਵਿਚ ਹੈ। ਦੁਰਗਾ ਭੈਰਵ ਹਨੂਮਾਨ ਅਤੇ ਸ੍ਰੀ ਕ੍ਰਿਸ਼ਨ ਜੇਕਰ ਕੋਈ ਵਿਅਕਤੀ ਪੂਰੀ ਸ਼ਰਧਾ ਦੇ ਨਾਲ ਹਨੁਮਾਨ ਜੀ ਦਾ ਨਾਮ ਜਪਦਾ ਹੈ , ਤੁਲਸੀਦਾਸ ਵਾਂਗੂੰ ਉਨ੍ਹਾਂ ਵਿਅਕਤੀਆਂ ਨੂੰ ਹਨੁਮਾਨ ਜੀ ਦੇ ਦਰਸ਼ਨ ਕਰਨ ਵਿੱਚ ਦੇਰ ਨਹੀਂ ਲੱਗੇਗੀ। ਜਿਹੜਾ ਵਿਅਕਤੀ ਭਗਤੀ ਭਾਵਨਾ ਦੇ ਨਾਲ ਹਰ ਰੋਜ਼ ਹਨੁਮਾਨ ਜੀ ਦਾ ਜਾਪ ਕਰਦਾ ਹੈ
ਉਸ ਵਿਅਕਤੀ ਨੂੰ ਹਨੂਮਾਨ ਜੀ ਉਸ ਵਿਅਕਤੀ ਨੂੰ ਆਪਣਾ ਚਮਤਕਾਰ ਦਿਖਾਉਂਦੇ ਹਨ ਜਿਵੇਂ ਜਿਵੇਂ ਉਸ ਵਿਅਕਤੀ ਦੀ ਆਸਥਾ ਗਹਿਰੀ ਹੁੰਦੀ ਜਾਂਦੀ ਹੈ, ਹਨੂੰਮਾਨ ਜੀ ਉਸ ਵਿਅਕਤੀ ਨੂੰ ਉਸ ਦੇ ਆਲੇ-ਦੁਆਲੇ ਹੋਣ ਦਾ ਅਹਿਸਾਸ ਦਵਾਉਂਦੇ ਹਨ। ਹਨੂਮਾਨ ਜੀ ਉਸ ਵਿਅਕਤੀ ਦੇ ਸਾਰੇ ਸੰਕਟ ਨੂੰ ਦੂਰ ਕਰ ਦਿੰਦੇ ਹਨ। ਹਨੁਮਾਨ ਦੀ ਸਭ ਤੋਂ ਜਲਦੀ ਸੁਣਨ ਵਾਲੇ ਦੇਵਤਿਆਂ ਵਿਚੋਂ ਇੱਕ ਹਨ। ਹਨੁਮਾਨ ਜੀ ਦੀ ਕਿਰਪਾ ਤੁਹਾਡੇ ਉੱਤੇ ਹਮੇਸ਼ਾ ਬਣੀ ਰਹੇ ਇਸ ਦੇ ਲਈ ਪਹਿਲੀ ਸ਼ਰਤ ਇਹ ਹੈ ਕਿ ਤੁਹਾਨੂੰ ਆਪਣੇ ਧਰਮ-ਕਰਮ ਅਤੇ ਕਰਤੱਵ ਵਿੱਚ ਪਵਿੱਤਰ ਰਹਿਣਾ ਚਾਹੀਦਾ ਹੈ। ਕਦੇ ਵੀ ਝੂਠ ਨਹੀਂ ਬੋਲਣਾ ਚਾਹੀਦਾ। ਕਿਸੇ ਪ੍ਰਕਾਰ ਦਾ ਨਸ਼ਾ ਨਹੀਂ ਕਰਨਾ ਚਾਹੀਦਾ ।ਮਾਸ ਨਹੀਂ ਖਾਣਾ ਚਾਹੀਦਾ।
ਇਸ ਤੋਂ ਇਲਾਵਾ ਹਰ ਰੋਜ਼ ਹਨੁਮਾਨ ਚਾਲੀਸਾ ਦਾ ਪਾਠ ਕਰਨਾ ਚਾਹੀਦਾ ਹੈ। ਮੰਗਲਵਾਰ ਅਤੇ ਸ਼ਨੀਵਾਰ ਦੇ ਦਿਨ ਹਨੁਮਾਨ ਜੀ ਨੂੰ ਚੌਲਾ-ਚੜਾਉਣਾ ਚਾਹੀਦਾ ਹੈ। ਇਸ ਤੋ ਇਲਾਵਾ ਮੰਗਲਵਾਰ ਦੇ ਦਿਨ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਸਾਫ਼ ਕੱਪੜੇ ਪਾ ਕੇ, ਇਕ ਲੌਟਾ ਜਲ ਲੈ ਕੇ ਉਹ ਜਲ ਹਨੂੰਮਾਨ ਮੰਦਰ ਵਿਚ ਜਾ ਕੇ ਉਹ ਜਲ ਚੜਾ ਦੇਣਾ ਚਾਹੀਦਾ ਹੈ। ਪਹਿਲੇ ਦਿਨ ਉੜਦ ਦੀ ਦਾਲ ਦਾ ਇਕ ਦਾਣਾ ਲੈ ਕੇ ਹਨੁਮਾਨ ਜੀ ਦੇ ਸਿਰ ਤੇ ਰੱਖ ਕੇ ਸੱਤ ਵਾਰੀ ਪ੍ਰਕਰਮਾ ਕਰਨੀ ਚਾਹੀਦੀ ਹੈ। ਮਨ ਵਿਚ ਆਪਣੀ ਮਨੋਕਾਮਨਾ ਦੱਸਣੀ ਚਾਹੀਦੀ ਹੈ ਅਤੇ ਉਹ ਦਾਲ ਦਾ ਦਾਣਾ ਲੈ ਕੇ ਵਾਪਸ ਆ ਜਾਣਾ ਚਾਹੀਦਾ ਹੈ। ਇਸੇ ਤਰਾਂ ਹਰ ਰੋਜ਼ ਇਕ ਇਕ ਦਾਣਾ ਵਧਾਈ ਜਾਣਾ ਹੈ ।ਇਸ ਤਰ੍ਹਾਂ ਲਗਾਤਾਰ 41 ਦਿਨ ਕਰਨਾ ਹੈ। ਬਿਆਲੀ ਵੇ ਦਿਨ ਤੋਂ ਇਕ ਇਕ ਦਾਣਾ ਘਟਾਉਂਦੇ ਜਾਣਾ ਹੈ।
81ਵੇਂ ਦਿਨ ਇਹ ਅਨੁਸ਼ਠਾਨ ਪੂਰਾ ਹੋਣ ਤੇ, ਉਸੀ ਦਿਨ ਰਾਤ ਨੂੰ ਹਨੂੰਮਾਨ ਜੀ ਆਪਣੇ ਭਗਤ ਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਉਸ ਦੀ ਮਨੌ ਕਾਮਨਾ ਦੀ ਪੂਰਤੀ ਕਰਦੇ ਹਨ। ਸਾਰੀ ਉਡਦ ਦਾਲ ਦੇ ਦਾਣੇ ਜਲ ਵਿਚ ਪ੍ਰਵਾਹਿਤ ਕਰ ਦੇਣੇ ਚਾਹੀਦੇ ਹਨ। ਦੋਸਤੋ ਇਕ ਵੈੱਬਸਾਈਟ ਦੁਆਰਾ ਦਾਅਵਾ ਕੀਤਾ ਗਿਆ ਹੈ ਕਿ 41 ਸਾਲ ਬਾਅਦ ਹਨੂਮਾਨ ਜੀ ਸ੍ਰੀਲੰਕਾ ਦੇ ਜੰਗਲਾਂ ਵਿਚ ਆਉਂਦੇ ਹਨ। ਉਥੋਂ ਦੇ ਆਦੀਵਾਸੀਆਂ ਨੂੰ ਆ ਕੇ ਮਿਲਦੇ ਹਨ। ਇਨ੍ਹਾਂ ਲੋਕਾਂ ਦਾ ਮੰਨਣਾ ਹੈ ਕਿ ਹਨੂੰਮਾਨ ਜੀ 41 ਸਾਲ ਬਾਅਦ ਫਿਰ ਆਉਣਗੇ। ਇਸ ਕਬੀਲੇ ਦੇ ਲੋਕਾਂ ਨੂੰ ਮਾਤੰਗ ਨਾਮ ਦਿੱਤਾ ਗਿਆ ਹੈ। ਕਰਨਾਟਕ ਵਿਚ ਮਾਤੰਗ ਰਿਸ਼ੀ ਦਾ ਆਸ਼ਰਮ ਹੈ। ਇੱਥੇ ਹਨੂੰਮਾਨ ਜੀ ਦਾ ਜਨਮ ਹੋਇਆ ਸੀ।