ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਜਦੋਂ ਕੋਈ ਇਨਸਾਨ ਕਿਸੇ ਦੂਸਰੇ ਇਨਸਾਨ ਨੂੰ ਧੋਖਾ ਦਿੰਦਾ ਹੈ ਤਾਂ ਉਹ ਇਨਸਾਨ ਕੁੱਤੇ ਨੂੰ ਜ਼ਰੂਰ ਯਾਦ ਕਰਦਾ ਹੈ। ਕੀ ਤੁਹਾਨੂੰ ਪਤਾ ਹੈ ਕਿ ਕੁੱਤੇ ਦਾ ਰੋਣਾ ਵੀ ਇਨਸਾਨ ਨਾਲ ਹੀ ਜੁੜਿਆ ਹੋਇਆ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕੁੱਤੇ ਕਿਉਂ ਰੋਂਦੇ ਹਨ।
ਦੋਸਤੋ ਇਸ ਦੁਨੀਆਂ ਦੇ ਵਿਚ ਕੁੱਤੇ ਨੂੰ ਸਭ ਤੋਂ ਵਫ਼ਾਦਾਰ ਮੰਨਿਆ ਜਾਂਦਾ ਹੈ। ਭਾਵੇਂ ਇਨਸਾਨ ਤੁਹਾਡਾ ਨਮਕ ਖਾ ਕੇ ਗੱਦਾਰੀ ਕਰ ਸਕਦਾ ਹੈ, ਪਰ ਕੁੱਤਾ ਜਿਸ ਘਰ ਦੀ ਰੋਟੀ ਖਾ ਲੈਂਦਾ ਹੈ ਉਸ ਨਾਲ ਮਰਦੇ ਦਮ ਤੱਕ ਕੋਈ ਗੱਦਾਰੀ ਨਹੀਂ ਕਰਦਾ। ਕੁੱਤਿਆਂ ਦੀ ਵਫਾਦਾਰੀ ਦੇ ਕਾਰਣ ਲੋਕ ਇਨ੍ਹਾਂ ਨੂੰ ਘਰ ਵਿਚ ਪਾਲਣਾ ਪਸੰਦ ਕਰਦੇ ਹਨ। ਹਾਲਾਂਕਿ ਬਿੱਲੀਆ ਵੀ ਪਾਲਤੂ ਜਾਨਵਰ ਹਨ ਅਤੇ ਬਹੁਤ ਸਾਰੇ ਲੋਕ ਘਰ ਵਿੱਚ ਬਿੱਲੀਆ ਨੂੰ ਪਾਲਣ ਦਾ ਵੀ ਸੌਂਕ ਰੱਖਦੇ ਹਨ। ਪਰ ਬਿੱਲੀਆਂ ਵੀ ਕਿਸੇ ਦੀ ਵਫ਼ਾਦਾਰ ਨਹੀਂ ਹੁੰਦੀਆਂ।
ਜੇਕਰ ਤੁਸੀਂ ਇੱਕ ਦਿਨ ਕਿਸੇ ਕੁੱਤੇ ਨੂੰ ਰੋਟੀ ਖਵਾ ਦੇਵੇ ਤਾਂ ਉਹ ਸਾਰੀ ਉਮਰ ਤੁਹਾਡੇ ਲਈ ਪੂੰਛ ਹਿਲਾਏਗਾ। ਪਰ ਜੇਕਰ ਬਿੱਲੀ ਨੂੰ ਤੁਸੀਂ ਇੱਕ ਦਿਨ ਦੁੱਧ ਪਿਲਾਉਂਦੇ ਹੋ,ਅਗਲੇ ਦਿਨ ਤੁਸੀਂ ਉਸ ਨੂੰ ਡਾਂਟਦੇ ਹੋ ਤਾਂ ਉਹ ਤੁਹਾਨੂੰ ਖਾਣ ਨੂੰ ਪਵੇ ਗੀ। ਕੁੱਤੇ ਇਨਸਾਨ ਦੇ ਚੰਗੇ ਮਿੱਤਰ ਹੁੰਦੇ ਹਨ ਅਤੇ ਇਨਸਾਨ ਦਾ ਚੰਗਾ ਬੁਰਾ ਚੰਗੀ ਤਰ੍ਹਾਂ ਸਮਝਦੇ ਹਨ ਦੋਸਤੋ ਕੀ ਤੁਹਾਨੂੰ ਪਤਾ ਹੈ ਰਾਤ ਦੇ ਸਮੇਂ ਉੱਤੇ ਕਿਉਂ ਰੋਂਦੇ ਹਨ ਅਤੇ ਰਾਤ ਦੇ ਸਮੇਂ ਕੁੱਤਿਆਂ ਦੇ ਰੋਣੇ ਨੂੰ ਅਪਸ਼ਗਨ ਕਿਉਂ ਮੰਨਿਆ ਜਾਂਦਾ ਹੈ। ਬਜ਼ੁਰਗਾਂ ਦੇ ਅਨੁਸਾਰ ਜਦੋਂ ਰਾਤ ਦੇ ਸਮੇਂ ਕੋਈ ਕੁੱਤਾ ਰੋਂਦਾ ਹੈ ਤਾਂ ਉਹ ਸਾਨੂੰ ਕਿਸੇ ਦੇ ਮਰਨ ਦਾ ਸੰਕੇਤ ਦਿੰਦਾ ਹੈ।
ਇਸ ਦਾ ਮਤਲਬ ਹੁੰਦਾ ਹੈ ਕਿ ਸਾਡੇ ਪਰਿਵਾਰ ਵਿੱਚ ਜਲਦੀ ਹੀ ਕਿਸੇ ਵਿਅਕਤੀ ਦੀ ਮੌਤ ਹੋਣ ਵਾਲੀ ਹੈ। ਇਸ ਤੋ ਇਲਾਵਾ ਬਹੁਤ ਸਾਰੇ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਕੁੱਤੇ ਪ੍ਰੇਤ ਆਤਮਾਵਾਂ ਨੂੰ ਦੇਖ ਸਕਦੇ ਹਨ। ਉਹ ਆਪਣੇ ਆਲੇ-ਦੁਆਲੇ ਹੋਣ ਵਾਲ਼ੇ ਖ਼ਤਰੇ ਨੂੰ ਪਹਿਲਾਂ ਤੋਂ ਹੀ ਮਹਿਸੂਸ ਕਰ ਲੈਂਦੇ ਹਨ। ਇਸ ਕਰਕੇ ਰਾਤ ਦੇ ਸਮੇਂ ਜੇਕਰ ਕੋਈ ਕੁੱਤਾ ਰੋਂਦਾ ਹੈ ਤਾਂ ਇਸ ਨੂੰ ਪ੍ਰੇਤ ਆਤਮਾਵਾਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਹੋ ਸਕਦਾ ਹੈ ਸਾਰੀ ਗੱਲਾਂ ਸੱਚ ਹੋਣ ਪਰ ਜੇਕਰ ਅਸੀਂ ਵੀ ਇਸ ਨੂੰ ਵਿਗਿਆਨਕ ਦ੍ਰਿਸ਼ਟੀ ਤੋਂ ਦੇਖ ਕੇ ਸੋਚਦੇ ਹਾਂ ਤਾਂ ਇਹ ਬਿਲਕੁਲ ਵੀ ਸੱਚ ਨਹੀਂ ਹੈ।
ਵਿਗਿਆਨਿਕਾਂ ਨੇ ਕੁੱਤਿਆਂ ਨੂੰ ਲੈ ਕੇ ਕਈ ਪ੍ਰਕਾਰ ਦੀ ਰਿਸਰਚ ਕੀਤੀ ਹੈ। ਇਸ ਨਾਲ ਕਈ ਤਰ੍ਹਾਂ ਦੇ ਤੱਥ ਸਾਹਮਣੇ ਆਏ ਹਨ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਕੁਤੇ ਦੇ ਰੌਣ ਨੂੰ ਹਊਲ ਕਿਹਾ ਜਾਂਦਾ ਹੈ। ਇਸ ਤਰਾਂ ਕਿਹਾ ਜਾਂਦਾ ਹੈ ਕਿ ਕੁੱਤੇ ਭੇੜੀਆ ਦੀ ਇੱਕ ਪ੍ਜਾਤੀ ਹੈ। ਇਸੇ ਕਰਕੇ ਬਹੁਤ ਸਾਰੇ ਕੁੱਤੇ ਭੇੜੀਆ ਦੀ ਤਰ੍ਹਾਂ ਵਿਵਹਾਰ ਕਰਦੇ ਹਨ। ਜਿਸ ਤਰਾਂ ਭੇੜ੍ਹੀਏ ਇਕ ਦੂਜੇ ਨੂੰ ਸੰਦੇਸ਼ ਪਹੁੰਚਾਉਣ ਲਈ ਹਊਲ ਕਰਦੇ ਹਨ, ਉਸੇ ਤਰ੍ਹਾਂ ਕੁੱਤੇ ਵੀ ਦੂਜੇ ਨੂੰ ਸੰਦੇਸ਼ ਪਹੁੰਚਾਉਣ ਲਈ ਹਊਲ ਦਾ ਪ੍ਰਯੋਗ ਕਰਦੇ ਹਨ। ਦੋਸਤੋਂ ਤੁਸੀਂ ਅਕਸਰ ਦੇਖਿਆ ਹੋਵੇਗਾ ਕਈ ਗਲੀਆਂ ਦੇ ਵਿੱਚ ਕੁੱਤੇ ਇਕੱਠੇ ਹੋ ਕੇ ਰਹਿੰਦੇ ਹਨ।
ਅਸਲ ਵਿੱਚ ਜਿਸ ਘਰ ਜਾਂ ਮੁਹੱਲੇ ਵਿੱਚ ਉਹ ਰਹਿੰਦੇ ਹਨ ਉਸ ਨੂੰ ਆਪਣਾ ਘਰ ਮੰਨ ਲੈਂਦੇ ਹਨ। ਅਜਿਹੀ ਸਥਿਤੀ ਵਿਚ ਜੇਕਰ ਕੋਈ ਅਣਜਾਣ ਕੁੱਤਾ ਉਹਨਾਂ ਦੇ ਇਲਾਕੇ ਵਿਚ ਵੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਨ੍ਹਾਂ ਨੂੰ ਬਹੁਤ ਗੁੱਸਾ ਆਉਂਦਾ ਹੈ। ਇਸ ਤਰ੍ਹਾਂ ਉਹ ਕੁੱਤੇ ਆਪਣੇ ਬਾਕੀ ਸਾਥੀਆਂ ਨੂੰ ਨਵੇਂ ਕੁੱਤੇ ਬਾਰੇ ਦੱਸਣ ਦੇ ਲਈ ਰੋਲਾ ਪਾਉਣਾ ਸ਼ੁਰੂ ਕਰ ਦਿੰਦੇ ਹਨ। ਅਸਲ ਵਿੱਚ ਕੁੱਤਿਆਂ ਦਾ ਜੋਰ ਜੋਰ ਦੀ ਭੋਕਣਾਂ ਇਕ ਦੂਜੇ ਨੂੰ ਆਪਣੀ ਭਾਸ਼ਾ ਸਮਝਾਣ ਦਾ ਜ਼ਰੀਆ ਹੈ। ਤੁਸੀਂ ਦੇਖਿਆ ਹੋਵੇਗਾ ਬਹੁਤ ਸਾਰੇ ਕੁੱਤੇ ਜੋਰ ਜੋਰ ਦੀ ਭੌਂਕਦੇ ਹਨ। ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਤੁਹਾਨੂੰ ਕੱਟਣ ਲਈ ਭੌਂਕਦੇ ਹਨ ਆਪਣੇ ਦੁੱਖ-ਦਰਦ ਨੂੰ ਸਮਝਾਉਣ ਲਈ ਵੀ ਕਈ ਵਾਰ ਉਹ ਜ਼ੋਰ ਜ਼ੋਰ ਦੀ ਹਊਲ ਕਰਦੇ ਹਨ।
ਅਸਲ ਵਿੱਚ ਕੁੱਤਿਆਂ ਨੂੰ ਸ਼ੋਰ ਸ਼ਰਾਬਾ ਬਰਤਨ ਸੁੱਟਣ ਦੀ ਅਵਾਜ ਆਉਣਾ, ਪਸੰਦ ਨਹੀਂ ਹੁੰਦਾ ਇਸ ਕਰਕੇ ਉਹ ਆਪਣੀ ਆਵਾਜ਼ ਕੱਢ ਕੇ ਜ਼ੋਰ ਜ਼ੋਰ ਦੀ ਰੋਸ ਕਰਦੇ ਹਨ। ਇਸ ਤੋਂ ਇਲਾਵਾ ਜੇਕਰ ਕੋਈ ਅਣਜਾਣ ਵਿਅਕਤੀ ਉਨ੍ਹਾਂ ਦੇ ਗਲੀ ਵਿਚ ਆਉਂਦਾ ਹੈ ਤਾਂ ਉਹ ਬਾਕੀ ਕੁੱਤਿਆਂ ਨੂੰ ਉਸ ਵਿਅਕਤੀ ਵੱਲ ਨਜ਼ਰ ਰੱਖਣ ਲਈ ਆਗਾਹ ਕਰਦੇ ਹਨ। ਤਾਂ ਕਿ ਉਨ੍ਹਾਂ ਦੇ ਗਲੀ ਮੁਹੱਲੇ ਵਾਲਿਆਂ ਨੂੰ ਕੋਈ ਬਾਹਰਲਾ ਵਿਅਕਤੀ ਨੁਕਸਾਨ ਨਾ ਪਹੁੰਚਾ ਸਕੇ। ਇਸ ਗੱਲ ਤੋਂ ਇਹ ਸਾਬਿਤ ਹੁੰਦਾ ਹੈ ਕਿ ਇਨਸਾਨ ਨਾਲੋਂ ਜ਼ਿਆਦਾ ਕੁੱਤਾ ਵਫਾਦਾਰ ਹੁੰਦਾ ਹੈ। ਕੁੱਤਾ ਕਦੇ ਵੀ ਤੁਹਾਨੂੰ ਧੋਖਾ ਨਹੀਂ ਦੇਵੇਗਾ।