ਚੰਗਾ ਸਮਾਂ ਆਉਣ ਤੋਂ ਪਹਿਲਾਂ ਮਿਲਦੇ ਹਨ ਇਹ ਸੰਕੇਤ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਸ਼ਕੁਨ ਸ਼ਾਸਤਰ ਦੇ ਅਨੁਸਾਰ ਸਾਡੀ ਜ਼ਿੰਦਗੀ ਵਿੱਚ ਧਨ ਆਉਣ ਤੋਂ ਪਹਿਲਾਂ, ਕੋਈ ਵੀ ਸਾਡੀ ਜ਼ਿੰਦਗੀ ਵਿਚ ਦੁਰਘਟਨਾ ਹੋਣ ਤੋਂ ਪਹਿਲਾਂ ਜਾਂ ਫਿਰ ਸਾਡੀ ਜ਼ਿੰਦਗੀ ਵਿਚੋਂ ਕੋਈ ਵੀ ਪਰਿਵਰਤਨ ਹੋਣ ਤੋਂ ਪਹਿਲਾਂ, ਸਾਡੀ ਜਿੰਦਗੀ ਵਿੱਚ ਕੁਝ ਸੰਕੇਤ ਦੇਖਣ ਨੂੰ ਮਿਲਦੇ ਹਨ ਅੱਜ ਅਸੀਂ ਤੁਹਾਨੂੰ ਇਨ੍ਹਾਂ ਸੰਕੇਤਾਂ ਦੇ ਬਾਰੇ ਜਾਣਕਾਰੀ ਦੇਵਾਂਗੇ।

ਦੋਸਤੋ ਸਾਡੇ ਹਿੰਦੂ ਧਰਮ ਵਿੱਚ ਪ੍ਰਚਲਿਤ ਸ਼ਕੁਨ ਸ਼ਾਸਤਰ ਵਿੱਚ ਦਿੱਤੀ ਗਈ ਜਾਣਕਾਰੀ ਸਾਡੀ ਜ਼ਿੰਦਗੀ ਵਿੱਚ ਸਾਨੂੰ ਅੱਗੇ ਵਧਣ ਵਿਚ ਬਹੁਤ ਮਦਦ ਕਰਦੀ ਹੈ। ਇਹ ਤੁਹਾਨੂੰ ਉਨ੍ਹਾਂ ਉਚਾਈਆਂ ਤੱਕ ਪਹੁੰਚਾਉਣ ਵਿੱਚ ਤੁਹਾਡੀ ਮਦਦ ਕਰਦੀ ਹੈ ਜਿਨ੍ਹਾਂ ਉਚਾਈਆਂ ਨੂੰ ਤੁਸੀਂ ਆਪਣੀ ਜ਼ਿੰਦਗੀ ਵਿਚ ਲਭ ਰਹੇ ਹੁੰਦੇ ਹੋ। ਦੋਸਤੋ ਸਭ ਤੋਂ ਪਹਿਲੇ ਨੰਬਰ ਤੇ ਕਬੂਤਰ ਆਉਂਦੇ ਹਨ। ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਜੇਕਰ ਦਾਣਾ ਖਾਂਦੇ ਹੋਏ ਕਬੂਤਰ ਤੁਹਾਡੇ ਘਰ ਵਿੱਚ ਜਾਂ ਤੁਹਾਡੇ ਘਰ ਦੇ ਆਲੇ ਦੁਆਲੇ ਤੁਹਾਨੂੰ ਨਜ਼ਰ ਆਉਂਦੇ ਹਨ

ਜੇਕਰ ਇਹ ਜੋੜੇ ਦੇ ਰੂਪ ਵਿੱਚ ਤੁਹਾਨੂੰ ਦਿਖਾਈ ਦੇਂਦੇ ਹਨ ਇਸ ਦਾ ਮਤਲਬ ਹੈ ਤੁਹਾਡੇ ਵਿਵਾਹਿਕ ਜੀਵਨ ਵਿੱਚ ਕੋਈ ਲਾਭ ਹੋਣ ਵਾਲਾ ਹੈ ਤੁਹਾਨੂੰ ਕੋਈ ਆਪਣੇ ਵਿਵਾਹਿਕ ਜੀਵਨ ਦੀ ਖੁਸ਼ਖਬਰੀ ਮਿਲਣ ਵਾਲੀ ਹੈ। ਦੋਸਤੋ ਜੇਕਰ ਕਬੂਤਰ ਦਾਣਾ ਖਾ ਕੇ ਤੁਹਾਨੂੰ ਉੱਡਦੇ ਹੋਏ ਨਜ਼ਰ ਆ ਰਹੇ ਹਨ ਜੇਕਰ ਤੁਹਾਡੇ ਘਰ ਤੋਂ ਵੀ ਦਾਣਾ ਖਾ ਕੇ ਤੁਹਾਨੂੰ ਅਸਮਾਨ ਤੇ ਉੱਡਦੇ ਹੋਏ ਦਿਖਾਈ ਦਿੰਦੇ ਹਨ, ਜਾਂ ਫਿਰ ਕਿਸੇ ਹੋਰ ਦੀ ਛੱਤ ਤੋਂ ਦਾਣਾ ਖਾ ਕੇ ਉੱਡਦੇ ਹੋਏ ਦਿਖਾਈ ਦਿੰਦੇ ਹਨ ਤਾਂ ਇਸ ਨਾਲ ਤੁਹਾਨੂੰ ਧਨ ਵਿੱਚ ਵਾਧਾ ਹੁੰਦਾ ਹੈ।

ਜੇਕਰ ਦਾਣਾ ਖਾ ਕੇ ਬੈਠੇ ਹੋਏ ਵੀ ਨਜ਼ਰ ਆਉਂਦੇ ਹਨ ਤਾਂ ਵੀ ਧਨ ਵਿਚ ਲਾਭ ਹੁੰਦਾ ਹੈ। ਦੋਸਤੋ ਜੇਕਰ ਤੁਹਾਨੂੰ ਛਿਪਕਲੀ ਕੋਈ ਕੀਟ ਪਤੰਗਾ ਖਾਂਦੀ ਹੋਈ ਨਜ਼ਰ ਆਉਂਦੀ ਹੈ ਇਸ ਦਾ ਮਤਲਬ ਹੈ ਤੁਹਾਡੀ ਜਿੰਦਗੀ ਵਿੱਚ ਕੋਈ ਪਰੇਸ਼ਾਨੀ ਆ ਚੱਲ ਰਹੀਆਂ ਹਨ ਉਹ ਹੁਣ ਖਤਮ ਹੋਣ ਵਾਲੀਆਂ ਹਨ। ਜੇਕਰ ਤੁਹਾਨੂੰ ਦੀਵਾਰ ਉੱਤੋਂ ਛਿਪਕਲੀ ਗਿਰਦੀ ਹੋਈ ਦਿਖਾਈ ਦਿੰਦੀ ਹੈ ਤਾਂ ਇਸ ਨਾਲ ਧਨ ਦੀ ਹਾਨੀ ਹੁੰਦੀ ਹੈ।

ਦੋਸਤੋ ਜੇਕਰ ਕਾਂ ਮਧੁਰ ਆਵਾਜ਼ ਕੱਢਦਾ ਹੈ ਤਾਂ ਇਸ ਨਾਲ ਤੁਹਾਡੀ ਜਿੰਦਗੀ ਵਿੱਚ ਕੋਈ ਸ਼ੁਭ ਸੰਕੇਤ ਮਿਲਦਾ ਹੈ। ਜੇਕਰ ਤੁਸੀਂ ਸਵੇਰੇ ਸੌਂ ਕੇ ਉੱਠਦੇ ਹੋ ਅਤੇ ਤੁਹਾਨੂੰ ਕਾਂ ਦੀ ਆਵਾਜ਼ ਸੁਣਾਈ ਦਿੰਦੀ ਹੈ, ਇਸ ਨਾਲ ਤੁਹਾਡੀ ਜਿੰਦਗੀ ਵਿੱਚ ਪਰਿਵਰਤਨ ਆਉਣਾ ਸ਼ੁਰੂ ਹੋ ਜਾਂਦਾ ਹੈ ਤੁਹਾਡੀ ਜ਼ਿੰਦਗੀ ਵਿੱਚ ਸ਼ੁਭ ਸੰਕੇਤ ਮਿਲਣੇ ਸ਼ੁਰੂ ਹੋ ਜਾਂਦੇ ਹਨ। ਜੇਕਰ ਦੋ ਕਾਂ ਲੜਦੇ ਹੋਏ ਦਿਖਾਈ ਦਿੰਦੇ ਹਨ ਇਸ ਦਾ ਮਤਲਬ ਹੈ ਕਿ ਤੁਹਾਡੇ ਪਰਿਵਾਰ ਦੇ ਮੈਂਬਰ ਨੂੰ ਕੋਈ ਸਮੱਸਿਆ ਆਉਣ ਵਾਲੀ ਹੈ ਉਹ ਬਿਮਾਰ ਹੋਣ ਵਾਲਾ ਹੈ।

ਇਸ ਨਾਲ ਤੁਹਾਨੂੰ ਹਾਨੀ ਹੁੰਦੀ ਹੈ। ਇਸ ਤਰ੍ਹਾਂ ਸਕੂਨ ਸ਼ਾਸਤਰ ਦੇ ਵਿੱਚ ਦੱਸਿਆ ਗਿਆ ਹੈ। ਜਦੋਂ ਤੁਸੀਂ ਰਸਤੇ ਵਿੱਚ ਜਾ ਰਹੇ ਹੋ ਅਤੇ ਗਾਂ ਤੁਹਾਡਾ ਰਸਤਾ ਕੱਟ ਜਾਂਦੀ ਹੈ, ਇਸ ਨਾਲ ਤੁਹਾਨੂੰ ਜ਼ਿੰਦਗੀ ਵਿੱਚ ਧੰਨ ਦੀ ਪ੍ਰਾਪਤੀ ਹੁੰਦੀ ਹੈ ਜੇਕਰ ਤੁਹਾਨੂੰ ਗਾਂ ਹਰੀ ਘਾਹ ਚਰਦੀ ਹੋਈ ਨਜ਼ਰ ਆਉਂਦੀ ਹੈ, ਜੇਕਰ ਤੁਸੀਂ ਕਿਸੇ ਕੰਮ ਤੋਂ ਬਾਹਰ ਜਾ ਰਹੇ ਹੁੰਦੇ ਹੋ ਤਾਂ ਤੁਹਾਡਾ ਕੰਮ ਪੂਰਾ ਹੋ ਜਾਂਦਾ ਹੈ ਤੁਹਾਨੂੰ ਆਪਣੇ ਕੰਮ ਵਿਚ ਸਫ਼ਲਤਾ ਹਾਸਿਲ ਹੁੰਦੀ ਹੈ।

ਦੋਸਤੋ ਜੇਕਰ ਪੇੜ ਤੇ ਤੁਹਾਨੂੰ ਗਲਹਿਰੀ ਚੜ੍ਹਦੀ ਹੋਈ ਨਜ਼ਰ ਆਉਂਦੀ ਹੈ ਤਾਂ ਇਸ ਨਾਲ ਤੁਹਾਡੀ ਜ਼ਿੰਦਗੀ ਵਿਚ ਤਰੱਕੀ ਮਿਲਦੀ ਹੈ। ਜੇਕਰ ਅਸੀ ਕਿਸੇ ਜਗ੍ਹਾ ਜਾ ਰਹੇ ਹੁੰਦੇ ਹੋ ਅਤੇ ਰਸਤੇ ਵਿੱਚ ਤੁਹਾਨੂੰ ਗਲਿਹਿਰੀ ਨਜ਼ਰ ਆਉਂਦੀ ਹੈ, ਇਸ ਨਾਲ ਤੁਹਾਡੀ ਜ਼ਿੰਦਗੀ ਦੀਆਂ ਰੁਕਾਵਟਾਂ ਦੂਰ ਹੁੰਦੀਆਂ ਹਨ।

ਜੇਕਰ ਤੁਹਾਨੂੰ ਗੁਲਹਿਰੀ ਕੁਝ ਖਾਂਦੀ ਹੋਈ ਨਜ਼ਰ ਆਉਂਦੀ ਹੈ ਤਾਂ ਇਸ ਨਾਲ ਆਰਥਿਕ ਲਾਭ ਹੁੰਦਾ ਹੈ। ਦੋਸਤੋ ਉੱਲੂ ਨੂੰ ਮਾਤਾ ਲਕਸ਼ਮੀ ਦਾ ਵਾਹਨ ਮੰਨਿਆ ਜਾਂਦਾ ਹੈ। ਜੇਕਰ ਰਾਤ ਦੇ ਸਮੇਂ ਤੁਹਾਨੂੰ ਉੱਲੂ ਬੋਲਦੇ ਹੋਏ ਨਜ਼ਰ ਆਉਂਦੇ ਹਨ, ਤਾਂ ਇਸ ਨਾਲ ਧੰਨ ਦੀ ਪਰਾਪਤੀ ਹੁੰਦੀ ਹੈ। ਜੇਕਰ ਦਿਨ ਦੇ ਸਮੇਂ ਵੀ ਉਲੂ ਦੀ ਆਵਾਜ਼ ਸੁਣਾਈ ਦਿੰਦੀ ਹੈ ਤਾਂ ਵੀ ਧੰਨ ਦੀ ਪ੍ਰਾਪਤੀ ਹੁੰਦੀ ਹੈ। ਜੇਕਰ ਤੁਸੀਂ ਰਸਤੇ ਤੇ ਕਿੱਥੇ ਜਾ ਰਹੇ ਹੋ ਅਤੇ ਉਲੂ ਤੁਹਾਡੇ ਰਸਤੇ ਤੇ ਆ ਕੇ ਬੈਠ ਜਾਂਦਾ ਹੈ, ਤਾਂ ਮਾਤਾ ਲਕਸ਼ਮੀ ਜਲਦੀ ਹੀ ਤੁਹਾਡੀ ਦਲਿੱਦਰਤਾ ਦਾ ਨਾਸ਼ ਕਰਦੀ ਹੈ ਇਸ ਤਰ੍ਹਾਂ ਸ਼ਕੁਨ ਸ਼ਾਸਤਰ ਵਿਚ ਦੱਸਿਆ ਗਿਆ ਹੈ।

Leave a Reply

Your email address will not be published. Required fields are marked *