ਦੋਸਤੋ ਕਿਹਾ ਜਾਂਦਾ ਹੈ ਘਰ ਵਿੱਚ ਪੌਦੇ ਲਗਾਉਣ ਦੇ ਨਾਲ ਘਰ ਵਿਚ ਹਰਿਆਲੀ ਆਉਂਦੀ ਹੈ। ਘਰ ਦੇ ਮੈਂਬਰ ਸਵਸਥ ਰਹਿੰਦੇ ਹਨ। ਘਰ ਵਿੱਚ ਲੱਗੇ ਹੋਏ ਪੇੜ-ਪੌਦੇ ਤੁਹਾਡੀ ਕਿਸਮਤ ਵੀ ਬਦਲ ਸਕਦੇ ਹਨ । ਵਾਸਤੂ ਸ਼ਾਸਤਰ ਦੇ ਅਨੁਸਾਰ ਕੁਝ ਪੌਦੇ ਘਰ ਵਿੱਚ ਲਗਾਉਣੇ ਬਹੁਤ ਸ਼ੁਭ ਹੁੰਦੇ ਹਨ। ਪਰ ਕੁਝ ਪੇੜ ਪੌਦੇ ਘਰ ਵਿੱਚ ਲਗਾਉਣ ਨਾਲ ਉਹ ਅਸ਼ੁਭ ਫਲ ਵੀ ਦਿੰਦੇ ਹਨ। ਹੁਣ ਤੁਹਾਨੂੰ ਦੱਸਦੇ ਹਾਂ ਕਿਹੜੇ ਪੌਦੇ ਤੁਹਾਨੂੰ ਸ਼ੁਭ ਫਲ ਦਿੰਦੇ ਹਨ ਅਤੇ ਕਿਹੜੇ ਪੋਦੇ ਅਸ਼ੁਭ ਫਲ ਦਿੰਦੇ ਹਨ।
ਦੋਸਤੀ ਹਿੰਦੂ ਧਰਮ ਵਿੱਚ ਤੁਲਸੀ ਦੇ ਪੌਦੇ ਨੂੰ ਬਹੁਤ ਹੀ ਸੁਭ ਪੋਦਾ ਮੰਨਿਆ ਗਿਆ ਹੈ। ਜਿਸ ਘਰ ਵਿਚ ਉਸਦੀ ਮਾਤਾ ਦੀ ਪੂਜਾ ਹੁੰਦੀ ਹੈ ਉਸ ਘਰ ਵਿਚ ਸ੍ਰੀ ਵਿਸ਼ਨੂੰ ਨਿਵਾਸ ਕਰਦੇ ਹਨ। ਜੇਕਰ ਤੁਹਾਡੇ ਘਰ ਵਿੱਚ ਕਿਸੇ ਵੀ ਤਰ੍ਹਾਂ ਦੇ ਨਕਾਰਾਤਮਕ ਊਰਜਾ ਹੈ ਤਾਂ ਤੁਲਸੀ ਦਾ ਪੌਦਾ ਉਸ ਨੂੰ ਨਸ਼ਟ ਕਰਨ ਦੀ ਸ਼ਕਤੀ ਰੱਖਦਾ ਹੈ।ਤੁਹੋ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਲਸੀ ਦਾ ਪੌਦਾ ਘਰ ਵਿੱਚ ਦੱਖਣ ਦਿਸ਼ਾ ਵੱਲ ਨਹੀਂ ਲਗਾਉਣਾ ਚਾਹੀਦਾ
ਇਸ ਨਾਲ ਇਸਦਾ ਸਕਾਰਾਤਮਕ ਨਤੀਜੇ ਦੀ ਵਜਾ ਨਕਾਰਾਤਮਕ ਨਤੀਜਾ ਦੇਖਣ ਨੂੰ ਵੀ ਮਿਲ ਸਕਦਾ ਹੈ। ਤੁਲਸੀ ਦੇ ਪੌਦੇ ਨੂੰ ਘਰ ਵਿੱਚ ਇਸ਼ਾਨ ਜਾਂ ਫਿਰ ਪੂਰਬ ਦਿਸ਼ਾ ਵੱਲ ਆਉਣਾ ਚਾਹੀਦਾ ਹੈ। ਹਰ ਇਕ ਵਿਅਕਤੀ ਨੂੰ ਐਤਵਾਰ ਦੇ ਦਿਨ ਨੂੰ ਛੱਡ ਕੇ ਹਰ ਰੋਜ਼ ਨਹਾਕੇ ਤੁਲਸੀ ਦੇ ਪੌਦੇ ਨੂੰ ਜਲ ਅਰਪਿਤ ਕਰਨਾ ਚਾਹੀਦਾ ਹੈ। ਜਿਹੜਾ ਵਿਅਕਤੀ ਬੁੱਧਵਾਰ ਦੇ ਦਿਨ ਰਾਤ ਨੂੰ ਤੁਲਸੀ ਦੇ ਪੌਦੇ ਨੂੰ ਦੁੱਧ ਨਾਲ ਸਿੰਜਦਾ ਹੈ, ਐਤਵਾਰ ਨੂੰ ਛੱਡ ਕੇ ਹਰ ਰੋਜ਼ ਤੁਲਸੀ ਦੇ ਕੋਲ ਘਿਉ ਦਾ ਦੀਪਕ ਜਗਾਉਂਦਾ ਹੈ, ਤਾਂ ਉਸ ਵਿਅਕਤੀ ਦੇ ਘਰ ਵਿੱਚ ਮਾਤਾ ਲਕਸ਼ਮੀ ਹਮੇਸ਼ਾ ਨਿਵਾਸ ਕਰਦੀ ਹੈ।
ਉਸ ਤੋਂ ਬਾਅਦ ਹੈ ਬੇਲ ਦਾ ਰੁੱਖ। ਭਗਵਾਨ ਸ਼ਿਵ ਨੂੰ ਬੇਲ ਦਾ ਪਤਾ ਬਹੁਤ ਪਸੰਦ ਹੁੰਦਾ ਹੈ। ਕਿਹਾ ਜਾਂਦਾ ਹੈ ਇਸ ਰੁੱਖ ਉਤੇ ਭਗਵਾਨ ਸ਼ਿਵ ਖੁਦ ਨਿਵਾਸ ਕਰਦੇ ਹਨ। ਕਿਹਾ ਜਾਂਦਾ ਹੈ ਕਿ ਬੇਲ ਦੇ ਰੁਖ ਅਤੇ ਚਿੱਟੇ ਅੱਕ ਨੂੰ ਜੋੜੇ ਦੇ ਰੂਪ ਵਿੱਚ ਲਗਾਉਣ ਦੇ ਨਾਲ ਉਸ ਘਰ ਵਿਚ ਮਾਤਾ ਲੱਛਮੀ ਦੀ ਸਥਾਈ ਰੂਪ ਵਿੱਚ ਕਿਰਪਾ ਪ੍ਰਾਪਤ ਹੁੰਦੀ ਹੈ। ਇਸ ਰੁੱਖ ਦੇ ਸਵੇਰੇ ਅਤੇ ਸ਼ਾਮ ਨੂੰ ਦਰਸ਼ਨ ਕਰਨੇ ਚਾਹੀਦੇ ਹਨ ।ਇਸ ਨਾਲ ਜਾਣੇ-ਅਣਜਾਣੇ ਵਿਚ ਹੋਏ ਪਾਪ ਮੁਆਫ ਹੋ ਜਾਂਦੇ ਹਨ। ਇਸ ਨੂੰ ਘਰ ਵਿੱਚ ਲਗਾਉਣ ਨਾਲ ਸੰਤਾਨ ਪ੍ਰਾਪਤੀ ਹੁੰਦੀ ਹੈ ਅਤੇ ਇਸ ਨੂੰ ਨਸ਼ਟ ਕਰਨ ਨਾਲ ਘੋਰ ਪਾਪ ਲੱਗਦਾ ਹੈ।
ਦੋਸਤੋ ਘਰ ਵਿੱਚ ਮਨੀ ਪਲਾਂਟ ਲਗਾਉਣ ਨਾਲ ਘਰ ਵਿੱਚ ਸੁੱਖ ਸਮਰਿੱਧੀ ਰਹਿੰਦੀ ਹੈ ।ਇਸ ਕਰਕੇ ਲੋਕ ਇਸ ਪੌਦੇ ਨੂੰ ਆਪਣੇ ਘਰ ਵਿੱਚ ਜ਼ਰੂਰ ਲਗਾਉਂਦੇ ਹਨ। ਇਹ ਬਹੁਤ ਆਸਾਨੀ ਨਾਲ ਘਰ ਵਿਚ ਲੱਗ ਜਾਂਦਾ ਹੈ ਅਤੇ ਇਸ ਦਾ ਬਹੁਤ ਜ਼ਿਆਦਾ ਰੱਖ-ਰਖਾਵ ਨਹੀਂ ਕਰਨਾ ਪੈਂਦਾ। ਵਾਸਤੂ ਸ਼ਾਸਤਰ ਦੇ ਅਨੁਸਾਰ ਇਹ ਪੌਦਾ ਜੇਕਰ ਘਰ ਵਿਚ ਸਹੀ ਦਿਸ਼ਾ ਵਿੱਚ ਨਹੀਂ ਲਗਾਇਆ ਜਾਂਦਾ ਤਾਂ ਇਹ ਆਰਥਿਕ ਨੁਕਸਾਨ ਵੀ ਦਿੰਦਾ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਵਿੱਚ ਮਨੀ ਪਲਾਂਟ ਲਗਾਉਣ ਲਈ ਅਗਨੀ ਦਿਸ਼ਾ ਸਭ ਤੋਂ ਵਧੀਆ ਮੰਨੀ ਗਈ ਹੈ।
ਕਿਉਂਕਿ ਇਸ ਦਿਸ਼ਾ ਦੇ ਪ੍ਰਤੀਨਿਧਤਾ ਗਣੇਸ਼ ਦੀ ਮੰਨੇ ਜਾਂਦੇ ਹਨ। ਗਣੇਸ਼ ਜੀ ਹਰ ਵਿਘਨ ਨੂੰ ਦੂਰ ਕਰਦੇ ਹਨ। ਮਨੀ ਪਲਾਂਟ ਤੋਂ ਕਦੇ ਵੀ ਉੱਤਰ ਪੂਰਬ ਦਿਸ਼ਾ ਯਾਨੀ ਕਿ ਇਸ਼ਾਨ ਕੋਣ ਵਿੱਚ ਨਹੀਂ ਲਗਾਣਾ ਚਾਹੀਦਾ। ਇਹ ਦਿਸ਼ਾ ਮਨੀ ਪਲਾਂਟ ਲਈ ਖਰਾਬ ਮੰਨੀ ਜਾਂਦੀ ਹੈ ਕਿਉਂਕਿ ਇਸ ਦਿਸ਼ਾ ਦੇ ਪ੍ਰਤੀਨਿੱਧ ਬ੍ਰਹਿਸਪਤੀ ਹੁੰਦੇ ਹਨ। ਸੁਕਰ ਅਤੇ ਬੁੱਧ ਦਾ ਆਪਸ ਵਿੱਚ ਵੈਰ ਹੁੰਦਾ ਹੈ। ਇਸ ਲਈ ਸ਼ੁਕਰ ਨਾਲ ਸੰਬੰਧਿਤ ਮਨੀ ਪਲਾਂਟ ਨੂੰ ਇਸ਼ਾਨ ਦਿਸ਼ਾ ਵਿੱਚ ਲਗਾਉਣ ਨਾਲ ਨੁਕਸਾਨ ਹੁੰਦਾ ਹੈ।
ਦੋਸਤੋ ਸ਼ਮੀ ਦਾ ਪੌਦਾ ਘਰ ਵਿਚ ਲਗਾਉਣਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਲੋਕ ਇਸ ਪੌਦੇ ਨੂੰ ਘਰ ਵਿੱਚ ਲਗਾਉਣ ਤੋਂ ਡਰਦੇ ਹਨ ਕਿਉਂਕਿ ਇਸਦਾ ਸੰਬੰਧ ਸ਼ਨੀ ਦੇਵਤਾ ਨਾਲ ਮੰਨਿਆ ਜਾਂਦਾ ਹੈ। ਸ਼ਨੀ ਦੇਵਤਾ ਦੀ ਕਿਰਪਾ ਪ੍ਰਾਪਤ ਕਰਨ ਲਈ ਇਸ ਪੌਦੇ ਨੂੰ ਘਰ ਵਿੱਚ ਲਗਾ ਕੇ ਇਸ ਦੀ ਪੂਜਾ ਅਰਾਧਨਾ ਕੀਤੀ ਜਾਂਦੀ ਹੈ। ਇਸ ਦਾ ਪੌਦਾ ਘਰ ਦੇ ਮੁੱਖ ਦੁਆਰ ਦੇ ਖੱਬੇ ਪਾਸੇ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਸ਼ਮੀ ਰੁੱਖ ਦੇ ਨੀਚੇ ਹਰ ਰੋਜ਼ ਸਰ੍ਹੋਂ ਦੇ ਤੇਲ ਦਾ ਦੀਵਾ ਜਗਾਉਣਾ ਚਾਹੀਦਾ ਹੈ। ਇਸ ਨਾਲ ਸ਼ਨੀ ਦਾ ਪ੍ਰਕੋਪ ਅਤੇ ਘੱਟ ਹੁੰਦਾ ਹੈ।
ਇਸ ਨਾਲ ਤੁਹਾਡਾ ਦੁੱਖ ਘੱਟ ਹੁੰਦਾ ਹੈ ।ਦੁਸਹਿਰੇ ਵਾਲੇ ਦਿਨ ਇਸ ਰੁੱਖ ਦੀ ਖਾਸ ਪੂਜਾ ਕਰਨ ਦੇ ਨਾਲ, ਵਿਅਕਤੀ ਨੂੰ ਕਦੀ ਵੀ ਧਨ ਦੀ ਕਮੀ ਨਹੀਂ ਆਉਂਦੀ। ਇਹ ਘਰ ਦੇ ਮੁੱਖ ਦੁਆਰ ਤੇ ਐਸੀ ਜਗ੍ਹਾ ਤੇ ਲਗਾਉਣਾ ਚਾਹੀਦਾ ਹੈ ਜਿਸਦੇ ਕਾਰਨ ਘਰ ਤੋਂ ਨਿਕਲਦੇ ਸਮੇਂ ਇਹ ਪੋਦਾ ਸੱਜੇ ਪਾਸੇ ਹੋਵੇ। ਦੋਸਤੋ ਅਸ਼ਵਗੰਧਾ ਦਾ ਪੌਦਾ ਘਰ ਵਿਚ ਲਗਾਉਣਾ ਚੰਗਾ ਮੰਨਿਆ ਜਾਂਦਾ ਹੈ। ਇਸ ਨਾਲ ਘਰ ਦੇ ਸਾਰੇ ਵਾਸਤੂ ਦੋਸ਼ ਦੂਰ ਹੋ ਜਾਂਦੇ ਹਨ। ਇਹ ਜਿੰਦਗੀ ਵਿੱਚ ਸ਼ੁੱਧਤਾ ਨੂੰ ਵਧਾਉਂਦਾ ਹੈ। ਇਹ ਆਯੁਰਵੇਦਿਕ ਔਸ਼ਧੀ ਵੀ ਹੈ। ਆਵਲੇ ਦਾ ਪੌਦਾ ਵੀ ਹਿੰਦੂ ਧਰਮ ਵਿੱਚ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ ।
ਸ੍ਰੀ ਹਰੀ ਦੀ ਕਿਰਪਾ ਧਨ ਵਿਚ ਕੋਈ ਕਮੀ ਨਹੀਂ ਰਹਿੰਦੀ। ਦੋਹਤੋ ਅਸ਼ੋਕ ਦਾ ਰੁੱਖ ਵੀ ਬਹੁਤ ਹੀ ਲਾਭਕਾਰੀ ਮੰਨਿਆ ਗਿਆ ਹੈ। ਅਸ਼ੋਕ ਦਾ ਮਤਲਬ ਇਹ ਹੁੰਦਾ ਹੈ ਕਿ ਸ਼ੋਕ ਦਾ ਨਾ ਹੋਣਾ। ਇਹ ਰੁਖ ਖੁਸ਼ੀ ਦੇਣ ਵਾਲਾ ਹੁੰਦਾ ਹੈ। ਇਹ ਦੋ ਤਰ੍ਹਾਂ ਦਾ ਹੁੰਦਾ ਹੈ ।ਅਸਲੀ ਅਤੇ ਨਕਲੀ। ਅਸਲੀ ਅੰਬ ਦੀ ਤਰ੍ਹਾਂ ਛਾਇਆ ਵਾਲਾ ਰੁਖ ਹੁੰਦਾ ਹੈ। ਇਸ ਦੇ 8 ਤੋਂ 9 ਇੰਚ ਲੰਬੇ ਅਤੇ ਚੌੜੇ ਪੱਤੇ ਹੁੰਦੇ ਹਨ। ਨਕਲੀ ਰੁੱਖ ਦੇ ਪੱਤੇ ਅੰਬ ਦੇ ਪੱਤਿਆਂ ਵਰਗੇ ਹੀ ਹੁੰਦੇ ਹਨ। ਇਸ ਦੇ ਵਿੱਚੋਂ ਫੁੱਲ ਵੀ ਨਿਕਲਦੇ ਹਨ ਅਤੇ ਇਸ ਦਾ ਫਲ ਲਾਲ ਰੰਗ ਦਾ ਹੁੰਦਾ ਹੈ।