ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਸੋਜ ਸਰੀਰ ਵਿਚ ਹੋਣ ਵਾਲੀ ਇਕ ਨਾਰਮਲ ਸਮੱਸਿਆ ਹੈ। ਲੇਕਿਨ ਸੋਜ ਹਮੇਸ਼ਾਂ ਕਿਸੇ ਨਾ ਕਿਸੇ ਕਾਰਨ ਨਾਲ ਹੀ ਹੁੰਦੀ ਹੈ। ਇਸ ਲਈ ਤੁਹਾਨੂੰ ਸਰੀਰ ਵਿੱਚ ਸੋਜ ਦੇ ਸੰਕੇਤ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਸੋਜ ਹੋਣ ਤੇ ਤੁਹਾਨੂੰ ਇਹ ਅਸਹਿਜਤਾ ਮਹਿਸੂਸ ਹੋ ਸਕਦੀ ਹੈ। ਦਰਦ ਹੋ ਸਕਦਾ ਹੈ, ਅਤੇ ਸਰੀਰ ਵਿਚ ਪੋਟਾਸ਼ੀਅਮ ਦੀ ਕਮੀ ਸੋਜ ਦੀ ਵਜ੍ਹਾ ਬਣ ਸਕਦੀ ਹੈ। ਜ਼ਿਆਦਾ ਮਾਤਰਾ ਵਿਚ ਨਮਕ ਖਾਣਾ ਵੀ ਸਰੀਰ ਵੇ ਸੋਜ ਦਾ ਕਾਰਨ ਬਣ ਸਕਦਾ ਹੈ।
ਰੋਗ ਪ੍ਰਤੀਰੋਧਕ ਸ਼ਮਤਾ ਸਰੀਰ ਨੂੰ ਇਨਫੈਕਸ਼ਨ ਬੀਮਾਰੀਆਂ ਅਤੇ ਇੰਜਰੀ ਤੋਂ ਬਚਾਉਣ ਲਈ ਸੋਜ ਪੈਦਾ ਕਰਦੀ ਹੈ। ਕਈ ਵਾਰ ਆਟੋਇਨਯੂਨ ਬਿਮਾਰੀਆਂ ਜਿਵੇਂ ਗਠੀਆ, ਸੋਜ, ਅੰਤੜੀਆਂ ਦੇ ਰੋਗ ਪ੍ਰਤੀਰਕਸ਼ਾ ਪ੍ਰਣਾਲੀ ਸਵਸਥ ਕੋਸ਼ਿਕਾਵਾਂ ਤੇ ਹਮਲਾ ਕਰਦੀਆਂ ਹਨ। ਸੋਜ ਦੋ ਪ੍ਰਕਾਰ ਦੀ ਹੁੰਦੀ ਹੈ ਇਕ ਤਿਵ੍ਰ ਸੋਜ ਅਤੇ ਕ੍ਰੋਨਿਕ ਸੋਜ। ਪੇਟ ਵਿਚ ਦਰਦ ਛਾਤੀ ਵਿਚ ਦਰਦ ਥਕਾਨ, ਬੁਖਾਰ ਅਤੇ ਜੋੜਾਂ ਵਿੱਚ ਦਰਦ ਜਾਂ ਜਕੜਨ ਸੋਜ ਦੇ ਲੱਛਣ ਹੋ ਸਕਦੇ ਹਨ। ਇਸ ਸਥਿਤੀ ਵਿੱਚ ਸਰੀਰ ਸੁੱਜ ਜਾਂਦਾ ਹੈ। ਚੱਲਣ ਫਿਰਨ ਅਤੇ ਉਠਣ ਬੈਠਣ ਵਿੱਚ ਪ੍ਰੇਸ਼ਾਨੀ ਹੋਣ ਲੱਗਦੀ ਹੈ।
ਸਰੀਰ ਵਿੱਚ ਸੋਜ ਕਈ ਕਾਰਨਾਂ ਨਾਲ ਹੋ ਸਕਦੀ ਹੈ। ਇਸ ਵਿੱਚ ਆਟੋ ਇਮਿਊਨ ਵਿਕਾਰ, ਖ਼ਰਾਬ ਲਾਈਫ ਸਟਾਈਲ ਆਦਿ ਸ਼ਾਮਲ ਹਨ। ਆਟੋ ਇਮਿਊਨ ਬਿਮਾਰੀ ਵਿੱਚ ਸਰੀਰ ਆਪਣੀ ਪ੍ਰਤੀਰਕਸ਼ਾ ਪ੍ਰਣਾਲੀ ਅਤੇ ਸਵਸਥ ਕੋਸ਼ਿਕਾਵਾਂ ਤੇ ਹਮਲਾ ਕਰਨ ਲੱਗਦੀ ਹੈ। ਇਸ ਸਥਿਤੀ ਵਿੱਚ ਸਰੀਰ ਵਿੱਚ ਕਈ ਬਦਲਾਅ ਆਉਣ ਲੱਗਦੇ ਹਨ। ਸਰੀਰ ਵਿੱਚ ਸੋਜ ਦਾ ਇੱਕ ਮੁੱਖ ਕਾਰਨ ਆਟੋ ਇਮਿਊਨ ਵਿਕਾਰ ਵੀ ਹੋ ਸਕਦਾ ਹੈ। ਜਿਵੇਂ ਲਿਊਪਸ, ਲਿਊਪਸ ਇੱਕ ਦੀਰਘਕਾਲੀਨ ਆਟੋ ਇਮਿਊਨ ਬੀਮਾਰੀ ਹੈ, ਜੋ ਸਰੀਰ ਦੇ ਸਵੱਸਥ ਅੰਗਾਂ ਤੇ ਹਮਲਾ ਕਰਦੀ ਹੈ।
ਕੁਝ ਖਾਣ ਪੀਣ ਵਾਲੀਆਂ ਚੀਜ਼ਾਂ ਆਟੋ ਇਮਿਊਨ ਵਿਕਾਰ ਵਾਲੇ ਲੋਕਾਂ ਵਿੱਚ ਸੋਜ ਪੈਦਾ ਕਰ ਸਕਦੀਆਂ ਹਨ , ਜਾਂ ਉਨ੍ਹਾਂ ਨੂੰ ਖਰਾਬ ਕਰ ਸਕਦੀਆਂ ਹਨ। ਇਨ੍ਹਾਂ ਖਾਣ ਵਾਲੀਆਂ ਚੀਜ਼ਾਂ ਵਿੱਚ ਖੰਡ , ਰਿਫਾਈਂਡ ਕਾਰਬੋਹਾਈਡ੍ਰੇਟ , ਅਲਕੋਹਲ ਅਤੇ ਟਰਾਂਸਫੈਟ ਸ਼ਾਮਿਲ ਹੈ। ਇਸ ਲਈ ਸੋਜ ਤੋਂ ਬਚਣ ਲਈ ਤੁਹਾਨੂੰ ਇਨ੍ਹਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।
ਜੇਕਰ ਤੁਸੀਂ ਜ਼ਿਆਦਾ ਮਾਤਰਾ ਵਿੱਚ ਅਲਕੋਹਲ ਦਾ ਸੇਵਨ ਕਰਦੇ ਹੋ , ਤਾਂ ਤੁਹਾਨੂੰ ਆਪਣੇ ਜੀਵਨ ਵਿੱਚ ਕਦੇ ਵੀ ਸੋਜ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ ਜ਼ਿਆਦਾ ਮਾਤਰਾ ਵਿਚ ਅਲਕੋਹਲ ਪੀਣ ਦਾ ਅਸਰ ਸਾਡੇ ਲਿਵਰ ਤੇ ਪੈਂਦਾ ਹੈ। ਲਿਵਰ ਵਿਚ ਥੋੜ੍ਹੀ ਜਿਹੀ ਗੜਬੜੀ ਸਰੀਰ ਵਿੱਚ ਸੋਜ ਪੈਦਾ ਕਰ ਸਕਦੀ ਹੈ। ਧੂਮਰਪਾਨ ਕਰਨਾ ਵੀ ਸੋਜ ਦਾ ਕਾਰਨ ਬਣ ਸਕਦਾ ਹੈ।
ਮੋਟਾਪਾ ਵੀ ਸਰੀਰ ਵਿੱਚ ਸੋਜ ਦਾ ਕਾਰਨ ਬਣ ਸਕਦਾ ਹੈ। ਜੇਕਰ ਤੁਹਾਡਾ ਵਜ਼ਨ ਵੱਧ ਰਿਹਾ ਹੈ। ਤਾਂ ਤੁਹਾਨੂੰ ਇਸ ਨੂੰ ਕੰਟਰੋਲ ਵਿੱਚ ਕਰਨ ਦੀ ਜ਼ਰੂਰਤ ਹੁੰਦੀ ਹੈ। ਕਿਉਂਕਿ ਇਸ ਸਮੇਂ ਤੋਂ ਬਾਅਦ ਤੁਹਾਨੂੰ ਸਰੀਰ ਵਿੱਚ ਸੋਜ ਮਹਿਸੂਸ ਹੋ ਸਕਦੀ ਹੈ। ਤੰਦਰੁਸਤ ਰਹਿਣ ਲਈ ਸਰੀਰਿਕ ਰੂਪ ਵਿੱਚ ਸਕ੍ਰਿਆ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ। ਜੋ ਲੋਕ ਐਕਟਿਵ ਨਹੀਂ ਹੁੰਦੇ , ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਐਕਸਰਸਾਈਜ਼ ਅਤੇ ਯੋਗ ਨਾ ਕਰਨਾ ਵੀ ਸੋਜ ਦਾ ਕਾਰਨ ਬਣ ਸਕਦਾ ਹੈ। ਜ਼ਿਆਦਾ ਤੇਜ਼ ਵਿਆਮ ਕਰਨਾ ਵੀ ਸੋਜ ਦਾ ਕਾਰਨ ਬਣ ਸਕਦਾ ਹੈ।ਤਣਾਅ ਜਾਂ ਸਟਰੈੱਸ ਸੋਜ ਦਾ ਕਾਰਨ ਹੋ ਸਕਦਾ ਹੈ। ਤਣਾਅ ਸਾਡੇ ਮਾਨਸਿਕ ਸਿਹਤ ਦੇ ਨਾਲ ਹੀ ਸਰੀਰਿਕ ਸਿਹਤ ਨੂੰ ਵੀ ਪੂਰਾ ਪ੍ਰਭਾਵਿਤ ਕਰਦਾ ਹੈ। ਇਸ ਲਈ ਸਾਨੂੰ ਇਸ ਤੋਂ ਬਚਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਸੱਟ , ਤਰਲ ਅਵਰੋਧਨ, ਗਰਭਅਵਸਥਾ, ਮਾਸਿਕ ਧਰਮ, ਹਾਰਮੋਨ ਵਿੱਚ ਬਦਲਾਅ, ਸੰਕਰਮਣ, ਕਿਸੇ ਵੀ ਬਿਮਾਰੀ ਦੇ ਕਾਰਨ, ਕਿਡਨੀ ਖ਼ਰਾਬ ਅਤੇ ਐਨਾਫਿਲੇਐਕਸਿਸ ਦੇ ਕਾਰਨ ਵੀ ਸਰੀਰ ਵਿੱਚ ਸੋਜ ਪੈਦਾ ਹੋ ਸਕਦੀ ਹੈ।
ਸਰੀਰ ਦੀ ਸੋਜ ਨੂੰ ਘੱਟ ਕਰਨ ਲਈ ਐਂਟੀ ਇੰਫਲੀਮੇਂਟਰੀ ਗੁਣ ਵਾਲੀਆਂ ਚੀਜ਼ਾਂ ਦਾ ਸੇਵਨ ਕਰੋ। ਇਸ ਵਿੱਚ ਤੁਸੀਂ ਆਇਲੀ , ਮੱਛੀ , ਪੱਤੇਦਾਰ ਸਾਗ , ਟਮਾਟਰ ਅਤੇ ਜੈਤੂਨ ਦਾ ਤੇਲ ਸ਼ਾਮਿਲ ਕਰ ਸਕਦੇ ਹੋ , ਇਨ੍ਹਾਂ ਆਹਾਰਾਂ ਦਾ ਸੇਵਨ ਕਰਨਾ ਸੋਜ ਘੱਟ ਹੋ ਜਾਂਦੀ ਹੈ।ਫਾਸਟ ਫੂਡ , ਰਿਫਾਈਂਡ ਕਾਰਬੋਹਾਈਡਰੇਟ ਜਿਵੇਂ ਖੰਡ ਅਤੇ ਚਿੱਟੇ ਬ੍ਰੈੱਡ , ਟਰਾਂਸਫੈਟ ਸਰੀਰ ਦੀ ਸੋਜ ਨੂੰ ਵਧਾਉਂਦੇ ਹਨ। ਇਸ ਲਈ ਇਨ੍ਹਾਂ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਕੇ ਰੱਖੋ।
ਸਵੱਸਥ ਜੀਵਨਸ਼ੈਲੀ ਅਪਣਾ ਕੇ ਤੁਸੀਂ ਸੋਜ ਦੇ ਜੋਖਿਮ ਨੂੰ ਬਹੁਤ ਹੱਦ ਤਕ ਘੱਟ ਕਰ ਸਕਦੇ ਹੋ।ਧੂਮਰ ਪਾਨ ਅਤੇ ਅਲਕੋਹਲ ਦਾ ਸੇਵਨ ਕਰਨ ਤੋਂ ਬਚੋ।ਹਰ ਹਫ਼ਤੇ ਤਿੰਨ ਤੋਂ ਚਾਰ ਦਿਨ ਐਕਸਰਸਾਈਜ਼ ਅਤੇ ਯੋਗ ਜ਼ਰੂਰ ਕਰੋ।ਤਨਾਅ , ਸਟਰੈੱਸ ਅਤੇ ਚਿੰਤਾ ਤੋਂ ਬਚੋ।ਹੈਲਦੀ ਖਾਣਾ ਖਾਓ ਆਪਣੀ ਡਾਈਟ ਵਿਚ ਫਾਸਟ ਫੂਡ , ਜੰਕ ਫੂਡ ਅਵੋਇਡ ਕਰੋ।ਜੇਕਰ ਤੁਹਾਨੂੰ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਸੋਜ ਮਹਿਸੂਸ ਹੁੰਦੀ ਹੈ , ਤਾਂ ਇਸ ਸੰਕੇਤ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ। ਕਿਉਂਕਿ ਭਲੇ ਹੀ ਤੁਹਾਨੂੰ ਨਾਰਮਲ ਲੱਗ ਸਕਦੀ ਹੈ। ਪਰ ਇਸ ਦੇ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਇਸ ਦਾ ਸਮੇਂ ਸਿਰ ਇਲਾਜ ਜ਼ਰੂਰੀ ਹੁੰਦਾ ਹੈ।