ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਬਰੇਨ ਟਿਊਮਰ ਦੇ ਬਹੁਤ ਸਾਰੇ ਲੱਛਣ ਹੁੰਦੇ ਹਨ। ਕੈਸ ਦੀ ਤਰਾਂ ਬਰੇਨ ਟਿਊਮਰ ਵੀ ਖਤਰਨਾਕ ਹੋ ਸਕਦਾ ਹੈ। ਦਿਮਾਗ਼ ਸਾਡੇ ਸਰੀਰ ਦਾ ਬਹੁਤ ਹੀ ਮਹੱਤਵਪੂਰਨ ਹਿੱਸਾ ਹੁੰਦਾ ਹੈ। ਇਸ ਨਾਲ ਕੀਤੀ ਗਈ ਲਾਪਰਵਾਹੀ ਸਾਡੇ ਲਈ ਖ਼ਤਰਨਾਕ ਸਾਬਿਤ ਹੋ ਸਕਦੀ ਹੈ। ਤੁਸੀਂ ਕਿਸੇ ਵੱਡੀ ਬਿਮਾਰੀ ਦਾ ਸ਼ਿਕਾਰ ਵੀ ਬਣ ਸਕਦੇ ਹੋ। ਇਨ੍ਹਾਂ ਵਿਚੋਂ ਇਕ ਬਿਮਾਰੀ ਹੈ ਬਰੇਨ ਟਿਊਮਰ।
ਲੋਕਾਂ ਦੇ ਵਿਚ ਇਸ ਬਿਮਾਰੀ ਦੇ ਪ੍ਰਤੀ ਜਾਗਰੂਕਤਾ ਕਰਨ ਦੇ ਲਈ ਹਰ ਸਾਲ 8 ਜੂਨ ਨੂੰ ਬਰੇਨ ਟਿਊਮਰ ਡੇ ਮਨਾਇਆ ਜਾਂਦਾ ਹੈ। ਬਰੇਨ ਟਿਊਮਰ ਬਹੁਤ ਹੀ ਖਤਰਨਾਕ ਬਿਮਾਰੀ ਹੈ। ਸਮੇਂ ਰਹਿੰਦੇ ਜੇਕਰ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਤੁਹਾਡੀ ਜਾਨ ਵੀ ਲੈ ਸਕਦਾ ਹੈ। ਇਹ ਇਕ ਤਰ੍ਹਾਂ ਦਾ ਕੈਂਸਰ ਹੁੰਦਾ ਹੈ। ਪਿਛਲੇ ਕੁੱਝ ਸਾਲਾਂ ਦੇ ਆਂਕੜਿਆਂ ਤੋਂ ਅਨੁਮਾਨ ਲਗਾਇਆ ਗਿਆ ਹੈ ਕਿ ਬਰੇਨ ਟਿਊਮਰ ਦੇ ਮਰੀਜ਼ਾਂ ਦੀ ਸੰਖਿਆ ਵਧਦੀ ਜਾ ਰਹੀ ਹੈ।
ਜਿਸ ਦਾ ਕਾਰਨ ਸਾਡੀ ਜ਼ਿੰਦਗੀ ਵਿਚ ਵਧ ਰਿਹਾ ਤਣਾਅ, ਗਲਤ ਖਾਣ-ਪਾਣ ਰੇਡੀਏਸਨ ਦੇ ਜ਼ਿਆਦਾ ਸੰਪਰਕ ਵਿੱਚ ਹੋਣਾ ਮੰਨਿਆ ਜਾਂਦਾ ਹੈ। ਇਸ ਦੇ ਵਿੱਚ ਪਹਿਲਾ ਲੱਛਣ ਸਿਰ ਦਰਦ ਹੋ ਸਕਦਾ ਹੈ। ਇਹ ਆਮ ਸਿਰ ਦਰਦ ਨਾਲੋਂ ਵੱਖਰਾ ਹੁੰਦਾ ਹੈ। ਇਸ ਦੇ ਨਾਲ ਨਾਲ ਤੁਹਾਡੀ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ। ਇਸ ਨਾਲ ਵਿਅਕਤੀ ਦੇ ਵਿਵਹਾਰ ਵਿਚ ਵੀ ਬਦਲਾਵ ਦੇਖਣ ਨੂੰ ਮਿਲ ਸਕਦਾ ਹੈ।ਕਿਹਾ ਜਾਂਦਾ ਹੈ ਕਿ ਜਦੋਂ ਮਨੁੱਖੀ ਸ਼ਰੀਰ ਵਿੱਚ ਅਣ ਜ਼ਰੂਰੀ ਕੋਸ਼ਿਕਾਵਾਂ ਵਿਚ ਵਾਧਾ ਹੁੰਦਾ ਹੈ
ਇਹਨਾਂ ਦੀ ਸਾਡੇ ਸਰੀਰ ਨੂੰ ਜ਼ਰੂਰਤ ਨਹੀਂ ਹੁੰਦੀ ਇਹ ਫਿਰ ਸਾਡੇ ਸਰੀਰ ਵਿੱਚ ਛੋਟੀ ਛੋਟੀ ਗੱਠ ਦਾ ਰੂਪ ਲੈ ਲੈਂਦੀਆਂ ਹਨ। ਇਸ ਅਵਸਥਾ ਨੂੰ ਹੀ ਕੈਂਸਰ ਜਾਂ ਬਰੇਨ ਟਿਊਮਰ ਕਿਹਾ ਜਾਂਦਾ ਹੈ। ਇਸ ਨੂੰ ਸਿਰਫ ਇਕ ਐਕਸਪਰਟ ਦੁਆਰਾ ਹੀ ਸਮਝਿਆ ਜਾ ਸਕਦਾ ਹੈ। ਐਕਸਪਰਟ ਨੇ ਇਨ੍ਹਾਂ ਦੇ ਕੁਝ ਮੁੱਖ ਲੱਛਣਾਂ ਦਾ ਪਤਾ ਲਗਾਇਆ ਹੈ। ਜੇਕਰ ਸ਼ੁਰੂਆਤੀ ਸਟੇਜ ਦੇ ਵਿੱਚ ਹੀ ਤੁਸੀਂ ਇੰਨਾਂ ਲੱਛਣਾਂ ਨੂੰ ਪਤਾ ਕਰ ਲੈਂਦੇ ਹੋ ਤਾਂ ਇਸਦਾ ਇਲਾਜ ਕਰਵਾਇਆ ਜਾ ਸਕਦਾ ਹੈ।
ਬਰੇਨ ਟਿਊਮਰ ਵਾਲੇ ਲੋਕਾਂ ਦੇ ਵਿੱਚ ਯਾਦ ਰੱਖਣ ਦੀ ਸਮਰੱਥਾ ਘੱਟ ਹੋ ਜਾਂਦੀ ਹੈ। ਉਹ ਆਪਣੇ ਆਪ ਨੂੰ ਉਲਝਿਆ ਹੋਇਆ ਮਹਿਸੂਸ ਕਰਦੇ ਹਨ। ਇਸ ਦੇ ਨਾਲ ਨਾਲ ਉਨ੍ਹਾਂ ਦੀ ਨਜ਼ਰ ਵੀ ਕਮਜੋਰ ਹੋਣੀ ਸ਼ੁਰੂ ਹੋ ਜਾਂਦੀ ਹੈ।ਅੱਜ ਅਸੀਂ ਤੁਹਾਨੂੰ ਕੁਝ ਵਿਸ਼ੇਸ਼ ਬਰੇਨ ਟਿਊਮਰ ਦੇ ਲੱਛਣਾਂ ਦੇ ਬਾਰੇ ਦੱਸਾਂਗੇ। ਸਭ ਤੋਂ ਪਹਿਲਾ ਲੱਛਣ ਹੈ ਸਿਰਦਰਦ ਹੋਣਾ ਸਿਰਦਰਦ ਵਿੱਚ ਅਸੀਂ ਅਕਸਰ ਪੈਰਾਸਿਟਾਮੋਲ ਖਾ ਲੈਂਦੇ ਹਾਂ, ਪਰ ਜੇਕਰ ਸਿਰ ਦਰਦ ਹਰ ਰੋਜ਼ ਹੁੰਦਾ ਹੈ ਤਾਂ ਇਹ ਖ਼ਤਰੇ ਦੀ ਨਿਸ਼ਾਨੀ ਹੋ ਸਕਦੀ ਹੈ।ਸਿਰਦਰਦ ਹੋਣਾ ਬਰੇਨ ਟਿਉਮਰ ਹੋਣ ਦਾ ਸਭ ਤੋਂ ਪਹਿਲਾ ਲੱਛਣ ਮੰਨਿਆ ਜਾਂਦਾ ਹੈ।
ਇਸ ਦੇ ਵਿੱਚ ਕਈ ਵਾਰ ਚੱਕਰ ਆਉਂਦੇ ਹਨ ਅਤੇ ਚੱਕਰ ਆਉਂਦੇ ਕਈ ਵਾਰ ਤੁਸੀਂ ਗਿਰ ਵੀ ਸਕਦੇ ਹੋ। ਬਰੇਨ ਟਿਊਮਰ ਤੁਹਾਡੇ ਸਰੀਰਕ ਸੰਤੁਲਨ ਨੂੰ ਪ੍ਰਭਾਵਿਤ ਕਰਦਾ ਹੈ। ਜਿਸ ਨਾਲ ਤੁਹਾਡਾ ਸਰੀਰ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਤੁਸੀਂ ਗਿਰ ਜਾਂਦੇ ਹੋ। ਇਸ ਵਿੱਚ ਕਈ ਵਾਰ ਰੋਗੀ ਨੂੰ ਦੌਰੇ ਪੈਣੇ ਵੀ ਸ਼ੁਰੂ ਹੋ ਜਾਂਦੇ ਹਨ। ਇਸ ਵਿੱਚ ਕਈ ਵਾਰ ਸਰੀਰ ਦੇ ਅੰਗਾਂ ਵਿਚ ਦਿਮਾਗ ਦਾ ਕੰਟਰੋਲ ਹੱਟ ਜਾਂਦਾ ਹੈ। ਇਸੇ ਵਿੱਚ ਰੋਗੀ ਨੂੰ ਪੈਰਾਲਾਇਸਿਸ ਵਰਗਾ ਮਹਿਸੂਸ ਹੁੰਦਾ ਹੈ।ਇਸ ਸਥਿਤੀ ਵਿੱਚ ਪੈਰ ਅਤੇ ਹੱਥਾ ਕੰਮ ਕਰਨਾ ਬੰਦ ਕਰ ਦਿੰਦੇ ਹਨ।
ਦਿਮਾਗ ਵਿੱਚ ਸਰੀਰ ਦੇ ਸਾਰੇ ਅੰਗਾਂ ਨੂੰ ਜੋੜਨ ਦੀਆਂ ਕੋਸ਼ਿਕਾਵਾਂ ਹੁੰਦੀਆਂ ਹਨ। ਬਰੇਨ ਟਿਊਮਰ ਦੀਆਂ ਕੋਸ਼ਿਕਾਵਾਂ ਜਿਸ ਵੀ ਅੰਗ ਦੇ ਕੋਲੋਂ ਗੁਜ਼ਰਦਿਆਂ ਹਨ ਉਹ ਅੰਗ ਪ੍ਰਭਾਵਿਤ ਹੁੰਦਾ ਹੈ।ਇਸ ਨਾਲ ਵਿਅਕਤੀ ਨੂੰ ਬੋਲਣ ਵਿੱਚ ਵੀ ਪ੍ਰੇਸ਼ਾਨੀ ਮਹਿਸੂਸ ਹੁੰਦੀ ਹੈ।। ਬ੍ਰੇਨ ਟਿਊਮਰ ਹੋਣ ਦੇ ਨਾਲ ਸਾਡੇ ਸੁਭਾਅ ਵਿੱਚ ਵੀ ਅਸਰ ਪੈਂਦਾ ਹੈ। ਇਸ ਨਾਲ ਵਿਅਕਤੀ ਦੇ ਵਿਵਹਾਰ ਵਿਚ ਵੀ ਪਰਿਵਰਤਨ ਹੋਣਾ ਸ਼ੁਰੂ ਹੋ ਜਾਂਦਾ ਹੈ। ਉਸ ਦੇ ਵਿਵਹਾਰ ਵਿਚ ਚਿੜਚਿੜਾਪਨ ਆ ਜਾਂਦਾ ਹੈ। ਉਹ ਹਮੇਸ਼ਾ ਉਦਾਸ ਰਹਿਣਾ ਸ਼ੁਰੂ ਕਰ ਦਿੰਦਾ ਹੈ।
ਇਸ ਨਾਲ ਵਿਅਕਤੀ ਨੂੰ ਸੁਣਨ ਵਿੱਚ ਵੀ ਪ੍ਰੇਸ਼ਾਨੀ ਮਹਿਸੂਸ ਹੁੰਦੀ ਹੈ। ਇਸ ਨਾਲ ਹੱਥਾਂ-ਪੈਰਾਂ ਵਿਚ ਜਕੜਨ ਹੋਣੀ ਵੀ ਸ਼ੁਰੂ ਹੋ ਜਾਂਦੀ ਹੈ। ਇਸ ਨਾਲ ਵਿਅਕਤੀ ਦੇ ਮਾਸਪੇਸ਼ੀਆਂ ਨਾਲ ਸਬੰਧਿਤ ਸਮੱਸਿਆ ਵੀ ਪੈਦਾ ਹੋ ਸਕਦੀ ਹੈ। ਮਾਸਪੇਸ਼ੀਆਂ ਵਿਚ ਕਮਜ਼ੋਰੀ ਆ ਜਾਂਦੀ ਹੈ। ਚੱਲਣ-ਫਿਰਨ ਵਿੱਚ ਦਿੱਕਤ ਆਉਂਦੀ ਹੈ। ਸਰੀਰ ਦੇ ਇਕ ਤਰਫ ਹਿੱਸੇ ਵਿੱਚ ਕਮਜ਼ੋਰੀ ਮਹਿਸੂਸ ਹੁੰਦੀ ਹੈ। ਜੇਕਰ ਤੁਹਾਨੂੰ ਆਪਣੇ ਸਰੀਰ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਲੱਛਣ ਨਜ਼ਰ ਆਉਂਦੇ ਹਨ ਤਾਂ ਤੁਹਾਨੂੰ ਬਿਲਕੁਲ ਵੀ ਦੇਰ ਨਹੀਂ ਕਰਨੀ ਚਾਹੀਦੀ। ਤੁਹਾਨੂੰ ਨਾਲ ਦੇ ਨਾਲ ਕਿਸੇ ਚੰਗੇ ਡਾਕਟਰ ਦੇ ਨਾਲ ਸੰਪਰਕ ਕਰਨਾ ਚਾਹੀਦਾ ਹੈ।