ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਸ਼ਨੀਵਾਰ ਦਾ ਦਿਨ ਸ਼ਨੀ ਦੇਵਤਾ ਨੂੰ ਸਮਰਪਿਤ ਹੁੰਦਾ ਹੈ। ਇਹ ਦਿਨ ਭੈਰਵ ਬਾਬਾ ਨੂੰ ਵੀ ਸਮਰਪਿਤ ਹੁੰਦਾ ਹੈ। ਸਨੀ ਦੇਵਤਾ ਦੀ ਪ੍ਰਕਿਰਤੀ ਬਹੁਤ ਗੁੱਸੇ ਵਾਲੀ ਮੰਨੀ ਜਾਂਦੀ ਹੈ ਪਰ ਅਸਲ ਵਿੱਚ ਉਹ ਬਹੁਤ ਹੀ ਨਿਮਰਤਾ ਵਾਲੇ ਹੁੰਦੇ ਹਨ।
ਪੂਜਾ ਪਾਠ ਦੁਆਰਾ ਸ਼ਨੀ ਦੇਵਤਾ ਨੂੰ ਬਹੁਤ ਹੀ ਅਸਾਨੀ ਨਾਲ ਖੁਸ਼ ਕੀਤਾ ਜਾ ਸਕਦਾ ਹੈ। ਜਿਹੜਾ ਵਿਅਕਤੀ ਪੂਜਾ-ਪਾਠ ਨਾਲ ਸ਼ਨੀ ਦੇਵਤਾ ਨੂੰ ਖੁਸ਼ ਕਰ ਲੈਂਦਾ ਹੈ ਫਿਰ ਉਸ ਦੀ ਜ਼ਿੰਦਗੀ ਵਿੱਚ ਕਦੀ ਵੀ ਧਨ ਸਬੰਧੀ ਸਮੱਸਿਆਵਾਂ ਨਹੀਂ ਆਉਂਦੀਆਂ। ਸ਼ਨੀ ਦੇਵਤਾ ਨੂੰ ਖੁਸ਼ ਕਰਨ ਤੋਂ ਬਾਅਦ ਸ਼ੇਅਰ ਮਾਰਕੀਟ ਤੋਂ ਸਾਨੂੰ ਬਹੁਤ ਸਾਰਾ ਪੈਸਾ ਮਿਲਣਾ ਸ਼ੁਰੂ ਹੋ ਜਾਂਦਾ ਹੈ।
ਜਿਹੜੇ ਵਿਅਕਤੀ ਸ਼ਨੀ ਦੇਵਤਾ ਨੂੰ ਖੁਸ਼ ਕਰਨਾ ਚਾਹੁੰਦੇ ਹਨ ਉਨ੍ਹਾਂ ਦੀ ਕਿਰਪਾ ਪ੍ਰਾਪਤ ਕਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਉਹ ਕਿਹੜੇ ਉਪਾਅ ਕਰਨੇ ਚਾਹੀਦੇ ਹਨ ਜਿਸ ਨਾਲ ਕਿ ਉਨ੍ਹਾਂ ਨੂੰ ਖੁਸ਼ ਕੀਤਾ ਜਾ ਸਕਦਾ ਹੈ। ਸਭ ਤੋਂ ਪਹਿਲੀ ਗੱਲ ਸ਼ਨੀਵਾਰ ਦੇ ਦਿਨ ਕੋਈ ਵੀ ਲਾਲ ਰੰਗ ਦੇ ਕੱਪੜੇ ਜਾਂ ਵਸਤੂ ਖਰੀਦ ਕੇ ਨਹੀਂ ਲਿਆਉਣੀ ਚਾਹੀਦੀ। ਕਿਉਂਕਿ ਸਨੀ ਅਤੇ ਮੰਗਲ ਇਕ-ਦੂਜੇ ਦੇ ਦੁਸ਼ਮਣ ਹੁੰਦੇ ਹਨ। ਕਿਉਂਕਿ ਲਾਲ ਰੰਗ ਮੰਗਲ ਦੇਵਤਾ ਨੂੰ ਸਮਰਪਿਤ ਹੁੰਦਾ ਹੈ ਅਤੇ ਕਾਲਾ ਰੰਗ ਸ਼ਨੀ ਦੇਵਤਾ ਨੂੰ ਸਮਰਪਿਤ ਹੁੰਦਾ ਹੈ।
ਸ਼ਨੀ ਦਾ ਉਪਵਾਸ ਰੱਖਣ ਵਾਲੇ ਵਿਅਕਤੀ ਨੂੰ ਆਪਣੇ ਸ਼ਰੀਰ ਤੇ ਤੇਲ ਵੀ ਨਹੀਂ ਲਗਾਉਣਾ ਚਾਹੀਦਾ।ਸ਼ਨੀਵਾਰ ਦੇ ਦਿਨ ਚਾਕੂ ਝਾੜੂ ਖਰੀਦ ਕੇ ਘਰ ਵਿੱਚ ਨਹੀਂ ਲਿਆਉਣਾ ਚਾਹੀਦਾ। ਸ਼ਨੀਵਾਰ ਦੇ ਦਿਨ ਕਾਲੇ ਕੁੱਤੇ ਨੂੰ ਗੁੜ ਅਤੇ ਚਨਾ ਖਵਾਉਣਾ ਚਾਹੀਦਾ ਹੈ। ਇਸ ਨਾਲ ਸ਼ਨੀ ਦੇਵਤਾ ਖੁਸ਼ ਹੁੰਦੇ ਹਨ। ਇਹ ਛੋਟੇ-ਛੋਟੇ ਉਪਾਏ ਤੁਹਾਨੂੰ ਜ਼ਿੰਦਗੀ ਵਿਚ ਅੱਗੇ ਵਧਣ ਵਿੱਚ ਮਦਦ ਕਰਦੇ ਹਨ।
ਕਾਲੀ ਚਿੱਟੀ ਨੂੰ ਸ਼ੱਕਰ ਜਾਂ ਕਾਲੇ ਤਿਲ ਦੇ ਲੱਡੂ ਖੁਆਉਣ ਨਾਲ ਵੀ ਅਚਾਨਕ ਧਨ ਦੀ ਪ੍ਰਾਪਤੀ ਹੁੰਦੀ ਹੈ। ਜਿਨ੍ਹਾਂ ਨੂੰ ਜਿੰਦਗੀ ਵਿੱਚ ਧੰਨ ਦੀ ਕਮੀ ਮਹਿਸੂਸ ਹੁੰਦੀ ਹੈ ਉਨ੍ਹਾਂ ਨੂੰ ਕਾਲੀ ਚਿੱਟੀਆਂ ਨੂੰ ਕਾਲੇ ਤਿਲ ਦੇ ਲੱਡੂ ਜ਼ਰੂਰ ਖਵਾਉਣੇ ਚਾਹੀਦੇ ਹਨ। ਇਸ ਤੋਂ ਇਲਾਵਾ ਕਾਲੇ ਰੰਗ ਦੇ ਕੱਪੜੇ ਵਿਚ ਨਾਰੀਅਲ ਨੂੰ ਲਪੇਟ ਕੇ ਪੀਪਲ ਦੇ ਪੇੜ ਤੇ ਨਾਰੀਅਲ ਬੰਨਣ ਨਾਲ ਵੀ ਇੱਛਾ ਦੀ ਪੂਰਤੀ ਹੁੰਦੀ ਹੈ। ਜਿਹੜੇ ਵਿਅਕਤੀ ਇਸ ਤਰ੍ਹਾਂ ਕਰਦੇ ਹਾਂ ਨਾਲ ਸ਼ਨੀਵਾਰ ਦੇ ਦਿਨ ਉਨ੍ਹਾਂ ਦੀ ਇੱਛਾ ਦੀ ਪੂਰਤੀ ਹੁੰਦੀ ਹੈ।
ਲੋਹਾ ਸ਼ਨੀ ਦੇਵ ਨੂੰ ਖਿੱਚਣ ਦਾ ਕੰਮ ਕਰਦਾ ਹੈ। ਇਹ ਸ਼ਨੀ ਦੇਵ ਦੀਆਂ ਸ਼ਕਤੀਆਂ ਨੂੰ ਆਪਣੇ ਅੰਦਰ ਖਿੱਚਦਾ ਹੈ। ਇਸ ਕਰਕੇ ਲੋਹੇ ਦਾ ਛਲ੍ਲਾ ਸ਼ਨੀ ਦੇਵ ਦੇ ਚਰਨਾ ਨੂੰ ਸਪਰਸ਼ ਕਰਵਾ ਕੇ ਉਸ ਨੂੰ ਉਂਗਲੀ ਵਿੱਚ ਪਾਉਣਾ ਚਾਹੀਦਾ ਹੈ। ਇਸ ਨਾਲ ਸ਼ਨੀ ਦੋਸ਼ ਤੋਂ ਮੁਕਤੀ ਮਿਲਦੀ ਹੈ ਵਿਅਕਤੀ ਧੰਨਵਾਨ ਬਣਦਾ ਹੈ। ਸ਼ਨੀ ਦੇਵਤਾ ਨੂੰ ਖੁਸ਼ ਕਰਨ ਲਈ ਬਹੁਤ ਸਾਰੇ ਲੋਕ ਨੀਲਮ ਵੀ ਧਾਰਨ ਕਰਦੇ ਹਨ। ਜੇਕਰ ਤੁਸੀਂ ਵੀ ਨੀਲਮ ਧਾਰਨ ਕਰਨਾ ਚਾਹੁੰਦੇ ਹੋ ਤਾਂ ਪੰਜ ਰਤੀ ਦਾ ਨੀਲਮ ਚਾਂਦੀ ਦੀ ਅੰਗੂਠੀ ਵਿੱਚ ਜੜਵਾ ਕੇ ਧਾਰਨ ਕਰਨਾ ਚਾਹੀਦਾ ਹੈ।
ਨੀਲਮ ਧਾਰਨ ਕਰਨ ਦੇ ਨਾਲ ਸ਼ਨੀ ਦੇਵਤਾ ਦੀ ਕਿਰਪਾ ਪ੍ਰਾਪਤ ਹੁੰਦੀ ਹੈ। ਸਾਨੂੰ ਜ਼ਿੰਦਗੀ ਵਿਚ ਜੋ ਵੀ ਨੁਕਸਾਨ ਹੋਇਆ ਹੁੰਦਾ ਹੈ ਉਹ ਹੋਣਾ ਬੰਦ ਹੋ ਜਾਂਦਾ ਹੈ। ਇਹ ਨੀਲਮ ਤੁਹਾਡੀ ਕਿਸਮਤ ਨੂੰ ਬਦਲ ਦਿੰਦੇ ਹਨ। ਤੁਹਾਨੂੰ ਜ਼ਿੰਦਗੀ ਵਿੱਚ ਫਾਇਦਾ ਹੋਣਾ ਸ਼ੁਰੂ ਹੋ ਜਾਂਦਾ ਹੈ । ਨੀਲਮ ਕਿਸੇ ਦੀ ਵੀ ਜ਼ਿੰਦਗੀ ਨੂੰ ਬਦਲਣ ਦੀ ਸ਼ਕਤੀ ਰੱਖਦੇ ਹਨ ਇਸ ਕਰਕੇ ਇਹਨਾਂ ਨੂੰ ਰਤਨਾਂ ਦਾ ਰਾਜਾ ਵੀ ਕਿਹਾ ਜਾਂਦਾ ਹੈ।