ਜਾਣੋ ਕੈਂਸਰ ਦੇ ਮੁੱਖ ਲੱਛਣ |

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਕੈਂਸਰ ਦਾ ਨਾਮ ਸੁਣਦਿਆਂ ਹੀ ਮਨ ਵਿਚ ਡਰ ਬੈਠ ਜਾਂਦਾ ਹੈ । ਕੈਂਸਰ ਕਈ ਤਰਾਂ ਦਾ ਹੁੰਦਾ ਹੈ । ਸਰੀਰ ਦੇ ਜਿਸ ਹਿੱਸੇ ਵਿੱਚ ਕੈਂਸਰ ਹੁੰਦਾ ਹੈ , ਉਸ ਨਾਮ ਨਾਲ ਹੀ ਕੈਂਸਰ ਨੂੰ ਜਾਣਿਆ ਜਾਂਦਾ ਹੈ । ਜਿਵੇਂ ਮੂੰਹ ਵਿੱਚ ਹੋਣ ਵਾਲਾ ਕੈਂਸਰ , ਸਕਿਨ ਕੈਂਸਰ , ਮੂੰਹ ਦਾ ਕੈਂਸਰ ਆਦਿ । ਅੱਜ ਦੇ ਸਮੇਂ ਵਿਚ ਹਾਰਟ ਦੀ ਬੀਮਾਰੀ ਤੋਂ ਬਾਅਦ ਕੈਂਸਰ ਦੇ ਮਰੀਜ਼ਾਂ ਦੀ ਸੰਖਿਆ ਬਹੁਤ ਜ਼ਿਆਦਾ ਵਧ ਗਈ ਹੈ ।

ਅੱਜਕੱਲ੍ਹ ਕੈਂਸਰ ਦੀ ਬੀਮਾਰੀ ਸਭ ਤੋਂ ਜ਼ਿਆਦਾ ਗੰਭੀਰ ਸਾਬਿਤ ਹੋ ਰਹੀ ਹੈ । ਕਿਉਂਕਿ ਇਸ ਦਾ ਇਲਾਜ ਜ਼ਿਆਦਾਤਰ ਦੇਸ਼ਾਂ ਵਿਚ ਨਹੀਂ ਹੈ । ਕੈਂਸਰ ਦੀ ਬੀਮਾਰੀ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਆਪਣੀ ਚਪੇਟ ਵਿਚ ਲੈ ਸਕਦੀ ਹੈ ਚਾਹੇ ਉਹ ਛੋਟਾ ਹੋਵੇ ਜਾਂ ਵੱਡਾ । ਕੈਂਸਰ ਦੀ ਬਿਮਾਰੀ ਨਾਲ ਮਾਰਨ ਵਾਲੇ ਲੋਕਾਂ ਦੀ ਸੰਖਿਆ ਬਹੁਤ ਜ਼ਿਆਦਾ ਹੈ । ਇਸ ਦਾ ਕਾਰਨ ਇਸ ਬਿਮਾਰੀ ਦੇ ਲਛਣਾ ਦਾ ਬਹੁਤ ਦੇਰ ਤੋਂ ਪਤਾ ਚੱਲਣਾ ਹੈ ।

ਬਹੁਤ ਸਾਰੇ ਲੋਕ ਇਸ ਦੇ ਲੱਛਣਾਂ ਨੂੰ ਸਹੀ ਸਮੇਂ ਤੇ ਪਹਿਚਾਣ ਨਹੀਂ ਸਕਦੇ । ਜਿਸ ਕਾਰਨ ਉਨ੍ਹਾਂ ਦਾ ਕੈਂਸਰ ਆਖ਼ਿਰੀ ਸਟੇਜ ਤੇ ਪਹੁੰਚ ਜਾਂਦਾ ਹੈ । ਅਤੇ ਇਸ ਗੰਭੀਰ ਬੀਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ । ਪਰ ਇਹ ਬੀਮਾਰੀ ਬਹੁਤ ਛੇਤੀ ਨਹੀਂ ਵੱਧਦੀ । ਜੇਕਰ ਇਸ ਦੇ ਸ਼ੁਰੂਆਤੀ ਲੱਛਣ ਪਤਾ ਚੱਲ ਜਾਣ , ਤਾਂ ਇਸ ਕੈਂਸਰ ਵਰਗੀ ਗੰਭੀਰ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।ਅੱਜ ਅਸੀਂ ਤੁਹਾਨੂੰ ਦੱਸਾਂਗੇ । ਕਿ ਸਾਡੇ ਸਰੀਰ ਵਿੱਚ ਕੈਂਸਰ ਦੀ ਬੀਮਾਰੀ ਹੋਣ ਤੋਂ ਪਹਿਲਾਂ ਕਿਹੜੇ ਲਛਣ ਦਿਖਾਈ ਦਿੰਦੇ ਹਨ

ਭੁੱਖ ਨਾ ਲੱਗਣ ਦੀ ਸਮੱਸਿਆ ਸਾਡੇ ਪਾਚਨ ਤੰਤਰ ਨਾਲ ਜੁੜੀ ਹੁੰਦੀ ਹੈ । ਚਾਹੇ ਕੋਈ ਬੱਚਾ ਹੋਵੇ ਜਾਂ ਵੱਡਾ ਕੋਈ ਵੀ ਇਸ ਬੀਮਾਰੀ ਦਾ ਸ਼ਿਕਾਰ ਹੋ ਸਕਦਾ ਹੈ । ਪਾਚਨ ਕਿਰਿਆ ਖਰਾਬ ਹੋਣਾ ਆਮ ਜਿਹੀ ਗੱਲ ਹੈ । ਜੋ ਜਲਦੀ ਠੀਕ ਹੋ ਜਾਂਦੀ ਹੈ । ਪਰ ਤੁਹਾਨੂੰ ਕਈ ਦਿਨਾਂ ਤੋਂ ਭੁੱਖ ਘੱਟ ਲੱਗਦੀ ਹੈ , ਤਾਂ ਤੁਸੀਂ ਡਾਕਟਰ ਨੂੰ ਜਰੂਰ ਦਿਖਾਉ । ਕਿਉਂਕਿ ਭੁੱਖ ਘੱਟ ਲੱਗਣ ਨੂੰ ਕੈਂਸਰ ਦੀ ਬੀਮਾਰੀ ਦਾ ਸ਼ੁਰੂਆਤੀ ਸੰਕੇਤ ਵੀ ਕਿਹਾ ਜਾਂਦਾ ਹੈ ।

ਸਾਹ ਫੁੱਲਣ ਦੇ ਪਿੱਛੇ ਅਕਸਰ ਲੋਕ ਜ਼ਿਆਦਾ ਤੇਜ਼ ਦੋੜਣਾ ਅਤੇ ਤੇਜ ਚੱਲਣ ਦਾ ਕਾਰਨ ਮੰਨਦੇ ਹਨ । ਪਰ ਬਹੁਤ ਸਾਰੇ ਲੋਕਾਂ ਦਾ ਸਾਹ ਬਿਨਾਂ ਤੇਜ਼ ਚੱਲੇ ਅਤੇ ਭੱਜਣ ਨਾਲ ਵੀ ਫੂਲ ਜਾਂਦਾ ਹੈ । ਸਾਹ ਫੁੱਲਣਾ ਸਾਡੀ ਸਿਹਤ ਲਈ ਚੰਗਾ ਸੰਕੇਤ ਨਹੀਂ ਹੈ । ਕਿਉਂਕਿ ਇਹ ਕੈਂਸਰ ਦਾ ਸੰਕੇਤ ਹੋ ਸਕਦਾ ਹੈ । ਜੇਕਰ ਤੁਹਾਡਾ ਸਾਹ ਵੀ ਫੂਲ ਜਾਂਦਾ ਹੈ ਅਤੇ ਜਾ ਫਿਰ ਵਿੱਚ ਤਕਲੀਫ ਹੁੰਦੀ ਹੈ , ਤਾਂ ਤੁਸੀਂ ਡਾਕਟਰ ਤੋਂ ਜ਼ਰੂਰ ਜਾਂਚ ਕਰਵਾਉ ।

ਮੌਸਮ ਦੇ ਵਿੱਚ ਬਦਲਾਵ ਸਰਦੀ ਜ਼ੁਕਾਮ ਅਤੇ ਖੰਘ ਦਾ ਕਾਰਨ ਹੋ ਸਕਦਾ ਹੈ । ਪਰ ਜੇਕਰ ਇਸ ਨੂੰ ਠੀਕ ਕਰਨ ਵਾਲੀ ਦਵਾਈ ਨਾਲ ਠੀਕ ਨਹੀਂ ਹੋ ਰਿਹਾ ਜਾ ਫਿਰ ਸਰਦੀ ਜੂਕਾਮ ਅਤੇ ਖੰਘ ਜ਼ਿਆਦਾ ਲੰਮੇ ਸਮੇਂ ਤੋਂ ਠੀਕ ਨਹੀਂ ਹੋ ਰਹੀ , ਤਾਂ ਤੁਸੀਂ ਡਾਕਟਰ ਦੀ ਸਲਾਹ ਅਨੁਸਾਰ ਜਾਂਚ ਜ਼ਰੂਰ ਕਰਵਾਓ । ਕਿਉਂਕਿ ਜ਼ਿਆਦਾ ਲੰਮੇ ਸਮੇਂ ਤੋਂ ਸਰਦੀ ਅਤੇ ਖੰਘ ਹੋਣਾ ਕੈਂਸਰ ਦਾ ਸੰਕੇਤ ਹੋ ਸਕਦਾ ਹੈ ।

ਜੇਕਰ ਤੁਹਾਡੇ ਸਰੀਰ ਦੇ ਕਿਸੇ ਵੀ ਅੰਗ ਤੇ ਕਿਸੇ ਵੀ ਕਾਰਨ ਸਟ ਲਗਣ ਤੋਂ ਬਾਅਦ ਜ਼ਖਮ ਬਣ ਗਿਆ ਹੈ । ਅਤੇ ਉਹ ਜ਼ਖਮ ਠੀਕ ਹੋਣ ਦਾ ਨਾਮ ਨਹੀਂ ਲੈਂਦਾ । ਤਾ ਇਹ ਡਾਕਟਰ ਨੂੰ ਦਿਖਾਉਣਾ ਹੀ ਇਕ ਵਿਕਲਪ ਨਹੀਂ । ਇਹ ਛੋਟੀ ਛੋਟੀ ਚੀਜ਼ਾਂ ਬਾਅਦ ਵਿਚ ਇੱਕ ਵੱਡੀ ਬੀਮਾਰੀ ਦਾ ਰੂਪ ਧਾਰਨ ਕਰ ਲੈਂਦੀ ਹੈ । ਅਤੇ ਅਗੇ ਚਲ ਕੇ ਕੈਂਸਰ ਦਾ ਕਾਰਨ ਬਣ ਸਕਦੀ ਹੈ ।

ਜੇਕਰ ਤੂਹਾਡੇ ਪੇਸ਼ਾਬ ਵਿੱਚ ਜਾ ਫਿਰ ਥੁਕਦੇ ਸਮੇਂ ਕਿਸੇ ਵੀ ਤਰ੍ਹਾਂ ਦੀ ਬਲੀਡਿਗ ਹੋ ਰਹੀ ਹੈ , ਤਾਂ ਤੁਸੀਂ ਧਿਆਨ ਜ਼ਰੂਰ ਦਿਉ । ਅਤੇ ਤੂਰੰਤ ਡਾਕਟਰ ਨੂੰ ਜ਼ਰੂਰ ਦਿਖਾਉ । ਕਿਉਂਕਿ ਇਹ ਸਾਡੀ ਸਿਹਤ ਲਈ ਨੁਕਸਾਨਦੇਅ ਸਾਬਿਤ ਹੋ ਸਕਦਾ ਹੈ । ਭਲਾ ਇਹ ਕੈਂਸਰ ਦਾ ਸੰਕੇਤ ਨਾਂ ਹੋਵੇ , ਪਰ ਸਾਡੀ ਸਿਹਤ ਨੂੰ ਬਿਗਾੜਣ ਦਾ ਕਾਰਨ ਬਣ ਸਕਦਾ ਹੈ । ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।

Leave a Reply

Your email address will not be published. Required fields are marked *