ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਭਾਰਤੀ ਖਾਣੇ ‘ਚ ਲੌਂਗ ਦੀ ਵਰਤੋਂ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਗੁਣਾਂ ਦੇ ਕਾਰਨ ਲੌਂਗ ਬਿਹਤਰੀਨ ਔਸ਼ਧੀ ਹੈ ਪਰ ਲੌਂਗ ਦੀ ਤਰ੍ਹਾਂ ਹੀ ਇਸ ਦਾ ਤੇਲ ਵੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਕੈਲਸ਼ੀਅਮ, ਆਇਰਨ, ਫਾਸਫੋਰਸ, ਸੋਡੀਅਮ, ਪੋਟਾਸ਼ੀਅਮ, ਵਿਟਾਮਿਨ ਏ ਅਤੇ ਸੀ ਨਾਲ ਭਰਪੂਰ ਲੌਂਗ ਦਾ ਤੇਲ ਡਾਇਬਟੀਜ਼ ਤੋਂ ਲੈ ਕੇ ਸਾਹ ਤਕ ਦੀ ਸਮੱਸਿਆ ਨੂੰ ਦੂਰ ਕਰਦਾ ਹੈ।
ਆਓ ਜਾਣਦੇ ਹਾਂ ਲੌਂਗ ਦੇ ਤੇਲ ਨਾਲ ਸਿਹਤ ਨੂੰ ਕੀ-ਕੀ ਫਾਇਦੇ ਹੋ ਸਕਦੇ ਹਨ। ਭੋਜਨ ‘ਚ ਲੌਂਗ ਦੇ ਤੇਲ ਦੀ ਵਰਤੋਂ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਇਹ ਖੂਨ ਦੀ ਸਫਾਈ ਦੇ ਨਾਲ-ਨਾਲ ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ ਹੈ। ਖਾਂਸੀ, ਜੁਕਾਮ, ਅਸਥਮਾ ਅਤੇ ਫੇਫੜਿਆਂ ‘ਚ ਸੋਜ ਦੀ ਸਮੱਸਿਆ ਨੂੰ ਦੂਰ ਕਰਨ ਲਈ ਲੌਂਗ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਲੌਂਗ ਅਤੇ ਤਿਲ ਦੇ ਤੇਲ ਨੂੰ ਮਿਕਸ ਕਰਕੇ ਕੁਝ ਬੂੰਦਾਂ ਕੰਨ ‘ਚ ਪਾਓ।
ਇਸ ਨਾਲ ਕੰਨ ਦਾ ਦਰਦ ਦੂਰ ਹੋ ਜਾਂਦਾ ਹੈ। ਸਿਰਦਰਦ ਨੂੰ ਦੂਰ ਕਰਨ ਲਈ ਲੌਂਗ ਦੇ ਤੇਲ ‘ਚ ਨਮਕ ਪਾ ਕੇ ਮਿਲਾਓ। ਇਸ ਤੋਂ ਇਲਾਵਾ ਲੌਂਗ ਅਤੇ ਨਾਰੀਅਲ ਤੇਲ ਨੂੰ ਮਿਕਸ ਕਰਕੇ ਮਾਲਿਸ਼ ਕਰਨ ਨਾਲ ਸਿਰ ਦਰਦ ਦੂਰ ਹੋ ਜਾਂਦਾ ਹੈ। ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਲੌਂਗ ਦੇ ਤੇਲ ਦੀ ਵਰਤੋਂ ਰੋਗਾਂ ਨਾਲ ਲੜਣ ਦੀ ਤਾਕਤ ਨੂੰ ਵਧਾਉਂਦਾ ਹੈ, ਜਿਸ ਨਾਲ ਸਰੀਰ ਨੂੰ ਕੈਂਸਰ ਸੈਲਸ ਨਾਲ ਲੜਣ ‘ਚ ਮਦਦ ਮਿਲਦੀ ਹੈ।
ਐਂਟੀਸੈਪਟਿਕ ਗੁਣਾਂ ਨਾਲ ਭਰਪੂਰ ਲੌਂਗ ਦਾ ਤੇਲ ਇਨਫੈਕਸ਼ਨ ਦੇ ਖਤਰੇ ਨੂੰ ਘੱਟ ਕਰਦਾ ਹੈ। ਇਸ ਲਈ ਸੱਟ, ਜਖਮ, ਖਾਰਸ਼, ਕਿਸੇ ਦੇ ਕੱਟਣ ਜਾਂ ਡੰਗ ਮਾਰਣ ‘ਤੇ ਇਸ ਤੇਲ ਨੂੰ ਲਗਾਓ। ਤੁਸੀਂ ਇਸ ਦਾ ਪਰਯੋਗ ਸਾਬਤ ਵੀ ਕਰ ਸਕਦੇ ਹੋ ਤੇਲ ਦੇ ਰੂਪ ਵਿੱਚ ਵੀ ਕਰ ਸਕਦੇ ਹੋ ਜਾਂ ਫਿਰ ਇਸ ਦਾ ਪਾਊਡਰ ਬਣਾ ਕੇ ਵੀ ਇਸ ਦਾ ਸੇਵਨ ਕਰ ਸਕਦੇ ਹੋ। ਇਹ ਹਰ ਤਰੀਕੇ ਨਾਲ ਤੁਹਾਨੂੰ ਫਾਇਦਾ ਪ੍ਰਦਾਨ ਕਰਦਾ ਹੈ।
ਇਹ ਵਾਲ ਝੜਨ ਦੀ ਸਮੱਸਿਆ ਤੋਂ ਲੈ ਕੇ ਚਿਹਰੇ ਤੇ ਹੋਣ ਵਾਲੇ ਕਿੱਲ-ਮੁਹਾਸਿਆਂ ਨੂੰ ਵੀ ਦੂਰ ਕਰਦਾ ਹੈ। ਤੁਸੀਂ ਆਪਣੇ ਚਿਹਰੇ ਦੀ ਕਰੀਮ ਵਿੱਚ ਲੌਂਗ ਦੇ ਤੇਲ ਦੀਆਂ ਕੁਝ ਬੂੰਦਾਂ ਮਿਕਸ ਕਰਕੇ ਆਪਣੇ ਚਿਹਰੇ ਤੇ ਲਗਾ ਸਕਦੇ ਹੋ। ਇਸ ਨੂੰ ਲਗਾਉਣ ਤੋਂ ਬਾਅਦ ਧੁੱਪ ਵਿੱਚ ਨਹੀਂ ਨਿਕਲਣਾ ਹੈ । ਇਸ ਨਾਲ ਤੁਹਾਡੇ ਕਿੱਲ ਮੁਹਾਸੇ ਦੂਰ ਹੋ ਜਾਣਗੇ।
ਇਸ ਵਿੱਚ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ ਜੋ ਕਿ, ਤੁਹਾਨੂੰ ਸਿਰ ਦਰਦ ਕੰਨ ਦਰਦ ਸੋਜ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ। ਦੋਸਤੋ ਇਹ ਸੀ ਲੌਂਗ ਦੇ ਤੇਲ ਦੇ ਜਾਦੂਈ ਫ਼ਾਇਦੇ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।