ਵਾਲ ਝੜਦੇ ਹੋਣ ਤਾਂ 14 ਦਿਨ ਵਿਚ ਠੀਕ ਕਰੋ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ 14 ਦਿਨਾਂ ਦੇ ਅੰਦਰ ਵਾਲਾਂ ਦੇ ਝੜਨ ਦਾ ਇਕ ਜ਼ਬਰਦਸਤ ਦੇਸੀ ਘਰੇਲੂ ਇਲਾਜ ਦਸਾਂਗੇ। ਦੋਸਤੋ ਜੇਕਰ ਤੁਸੀਂ ਵੀ ਆਪਣੇ ਝੜਦੇ ਹੋਏ ਵਾਲਾਂ ਤੋਂ ਪ੍ਰੇਸ਼ਾਨ ਹੋ ਤਾਂ ਇਹ ਤੁਹਾਡੇ ਲਈ ਰਾਮਬਾਣ ਉਪਾਅ ਹੈ।

ਦੋਸਤੋ ਬਦਲਦੇ ਹੋਏ ਮੌਸਮ ਦੇ ਕਾਰਨ ਸਾਡੇ ਸਰੀਰ ਵਿਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ਉਨ੍ਹਾਂ ਦੇ ਵਿੱਚੋ ਵਾਲ ਝੜਨਾ ਵੀ ਇੱਕ ਸਮੱਸਿਆ ਹੈ। ਬਦਲਦੇ ਹੋਏ ਮੌਸਮ ਦੇ ਕਾਰਨ ਸਾਡੇ ਵਾਲ ਝੜਨ ਦੀ ਸਮੱਸਿਆ ਵੀ ਪੈਦਾ ਹੋ ਜਾਂਦੀ ਹੈ। ਜੇਕਰ ਤੁਹਾਡੇ ਵਾਲ ਬਹੁਤ ਜ਼ਿਆਦਾ ਝਾੜ ਰਹੇ ਹਨ ਤੁਹਾਨੂੰ ਲੱਗਦਾ ਹੈ ਕਿ ਕਿੱਥੇ ਤੁਹਾਡੇ ਵਾਲ ਤੁਹਾਡੇ ਸਿਰ ਤੋਂ ਖਤਮ ਨਾ ਹੋ ਜਾਣ। ਤਾਂ ਅੱਜ ਦਾ ਇਹ ਦੇਸੀ ਘਰੇਲੂ ਨੁਸਕਾ ਤੁਹਾਡੇ ਵਾਲਾਂ ਨੂੰ ਝੜਨ ਤੋਂ ਰੋਕਣ ਲਈ ਹੈ। ਇਹ ਦੇਸੀ ਘਰੇਲੂ ਨੁਸਕਾ ਤੁਹਾਡੇ ਵਾਲਾਂ ਨੂੰ ਝੜਨ ਨੂੰ ਰੋਕ ਕੇ ਤੁਹਾਡੇ ਵਾਲਾਂ ਨੂੰ ਦੋ ਗੁਣਾਂ ਤੇਜ਼ੀ ਨਾਲ ਵਧਣ ਵਿੱਚ ਤੁਹਾਡੀ ਮਦਦ ਕਰੇਗਾ।

ਦੋਸਤੋ ਇਸ ਦੇਸੀ ਦਵਾਈ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਮੇਥੀ ਦਾਣਾ ਲੈਣਾ ਹੈ, ਮੇਥੀ ਦੇ ਬੀਜ ਲੈਣੇ ਹਨ। ਦੋਸਤੋ ਤੁਸੀਂ ਡੇਢ ਚਮਚ ਮੇਥੀ ਦਾਣੇ ਦੇ ਬੀਜ ਲੈ ਕੇ, ਪੰਜ ਤੋਂ ਛੇ ਲੱਸਣ ਦੀਆਂ ਕਲੀਆਂ ਬਰੀਕ ਬਰੀਕ ਕੱਟ ਕੇ ਇਸ ਦੇ ਵਿੱਚ ਮਿਲਾ ਦੇਣੀ ਹੈ। ਇਨ੍ਹਾਂ ਦੋਨਾਂ ਚੀਜ਼ਾਂ ਨੂੰ ਤੁਸੀਂ ਪਾਣੀ ਵਿੱਚ ਭਿਗੋਕੇ ਰੱਖ ਦੇਣਾ ਹੈ। ਦੋਸਤੋਂ ਲਸਣ ਦੇ ਵਿਚ ਐਂਟੀ ਬੈਕਟੀਰੀਅਲ ਗੁਣ ਪਾਏ ਜਾਂਦੇ ਹਨ ਜੋ ਕਿ ਸਾਡੇ ਸਿਰ ਦੀ ਚਮੜੀ ਵਿੱਚੋਂ ਬੈਕਟੀਰੀਆ ਅਤੇ ਜਰਮਸ ਨੂੰ ਖਤਮ ਕਰਦਾ ਹੈ।

ਇਸ ਨੂੰ ਸਾਡੇ ਸਿਰ ਦੀ ਚਮੜੀ ਸਾਫ ਰਹਿੰਦੀ ਹੈ ਨਾਲ ਹੀ ਲਸਣ ਦੇ ਵਿੱਚ ਪਾਇਆ ਜਾਣ ਵਾਲਾ ਵਿਟਾਮਿਨ ਸੀ ਸਾਡੇ ਵਾਲਾਂ ਦੀ ਗਰੋਥ ਵਧਾਉਣ ਵਿਚ ਸਾਡੀ ਮਦਦ ਕਰਦਾ ਹੈ। ਮੇਥੀਦਾਣਾ ਕਿਸੇ ਵੀ ਤਰਾਂ ਦੇ ਵਾਲ ਝੜਨ ਦੀ ਸਮੱਸਿਆ ਨੂੰ ਰੋਕਦਾ ਹੈ। ਮੇਥੀਦਾਣਾ ਵਿੱਚ ਪਾਇਆ ਜਾਣ ਵਾਲਾ ਪ੍ਰੋਟੀਨ ਸਾਡੇ ਵਾਲਾਂ ਲਈ ਬਹੁਤ ਚੰਗਾ ਹੁੰਦਾ ਹੈ। ਤੁਸੀਂ ਦੋ ਤੋਂ ਤਿੰਨ ਘੰਟੇ ਇਸ ਨੂੰ ਪਾਣੀ ਵਿਚ ਭਿਗੋ ਕੇ ਰੱਖਣਾ ਹੈ ਅਤੇ ਉਸ ਤੋਂ ਬਾਅਦ ਮੇਥੀਦਾਣਾ ਚੰਗੀ ਤਰਾਂ ਫੁਲ ਜਾਵੇਗਾ ਅਤੇ ਲਸਣ ਦਾ ਅਸਰ ਵੀ ਇਸ ਦੇ ਵਿਚ ਆ ਜਾਵੇਗਾ। ਉਸ ਤੋਂ ਬਾਅਦ ਤੁਸੀਂ ਦੋਵਾਂ ਚੀਜਾਂ ਨੂੰ ਇਕ ਮਿਕਸੀ ਦੇ ਵਿਚ ਪਾ ਕੇ ਚੰਗੀ ਤਰ੍ਹਾਂ ਇਸ ਨੂੰ ਪੀਸ ਲੈਣਾਂ ਹੈ।

ਇਸ ਦਾ ਇਕ ਫਾਈਨ ਪੇਸਟ ਤਿਆਰ ਕਰ ਲੈਣਾ ਹੈ। ਉਸ ਤੋਂ ਬਾਅਦ ਅਗਲੀ ਚੀਜ ਤੁਸੀਂ ਇਸ ਦੇ ਵਿੱਚ ਦਹੀਂ ਮਿਲਾ ਦੇਣਾ ਹੈ ।ਬਚਪਨ ਤੋਂ ਹੀ ਸਾਨੂੰ ਦਹੀਂ ਨਾਲ ਨਵਾਇਆ ਜਾਂਦਾ ਹੈ ,ਉਸ ਦਾ ਕਾਰਨ ਇਹ ਹੈ ਕਿ ਦਹੀਂ ਵਿੱਚ ਪਾਇਆ ਜਾਣ ਵਾਲਾ ਪ੍ਰੋਟੀਨ ਸਾਡੇ ਵਾਲਾਂ ਲਈ ਬਹੁਤ ਚੰਗਾ ਹੁੰਦਾ ਹੈ। ਇਹ ਸਾਡੇ ਵਾਲਾਂ ਨੂੰ ਪੋਸ਼ਣ ਦਿੰਦਾ ਹੈ ਅਤੇ ਵਾਲਾਂ ਵਿਚ ਹੋਣ ਵਾਲੀ ਖੁਸ਼ਕੀ ਨੂੰ ਵੀ ਖਤਮ ਕਰਦਾ ਹੈ। ਦਹੀ ਦੇ ਨਾਲ ਸਾਡੇ ਵਾਲਾਂ ਵਿਚ ਚਮਕ ਵੀ ਆਉਂਦੀ ਹੈ।

ਤੁਸੀਂ ਲਗਭਗ ਦੋ ਚਮਚ ਦੇ ਕਰੀਬ ਇਸਦੇ ਵਿੱਚ ਦਹੀਂ ਮਿਲਾ ਦੇਣੀ ਹੈ। ਇਸ ਪੇਸਟ ਨੂੰ ਆਪਣੇ ਵਾਲਾਂ ਤੇ ਲਗਾਉਣ ਤੋਂ ਪਹਿਲਾਂ ਧਿਆਨ ਰੱਖਣਾ ਹੈ ਕਿ ਤੁਹਾਡੇ ਵਾਲਾਂ ਤੇ ਕਿਸੇ ਵੀ ਤਰ੍ਹਾਂ ਦਾ ਤੇਲ ਨਹੀਂ ਲੱਗਿਆ ਹੋਣਾ ਚਾਹੀਦਾ ਅਤੇ ਨਾ ਹੀ ਤੁਹਾਡੇ ਵਾਲ ਗੰਦੇ ਹੋਣੇ ਚਾਹੀਦੇ ਹਨ। ਇਹ ਘਰ ਵਿਚ ਤਿਆਰ ਕੀਤਾ ਗਿਆ ਪੇਸਟ ਇੰਨਾ ਜ਼ਿਆਦਾ ਅਸਰਦਾਰ ਹੈ ਕਿ ਜੇਕਰ ਤੁਹਾਡੇ ਵਾਲ ਕਿਸੇ ਵੀ ਕਾਰਨ ਝਾੜ ਰਹੇ ਹਨ ਇਹ ਤੁਹਾਡੇ ਵਾਲਾਂ ਦਾ ਝੜਨਾ ਰੋਕ ਕੇ ਅਤੇ ਵਾਲਾਂ ਨੂੰ ਮਜ਼ਬੂਤ ਬਣਾਵੇਗਾ ਅਤੇ ਤੁਹਾਡੇ ਵਾਲਾਂ ਦੀ ਗ੍ਰੋਥ ਨੂੰ ਵੀ ਵਧਾਏਗਾ।

ਇਸਦੇ ਨਾਲ ਇਸ ਦੇ ਨਾਲ ਹੀ ਤੁਹਾਡੇ ਵਾਲਾਂ ਵਿੱਚ ਚਮਕ ਵੀ ਲੈ ਕੇ ਆਵੇਗਾ। ਇਸ ਦੇ ਵਿਚ ਮਿਲਾਇਆ ਜਾਣ ਵਾਲਾ ਦਹੀਂ ਤੁਹਾਡੇ ਵਾਲਾਂ ਨੂੰ ਪੋਸ਼ਣ ਦੇਵੇਗਾ। ਤੁਸੀਂ ਹਫ਼ਤੇ ਦੇ ਵਿੱਚ ਦੋ ਵਾਰੀ ਇਸ ਪੇਸਟ ਦਾ ਇਸਤੇਮਾਲ ਕਰ ਸਕਦੇ ਹੋ। ਲਗਭਗ ਅੱਧਾ ਘੰਟਾ ਆਪਣੇ ਵਾਲਾਂ ਤੇ ਲੱਗੇ ਰਹਿਣ ਦੇਣ ਤੋਂ ਬਾਅਦ ਸਾਦੇ ਪਾਣੀ ਨਾਲ ਆਪਣੇ ਵਾਲਾਂ ਨੂੰ ਧੋ ਲੈਣਾਂ ਹੈ। ਇਸ ਦੇ ਇਸਤਮਾਲ ਦੇ ਨਾਲ ਤੁਹਾਡੇ ਵਾਲ ਜੜ੍ਹ ਤੋਂ ਮਜ਼ਬੂਤ ਹੋ ਜਾਣਗੇ ਅਤੇ ਝੜਨੇ ਵੀ ਰੁਕ ਜਾਣਗੇ।

Leave a Reply

Your email address will not be published. Required fields are marked *