ਵਜਨ ਘਟ ਕਰਨ ਲਯੀ ਪਾ ਲਵੋ ਇਹ ਆਦਤਾਂ

ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਸਾਡੇ ਵਿਚੋਂ ਕਈ ਲੋਕ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਹਨ ,ਪਰ ਉਨ੍ਹਾਂ ਦਾ ਸਵੇਰੇ ਉੱਠ ਕੇ ਦੌੜ ਲਗਾਉਣ ਨੂੰ ਦਿਲ ਨਹੀਂ ਕਰਦਾ। ਸਵੇਰੇ ਉੱਠ ਕੇ ਨਾਸ਼ਤੇ ਵਿਚ ਪਰੌਂਠਿਆਂ ਬਣਾਣੇ ਤਾਂ ਆਸਾਨ ਲੱਗਦੇ ਹਨ ਪਰ ਜੇਕਰ ਦਲੀਆ ਜਾਂ ਫਿਰ ਹੈਲਦੀ ਨਾਸ਼ਤਾ ਜਾਂ ਫਿਰ ਔਟਸ ਬਣਾਣੇ ਪੈ ਜਾਣ ਤਾਂ ਉਹ ਔਖਾ ਲੱਗਦਾ ਹੈ। ਅਸੀਂ ਸਾਰਾ ਦਿਨ ਕੰਮ ਦੇ ਸਿਲਸਲੇ ਵਿੱਚ ਬਾਹਰ ਰਹਿੰਦੇ ਹਾਂ ।ਇਸ ਕਰਕੇ ਸਾਨੂੰ ਆਪਣਾ ਵਜ਼ਨ ਘਟਾਉਣ ਦਾ ਟਾਈਮ ਬਿਲਕੁਲ ਵੀ ਨਹੀਂ ਮਿਲਦਾ । ਇਸ ਕਰਕੇ ਅਸੀਂ ਇਸ ਚੱਕਰਵਿਉ ਦੇ ਵਿਚ ਫੱਸੇ ਰਹਿੰਦੇ ਹਾਂ ਕਿ ਅਸੀਂ ਆਪਣਾ ਵਜ਼ਨ ਕਿਵੇਂ ਘੱਟ ਕਰੀਏ?

ਦੋਸਤੋ ਅੱਜ ਅਸੀਂ ਤੁਹਾਨੂੰ ਸਵੇਰ ਦੇ ਸਮੇਂ ਕੀਤੇ ਜਾਣ ਵਾਲੇ ਛੇ ਇਹੋ ਜਿਹੇ ਕੰਮਾਂ ਬਾਰੇ ਦੱਸਾਂਗੇ ,ਜਿਸ ਨੂੰ ਕਰਨ ਨਾਲ ਤੁਹਾਡੇ ਵਜਨ ਵਿਚ ਬਹੁਤ ਜ਼ਿਆਦਾ ਫ਼ਰਕ ਪਵੇਗਾ। ਸਵੇਰੇ ਕੀਤੀ ਜਾਣ ਵਾਲੀਆਂ ਇਹ ਛੇ ਆਦਤਾਂ ਤੁਹਾਡੇ ਵਜ਼ਨ ਵਿੱਚ ਬਹੁਤ ਜ਼ਿਆਦਾ ਰੋਲ ਅਦਾ ਕਰਨਗੀਆਂ। ਇਹ ਆਦਤਾਂ ਤੁਹਾਡੀ ਸਿਹਤ ਵੀ ਚੰਗੀ ਕਰਨਗੀਆਂ ।ਇਹ ਤੁਹਾਡੀ immunity ਪਾਵਰ ਨੂੰ ਵਧਾਉਣਗੇ ,ਜਿਸ ਨਾਲ ਤੁਸੀਂ ਘੱਟ ਬੀਮਾਰ ਪਵੋਗੇ।

ਦੋਸਤੋ ਤੁਹਾਨੂੰ ਆਪਣੇ ਦਿਨ ਦੀ ਸ਼ੁਰੂਆਤ ਹਲਕੇ ਗੁਣਗੁਣੇ ਪਾਣੀ ਨਾਲ ਕਰਨੀ ਚਾਹੀਦੀ ਹੈ। ਤੁਸੀਂ ਸਵੇਰੇ ਉਠਦੇ ਹੀ ਸਭ ਤੋਂ ਪਹਿਲਾਂ ਆਪਣੀ ਰਸੋਈ ਵਿਚ ਜਾ ਕੇ ਇੱਕ ਭਾਂਡੇ ਦੇ ਵਿਚ ਇਕ ਗਲਾਸ ਗਰਮ ਪਾਣੀ ਕਰੋ। ਜਦੋਂ ਪਾਣੀ ਹਲਕਾ ਗੁਣਗੁਣਾ ਹੋ ਜਾਵੇ ਤਾਂ ਉਸ ਨੂੰ ਕੱਚ ਦੇ ਗਿਲਾਸ ਵਿੱਚ ਕੱਢ ਕੇ ਉਸ ਨੂੰ ਇਕ ਜਗ੍ਹਾ ਬੈਠ ਕੇ ਪੀਓ। ਗੁਨਗੁਨਾ ਪਾਣੀ ਪੀਣ ਨਾਲ ਤੁਹਾਡੇ ਸ਼ਰੀਰ ਦੇ ਅੰਦਰ ਟੋਕਸੀਨਸ ਬਾਹਰ ਨਿਕਲਦੇ ਹਨ ਅਤੇ ਤੁਹਾਡੀ ਜਮ੍ਹਾਂ ਹੋਈ ਚਰਬੀ ਘਟਣ ਵਿਚ ਮਦਦ ਮਿਲਦੀ ਹੈ। ਇਸ ਨਾਲ ਤੁਹਾਡਾ ਵਜਨ ਤੇਜੀ ਨਾਲ ਘਟਦਾ ਹੈ।

ਦੋਸਤੋ ਤੁਸੀਂ ਸਵੇਰ ਦੇ ਸਮੇ ਚਾਹ ਦੀ ਜਗ੍ਹਾ ਤੇ ਨਿੰਬੂ ਅਤੇ ਸ਼ਹਿਦ ਵਾਲਾ ਪਾਣੀ ਪੀਣਾ ਸ਼ੁਰੂ ਕਰ ਦਵੋ। ਤੁਸੀਂ ਘਰੋਂ ਬਾਹਰ ਨਿਕਲਦੇ ਹੋ ਤਾਂ ਤੁਹਾਨੂੰ ਚਾਹ ਕਿਥੋਂ ਵੀ ਮਿਲ ਸਕਦੀ ਹੈ ਪਰ ਨਿੰਬੂ ਅਤੇ ਸ਼ਹਿਦ ਵਾਲਾ ਪਾਣੀ ਤੁਹਾਨੂੰ ਕਿੱਥੋਂ ਵੀ ਨਹੀਂ ਮਿਲਦਾ। ਇਸ ਨੂੰ ਬਣਾਉਣ ਦੇ ਲਈ ਤੁਸੀਂ ਅੱਧੇ ਗਲਾਸ ਪਾਣੀ ਦੇ ਵਿਚ ਅੱਧਾ ਨਿੰਬੂ ਅਤੇ ਇਕ ਚੱਮਚ ਸ਼ਹਿਦ ਮਿਲਾ ਸਕਦੇ ਹੋ। ਇਹ ਪਾਣੀ ਤੁਹਾਡੇ ਸਰੀਰ ਵਿਚੋਂ ਅੰਦਰ ਦੀ ਗੰਦਗੀ ਨੂੰ ਘੱਟ ਕਰਦਾ ਹੈ। ਨਿੰਬੂ ਤੁਹਾਡੀ ਚਰਬੀ ਘਟਾਉਣ ਵਿੱਚ ਮਦਦ ਕਰਦਾ ਹੈ।

ਦੋਸਤੋ ਸਵੇਰ ਦੇ ਸਮੇਂ ਧੁੱਪ ਵਿਚ ਜ਼ਰੂਰ ਬੈਠਣਾ ਚਾਹੀਦਾ ਹੈ ।ਇਸ ਨਾਲ ਤੁਹਾਡੇ ਸਰੀਰ ਨੂੰ ਵਿਟਾਮਿਨ ਡੀ ਮਿਲਦਾ ਹੈ ਅਤੇ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। ਜੇਕਰ ਤੁਸੀਂ ਹਰ ਰੋਜ਼ ਅੱਧਾ ਘੰਟਾ ਧੁੱਪ ਲੈਂਦੇ ਹੋ ਤਾਂ ਤੁਹਾਡਾ ਮੈਟਾਬੌਲਿਜ਼ਮ ਵੀ ਵਧੀਆ ਰਹਿੰਦਾ ਹੈ। ਜੇਕਰ ਤੁਹਾਨੂੰ ਸਾਰਾ ਦਿਨ ਇੱਕ ਕਮਰੇ ਵਿੱਚ ਬੈਠ ਕੇ ਕੰਮ ਕਰਨਾ ਪੈਂਦਾ ਹੈ ਤਾਂ ਤੁਹਾਨੂੰ ਧੁੱਪ ਜ਼ਰੂਰ ਲੈਣੀ ਚਾਹੀਦੀ ਹੈ।

ਦੋਸਤੋ ਹਰ ਰੋਜ਼ 15 ਮਿੰਟ ਦੀ ਸੈਰ ਜਾਂ ਫੇਰ ਦੌੜ ਜਰੂਰ ਲਗਾਉਣੀ ਚਾਹੀਦੀ ਹੈ। ਜੇਕਰ ਤੁਹਾਨੂੰ ਸਮੇਂ ਦੀ ਕਮੀਂ ਲੱਗਦੀ ਹੈ ਤਾਂ ਤੁਸੀਂ ਸਵੇਰੇ ਅੱਧਾ ਘੰਟਾ ਜਲਦੀ ਉੱਠ ਜਾਉ ਪਰ ਸੈਰ ਜ਼ਰੂਰ ਕਰਨੀ ਚਾਹੀਦੀ ਹੈ। ਸਵੇਰ ਦੇ ਸਮੇਂ ਜਿਹੜੀ ਸ਼ੁੱਧ ਆਕਸੀਜਨ ਤੁਹਾਨੂੰ ਸੈਰ ਕਰਨ ਨਾਲ ਮਿਲਦੀ ਹੈ, ਉਹ ਸ਼ਾਮ ਦੇ ਵੇਲੇ ਨਹੀਂ ਮਿਲ ਸਕਦੀ। ਹਰੇ ਘਾਹ ਉਤੇ ਚੱਲਣ ਨਾਲ ਵੀ ਬਹੁਤ ਫਾਇਦਾ ਮਿਲਦਾ ਹੈ ਅਤੇ ਦਿਮਾਗ ਵੀ ਵਧੀਆ ਰਹਿੰਦਾ ਹੈ।

ਦੋਸਤੋ ਸਵੇਰ ਦਾ ਨਾਸ਼ਤਾ ਸਾਡੀ ਜ਼ਿੰਦਗੀ ਵਿੱਚ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦਾ ਹੈ। ਤੁਸੀਂ ਚਾਹੇ ਆਪਣੀ ਜ਼ਿੰਦਗੀ ਵਿੱਚ ਜਿੰਨੇ ਮਰਜ਼ੀ ਵਿਅਸਤ ਹੋਵੋ, ਪਰ ਸਵੇਰ ਦਾ ਨਾਸ਼ਤਾ ਜ਼ਰੂਰ ਕਰਨਾ ਚਾਹੀਦਾ ਹੈ। ਵਜਨ ਘਟਾਉਣ ਦੇ ਲਈ ਸਵੇਰ ਦੇ ਨਾਸ਼ਤੇ ਨੂੰ ਨਜ਼ਰ-ਅੰਦਾਜ਼ ਨਹੀਂ ਕਰਨਾ ਚਾਹੀਦਾ। ਤੁਹਾਡਾ ਸਵੇਰ ਦਾ ਨਾਸਤਾ ਹੈਲਦੀ ਹੋਣਾ ਚਾਹੀਦਾ ਹੈ ,ਤੁਸੀਂ ਨਾਸ਼ਤੇ ਵਿਚ ਦਲੀਆ ,ਔਟਸ, ਉਪਮਾ, ਉਬਲੇ ਅੰਡੇ, ਸ਼ਕਰਕੰਦੀ , ਪਪੀਤਾ, ਕੇਲੇ ਆਦਿ ਲੈ ਸਕਦੇ ਹੋ। ਤੁਹਾਡੇ ਨਾਸ਼ਤੇ ਵਿਚ ਪ੍ਰੋਟੀਨ ਦੀ ਮਾਤਰਾ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ। ਇਕ ਗਲਾਸ ਦੁੱਧ ਵਿੱਚ ਪ੍ਰੋਟੀਨ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ ,ਪਰ ਧਿਆਨ ਰਹੇ ਕਿ ਦੁੱਧ ਦੇ ਵਿੱਚ ਚੀਨੀ ਦੀ ਜਗ੍ਹਾ ਤੇ ਤੁਸੀਂ ਮਿਸ਼ਰੀ ਅਤੇ ਸ਼ਕਰ ਦਾ ਇਸਤੇਮਾਲ ਕਰ ਸਕਦੇ ਹੋ। ਸਵੇਰ ਦਾ ਨਾਸ਼ਤਾ ਤੁਹਾਨੂੰ ਸਾਰਾ ਦਿਨ ਊਰਜਾ ਦਿੰਦਾ ਹੈ।

ਦੋਸਤੋ ਤੁਹਾਡੇ ਸਾਰਾ ਦਿਨ ਦੇ ਵਿਚ ਖਾਈ ਜਾਣ ਵਾਲੀ ਕੈਲੋਰੀ ਦੀ ਮਾਤਰਾ ਵੀ ਤੁਹਾਡੀ ਸਿਹਤ ਤੇ ਬਹੁਤ ਅਸਰ ਪਾਉਂਦੀ ਹੈ ਤੁਹਾਨੂੰ ਧਿਆਨ ਰਖਣਾ ਚਾਹੀਦਾ ਹੈ ਕਿ ਤੁਸੀਂ ਸਾਰਾ ਦਿਨ ਵਿਚ ਕੀ ਖਾ ਰਹੇ ਹੋ ਤੇ ਕਿੰਨੀ ਮਾਤਰਾ ਵਿੱਚ ਖਾ ਰਹੇ ਹੋ। ਜਿਵੇਂ ਜੇਕਰ ਤੁਸੀਂ ਸਵੇਰ ਦੇ ਸਮੇ ਚਾਹ ਦੇ ਵਿਚ ਚੀਨੀ ਪਾ ਕੇ ਪੀਂਦੇ ਹੋ ਤਾਂ ਤੁਸੀਂ ਇਸ ਗੱਲ ਦਾ ਧਿਆਨ ਰੱਖੋ ਕਿ ਸਾਰਾ ਦਿਨ ਵਿੱਚ ਤੁਸੀਂ ਚੀਨੀ ਨਹੀਂ ਖਾਣੀ ਹੈ। ਜਿਵੇਂ ਨਾਸ਼ਤੇ ਦੇ ਵਿੱਚ ਤੁਸੀਂ ਕੋਈ ਪਰੋਠੇਆ ਦੇ ਵਿਚ ਨਮਕ ਪਾ ਕੇ ਖਾ ਲਿਆ ਹੈ ਤਾਂ ਫਿਰ ਤੁਸੀਂ ਧਿਆਨ ਰੱਖੋ ਕਿ ਤੁਸੀਂ ਆਪਣੇ ਦੁਪਹਿਰ ਅਤੇ ਰਾਤ ਦੇ ਭੋਜਨ ਵਿੱਚ ਨਮਕ ਦਾ ਇਸਤੇਮਾਲ ਨਹੀਂ ਕਰੋਗੇ ।ਜੇਕਰ ਤੁਸੀਂ ਕੈਲੋਰੀ ਦੀ ਮਾਤਰਾ ਨੂੰ ਧਿਆਨ ਵਿਚ ਰੱਖੋਗੇ, ਤਾਂ ਤੁਹਾਡਾ ਵਜਨ ਕਦੇ ਵੀ ਨਹੀਂ ਵਧੇਗਾ।

Leave a Reply

Your email address will not be published. Required fields are marked *