ਸਤਿ ਸ੍ਰੀ ਅਕਾਲ ਦੋਸਤੋ।
ਦੋਸਤੋ ਦੁਨੀਆ ਵਿਚ ਅਸੀਂ ਪੈਸਾ ਕਮਾਉਣ ਦੇ ਨਾਲ-ਨਾਲ ਅਸੀਂ ਆਪਣੇ ਸ਼ਰੀਰ ਦਾ ਧਿਆਨ ਰੱਖਣਾ ਭੁੱਲ ਜਾਂਦੇ ਹਾਂ। ਜਿਸ ਦੇ ਕਾਰਨ ਸਾਡਾ ਸਰੀਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਸਾਡੇ ਸਰੀਰ ਵਿਚ ਕਈ ਤਰ੍ਹਾਂ ਦੀਆਂ ਦਰਦਾਂ ਵੀ ਲੱਗ ਜਾਂਦੀਆਂ ਹਨ। ਜਿਵੇਂ ਜੋੜਾਂ ਦਾ ਦਰਦ, ਕਮਰ ਦਰਦ, ਹੱਡੀਆਂ ਦਾ ਕਮਜ਼ੋਰ ਹੋਣਾ ਨਸਾਂ ਦਾ ਕਮਜੋਰ ਹੋਣਾ ਆਦਿ। ਅਤੇ ਇੱਕ ਵਾਰ ਇਹੋ ਜਿਹਾ ਸਮਾ ਜਾਂਦਾ ਹੈ ਕਿ ਜਦੋਂ ਚਲਣਾ ਫਿਰਣਾ ਦੂਰ ਉੱਠਣ ਬੈਠਣ ਵਿੱਚ ਵੀ ਤਕਲੀਫ ਹੋਣ ਲੱਗਦੀ ਹੈ। ਦੋਸਤੋ ਅੱਜ ਅਸੀਂ ਤੁਹਾਡੇ ਲਈ ਅਜਿਹਾ ਦੇਸੀ ਘਰੇਲੂ ਇਲਾਜ ਲੈ ਕੇ ਆਏ ਹਾਂ, ਜੀਹਦੇ ਨਾਲ ਅਸੀ ਆਪਣੇ ਸ਼ਰੀਰ ਵਿਚੋਂ ਵਾਤ ਰੋਗ ,ਨਸਾਂ ਦੀ ਕਮਜੋਰੀ, ਗੋਡੇ ,ਜੋੜਾਂ ਦਾ ਦਰਦ ਮਾਸਪੇਸ਼ੀਆਂ ਵਿਚ ਜਕੜਨ, ਸ਼ਰੀਰ ਵਿੱਚੋਂ ਖੁਸ਼ਕੀ ਖਤਮ ਕਰਕੇ ਦਿਲ ਵੀ ਸਹੀ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਕਰ ਦੇਵੇਗਾ।
ਦੋਸਤੋ ਇਸ ਦੇਸੀ ਘਰੇਲੂ ਇਲਾਜ ਨੂੰ ਬਣਾਉਣ ਦੇ ਲਈ ਤੁਸੀਂ ਇਕ ਗਲਾਸ ਦੁੱਧ ਦੇ ਵਿੱਚ ਥੋੜੀ ਸੌਂਫ ਅਤੇ ਇਲਾਇਚੀ ਪਾ ਕੇ ਦੁੱਧ ਨੂੰ ਚੰਗੀ ਤਰ੍ਹਾਂ ਉਬਾਲਣਾ ਹੈ। ਸੋਂਫ ਸਾਡੇ ਸਰੀਰ ਨੂੰ ਠੰਢਕ ਦਿੰਦੀ ਹੈ ਅਤੇ ਸਾਡੇ ਬਲੱਡ ਸਰਕੂਲੇਸ਼ਨ ਨੂੰ ਵੀ ਠੀਕ ਰੱਖਦੀ ਹੈ। ਜ਼ਿਕਰ ਕਿਸੇ ਦੇ ਸੀਨੇ ਵਿੱਚ ਦਰਦ ਹੁੰਦਾ ਹੈ ਅਤੇ ਜਲਨ ਹੁੰਦੀ ਹੈ ਤਾਂ ਉਹ ਸੌਫ ਦਾ ਸੇਵਨ ਜ਼ਰੂਰ ਕਰ ਸਕਦਾ ਹੈ। ਤੁਸੀਂ ਚੱਮਚ ਸੌਫ਼ ਨੂੰ ਬਰੀਕ ਪੀਸ ਕੇ ਦੁੱਧ ਵਿੱਚ ਮਿਲਾ ਦੇਣਾ ਹੈ। ਦੋ ਇਲਾਇਚੀ ਅਤੇ ਦੋ ਦਾਲਚੀਨੀ ਵੀ ਇਸ ਦੇ ਵਿੱਚ ਮਿਲਾ ਦੇਣਾ ਹੈ। ਨਸਾਂ ਦੀ ਬਲੋਕੇਜ ਅਤੇ ਨਸਾਂ ਦੀ ਕਮਜ਼ੋਰੀ ਲਈ ਦਾਲਚੀਨੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ।
ਇਹ ਸਾਡੇ ਇਮਿਊਨਿਟੀ ਸਿਸਟਮ ਨੂੰ ਵੀ ਠੀਕ ਰੱਖਦਾ ਹੈ। ਉਸ ਤੋਂ ਬਾਅਦ ਤੁਸੀਂ ਅੱਧਾ ਚੱਮਚ ਅਦਰਕ ਨੂੰ ਕੱਦੂਕੱਸ ਕਰਕੇ ਇਸ ਦੇ ਵਿੱਚ ਮਿਲਾ ਦੇਣਾ ਹੈ ।ਦੁੱਧ ਨੂੰ ਉਦੋਂ ਤੱਕ ਗਰਮ ਕਰਨਾ ਹੈ, ਜਦੋਂ ਤੱਕ ਦੁੱਧ ਵਿੱਚ ਉਬਾਲ ਨਹੀਂ ਆ ਜਾਂਦਾ। ਇਹ ਦੁੱਧ ਸਾਡੇ ਵਾਤ ਰੋਗ, ਹੱਡੀਆਂ ਦੇ ਵਿਚ ਹੋਣ ਵਾਲੇ ਦਰਦ, ਅੱਡੀਆਂ ਵਿਚ ਹਵਾ ਭਰਨ ਦੇ ਨਾਲ ਸਾਡੇ ਕਮਰ ਵਿਚ ਦਰਦ ਹੱਡੀਆਂ ਵਿਚ ਦਰਦ, ਜੋੜਾਂ ਵਿੱਚ ਦਰਦ ਹੋਣ ਲੱਗ ਜਾਂਦਾ ਹੈ। ਨਸਾਂ ਦੀ ਬਲੋਕੇਜ ਅਤੇ ਕਮਜ਼ੋਰੀ ਲਈ ਇਹ ਦੁੱਧ ਬਹੁਤ ਜ਼ਿਆਦਾ ਫਾਇਦੇਮੰਦ ਹੈ। ਉਸ ਤੋਂ ਬਾਅਦ ਤੁਸੀਂ ਇਸ ਦੁੱਧ ਨੂੰ ਛਾਨਣੀ ਦੀ ਮਦਦ ਨਾਲ ਛਾਣ ਲੈਣਾ ਹੈ।
ਇਸ ਦੁੱਧ ਨੂੰ ਜਦੋਂ ਵੀ ਤੁਸੀਂ ਪੀਣਾ ਹੈ ਤਾਂ ਗਰਮ ਕਰਕੇ ਹੀ ਪੀਣਾ ਹੈ ।ਇਹ ਤੁਹਾਡੇ ਸਰੀਰ ਵਿਚੋਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਖ਼ਤਮ ਕਰੇਗਾ। ਇਹ ਦੁੱਧ ਤੁਹਾਡੀ ਸਰੀਰਕ ਕਮਜ਼ੋਰੀ ਖਤਮ ਕਰਨ ਦੇ ਨਾਲ-ਨਾਲ ਵਾਤ ਰੋਗ ਨੂੰ ਵੀ ਕੱਢ ਦੇਵੇਗਾ। ਇਹ ਦੁੱਧ ਸਾਡੇ ਸਰੀਰ ਵਿੱਚ ਕੈਲਸ਼ੀਅਮ ਦੀ ਮਾਤਰਾ ਨੂੰ ਵੀ ਪੂਰੀ ਕਰੇਗਾ। ਤੁਸੀਂ ਇਸ ਦੁੱਧ ਨੂੰ ਹਲਕਾ ਗਰਮ ਕਰਕੇ ਹੀ ਦੇਣਾ ਹੈ ।ਇਸ ਨੂੰ ਠੰਡਾ ਕਰਕੇ ਬਿਲਕੁਲ ਵੀ ਨਹੀਂ ਪੀਣਾ।
ਤੁਸੀਂ ਇਸ ਦੁੱਧ ਨੂੰ ਰਾਤੀਂ ਸੌਣ ਤੋਂ ਪਹਿਲਾਂ ਇਕ ਘੰਟਾ ਪਹਿਲਾਂ ਪੀ ਸਕਦੇ ਹੋ। ਜੋ ਲੋਕ ਸਵੇਰ ਦੇ ਸਮੇਂ ਦੁੱਧ ਪੀਂਦੇ ਹਨ ਉਹ ਆਪਣੇ ਕੰਮ ਤੇ ਜਾਣ ਤੋਂ ਪਹਿਲਾਂ ਇਸ ਨੂੰ ਪੀ ਸਕਦੇ ਹਨ। ਮਿਠਾਸ ਦੇ ਲਈ ਤੁਸੀਂ ਇਸ ਦੇ ਵਿੱਚ ਗੁੜ ਤੇ ਮਿਸ਼ਰੀ ਨੂੰ ਮਿਲਾ ਸਕਦੇ ਹੋ। ਤੁਸੀਂ ਆਪਣੇ ਵਿੱਚ ਤਿੰਨ ਵਾਰ ਇਸ ਦੁੱਧ ਨੂੰ ਪੀ ਸਕਦੇ ਹੋ। ਇਸ ਦੁੱਧ ਨੂੰ ਪੀਣ ਦੇ ਨਾਲ਼ ਜਿਨ੍ਹਾਂ ਨੂੰ ਚੱਲਣ ਫਿਰਣਾ ਵਿਚ ਤਕਲੀਫ ਸੀ ,ਉੱਠਣ ਬੈਠਣ ਵਿੱਚ ਦਰਦ ਹੁੰਦਾ ਸੀ ਇਸ ਦੁੱਧ ਨਾਲ ਉਹ ਵੀ ਠੀਕ ਹੋ ਜਾਵੇਗਾ।