ਕਿਡਨੀ ਦੀ ਕਰੇ 16 ਘੰਟਿਆਂ ਦੇ ਵਿੱਚ ਪੂਰੀ ਸਫ਼ਾਈ।

ਸਤਿ ਸ੍ਰੀ ਅਕਾਲ ਦੋਸਤੋ।

ਦਸਤੋੋ ਸਰੀਰ ਦੀਆਂ ਮੁੱਖ ਗ੍ਰੰਥੀਆਂ ਦੇ ਵਿੱਚੋਂ ਇੱਕ ਗ੍ਰੰਥੀ ਕਿਡਨੀ ਵੀ ਹੁੰਦੀ ਹੈ। ਜਿਸ ਤਰ੍ਹਾਂ ਅਸੀ ਘਰ ਦੇ ਵਿੱਚ ਪੀਣ ਵਾਲੇ ਪਾਣੀ ਦੇ ਲਈ ਫਿਲਟਰ ਨੂੰ ਬਿਲਕੁਲ ਸਾਫ਼ ਸੁਥਰਾ ਰੱਖਦੇ ਹਾਂ, ਉਸੇ ਤਰ੍ਹਾਂ ਸਰੀਰ ਦੇ ਫਿਲਟਰ ਮਤਲਬ ਕੀ ਕਿਡਨੀ ਨੂੰ ਵੀ ਸਾਫ ਸੁਥਰਾ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਕਿਉਂਕਿ ਇਹ ਸਾਡੇ ਸਰੀਰ ਨੂੰ ਫ਼ਿਲਟਰ ਕਰਦੀ ਹੈ ਅਤੇ ਸਰੀਰ ਦੀ ਸਾਰੀ ਗੰਦਗੀ ਪਿਸ਼ਾਬ ਰਾਹੀਂ ਬਾਹਰ ਕੱਢਣ ਵਿਚ ਮਦਦ ਕਰਦੀ ਹੈ।

ਦੋਸਤੋ ਅਕਸਰ ਅਸੀਂ ਆਪਣੇ ਸਰੀਰ ਦੇ ਵਿੱਚ ਦਿਲ ਅਤੇ ਲੀਵਰ ਨੂੰ ਬਹੁਤ ਜ਼ਿਆਦਾ ਮਹੱਤਵ ਦਿੰਦੇ ਹਾਂ ,ਪਰ ਜੇਕਰ ਅਸੀਂ ਕਿਡਨੀ ਦੀ ਸਾਫ਼-ਸਫ਼ਾਈ ਵੱਲ ਧਿਆਨ ਨਹੀਂ ਰੱਖਦੇ ਤਾਂ ਵਿਅਕਤੀ ਦੀ ਮੌਤ ਤੱਕ ਹੋ ਸਕਦੀ ਹੈ। ਕਿਉਂਕਿ ਖੂਨ ਨੂੰ ਫਿਲਟਰ ਕਰਨਾ, ਪਿਸ਼ਾਬ ਦੇ ਵਿਚੋਂ ਗੰਦਗੀ ਨੂੰ ਬਾਹਰ ਨਿਕਾਲਣਾ , ਪਿਸ਼ਾਬ ਦਾ ਰੁਕ-ਰੁਕ ਕੇ ਆਉਣਾ, ਕਿਡਨੀ ਵਿੱਚ ਆ ਸਹਾਈ ਦਰਦ ਹੋਣਾ, ਬੁਖਾਰ ਅਤੇ ਉਲਟੀ ਆਉਣਾ ਕਿਡਨੀ ਸੰਬੰਧੀ ਬੀਮਾਰੀਆਂ ਦੇ ਲੱਛਣ ਹੁੰਦੇ ਹਨ।

ਦੋਸਤੋ ਆਯੂਰਵੇਦ ਦੇ ਵਿੱਚ ਇਹੋ ਜਿਹੇ ਜ਼ਬਰਦਸਤ ਇਲਾਜ ਦਸੇ ਗਏ ਹਨ, ਜਿਸਦੇ ਨਾਲ ਅਸੀਂ ਘਰ ਬੈਠੇ ਹੀ ਕਿਡਨੀ ਦੀ ਸਫਾਈ ਕਰ ਸਕਦੇ ਹਾਂ। ਇਸਦੇ ਨਾਲ ਅਸੀਂ ਆਉਣ ਵਾਲੇ ਸਮੇਂ ਵਿਚ ਕਿਡਨੀ ਸਬੰਧੀ ਸਮੱਸਿਆਵਾਂ ਤੋਂ ਵੀ ਬਚ ਸਕਦੇ ਹਾਂ ,ਕਿਉਂਕਿ ਅਸੀਂ ਜਿੰਨਾ ਜ਼ਿਆਦਾ ਪ੍ਰਕਿਰਤੀ ਦੇ ਨੇੜੇ ਰਹਾਂਗੇ, ਉਨ੍ਹਾਂ ਜ਼ਿਆਦਾ ਅਸੀਂ ਬੀਮਾਰੀਆਂ ਤੋਂ ਦੂਰ ਰਹਾਗੇ।

ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਇਸ ਪ੍ਰਕਿਰਤਿਕ ਦੇਸੀ ਦਵਾਈ ਨੂੰ ਕਿਸ ਤਰ੍ਹਾਂ ਬਨਾਉਣਾ ਹੈ। ਅਸੀਂ ਤੁਹਾਨੂੰ ਕਿਡਨੀ ਦੀ ਸਫਾਈ ਦੇ ਲਈ ਦੋ ਇਲਾਜ ਦਸਾਂਗੇ ਪਹਿਲਾਂ ਇਲਾਜ ਬਹੁਤ ਜਿਆਦਾ ਆਸਾਨ ਹੈ। ਇਸ ਨੂੰ ਤੁਸੀਂ ਅਸਾਨੀ ਨਾਲ ਹੀਂ ਘਰ ਦੇ ਵਿੱਚ ਬਣਾ ਸਕਦੇ ਹੋ। ਦੂਸਰਾ ਇਲਾਜ ਸਾਡੀ ਕਿਡਨੀ ਦੀ ਪੂਰੀ ਤਰ੍ਹਾਂ ਸਫਾਈ ਕਰ ਦੇਵੇਗਾ। ਇਸ ਦਾ ਉਪਯੋਗ ਤੁਹਾਨੂੰ 15ਦਿਨ ਦੇ ਵਿੱਚ ਇਕ ਵਾਰ ਕਰਨਾ ਹੈ। ਇਹ ਇਲਾਜ ਤੁਹਾਨੂੰ ਕਿਡਨੀ ਦੀ ਪੱਥਰੀ ਤੋਂ ਵੀ ਬਚਾਵੇਗਾ।

ਦੋਸਤੋ ਸਭ ਤੋਂ ਪਹਿਲੀ ਚੀਜ਼ ਤੁਸੀਂ ਧਨੀਆਂ ਲੈਣਾ ਹੈ। ਜਿਸ ਤਰ੍ਹਾਂ ਕਿਡਨੀ ਸਾਡੇ ਖੂਨ ਦੀ ਸਫਾਈ ਕਰਦੀ ਹੈ, ਓਸੇ ਤਰ੍ਹਾਂ ਹਰਾ ਧਨੀਆ ਸਾਡੀ ਕਿਡਨੀ ਦੀ ਸਫਾਈ ਕਰਦਾ ਹੈ। ਇਸ ਦੇ ਵਿੱਚ ਪਾਏ ਜਾਣ ਵਾਲੇ ਡੀਟੋਕਸੀ ਗੁਣ ਕਿਡਨੀ ਨੂੰ ਸਾਫ਼ ਕਰਨ ਵਿੱਚ ਮਦਦ ਕਰਦੇ ਹਨ। ਉਸ ਤੋਂ ਬਾਅਦ ਤੁਸੀਂ ਸੁਕਿਆ ਹੋਇਆ ਜੀਰਾ ਲੈਣਾ ਹੈ। ਜੀਰੇ ਦੇ ਵਿੱਚ ਬਿਲਕੁੱਲ ਵੀ ਨਮੀਂ ਨਹੀਂ ਹੋਣੀ ਚਾਹੀਦੀ। ਉਸ ਤੋਂ ਬਾਅਦ ਤੁਸੀਂ ਤਿੰਨ ਤੋਂ ਚਾਰ ਨਿੰਬੂ ਦੇ ਸਲਾਈਸ ਕੱਟ ਲੈਣੇ ਹਨ।

ਦੋਸਤੋ ਤੁਸੀਂ ਇਕ ਲੀਟਰ ਪਾਣੀ ਨੂੰ ਗਰਮ ਕਰਨ ਲਈ ਰੱਖ ਦੇਣਾ ਹੈ। ਉਸ ਤੋਂ ਬਾਅਦ ਤੁਸੀਂ ਇਕ ਪਲੇਟ ਹਰਾ ਧਨੀਆ ਇਹਦੇ ਵਿਚ ਪਾ ਦੇਣਾ ਹੈ। ਇਸ ਨੂੰ ਘੱਟੋ-ਘੱਟ 10 ਮਿੰਟ ਤੱਕ ਤੁਸੀਂ ਚੰਗੀ ਤਰ੍ਹਾਂ ਉਬਾਲਣਾ ਹੈ ਉਸ ਤੋਂ ਬਾਅਦ ਇਸ ਦੇ ਵਿੱਚ 2 ਨਿੰਬੂ ਦੇ ਸਲਾਈਸ, ਅਤੇ ਇਕ ਚੱਮਚ ਜੀਰਾ ਵੀ ਪਾ ਦੇਣਾ ਹੈ। ਇਨ੍ਹਾਂ ਚੀਜ਼ਾਂ ਨੂੰ ਪਾਉਣ ਤੋਂ ਬਾਅਦ 5 ਮਿੰਟ ਹੋਰ ਇਨ੍ਹਾਂ ਨੂੰ ਉਬਾਲਣਾ ਹੈ। ਫਿਰ ਉਸ ਤੋਂ ਬਾਅਦ ਇਸ ਨੂੰ ਠੰਡਾ ਕਰਕੇ ਕਿਸੇ ਛਾਨਣੀ ਦੀ ਮਦਦ ਦੇ ਨਾਲ ਛਾਣ ਲੈਣਾ ਹੈ। ਇਹ ਡਰਿੰਕ ਤੁਹਾਡੀ ਕਿਡਨੀ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰੇਗਾ। ਤੁਹਾਡੀ ਕਿਡਨੀ ਦੀ ਸਫਾਈ ਕਰੇਗਾ ।ਇਸ ਦੇ ਨਾਲ ਹੀ ਤੁਹਾਡੇ ਪੇਟ ਨੂੰ ਵੀ ਸਾਫ਼ ਕਰੇਗਾ।

ਤੁਸੀਂ ਇਸ ਦਾ ਪ੍ਰਯੋਗ ਦਿਨ ਵਿਚ ਕਿਸੇ ਵੀ ਸਮੇਂ ਕਰ ਸਕਦੇ ਹੋ। ਇਹ ਤੁਹਾਡੇ ਖੂਨ ਨੂੰ ਸਾਫ਼ ਕਰੇਗਾ ਅਤੇ ਕਿਡਨੀ ਸੰਬੰਧੀ ਪ੍ਰੇਸ਼ਾਨੀਆਂ ਨੂੰ ਵੀ ਦੂਰ ਕਰੇਗਾ। ਤੁਸੀਂ ਇਸ ਨੂੰ ਜਦੋਂ ਵੀ ਲੈਣਾ ਹੈ ਹਲਕਾ ਗਰਮ ਕਰਕੇ ਹੀ ਲੈਣਾ ਹੈ। ਦੋਸਤੋ ਦੂਸਰਾ ਪ੍ਰਯੋਗ ਤੁਸੀ 15 ਦਿਨ ਵਿਚ ਸਿਰਫ਼ ਇਕ ਵਾਰ ਹੀ ਕਰਨਾ ਹੈ। ਇਹ ਤੁਹਾਡੀ ਕਿਡਨੀ ਦੀ ਪੱਥਰੀ ਦੀ ਸਮੱਸਿਆ ਨੂੰ ਵੀ ਠੀਕ ਕਰੇਗਾ। ਦੋਸਤੋ ਇਸ ਦੇਸੀ ਦਵਾਈ ਦੇ ਲਈ ਤੁਸੀਂ ਛੱਲੀ ਦੇ ਵਾਲਾਂ ਨੂੰ ਲੈਣਾਂ ਹੈ। ਛੱਲੀ ਦੇ ਵਾਲ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਹਨ। ਇਹ ਤੁਹਾਡੇ ਸਰੀਰ ਅੰਦਰੋਂ ਕਿਡਨੀ ਦੀ ਪੂਰੀ ਸਫ਼ਾਈ ਕਰ ਦਿੰਦੇ ਹਨ। ਇਹ ਤੁਹਾਡੇ ਸ਼ੂਗਰ ਲੈਵਲ ਨੂੰ ਵੀ ਕੰਟਰੋਲ ਕਰਦੇ ਹਨ।

ਤੁਸੀਂ ਦੋ ਗਲਾਸ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਹੈ ਫਿਰ ਉਸ ਦੇ ਵਿੱਚ ਛੱਲੀ ਦੇ ਵਾਲ ਵੀ ਪਾ ਦੇਣੇ ਹਨ। ਉਸ ਤੋਂ ਬਾਅਦ ਇਸ ਦੇ ਵਿੱਚ 2 ਕਟੇ ਹੋਏ ਨਿੰਬੂ ਦੇ ਸਲਾਈਸ ਪਾ ਦੇਣੇ ਹਨ। ਚੰਗੀ ਤਰ੍ਹਾਂ ਉਬਾਲਣ ਤੋਂ ਬਾਅਦ ਜਦੋਂ ਪਾਣੀ ਇਕ ਗਲਾਸ ਰਹਿ ਜਾਵੇਗਾ ਤਾਂ ਤੁਸੀਂ ਇਸ ਨੂੰ ਛਾਣ ਲੈਣਾਂ ਹੈ। ਤੁਸੀਂ ਇਸ ਨੂੰ ਦਿਨ ਵਿਚ ਦੋ ਵਾਰ ਲੈਣਾ ਹੈ ਸਵੇਰੇ ਅਤੇ ਸ਼ਾਮ ਦੇ ਸਮੇਂ। ਤੁਸੀਂ ਇਸ ਨੂੰ ਚਾਹ ਦੀ ਤਰ੍ਹਾਂ ਸਿੱਪ ਕਰ ਕੇ ਪੈਣਾ ਹੈ। ਇਸ ਦਾ ਪ੍ਰਯੋਗ ਖਾਲੀ ਪੇਟ ਕਰਨਾ ਹੈ। 15 ਦਿਨ ਦੇ ਵਿੱਚ ਇੱਕ ਵਾਰ ਪ੍ਰਯੋਗ ਕਰਨਾ ਹੈ। ਤੁਹਾਡੀ ਕਿਡਨੀ ਦੀ ਸਫਾਈ ਦੇ ਨਾਲ ਨਾਲ ਕਿਡਨੀ ਦੀ ਪੱਥਰੀ ਦੀ ਸਮੱਸਿਆ ਵੀ ਠੀਕ ਕਰੇਗਾ। ਇਹ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਕਿਡਨੀ ਸੰਬੰਧੀ ਸਾਰੀ ਪ੍ਰੇਸ਼ਾਨੀਆਂ ਤੋਂ ਦੂਰ ਰੱਖੇਗਾ।

Leave a Reply

Your email address will not be published. Required fields are marked *