ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀ ਤੁਹਾਡੇ ਪੀਲੇ ਦੰਦਾਂ ਨੂੰ ਸਾਫ਼ ਕਰਨ ਦਾ ਬਹੁਤ ਵਧੀਆ ਦੇਸੀ ਘਰੇਲੂ ਇਲਾਜ ਲੈ ਕੇ ਆਏ ਹਾਂ। ਜੇਕਰ ਤੁਸੀਂ ਵੀ ਆਪਣੇ ਪੀੜੇ ਦੰਦਾਂ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਤਾਂ ਅੱਜ ਇਸ ਦੇਸੀ ਘਰੇਲੂ ਇਲਾਜ ਦੇ ਨਾਲ ਤੁਹਾਡੇ ਦੰਦ ਮੋਤੀਆਂ ਵਾਂਗ ਚਮਕਣ ਲੱਗ ਜਾਣਗੇ। ਇਸ ਦੇਸੀ ਇਲਾਜ ਨਾਲ ਨਾ ਕੇਵਲ ਤੁਹਾਡੇ ਦੰਦਾਂ ਦਾ ਪੀਲਾਪਨ ਸਾਫ ਹੋਵੇਗਾ ਸਗੋ ਤੁਹਾਡੇ ਦੰਦ ਬਿਲਕੁਲ ਸਾਫ਼ ਹੋ ਕੇ, ਮੋਤੀਆਂ ਵਾਂਗ ਚਮਕਣ ਲੱਗ ਜਾਣਗੇ।
ਦੋਸਤ ਦੰਦਾਂ ਨੂੰ ਚਿੱਟਾ ਕਰਨ ਦੇ ਲਈ ਇਸ ਦੇਸੀ ਘਰੇਲ਼ੂ ਦਵਾਈ ਬਣਾਉਣ ਦੇ ਲਈ ਸਭ ਤੋਂ ਪਹਿਲੀ ਚੀਜ਼ ਤੁਸੀਂ ਲੋਂਗ ਲੈਣੀ ਹੈ। ਦੋਸਤੋ ਸਾਡੇ ਪੀਲੇ ਦੰਦ,ਸਾਡੇ ਦੰਦਾਂ ਦੇ ਖ਼ਰਾਬ ਹੋਣ ਦੀ ਸਭ ਤੋਂ ਪਹਿਲੀ ਨਿਸ਼ਾਨੀ ਹੁੰਦੀ ਹੈ ।ਸਾਡੇ ਦੰਦਾਂ ਤੇ ਜੰਮੀ ਹੋਈ ਗੰਦਗੀ ਅਤੇ ਬੈਕਟੀਰੀਆ ਸਾਡੇ ਦੰਦਾਂ ਨੂੰ ਸਾੜਨ ਦਾ ਕੰਮ ਕਰਦਾ ਹੈ ਜਿਸ ਕਾਰਨ ਸਾਡੇ ਦੰਦਾਂ ਵਿੱਚ ਕੀੜਾ ਲੱਗਣ ਦਾ ਵੀ ਡਰ ਲੱਗਿਆ ਰਹਿੰਦਾ ਹੈ।
ਦੋਸਤੰ ਦੰਦਾਂ ਵਿੱਚੋਂ ਪੀਲਾਪਨ ਖਤਮ ਕਰਨ ਦੇ ਲਈ ਲੌਂਗ ਬਹੁਤ ਜ਼ਿਆਦਾ ਫਾਇਦੇਮੰਦ ਮੰਨੀ ਜਾਂਦੀ ਹੈ। ਇਹ ਦੰਦਾਂ ਵਿੱਚ ਕਿਸੇ ਵੀ ਤਰਾਂ ਦਾ ਇਨਫੈਕਸ਼ਨ ਅਤੇ ਜੰਮੀ ਹੋਈ ਹੈ ਗੰਦਗੀ ਨੂੰ ਖਤਮ ਕਰਨ ਲਈ ਬਹੁਤ ਵਧੀਆ ਹੁੰਦੀ ਹੈ। ਇਹ ਤੁਹਾਡੇ ਦੰਦਾਂ ਨੂੰ ਵੀ ਸਾਫ਼ ਰੱਖਦੀ ਹੈ।ਲੋਂਗ ਤੁਹਾਨੂੰ ਕਿਸੇ ਵੀ ਪੰਸਾਰੀ ਦੀ ਦੁਕਾਨ ਦੇ ਵਿਚੋਂ ਮਿਲ ਜਾਣਗੇ ।ਤੁਸੀਂ ਲੌਂਗ ਨੂੰ ਲਿਆ ਕੇ ਉਸਨੂੰ ਮਿਕਸੀ ਦੇ ਵਿੱਚ ਚੰਗੀ ਤਰਾਂ ਪੀਸ ਕੇ ਉਸ ਦਾ ਪਾਊਡਰ ਬਣਾ ਲੈਣਾ ਹੈ, ਤੁਸੀਂ ਲੋਂਗ ਨੂੰ ਬਿਲਕੁਲ ਬਰੀਕ ਨਹੀਂ ਪੀਸਣਾ ਹੈ। ਤੁਸੀਂ ਇਸ ਨੂੰ ਹਲਕਾ ਦਰਦਰਾ ਰੱਖਣਾ ਹੈ।
ਜਿਸ ਕਾਰਨ ਇਹ ਤੁਹਾਡੇ ਦੰਦਾਂ ਤੇ ਸਕਰੱਬਿੰਗ ਦਾ ਕੰਮ ਕਰੇਗਾ ਅਤੇ ਨਾਲ ਹੀ ਤੁਹਾਡੇ ਦੰਦਾਂ ਤੇ ਜੰਮੀ ਹੋਈ ਮੈਲ ਅਤੇ ਗੰਦਗੀ ਨੂੰ ਵੀ ਬਾਹਰ ਕੱਢੇਗਾ। ਤੁਸੀਂ ਅੱਧਾ ਚਮਚ ਲੌਂਗ ਦਾ ਪਾਊਡਰ ਇਕ ਕੌਲੀ ਦੇ ਵਿੱਚ ਕੱਢ ਲੈਣਾ ਹੈ। ਉਸ ਤੋਂ ਬਾਅਦ ਅਗਲੀ ਚੀਜ਼ ਤੁਸੀਂ ਲਸਣ ਦੀ ਕਲੀ ਲੈਣੀ ਹੈ। ਤੁਸੀਂ ਘੱਟੋ-ਘੱਟ ਦੋ ਲਸਣ ਦੀਆਂ ਕਲੀਆਂ ਲੈਣੀਆਂ ਹਨ। ਲਸਣ ਦੇ ਵਿਚ ਪਾਏ ਜਾਣ ਵਾਲੇ ਗੁਣ ਸਾਡੇ ਦੰਦਾਂ ਨੂੰ ਚਮਕਾਉਂਦੇ ਹਨ ਉਨ੍ਹਾਂ ਨੂੰ ਸਾਫ਼ ਰੱਖਦੇ ਹਨ ਅਤੇ ਨਾਲ ਹੀ ਦੰਦਾ ਵਿੱਚ ਲੱਗਣ ਵਾਲੇ ਕੀੜੇ ਤੋਂ ਸਾਨੂੰ ਬਚਾਉਂਦੇ ਹਨ ਅਤੇ ਸਾਡੇ ਮਸੂੜਿਆਂ ਨੂੰ ਸੁਆਸਥ ਰੱਖਦੇ ਹਨ।
ਤੁਸੀ ਦੋ ਲਸਣ ਦੀਆਂ ਕਲੀਆਂ ਨੂੰ ਪੀਸ ਕੇ ਇਸ ਦੇ ਵਿੱਚ ਮਿਲਾ ਦੇਣਾ ਹੈ। ਉਸ ਤੋਂ ਬਾਅਦ ਤੁਸੀਂ ਇਸ ਦੇ ਵਿਚ ਅੱਧਾ ਚਮਚ ਨਮਕ mix ਕਰਨਾ ਹੈ ।ਨਮਕ ਸਾਡੇ ਦੰਦਾਂ ਦੇ ਮਸੂੜਿਆਂ ਨੂੰ ਮਜ਼ਬੂਤ ਕਰਨ ਵਿੱਚ ਬਹੁਤ ਮਦਦ ਕਰਦਾ ਹੈ।ਤੁਸੀਂ ਇਸਦੇ ਵਿੱਚ ਪੇਸਟ ਮਿਲਾਉਣੀ ਹੈ ।ਤੁਸੀਂ ਕੋਈ ਵੀ ਪੇਸਟ ਨੂੰ ਲੈ ਸਕਦੇ ਹੋ। ਅਸੀਂ ਇਥੇ ਕੋਲਗੇਟ ਨੂੰ ਇਸ ਦੇ ਵਿੱਚ ਮਿਕਸ ਕਰਾਂਗੇ। ਉਸ ਤੋਂ ਬਾਅਦ ਤੁਸੀਂ ਚੱਮਚ ਦੀ ਮਦਦ ਨਾਲ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਇੱਕ ਪੇਸਟ ਤਿਆਰ ਕਰ ਲੈਣਾ ਹੈ।
ਦੰਦਾਂ ਵਿੱਚ ਲੱਗੇ ਹੋਏ ਕੀੜੇ ਨੂੰ ਖ਼ਤਮ ਕਰਨ ਦੇ ਲਈ ਦੰਦਾਂ ਵਿੱਚ ਜੰਮੀ ਹੋਈ ਗੰਦਗੀ ਅਤੇ ਮੈਲ ਨੂੰ ਸਾਫ ਕਰਨ ਦੇ ਲਈ ਇਹ ਬਹੁਤ ਹੀ ਵਧੀਆ ਇਲਾਜ ਹੈ। ਦੋਸਤੋ ਤੁਸੀਂ ਇਸ ਪੇਸਟ ਦਾ ਇਸਤੇਮਾਲ ਜਿਵੇਂ ਰੋਜ਼ਾਨਾ ਆਪਣੇ ਬਰੱਸ਼ ਕਰਨ ਲਈ ਕਰਦੇ ਹੋ ਉਸੇ ਤਰ੍ਹਾਂ ਕਰਨਾ ਹੈ। ਤੁਸੀਂ ਇਸਦਾ ਪ੍ਰਯੋਗ ਸਵੇਰੇ ਬਰੱਸ਼ ਕਰਨ ਸਮੇਂ ਕਰ ਸਕਦੇ ਹੋ ।ਇਸ ਨੂੰ ਲੈ ਕੇ ਇਸ ਪੇਸਟ ਨੂੰ ਆਪਣੇ ਬੁਰਸ਼ ਤੇ ਲਗਾ ਕੇ ,ਆਪਣੇ ਦੰਦਾਂ ਦੀ ਹਲਕੀ ਹਲਕੀ ਮਾਲਿਸ਼ ਕਰਨੀ ਹੈ। ਦੋਸਤੋਂ ਸ਼ੁਰੂਆਤ ਵਿੱਚ ਪੀਲੇ ਦੰਦ ਦੇਖਣ ਵਿੱਚ ਨੇ ਗੰਦੇ ਨਹੀਂ ਲੱਗਦੇ ਪਰ ਜਿਵੇਂ ਜਿਵੇਂ ਦੰਦਾਂ ਦਾ ਪੀਲਾਪਨ ਵਧਦਾ ਜਾਂਦਾ ਹੈ
ਇਹ ਦੇਖਣ ਵਿੱਚ ਬਹੁਤ ਭੈੜੇ ਲੱਗਦੇ ਹਨ। ਤੁਸੀਂ ਇਸ ਪੇਸਟ ਦਾ ਇਸਤਮਾਲ ਹਰ ਰੋਜ਼ ਦੋ ਮਿੰਟ ਤੱਕ ਜ਼ਰੂਰ ਕਰਨਾ ਹੈ। ਹੌਲੀ-ਹੌਲੀ ਤੁਸੀਂ ਦੇਖੋਗੇ ਕਿ ਤੁਹਾਡੇ ਦੰਦਾਂ ਦਾ ਪੀਲਾਪਨ ਬਿਲਕੁਲ ਖਤਮ ਹੋ ਜਾਵੇਗਾ ਤੁਹਾਡੇ ਦੰਦਾਂ ਵਿਚ ਮੋਤੀਆਂ ਵਰਗੀ ਚਮਕ ਆ ਜਾਵੇਗੀ। ਲਗਾਤਾਰ 2 ਹਫਤੇ ਪ੍ਰਯੋਗ ਕਰਨ ਦੇ ਨਾਲ ਤੁਹਾਡੇ ਦੰਦਾਂ ਦਾ ਪੀਲਾਪਨ ਬਿਲਕੁਲ ਠੀਕ ਹੋ ਜਾਵੇਗਾ, ਤੁਹਾਡੇ ਦੰਦਾਂ ਤੇ ਜਮੀ ਹੋਈ ਮੈਲ ਬਿਲਕੁਲ ਸਾਫ਼ ਹੋ ਕੇ ਦੰਦ ਸਫ਼ੈਦ ਹੋ ਜਾਣਗੇ।