5 ਦਿਨ ਵਿੱਚ 5 ਸਾਲ ਪੁਰਾਣੀ ਝਾਇਯਾਂ – ਝੁੱਰੀਆਂ ਗਾਇਬ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਜੀਰੇ ਦੀ ਮਦਦ ਨਾਲ ਤੁਸੀਂ ਆਪਣੇ ਚਿਹਰੇ ਦੀਆਂ ਛਾਈਆਂ ਅਤੇ ਝੁਰੜੀਆਂ ਨੂੰ ਬਿਲਕੁਲ ਠੀਕ ਕਰ ਸਕਦੇ ਹੋ।

ਦੋਸਤੋ ਸਾਡੇ ਚਿਹਰੇ ਤੇ ਸਮੇਂ ਤੋਂ ਪਹਿਲਾਂ ਹੀ ਛਾਇਆ ਤੇ ਝੁਰੜੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਬਹੁਤ ਸਾਰੇ ਲੋਕਾਂ ਵਿੱਚ ਇਹ ਸਮੱਸਿਆ ਪੈਦਾ ਹੋ ਜਾਂਦੀ ਹੈ। ਇਸ ਦਾ ਮੁੱਖ ਕਾਰਨ ਪ੍ਰਦੂਸ਼ਣ ਹੈ। ਅਸੀਂ ਇਸ ਦੇ ਇਲਾਜ ਲਈ ਬਹੁਤ ਸਾਰੀ ਕਰੀਮਾਂ ਤੇ ਮਹਿੰਗੇ-ਮਹਿੰਗੇ ਟਰੀਟਮੈਂਟ ਵੀ ਲੈਂਦੇ ਹਾਂ ਪਰ ਸਾਨੂੰ ਕੋਈ ਜਿਆਦਾ ਫਰਕ ਨਜ਼ਰ ਨਹੀਂ ਆਉਂਦਾ। ਸੋ ਅੱਜ ਅਸੀਂ ਤੁਹਾਨੂੰ ਦੇਸੀ ਘਰੇਲੂ ਇਲਾਜ ਦਸਾਂਗੇ ਜੋ ਤੁਹਾਡੀ ਛਾਈਆਂ ਅਤੇ ਝੁਰੜੀਆਂ ਨੂੰ ਬਹੁਤ ਹੱਦ ਤੱਕ ਖ਼ਤਮ ਕਰ ਦੇਵੇਗਾ।

ਦੋਸਤੋ ਇਸ ਦੇਸੀ ਇਲਾਜ ਦੇ ਨਾਲ ਨਾਲ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਜਦੋਂ ਵੀ ਤੁਸੀਂ ਬਾਹਰ ਨਿਕਲਣਾ ਹੈ ਤਾਂ ਆਪਣੇ ਚਿਹਰੇ ਤੇ ਕੋਈ ਵੀ ਪ੍ਰਦੂਸ਼ਣ ਨਾਸ਼ਕ ਕਰੀਮ ਲਗਾ ਕੇ ਨਿਕਲਣਾ ਹੈ ਜਾਂ ਫਿਰ ਚਿਹਰੇ ਨੂੰ ਕਿਸੇ ਕੱਪੜੇ ਨਾਲ ਢੱਕ ਕੇ ਹੀ ਬਾਹਰ ਜਾਣਾ ਹੈ। ਦੋਸਤੋ ਤੁਸੀਂ ਇਕ ਚੱਮਚ ਜੀਰਾ ਲੈਣਾ ਹੈ। ਇਸ ਦੇ ਵਿੱਚ ਬਿਲਕੁੱਲ ਵੀ ਨਮੀ ਨਹੀਂ ਹੋਣੀ ਚਾਹੀਦੀ। ਇਸ ਦੇ ਵਿੱਚ ਪਾਏ ਜਾਣ ਵਾਲੇ ਐਂਟੀਔਕਸੀਡੈਂਟ ਸਾਡੇ ਚਿਹਰੇ ਨੂੰ ਛਾਈਆਂ ਅਤੇ ਝੁਰੜੀਆਂ ਤੋਂ ਬਚਾਉਂਦੇ ਹਨ। ਇਸ ਨਾਲ ਸਾਡੇ ਚਿਹਰੇ ਦੇ ਡਾਰਕ ਸਰਕਲ ਵੀ ਠੀਕ ਹੁੰਦੇ ਹਨ ।

ਇਸਦੇ ਵਿੱਚ ਪਾਇਆ ਜਾਣ ਵਾਲਾ ਵਿਟਾਮੀਨ ਈ ਸਾਡੇ ਚਿਹਰੇ ਨੂੰ ਹੈਲਦੀ ਅਤੇ ਜਵਾਨ ਦਿਖਾਉਣ ਵਿੱਚ ਮਦਦ ਕਰਦਾ ਹੈ। ਤੁਸੀਂ ਜੀਰੇ ਨੂੰ ਬਰੀਕ ਪੀਸ ਕੇ ਉਸ ਦਾ ਪਾਊਡਰ ਬਣਾ ਲੈਣਾ ਹੈ। ਉਸ ਤੋਂ ਬਾਅਦ ਤੁਸੀਂ ਇਸ ਦੇ ਵਿੱਚ ਕਪੂਰ ਮਿਲਾ ਲੈਣਾ ਹੈ। ਉਸ ਤੋਂ ਬਾਅਦ ਅਸੀਂ ਇਸਦੇ ਵਿਚ ਨਾਰੀਅਲ ਦਾ ਤੇਲ ਮਿਲਾਉਣਾ ਹੈ ।ਸਾਡਾ ਚਿਹਰਾ ਜਿੰਨਾ ਜ਼ਿਆਦਾ ਮੋਸਚਰਾਈਜ਼ਡ ਰਹੇਗਾ ,ਓਨਾ ਹੀ ਇਸ ਦੇ ਵਿੱਚ ਝੁਰੜੀਆਂ ਅਤੇ ਛਾਈਆਂ ਦੀ ਸਮੱਸਿਆ ਘੱਟ ਰਹੇਗੀ। ਉਸ ਤੋਂ ਬਾਅਦ ਤੁਸੀਂ ਅੱਧਾ ਕੱਟਿਆ ਹੋਇਆ ਨਿੰਬੂ ਲੈ ਲੈਣਾ ਹੈ ਅਤੇ ਉਸ ਦੇ ਉੱਤੇ ਇਸ ਪੇਸਟ ਨੂੰ ਲਗਾਉਣਾ ਹੈ।

ਦੋਸਤੋ ਤੁਸੀਂ ਇਸ ਨੂੰ ਆਪਣੇ ਚਿਹਰੇ ਤੇ ਜਿਸ ਜਗਾ ਤੇ ਛਾਈਆਂ ਅਤੇ ਝੁਰੜੀਆਂ ਹਨ ਉਸਦੇ ਉੱਤੇ ਨਿੰਬੂ ਨੂੰ ਹਲਕਾ-ਹਲਕਾ ਰਗੜਨਾ ਹੈ। ਉਸ ਤੋਂ ਬਾਅਦ ਤੁਸੀਂ 15 ਤੋਂ 20 ਮਿੰਟ ਲਈ ਇਸ ਨੂੰ ਸੁੱਕਣ ਲਈ ਛੱਡ ਦੇਣਾ ਹੈ ਫਿਰ ਸਾਦੇ ਪਾਣੀ ਨਾਲ ਆਪਣੇ ਮੂੰਹ ਨੂੰ ਧੋ ਲੈਣਾਂ ਹੈ। ਤੁਹਾਡੇ ਚਿਹਰੇ ਤੇ ਚਾਹੇ ਜਿੰਨੀ ਮਰਜ਼ੀ ਛਾਈਆਂ ਹੋਣ ਇਹ ਤੁਹਾਡੀ ਛਾਈਆ ਅਤੇ ਝੁਰੜੀਆਂ ਨੂੰ ਬਹੁਤ ਤੇਜ਼ੀ ਨਾਲ ਘੱਟ ਕਰੇਗਾ। ਤੁਸੀਂ ਇਸ ਨੂੰ ਹਫਤੇ ਵਿੱਚ ਸਿਰਫ਼ ਪੰਜ ਦਿਨ ਹੀ ਇਸਤੇਮਾਲ ਕਰਨਾ ਹੈ ਦੋ ਦਿਨ ਇਸ ਦਾ ਪ੍ਰਯੋਗ ਨਹੀਂ ਕਰਨਾ ਹੈ। ਇਸ ਦੇ ਲਗਾਤਾਰ ਇਸਤਿਮਾਲ ਦੇ ਨਾਲ ਚਿਹਰੇ ਦੀਆਂ ਛਾਈਆਂ ਅਤੇ ਝੁਰੜੀਆਂ ਖਤਮ ਹੋਣੀ ਸ਼ੁਰੂ ਹੋ ਜਾਣਗੀਆਂ।

Leave a Reply

Your email address will not be published. Required fields are marked *