ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਇਹੋ ਜਿਹਾ ਦੇਸੀ ਨੁਸਖੇ ਦੱਸਾਂਗੇ ਜਿਸ ਨਾਲ ਤੁਹਾਨੂੰ 75 ਸਾਲ ਦੀ ਉਮਰ ਵਿੱਚ ਵੀ ਪੱਚੀ ਸਾਲ ਦੀ ਉਮਰ ਵਰਗਾ ਅਹਿਸਾਸ ਹੋਵੇਗਾ। ਇਸ ਨਾਲ ਤੁਹਾਡੀ ਕਮਜੋਰੀ, ਬੁਢਾਪਾ ਥਕਾਨ ਸਭ ਕੁਝ ਦੂਰ ਹੋਵੇਗਾ। ਤੁਹਾਡੀ ਹੱਡੀਆਂ ਅਤੇ ਜੋੜਾਂ ਦਾ ਦਰਦ ਵੀ ਖ਼ਤਮ ਹੋਵੇਗਾ। ਜੇਕਰ ਤੁਹਾਨੂੰ ਥਕਾਨ ਮਹਿਸੂਸ ਹੁੰਦੀ ਹੈ ,ਰਾਤ ਵਿੱਚ ਨੀਂਦ ਨਹੀਂ ਆਉਂਦੀ ,ਹੱਡੀਆਂ ਤੇ ਜੋੜਾਂ ਵਿੱਚ ਬਹੁਤ ਤੇਜ਼ ਦਰਦ ਹੁੰਦਾ ਹੈ, ਚੱਲਣ-ਫਿਰਨ ਵਿਚ ਵੀ ਮੁਸ਼ਕਿਲ ਆਉਂਦੀ ਹੈ ,ਵਾਲ ਝੜਨ ਲੱਗ ਗਏ ਹਨ ,ਚਿਹਰਾ ਮੁਰਝਾ ਗਿਆ ਹੈ, ਇਨ੍ਹਾਂ ਸਾਰੀਆਂ ਚੀਜ਼ਾਂ ਦਾ ਅੱਜ ਤੁਹਾਨੂੰ ਅਸੀ ਬਹੁਤ ਵਧੀਆ ਇਲਾਜ ਦਸਾਂਗੇ।
ਇਹ ਤੁਹਾਡੇ ਸਰੀਰ ਵਿੱਚ ਕੈਲਸ਼ੀਅਮ ਦੀ ਮਾਤਰਾ ਨੂੰ ਵਧਾ ਦੇਵੇਗਾ ।ਤੁਹਾਡੀ ਕਮਜੋਰੀ, ਥਕਾਨ ਦੂਰ ਕਰੇਗਾ। ਤੁਹਾਡੀ ਦਿਨ ਭਰ ਦੀ ਸੁਸਤੀ ਖਤਮ ਹੋ ਜਾਵੇਗੀ ।ਤੁਹਾਡੇ ਚਿਹਰੇ ਤੇ ਇਕ ਨਵਾਂ ਨਿਖਾਰ ਆ ਜਾਵੇਗਾ। ਦੋਸਤੋ ਸਾਡੇ ਵੱਡੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਸੁਆਸਥ ਹੀ ਸਭ ਤੋਂ ਵੱਡਾ ਧਨ ਹੁੰਦਾ ਹੈ, ਜੋ ਕਿ ਸਾਡੇ ਸੁਖੀ ਜੀਵਨ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਦਵਾਈ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਦੇਸੀ ਕਾਲੇ ਚਨੇ ਲੈਣੇ ਹਨ। ਦੇਸੀ ਕਾਲੇ ਛੋਲਿਆਂ ਵਿਚ ਸਭ ਤੋਂ ਵੱਧ ਪ੍ਰੋਟੀਨ , nutritionਪਾਇਆ ਜਾਂਦਾ ਹੈ।
ਇਸ ਤੋਂ ਇਲਾਵਾ ਇਸ ਦੇ ਵਿਚ ਕਾਰਬੋਹਾਈਡ੍ਰੇਟ, ਆਇਰਨ ਅਤੇ ਕਈ ਵਿਟਾਮਿਨ ਪਾਏ ਜਾਂਦੇ ਹਨ ਜੋ ਕਿ ਸਾਡੇ ਦਿਲ ਅਤੇ ਦਿਮਾਗ ਲਈ ਵੀ ਬਹੁਤ ਵਧੀਆ ਹੁੰਦੇ ਹਨ। ਇਹ ਸਾਡੇ ਦਿਨ ਭਰ ਦੀ ਸੁਸ੍ਤੀ ਨੂੰ ਖ਼ਤਮ ਕਰਦੇ ਹਨਂ ਅਤੇ ਸਾਨੂੰ ਤਾਜ਼ਗੀ ਦਿੰਦੇ ਹਨ। ਇਹ ਸਾਡੀ ਮਾਸਪੇਸ਼ੀਆਂ ਦਾ ਨਿਰਮਾਣ ਕਰਦੇ ਹਨ ।ਇਹੀ ਕਾਰਨ ਹੈ ਕਿ ਜਿੰਮ ਲਾਉਣ ਵਾਲੇ ਵਿਅਕਤੀ ਕਾਲੇ ਛੋਲਿਆਂ ਦਾ ਸੇਵਨ ਜ਼ਰੂਰ ਕਰਦੇ ਹਨ।
ਦੋਸਤੋ ਸਭ ਤੋਂ ਪਹਿਲਾਂ ਤੁਸੀਂ ਕਾਲੇ ਛੋਲੇ ਲੈਣੇ ਹਨ ।ਉਸ ਤੋਂ ਬਾਅਦ ਦੂਸਰੀ ਚੀਜ਼ ਤੁਸੀ ਕੱਚੀ ਮੂੰਗਫਲੀ ਦੀ ਗਿਰੀ ਲੈਣੀ ਹੈ ।ਬਹੁਤ ਮਹਿੰਗੇ-ਮਹਿੰਗੇ ਡਰਾਈ ਫਰੂਟ ਦੇ ਕਾਰਨ ਅਸੀਂ ਮੂੰਗਫਲੀ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਾਂ। ਇਹ ਸਸਤੀ ਹੋਣ ਦੇ ਨਾਲ ਨਾਲ ਇੰਨੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਕਿ ਸਰਦੀਆਂ ਵਿੱਚ ਸਾਡੀ ਕਮਰ ਦਰਦ ,ਜੋੜਾਂ ਦੇ ਦਰਦ, ਨੂੰ ਖਤਮ ਕਰਦੀ ਹੈ। ਇਹ ਬੱਚਿਆਂ ਦੀ ਯਾਦਸ਼ਕਤੀ ਵਧਾਉਣ ਵਿਚ ਮਦਦ ਕਰਦੀ ਹੈ, ਇਸ ਦੇ ਵਿੱਚ ਪਾਇਆ ਜਾਣ ਵਾਲਾ ਓਮੇਗਾ-3 ਐਸਿਡ ਸਾਡੇ ਚਿਹਰੇ ਲਈ ਬਹੁਤ ਵਧੀਆ ਹੁੰਦਾ ਹੈ। ਇਸ ਨਾਲ ਸਾਡੇ ਚਿਹਰੇ ਤੇ ਚਮਕ ਆਉਂਦੀ ਹੈ। ਤੁਸੀਂ ਲਗਭਗ ਇਕ ਕਟੋਰੀ ਕੱਚੀ ਮੂੰਗਫਲੀ ਦੀ ਗਿਰੀ ਲੈਣੀ ਹੈ।
ਤੀਸਰੀ ਚੀਜ ਤੁਸੀਂ ਕਿਸ਼ਮਿਸ਼ ਲੈਣੀ ਹੈ। ਇਹ ਸਾਡੇ ਪੇਟ ਦੀ ਸਫਾਈ ਕਰਨ ਵਿੱਚ ਬਹੁਤ ਵਧੀਆ ਹੁੰਦੀ ਹੈ। ਉਸਦੇ ਵਿੱਚ ਮੌਜੂਦ ਐਂਟੀ-ਆਕਸੀਡੈਂਟ ਸਾਡੀ ਇਮਿਊਨਟੀ ਪਾਵਰ ਨੂੰ ਵਧਾਉਂਦੇ ਹਨ। ਸਾਡੇ ਸਰੀਰ ਵਿੱਚ ਖੂਨ ਦੀ ਮਾਤਰਾ ਨੂੰ ਵਧਾਉਣ ਦੇ ਲਈ ਵੀ ਕਿਸ਼ਮਿਸ਼ ਬਹੁਤ ਜ਼ਰੂਰੀ ਹੁੰਦੀ ਹੈ।
ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਮੁੱਠੀ ਕਾਲੇ ਛੋਲੇ ਲੈਣੇ ਹਨ ਅਤੇ ਉਸ ਵਿੱਚ ਇਨ੍ਹਾਂ ਪਾਣੀ ਮਿਲਾਉਣਾ ਹੈ ਕਿ ਛੋਲੇ ਚੰਗੀ ਤਰ੍ਹਾਂ ਪਾਣੀ ਵਿੱਚ ਡੁੱਬ ਜਾਣ ।ਇਸ ਤੋਂ ਬਾਅਦ ਲਗਭਗ ਦੋ ਚਮਚ ਦੇ ਕਰੀਬ ਕੱਚੀ ਮੂੰਗਫਲੀ ਦੀ ਗਿਰੀ ਮਿਲਾਣੀ ਹੈ। ਉਸ ਤੋਂ ਬਾਅਦ ਤੁਸੀਂ ਪੱਚੀ ਕਿਸ਼ਮਿਸ਼ ਦੇ ਦਾਣੇ ਵੀ ਇਸ ਦੇ ਵਿੱਚ ਮਿਲਾ ਦੇਣੇ ਹਨ। ਇਹ ਤਿੰਨਾਂ ਚੀਜ਼ਾਂ ਨੂੰ ਰਾਤੀਂ ਪਾਣੀ ਵਿੱਚ ਡੁਬੋ ਕੇ ਰੱਖ ਦੇਣਾ ਹੈ ਅਤੇ ਸਵੇਰ ਤਕ ਇਹ ਤਿੰਨੋਂ ਚੀਜ਼ਾਂ ਚੰਗੀ ਤਰਾਂ ਫੁੱਲ ਜਾਣਗੀਆਂ। ਇਹ ਤਿੰਨੋਂ ਚੀਜ਼ਾਂ ਤੁਹਾਡੇ ਜੋੜਾਂ ਦੇ ਦਰਦ ਕਮਜ਼ੋਰੀ ਸੁਸਤੀ ਥਕਾਨ ਨੂੰ ਦੂਰ ਕਰੇਗੀ ਅਤੇ ਇਸਦਾ ਪਾਣੀ ਤੁਹਾਡੇ ਪੇਟ ਨੂੰ ਸਾਫ਼ ਕਰ ਦੇਵੇਗਾ।
ਦੋਸਤੋ ਇਹ ਸਾਰੀ ਖੁਰਾਕ ਨੂੰ ਤੁਸੀਂ ਦੋ ਵਾਰ ਵਿੱਚ ਖਾਣਾ ਹੈ ,ਕਿਉਕਿ ਇਹ ਇੰਨੀ ਜ਼ਿਆਦਾ ਪੌਸਟਿਕ ਹੈ ਕਿ ਇਕ ਵਾਰ ਵਿੱਚ ਤੁਹਾਨੂੰ ਪਚੇਗੀ ਨਹੀਂ। ਤੁਸੀਂ ਸਵੇਰ ਦੇ ਸਮੇਂ ਖਾਲੀ ਪੇਟ ਇਸਦੇ ਦੋ ਚਮਚ ਦੁੱਧ ਦੇ ਨਾਲ ਲੈਣੇ ਹਨ। ਜੇਕਰ ਤੁਸੀਂ ਦੁੱਧ ਨਹੀਂ ਪੀਣਾ ਚਾਹੁੰਦੇ ਤਾਂ ਤੁਸੀਂ ਇਸ ਨੂੰ ਗਰਮ ਪਾਣੀ ਨਾਲ ਵੀ ਲੈ ਸਕਦੇ ਹੋ ਅਤੇ ਬਾਕੀ ਦੀ ਬਚੀ ਹੋਈ ਖੁਰਾਕ ਤੁਸੀਂ ਸ਼ਾਮ ਦੇ ਵੇਲੇ ਲੈ ਸਕਦੇ ਹੋ। ਇਸ ਨੂੰ ਖਾਣ ਤੋਂ ਅੱਧੇ ਘੰਟੇ ਬਾਅਦ ਉੱਪਰੋ ਦੀ ਗਰਮ ਪਾਣੀ ਪੀ ਲੈਂਣਾ ਹੈ । ਇਸ ਨੂੰ ਖਾਣ ਤੋਂ ਬਾਅਦ ਤਿੰਨ ਦਿਨ ਦੇ ਅੰਦਰ ਤੁਹਾਡੀ ਸੁਸਤੀ ,ਥਕਾਨ, ਕਮਜ਼ੋਰੀ ਦੂਰ ਹੋ ਜਾਵੇਗੀ। ਇਸ ਦੇ ਲਗਾਤਾਰ ਪ੍ਰਯੋਗ ਕਰਨ ਦੇ ਨਾਲ ਤੁਹਾਨੂੰ 75ਸਾਲ ਦੀ ਉਮਰ ਵਿੱਚ ਵੀ 25 ਸਾਲ ਦੀ ਉਮਰ ਵਰਗਾ ਅਹਿਸਾਸ ਹੋਣ ਲੱਗ ਜਾਵੇਗਾ।