ਜਿਨ ਕੀ ਤੁਹਾਨੂੰ ਪਤਾ ਹੈ ਕਿ ਅੱਜ ਕੱਲ੍ਹ ਲੋਕ ਚਾਹੇ ਜਿੰਨੇ ਵੀ ਮਾੜੇ ਹੋ ਗਏ ਹੋਣ ਤਾ ਜਿਹਨਾਂ ਵੀ ਕਲਯੁਗ ਆ ਗਿਆ ਹੋਵੇ। ਪਰ ਅੱਜ ਵੀ ਚੰਗੇ ਲੋਕ ਏਸ ਦੁਨੀਆਂ ਤੇ ਰਹਿੰਦੇ ਹਨ ਅਤੇ ਗੁਰੂ ਦੀ ਸੇਵਾ ਦੇ ਵਿਚ ਲੱਗੇ ਰਹਿੰਦੇ ਹਨ ਅਤੇ ਆਪਣੇ ਸਮੇਂ ਵਿੱਚੋਂ ਸਮਾਂ ਕੱਢ ਕੇ ਲੋਕ ਗੁਰੂ ਦੇ ਘਰ ਸੇਵਾ ਕਰਨ ਦੇ ਲਈ ਜਾਂਦੇ ਹਨ। ਅਤੇ ਇਸ ਸੇਵਾ ਕਰਨ ਵਾਲਾ ਬੰਦਾ ਗੁਰੂ ਦੇ ਲੜ ਲੱਗ ਚੁੱਕਾ ਹੁੰਦਾ ਹੈ।
ਪਰ ਅਸਲ ਗੱਲ ਤਾਂ ਉਦੋਂ ਹੁੰਦੀ ਹੈ ਜਦੋਂ ਗੁਰੂ ਆਪਣੇ ਘਰ ਸੇਵਾ ਕਰਦੇ ਕਰਦੇ ਬੰਦੇ ਨੂੰ ਆਪਣੇ ਚਰਨਾਂ ਦੇ ਵਿੱਚ ਬਲ ਹੈ। ਅਜਿਹਾ ਹੀ ਹੋਇਆ ਜਦੋਂ ਦਰਬਾਰ ਸਾਹਿਬ ਦੇ ਵਿਚ ਸਾਲਾਂ ਤੋਂ ਸੇਵਾ ਕਰ ਰਹੇ ਬੰਦੇ ਨਾਲ ਇਸ ਤਰਾਂ ਹੋ ਜਾਵੇ। ਇੱਕ ਬੀਬੀ ਜੋ ਦਰਬਾਰ ਸਾਹਿਬ ਦੇ ਵਿਚ ਸੇਵਾ ਕਰ ਰਹੀ ਸੀ ਸੇਵਾ ਕਰਦੀ ਕਰਦੀ ਉਸਨੇ ਆਪਣੇ ਪ੍ਰਾਣ ਤਿਆਗ ਦਿੱਤੇ। ਅਤੇ ਲੋਕਾਂ ਨੇ ਉਸ ਦੀ ਰੂਹ ਨੂੰ ਉਹਦੇ ਵਿੱਚੋਂ ਨਿਕਲਦੀਆਂ ਸਾਫ਼ ਦੇਖਿਆ ਅਤੇ ਹੈਰਾਨ ਹੋ ਗਏ।
ਇੱਕ ਬੀਬੀ ਜਦੋਂ ਵੀ ਉਸ ਨੇ ਗੁਰਦੁਆਰਾ ਸਾਹਿਬ ਆਉਣਾ ਤਾਂ ਤੋਲੀਏ ਦਾ ਨਾਲ ਉਸਨੇ ਸਾਰੇ ਪਾਸੇ ਸੇਵਾ ਕਰਨੀ। ਸੇਵਾ ਕਰਨ ਮਗਰੋਂ ਉਸ ਨੇ ਹੁਕਮਨਾਮੇ ਤੋਂ ਬਾਅਦ ਬਾਣੀ ਪੜ੍ਹਨੀ ਅਤੇ ਅਰਦਾਸ ਹੋਣੀ ਦਾ ਅੰਦਰਹੀ ਬੈਠੇ ਰਹਿਣਾ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਵਿਚ ਜਾ ਕੇ। ਸੁਖਮਨੀ ਸਾਹਿਬ ਦਾ ਪਾਠ ਕਰਨਾ ਤੇ ਸਾਢੇ ਕੁ ਪੰਜ ਵਜੇ ਉਸ ਨੇ ਨਿਸ਼ਾਨ ਸਾਹਿਬ ਦੇ ਕੋਲੋਂ ਖੜ ਕੇ ਲਿਫਾਫਿਆਂ ਦੀ ਸੇਵਾ ਕਰਨੀ ਲਿਫਾਫਿਆਂ ਦੀ ਸੇਵਾ ਜਿਵੇਂ ਕਿਸੇ ਨੇ ਦੇਗ ਲਫਾਫੇ ਵਿੱਚ ਪਾਣੀ ਹੋਵੇ।
ਜਦੋਂ ਉਨ੍ਹਾਂ ਦੇ ਨਾਲ਼ ਸੇਵਾ ਕਰਦੀਆਂ ਬੀਬੀਆਂ ਨੇ ਪੁੱਛਿਆ ਕਿ ਤੁਸੀਂ 18 18 ਘੰਟੇ ਦੀ ਸੇਵਾ ਕਿਸ ਤਰ੍ਹਾਂ ਕਰ ਲੈਂਦੇ ਹੋ। ਤਾਂ ਉਹਨਾਂ ਦੱਸਿਆ ਕਿ ਜਦੋਂ ਮੈਂ ਅੰਮ੍ਰਿਤਸਰ ਦੇ ਵਿਚ ਨਵੀਂ ਨਵੀਂ ਵਿਆਹੀ ਆਈ ਸੀ ਤਾਂ ਮੇਰਾ ਘਰ ਵਾਲਾ ਥਾਂ ਥਾਂ ਤੇ ਜਾ ਕੇ ਕੱਪੜੇ ਵੇਚਦਾ ਸੀ ਸਾਡਾ ਘਰ ਵੀ ਕਰਾਏ ਤੇ ਸੀ ਮਤਲਬ ਘਰ ਦੀ ਹਾਲਤ ਠੀਕ ਨਹੀਂ ਸੀ। ਅਤੇ ਹੁਣ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਅਸੀਂ ਹੌਲੀ ਹੌਲੀ ਆਪਣੀ ਦੁਕਾਨ ਵੀ ਲੈ ਲਈ ਆਪਣਾ ਘਰ ਵੀ ਲੈ ਲਿਆ।
ਅਤੇ ਸਾਡੇ ਬੱਚੇ ਵੀ ਕਾਰੋਬਾਰ ਦੇ ਵਿਚ ਲੱਗ ਗਏ ਹਨ। ਅਤੇ ਸਾਰਾ ਕੁਝ ਗੁਰੂ ਰਾਮ ਦਾਸ ਜੀ ਕਿਰਪਾ ਦੇ ਨਾਲ ਭਰਿਆ ਤੇ ਛੇਤੀ ਛੇਤੀ ਹੋ ਗਿਆ। ਹੁਣ ਅਸੀ ਬਹੁਤ ਖੂਸ਼ ਹਾਂ। ਮੇਰੇ ਘਰਵਾਲੇ ਦੀ ਸੱਤ ਸਾਲ ਪਹਿਲਾਂ ਮੌਤ ਹੋ ਗਈ ਸੀ। ਤੇ ਹੁਣ ਮੈਂ ਪ੍ਰਮਾਤਮਾ ਦਾ ਕੁਝ ਵੀ ਨਹੀਂ ਮੰਗਦੀ ਬਸ ਇੰਨਾ ਕਹਿੰਦੀ ਹਾਂ ਕਿ ਜੇਕਰ ਮੇਰੀ ਮੌਤ ਹੋਵੇ ਤਾਂ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਹੀ ਹੋਵੇ।
ਅਤੇ ਇਹ ਕਦੇ ਨਹੀਂ ਹੋਇਆ ਕਿ ਮਾਤਾ ਜੀ ਰੋਜ਼ਾਨਾ ਵਾਂਗ ਸੇਵਾ ਕਰ ਰਹੇ ਸੀ ਸੇਵਾ ਕਰਨ ਤੋਂ ਬਾਅਦ ਉਨ੍ਹਾਂ ਨੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਵਿੱਚ ਜਾ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਵਿਚ ਹਾਜ਼ਰੀ ਲਗਾਈ ਅਤੇ ਸਾਢੇ ਪੰਜ ਵਜੇ ਨਿਸ਼ਾਨ ਸਾਹਿਬ ਦੇ ਕੋਲ ਆ ਕੇ। ਲਿਫਾਫਿਆਂ ਦੀ ਸੇਵਾ ਕਰਨ ਲੱਗੇ। ਅਤੇ ਸੇਵਾ ਕਰਦੇ-ਕਰਦੇ
ਉਹਨਾਂ ਨੂੰ ਘਬਰਾਹਟ ਹੋਈ ਅਤੇ ਆਲੇ ਦੁਆਲੇ ਦੀਆਂ ਸੰਗਤਾਂ ਜਿਹੜੀਆਂ ਉਨ੍ਹਾਂ ਨੂੰ ਜਾਣਦਾ ਸੀ ਉਹਨਾਂ ਨੇ ਬੀਬੀ ਨੂੰ ਪਾਣੀ ਪਿਲਾਇਆ ਅਤੇ ਬੀਬੀ ਨੂੰ ਡਾਕਟਰ ਦੇ ਲੈ ਜਾਣ ਲਈ ਕਿਹਾ ਅਤੇ ਬੀਬੀ ਨੇ ਹੱਥ ਦੇ ਇਸ਼ਾਰੇ ਨਾਲ ਨਾ ਕਰ ਦਿੱਤੀ। ਅਤੇ ਉੱਥੇ ਹੀ ਖ਼ੁਸ਼ੀ ਖ਼ੁਸ਼ੀ ਆਪਣੇ ਪ੍ਰਾਣ ਤਿਆਗ ਦਿੱਤੇ।