ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਤੁਸੀਂ ਅਕਸਰ ਸੁਣਿਆ ਹੋਵੇਗਾ ਹੱਥਾਂ-ਪੈਰਾਂ ,ਕਮਰ, ਜੋੜਾਂ ਵਿਚ ਦਰਦ ਹੋਣਾ। ਅੱਡੀਆਂ ਵਿਚ ਦਰਦ ਹੋਣਾ ,ਸਵੇਰੇ ਉੱਠਣ ਤੋਂ ਬਾਅਦ ਪੈਰ ਜ਼ਮੀਨ ਉੱਤੇ ਨਹੀਂ ਰੱਖੇ ਜਾਂਦੇ। ਦੋਸਤੋਂ ਇਹਨਾਂ ਸਾਰੇ ਦਰਦਾਂ ਲਈ ਅੱਜ ਅਸੀਂ ਤੁਹਾਡੇ ਲਈ ਇਕ ਅਜਿਹਾ ਉਪਾਅ ਲੈ ਕੇ ਆਏ ਹਾਂ ਜੋ ਕਿ ਸਾਡੇ ਦਾਦਾ ਪੜਦਾਦਾ ਆਪਣੇ ਸਮੇਂ ਵਿਚ ਜੋੜਾਂ ਦੇ ਦਰਦ ਵਾਸਤੇ ਕਰਿਆ ਕਰਦੇ ਸਨ।
ਦੋਸਤੋ ਇਹ ਇੱਕ ਤੇਲ ਹੈ ,ਜੋ ਕਿ ਤੁਸੀਂ ਆਸਾਨੀ ਨਾਲ ਆਪਣੇ ਘਰ ਵਿੱਚ ਬਣਾ ਸਕਦੇ ਹੋ ,ਜਿਸ ਨਾਲ ਤੁਹਾਡੇ ਹੱਥਾਂ ਪੈਰਾਂ, ਜੋੜਾਂ, ਕਮਰ, ਗੱਠਾ ਦਾ ਦਰਦ ਇਸ ਤਰ੍ਹਾਂ ਠੀਕ ਕਰੇਗਾ ਜਿਵੇਂ ਪਹਿਲਾਂ ਤੁਹਾਡੇ ਕਦੇ ਦਰਦ ਹੈ ਹੀ ਨਹੀਂ ਸੀ। ਇਸ ਤੇਲ ਦੇ ਤਿੰਨ ਜਾਂ ਚਾਰ ਵਾਰ ਇਸਤੇਮਾਲ ਕਰਨ ਨਾਲ ਹੀ ਤੁਹਾਨੂੰ ਇਸਦਾ ਫ਼ਰਕ ਨਜ਼ਰ ਆ ਜਾਵੇਗਾ।
ਇਸ ਤੇਲ ਨੂੰ ਬਣਾਉਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਅਦਰਕ ਲੈਣੀ ਹੈ। ਉਸ ਤੋਂ ਬਾਅਦ ਦੂਸਰੀ ਚੀਜ਼ ਤੁਹਾਨੂੰ ਮੇਥੀਦਾਣਾ ਲੈਣਾ ਹੈ ।ਤੁਹਾਨੂੰ ਇੱਕ ਚਮਚ ਮੇਥੀ ਦਾਣਾ ਪ੍ਰਯੋਗ ਕਰਨਾ ਹੈ। ਉਸ ਤੋਂ ਬਾਅਦ ਤੁਹਾਨੂੰ ਸਾਬਤ ਛੇ ਤੋਂ ਸੱਤ ਲੋਂਗ ਲੈਣੀ ਹੈ ।ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਲੋਂਗ ਦਾ ਫੁੱਲ ਟੁੱਟਿਆ ਹੋਇਆ ਨਹੀਂ ਹੋਣਾ ਚਾਹੀਦਾ। ਉਸ ਤੋਂ ਬਾਦ ਤੁਹਾਨੂੰ ਅੱਧਾ ਚੱਮਚ ਅਜਵਾਇਣ ਲੈਣੀ ਹੈ ।ਅਜਵਾਇਣ ਦੀ ਤਾਸੀਰ ਗਰਮ ਹੁੰਦੀ ਹੈ ਜੋ ਤੁਹਾਡੇ ਦਰਦਾਂ ਵਿਚ ਬਹੁਤ ਜ਼ਿਆਦਾ ਫਾਇਦਾ ਕਰਦੀ ਹੈ। ਉਸ ਤੋਂ ਬਾਅਦ ਤੁਹਾਨੂੰ 6 ਤੋਂਂ 7 ਲੱਸਣ ਦੀ ਕਲੀਆਂ ਲੈਣੀਆਂ ਹਨ। ਲਸਣ ਵੀ ਦਰਦਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ। ਛੋਟੀ ਛੋਟੀ ਦੋ ਦਾਲਚੀਨੀ ਲੈਣੀ ਹੈ।
ਦੋਸਤੋ ਇਸ ਤੇਲ ਨੂੰ ਬਣਾਉਣ ਦੇ ਲਈ ਤੁਹਾਨੂੰ ਸਰੋਂ ਦਾ ਤੇਲ ਜਾਂ ਫਿਰ ਤਿਲ ਦਾ ਤੇਲ ਲੈਣਾ ਹੈ। ਲੋਂਗ ਨੂੰ ਛੱਡ ਕੇ ਬਾਕੀ ਸਾਰੀਆਂ ਚੀਜ਼ਾਂ ਨੂੰ ਇਕ ਕਟੋਰੀ ਵਿਚ ਇਕੱਠਾ ਕਰ ਲੈਣਾਂ ਹੈ। ਇਕ ਲੋਹੇ ਦੀ ਕੜਾਹੀ ਵਿਚ ਤੇਲ ਪਾ ਕੇ ਉਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਦੇਣਾ ਹੈ ਫਿਰ ਹੌਲੀ-ਹੌਲੀ ਨਾਲ ਉਸ ਨੂੰ ਹਿਲਾਉਣਾ ਹੈ। ਜਦੋਂ ਤਕ ਲਸਣ ਦਾ ਰੰਗ ਬਦਲ ਨਹੀਂ ਜਾਂਦਾ, ਉਦੋਂ ਤੱਕ ਤੇਲ ਨੂੰ ਹਿਲਾਉਂਦੇ ਰਹਿਣਾ ਹੈ। ਇਸ ਦੇ ਨਾਲ ਹੀ ਲੋਂਗ ਨੂੰ ਪੀਸ ਕੇ ਵੀ ਇਸਦੇ ਵਿੱਚ ਹੀ ਮਿਲਾ ਦੇਣਾ ਹੈ।
ਲੋਗ ਪਾਣ ਤੋਂ ਬਾਅਦ ਇਸ ਤੇਲ ਨੂੰ ਹੋਰ ਹਿਲਾਉਣਾ ਹੈ। ਉਸ ਤੋਂ ਬਾਅਦ ਗੈਸ ਨੂੰ ਬੰਦ ਕਰਕੇ ਤੇਲ ਨੂੰ ਠੰਡਾ ਕਰਕੇ ਇਕ ਛਾਨਣੀ ਦੀ ਮਦਦ ਦੇ ਨਾਲ ਇਸ ਤੇਲ ਨੂੰ ਛਾਣ ਲੈਣਾ ਹੈ। ਇਸ ਤੇਲ ਦਾ ਜ਼ਿਆਦਾ ਫ਼ਾਇਦਾ ਲੈਣ ਦੇ ਲਈ ਤੁਹਾਨੂੰ ਇਹ ਤੇਲ ਰਾਤ ਨੂੰ ਬਣਾਣਾ ਚਾਹੀਦਾ ਹੈ। ਸਾਰੀ ਰਾਤ ਤੇਲ ਨੂੰ ਪਿਆ ਰਹਿਣ ਦਿਓ ਸਵੇਰੇ ਇਸ ਤੇਲ ਨੂੰ ਛਾਣ ਲਵੋ। ਤੁਸੀਂ ਇਸ ਤੇਲ ਨੂੰ ਇੱਕ ਕੱਚ ਦੇ ਕੰਟੇਨਰ ਵਿੱਚ ਸਟੋਰ ਕਰ ਕੇ ਰੱਖ ਸਕਦੇ ਹੋ। ਦੋਸਤੋ ਜੇਕਰ ਤੁਹਾਡੇ ਘੁਟਨਿਆਂ ਵਿਚ ਦਰਦ ਹੈ , ਸਰਵਾਈਕਲ ਦੇ ਕਾਰਨ ਗਰਦਨ ਵਿੱਚ ਦਰਦ ਹੈ ,ਜੋੜਾਂ ਵਿੱਚ ਦਰਦ ਹੈ, ਅੱਡੀਆਂ ਵਿਚ ਦਰਦ ਹੈ, ਕਮਰ ਵਿਚ ਦਰਦ ਹੈ
ਤਾਂ ਉਸ ਜਗ੍ਹਾ ਤੇ ਇਸ ਤੇਲ ਨਾਲ ਮਾਲਿਸ਼ ਕਰਨੀ ਹੈ। ਇਸ ਤੇਲ ਦੀ ਗਰਮਾਇਸ਼ ਨਾਲ ਤੁਹਾਡੇ ਸਾਰੇ ਦਰਦ ਠੀਕ ਹੋ ਜਾਣਗੇ। ਇਸਦੇ ਨਾਲ ਹੀ ਇਹ ਤੇਲ ਤੁਹਾਡੀ ਸੂਜ਼ਨ ਨੂੰ ਵੀ ਠੀਕ ਕਰੇਗਾ। ਜੇਕਰ ਤੁਹਾਨੂੰ ਜ਼ਿਆਦਾ ਦਰਦ ਹੈ ਤਾਂ ਤੁਸੀਂ ਇਸ ਤੇਲ ਨਾਲ ਮਾਲਿਸ਼ ਕਰਕੇ ਉਸਦੇ ਉਪਰ ਗਰਮ ਪੱਟੀ ਵੀ ਬੰਨ ਸਕਦੇ ਹੋ। ਤੁਸੀਂ ਰਾਤ ਨੂੰ ਇਸ ਤੇਲ ਨੂੰ ਲਗਾਉਣ ਤੋਂ ਬਾਅਦ ਕੰਬਲ ਪਾ ਕੇ ਸੋ ਸਕਦੇ ਹੋ ਅਤੇ ਸਵੇਰ ਤੱਕ ਤੁਹਾਡਾ ਦਰਦ ਠੀਕ ਹੋ ਜਾਵੇਗਾ। ਇਹ ਤੇਲ ਗਰਮ ਹੈ ਇਸ ਕਰਕੇ ਸਰਦੀਆਂ ਵਿਚ ਹੋਣ ਵਾਲੀਆਂ ਦਰਦਾਂ ਵਿਚ ਇਹ ਬਹੁਤ ਜ਼ਿਆਦਾ ਲਾਭ ਦਿੰਦਾ ਹੈ।