ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਅਸੀਂ ਸਰੀਰ ਨੂੰ ਬਾਹਰੋਂ ਇਸ਼ਨਾਨ ਕਰ ਕੇ ਸਰੀਰ ਦੀ ਬਾਹਰੀ ਸਫਾਈ ਤਾਂ ਕਰ ਲੈਂਦੇ ਹਾਂ ਪਰ ਸਰੀਰ ਦੇ ਅੰਦਰਲੇ ਹਿੱਸਿਆਂ ਨੂੰ ਅਸੀਂ ਸਾਫ ਨਹੀਂ ਕਰ ਪਾਉਂਦੇ।ਕਿਡਨੀ ਸਾਡੇ ਸਰੀਰ ਵਿਚ ਵਹਿਣ ਵਾਲੇ ਖੂਨ ਦੀ ਸਫਾਈ ਕਰਦਾ ਹੈ। ਖੂਨ ਵਿਚ ਮੌਜੂਦ ਸਾਰੀ ਗੰਦਗੀ ਅਤੇ ਉਤਪਾਦਾਂ ਨੂੰ ਦੂਰ ਕਰ ਦਿੰਦੀ ਹੈ ਵੱਖ ਕਰ ਦਿੰਦੀ ਹੈ।
ਸਾਡੇ ਖੂਨ ਦੇ ਵਿੱਚ ਸੋਡੀਅਮ ਯੂਰਿਕ ਐਸਿਡ ਫਾਸਫੋਰਸ ਪੋਟਾਸ਼ੀਅਮ ਵਰਗੇ ਉਤਪਾਦ ਮਿਲਦੇ ਹਨ ਜਿਨ੍ਹਾਂ ਨੂੰ ਕਿਡਨੀ ਖੂਨ ਨਾਲੋਂ ਅਲੱਗ ਕਰ ਦਿੰਦੀ ਹੈ। ਕਿਡਨੀ ਵਿੱਚ ਇਨਫੈਕਸ਼ਨ ਹੋਣ ਦੇ ਵੀ ਕਈ ਕਾਰਨ ਹੁੰਦੇ ਹਨ। ਪਰਿਵਰਤਨ ਦਾ ਖਾਣਾ ਖਾਣ ਦੇ ਕਾਰਨ ਵੀ ਇਨਫੈਕਸ਼ਨ ਹੋ ਜਾਂਦੀ ਹੈ। ਕਈ ਵਾਰ ਦਵਾਈਆਂ ਦਾ ਸੇਵਨ ਕਰਨ ਨਾਲ ਇਨਫੈਕਸ਼ਨ ਹੋ ਜਾਂਦੀ ਹੈ। ਗਲਤ ਖਾਣ-ਪੀਣ ਦੇ ਕਾਰਨ ਕਿਡਨੀ ਚ ਇਨਫੈਕਸ਼ਨ ਹੋ ਜਾਂਦੀ ਹੈ
ਕਿਡਨੀ ਵਿੱਚ ਇਨਫੈਕਸ਼ਨ ਹੋਣ ਦੇ ਕਾਰਨ ਸਰੀਰ ਵਿੱਚ ਕਈ ਤਰ੍ਹਾਂ ਦੇ ਸੰਕੇਤ ਨਜ਼ਰ ਆਉਂਦੇ ਹਨ। ਪਿਸਾਬ ਜਿਆਦਾ ਆਉਣਾ, ਪਿਸ਼ਾਬ ਕਰਦੇ ਸਮੇਂ ਦਰਦ ਜਲਣ ਹੋਣਾ। ਬੁਖ਼ਾਰ ਹੋ ਜਾਣਾ। ਜੇਕਰ ਅਸੀਂ ਕਿਡਨੀ ਦੀ ਸਫਾਈ ਨਹੀਂ ਰੱਖਦੇ ਤਾਂ ਇਸ ਦੇ ਅੰਦਰ ਬਹੁਤ ਸਾਰੇ ਵਿਸੈਲੇ ਪਦਾਰਥ ਜੰਮਣੇ ਸ਼ੁਰੂ ਹੁੰਦੇ ਹਨ ਜੇਕਰ ਅਸੀਂ ਕਿਡਨੀ ਦੀ ਸਫਾਈ ਨਹੀਂ ਰੱਖਦੇ ਦਾ ਕਿਡਨੀ ਸਟੋਨ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।ਕਿਡਨੀ ਦੇ ਇਨ੍ਹਾਂ ਕੰਮਾਂ ਨੂੰ ਦੇਖਦੇ ਹੋਏ ਕਿਡਨੀ ਨੂੰ ਸਵੱਸਥ ਰੱਖਣਾ ਬਹੁਤ ਜ਼ਰੂਰੀ ਹੈ।
ਅਸੀ ਕਈ ਤਰੀਕਿਆ ਨਾਲ ਆਪਣੀ ਕਿਡਨੀ ਨੂੰ ਸਵੱਸਥ ਰੱਖ ਸਕਦੇ ਹਾਂ । ਕਿਡਨੀ ਦੀ ਇਨਫੈਕਸ਼ਨ ਨੂੰ ਦੂਰ ਕਰਨ ਦੇ ਲਈ ਇਕ ਗਲਾਸ ਪਾਣੀ ਦੇ ਵਿਚ ਬੇਕਿੰਗ ਸੋਡਾ ਮਿਕਸ ਕਰਕੇ, ਇਸ ਦਾ ਸੇਵਨ ਕਰਨ ਨਾਲ ਕਿਡਨੀ ਦੀ ਇਨਫੈਕਸ਼ਨ ਘੱਟ ਜਾਂਦੀ ਹੈ। ਹਰ ਰੋਜ ਦਹੀਂ ਦਾ ਸੇਵਨ ਕਰਨਾ ਚਾਹੀਦਾ ਹੈ। ਕਿਡਨੀ ਦੀ ਇਨਫੈਕਸ਼ਨ ਹੋਣ ਤੇ ਦਿਨ ਵਿਚ ਦੋ ਵਾਰ ਦਹੀਂ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਨਿੰਬੂ ਪਾਣੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ
ਕਿਡਨੀ ਨੂੰ ਸਵੱਸਥ ਰੱਖਣ ਵਿੱਚੋਂ ਸਭ ਤੋਂ ਅਸਾਨ ਤਰੀਕਾ ਸਾਡਾ ਖਾਣ-ਪੀਣ ਹੈ। ਅਸੀਂ ਆਪਣੇ ਸਹੀ ਖਾਣ ਪੀਣ ਦੁਆਰਾ ਕਿਡਨੀ ਨੂੰ ਸਵੱਸਥ ਰੱਖ ਸਕਦੇ ਹਾਂ। ਸਵੇਰੇ ਖਾਲੀ ਪੇਟ ਐਲੋਵੀਰਾ ਜੂਸ ਪੀਣ ਨਾਲ ਵੀ ਕਿਡਨੀ ਸਿਹਤਮੰਦ ਰਹਿੰਦੀ ਹੈ। ਇਸ ਵਿੱਚ ਮੌਜੂਦ ਐਂਟੀ ਫੰਗਲ ਗੁਣ ਕਿਡਨੀ ਦੀ ਇਨਫੈਕਸ਼ਨ ਤੋਂ ਬਚਾਅ ਕੇ ਰੱਖਦੇ ਹਨ। ਥੋੜੇ ਜਿਹੇ ਪਾਣੀ ਵਿਚ ਅਦਰਕ ਨੂੰ ਉਬਾਲ ਕੇ ਇਹ ਪਾਣੀ ਪੀਣ ਨਾਲ ਵੀ ਕਿਡਨੀ ਦੀ ਇਨਫੈਕਸ਼ਨ ਦੂਰ ਹੁੰਦੀ ਹੈ।
ਲਸਣ ਵਿਚ ਵੀ ਐਂਟੀ ਫੰਗਲ ਐਂਟੀ ਇਨਫ਼ਲਾਮੇਟਰੀ ਗੁਣ ਪਾਏ ਜਾਂਦੇ ਹਨ ਜੋ ਕਿਡਨੀ ਦੀ ਇਨਫੈਕਸ਼ਨ ਨੂੰ ਦੂਰ ਰੱਖਦੇ ਹਨ। ਇਕ ਗਲਾਸ ਪਾਣੀ ਵਿਚ ਦੋ ਚਮਚ ਸੇਬ ਦਾ ਸਿਰਕਾ ਮਿਲਾ ਕੇ ਪੀਣ ਨਾਲ ਵੀ ਕਿਡਨੀ ਦੀ ਇਨਫੈਕਸ਼ਨ ਠੀਕ ਹੁੰਦੀ ਹੈ। ਇਸ ਤੋਂ ਇਲਾਵਾ 8 ਤੋਂ 10 ਗਲਾਸ ਪਾਣੀ ਦਾ ਸੇਵਨ ਹਰ ਰੋਜ਼ ਕਰਨਾ ਚਾਹੀਦਾ ਹੈ। ਕਿਡਨੀ ਨੂੰ ਸਾਫ ਰੱਖਣ ਦੇ ਲਈ ਨਿੰਮ ਦੀਆਂ ਪੱਤੀਆਂ ਦਾ ਸੇਵਨ ਕਰਨਾ ਚਾਹੀਦਾ ਹੈ ਇਹ ਤੁਹਾਡੇ ਸਰੀਰ ਵਿੱਚ ਖੂਨ ਦੀ ਸਫਾਈ ਰੱਖਦਾ ਹੈ।
ਨਿੰਮ ਦੇ ਪੱਤੇ ਅਤੇ ਗਿਲੋਅ ਦੇ ਪੱਤਿਆਂ ਦਾ ਰਸ ਦਾ ਸੇਵਨ ਤੁਹਾਡੀ ਕਿਡਨੀ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਡੇਂਗੂ ਦੇ ਕਾਰਨ ਜਿਨ੍ਹਾਂ ਦੇ ਸੈੱਲ ਘਟ ਜਾਂਦੇ ਹਨ ਉਨ੍ਹਾਂ ਦੇ ਲਈ ਵੀ ਗਿਲੋਏ ਦੇ ਪੱਤੇ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਹਨ। ਇਸ ਤੋਂ ਇਲਾਵਾ ਤੁਸੀਂ ਕਣਕ ਤੇ ਜਵਾਰ ਦਾ ਰਸ ਲੈਣਾ ਹੈ। ਇਨ੍ਹਾਂ ਤਿੰਨਾਂ ਚੀਜ਼ਾਂ ਦਾ ਰਸ ਕੱਢ ਕੇ ਸਵੇਰੇ-ਸ਼ਾਮ ਇਸ ਦਾ ਸੇਵਨ ਕਰਨਾ ਹੈ।
ਮਹੀਨੇ ਦੇ ਵਿੱਚ ਇੱਕ ਵਾਰ ਇਸਦਾ ਸੇਵਨ ਕਰ ਸਕਦੇ ਹੋ। ਇਸ ਦਾ ਸੇਵਨ ਕਰਨ ਤੋਂ ਬਾਅਦ 1 ਘੰਟੇ ਤੱਕ ਕੁਝ ਵੀ ਖਾਣਾ ਪੀਣਾ ਨਹੀਂ ਹੈ। ਇਸ ਤਰਾਂ ਕਰਨ ਨਾਲ ਤੁਹਾਡੀ ਕਿਡਨੀ ਦੀ ਪੂਰੇ ਤਰੀਕੇ ਨਾਲ ਸਫਾਈ ਹੋ ਜਾਂਦੀ ਹੈ। ਇਹ ਤਿੰਨੋਂ ਚੀਜ਼ਾਂ ਸਰੀਰ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀਆਂ ਹਨ। ਇਸ ਦਾ ਸੇਵਨ ਕਰਕੇ ਤੁਸੀਂ ਆਪਣੀ ਕਿਡਨੀ ਨੂੰ ਸਵੱਸਥ ਰੱਖ ਸਕਦੇ ਹੋ।