ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਸਰਦੀਆਂ ਦੇ ਮੌਸਮ ਵਿਚ ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਫਲਾਂ ਦਾ ਸੇਵਨ ਬਹੁਤ ਜ਼ਿਆਦਾ ਮਾਤਰਾ ਵਿੱਚ ਕੀਤਾ ਜਾਂਦਾ ਹੈ ਸਰਦੀਆਂ ਦੇ ਮੌਸਮ ਵਿੱਚ ਹਰੇ ਪੱਤੇਦਾਰ ਸਬਜ਼ੀਆਂ ਦਾ ਮੌਸਮ ਹੁੰਦਾ ਹੈ।
ਹਰੇ ਪੱਤੇਦਾਰ ਸਬਜ਼ੀਆਂ ਸਾਡੇ ਸ਼ਰੀਰ ਦੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀਆਂ ਹਨ। ਬਥੂਏ ਦੇ ਸਾਗ ਦਾ ਸੇਵਨ ਵੀ ਇਸ ਮੌਸਮ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਕੀਤਾ ਜਾਂਦਾ ਹੈ। ਇਹ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਨਾਲ ਭਰਪੂਰ ਹੁੰਦਾ ਹੈ ਇਸਦੇ ਵਿੱਚ ਵਿਟਾਮਿਨ ਏ, ਕੈਲਸ਼ੀਅਮ ਅਤੇ ਫਾਸਫੋਰਸ ਪਾਇਆ ਜਾਂਦਾ ਹੈ। ਭਾਰਤ ਵਿੱਚ ਸਰਦੀਆਂ ਦੇ ਮੌਸਮ ਵਿਚ ਇਹ ਸਾਗ ਹਰ ਇਕ ਜਗਾ ਵਿਚ ਮਿਲ ਜਾਂਦਾ ਹੈ।
ਸਰਦੀਆਂ ਦੇ ਮੌਸਮ ਵਿਚ ਆਏ ਇਸ ਸਾਗ ਦਾ ਸੇਵਨ ਕਰਨ ਦੇ ਨਾਲ ਤੁਹਾਡੇ ਸਰੀਰ ਵਿੱਚ ਖ਼ੂਨ ਦੀ ਕਮੀ ਪੂਰੀ ਹੁੰਦੀ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਬਥੂਏ ਦਾ ਜੂਸ ਪੀਣ ਨਾਲ ਵੀ ਤੁਹਾਡੇ ਸਰੀਰ ਨੂੰ ਕਿੰਨੇ ਜ਼ਿਆਦਾ ਫਾਇਦੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਦਾ ਜੂਸ ਦਾ ਸੇਵਨ ਕਰਨ ਦੇ ਨਾਲ ਤੁਹਾਡੇ ਸਰੀਰ ਨੂੰ ਕਿੰਨੇ ਜ਼ਿਆਦਾ ਫਾਇਦੇ ਹੁੰਦੇ ਹਨ।
ਬਥੂਏ ਦਾ ਜੂਸ ਦਿਲ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਤੁਹਾਡੇ ਦਿਲ ਨਾਲ ਸਬੰਧਤ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰਨ ਦੇ ਲਈ ਹਰ ਰੋਜ਼ ਸੰਤੁਲਿਤ ਮਾਤਰਾ ਦੇ ਵਿਚ ਇਸ ਦਾ ਜੂਸ ਦਾ ਸੇਵਨ ਕਰਨਾ ਫਾਇਦੇਮੰਦ ਮੰਨਿਆ ਜਾਂਦਾ ਹੈ। ਕਿਡਨੀ ਸਟੋਨ ਦੀ ਸਮੱਸਿਆ ਹੋਣ ਉੱਤੇ ਵੀ ਇਹ ਜੇਸ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸ ਦੇ ਵਿਚ ਸ਼ੱਕਰ ਮਿਲਾ ਕੇ ਇਸ ਦਾ ਜੂਸ ਦਾ ਸੇਵਨ ਕਰਨ ਦੇ ਨਾਲ ਕਿਡਨੀ ਦੀ ਪੱਥਰੀ ਵਿੱਚ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ।
ਕਬਜ਼ ਵਰਗੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਅਤੇ ਪੇਟ ਵਿੱਚ ਗੈਸ ਅਤੇ ਅਪੱਚ ਦੂਰ ਕਰਨ ਦੇ ਲਈ ਇਸ ਦੇ ਜੂਸ ਦਾ ਸੇਵਨ ਕਰਨਾ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ।ਇਸ ਦਾ ਜੂਸ ਪੀਣ ਦੇ ਨਾਲ ਤੁਹਾਡੇ ਸਰੀਰ ਵਿੱਚ ਮੌਜੂਦ ਵਿਸੈਲੇ ਪਦਾਰਥ ਦੂਰ ਹੁੰਦੇ ਹਨ। ਇਸ ਦੇ ਵਿੱਚੋਂ ਦੋ ਤਿੰਨ ਪੱਤੀਆਂ ਨਿੰਮ ਦੀਆਂ ਪੱਤੀਆਂ ਮਿਲਾ ਕੇ
ਉਸਦਾ ਜੂਸ ਤਿਆਰ ਕਰਨ ਦੇ ਨਾਲ ਇਸ ਨੂੰ ਪੀਣ ਦੇ ਨਾਲ ਬਹੁਤ ਜ਼ਿਆਦਾ ਫ਼ਾਇਦਾ ਹੁੰਦਾ ਹੈ। ਇਸ ਜੂਸ ਦੇ ਵਿਚ ਮੌਜੂਦ ਗੁਣ ਪੇਟ ਦੇ ਕੀੜੇ ਦੂਰ ਕਰਨ ਦੀ ਸਮੱਸਿਆ ਵਿੱਚ ਤੁਹਾਡੀ ਮਦਦ ਕਰਦੇ ਹਨ। ਪੇਟ ਦਰਦ ਦੀ ਸਮੱਸਿਆ ਵਿੱਚ ਵੀ ਇਸ ਦਾ ਸੇਵਨ ਕਰਨਾ ਚੰਗਾ ਮੰਨਿਆ ਜਾਂਦਾ ਹੈ। ਤੁਸੀਂ ਵੀ ਬਥੂਏ ਦੇ ਔਸ਼ਧੀ ਗੁਣਾਂ ਦਾ ਇਸਤੇਮਾਲ ਕਰ ਸਕਦੇ ਹੋ।