ਹੈਲੋ ਦੋਸਤੋ ਤੁਹਾਡਾ ਸੁਆਗਤ ਹੈ । ਦੋਸਤੋ ਸਰੀਰ ਦੇ ਹਰ ਅੰਗ ਦਾ ਸਵਸਥ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਅਸੀ ਅਪਣੇ ਮੂੰਹ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੰਦੇ ਅਸੀਂ ਸਿਰਫ ਬੁਰਸ਼ ਕਰਨ ਤੱਕ ਹੀ ਸੀਮਤ ਰਹਿੰਦੇ ਹਾਂ।ਦੋਸਤੋ ਜਦੋਂ ਵੀ ਅਸੀਂ ਬਿਮਾਰ ਪੈਂਦੇ ਹਾਂ ਤਾਂ ਡਾਕਟਰ ਸਭ ਤੋਂ ਪਹਿਲਾਂ ਸਾਡੀ ਜੀਭ ਨੂੰ ਚੈੱਕ ਕਰਦੇ ਹਨ। ਕਿਉਂਕਿ ਜੀਭ ਦੇ ਰੰਗ ਤੋਂ ਬਹੁਤ ਸਾਰੀਆਂ ਬੀਮਾਰੀਆਂ ਦਾ ਬਹੁਤ ਹੀ ਅਸਾਨੀ ਨਾਲ ਪਤਾ ਲਗਾਇਆ ਜਾ ਸਕਦਾ ਹੈ।
ਜੀਭ ਦਾ ਕੰਮ ਸਿਰਫ ਖਾਣੇ ਦਾ ਸੁਆਦ ਦਾ ਅਹਿਸਾਸ ਕਰਵਾਉਣਾ ਹੀ ਨਹੀਂ ਹੁੰਦਾ। ਬਲਕੇ ਇਸ ਦੇ ਨਾਲ ਸਾਡੀ ਸਿਹਤ ਸੰਬੰਧੀ ਵੀ ਬਹੁਤ ਸਾਰੀ ਜਾਣਕਾਰੀ ਹਾਸਿਲ ਹੁੰਦੀ ਹੈ। ਵੈਸੇ ਤਾਂ ਜੀਭ ਦਾ ਰੰਗ ਹਲਕਾ ਗੁਲਾਬੀ ਹੁੰਦਾ ਹੈ। ਜੇਕਰ ਅਸੀ ਜੀਭ ਦੀ ਸਹੀ ਸਫਾਈ ਨਹੀਂ ਕਰਦੇ ਤਾਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ। ਸਹੀ ਸਫਾਈ ਕਰਨ ਨਾਲ ਜੀਭ ਦਾ ਰੰਗ ਕਾਲਾ ਜਾਂ ਫਿਰ ਪੀਲਾਂ ਵੀ ਪੈ ਸਕਦਾ ਹੈ।
ਜੇਕਰ ਤੁਸੀਂ ਸਹੀ ਤਰੀਕੇ ਨਾਲ ਆਪਣੀ ਜੀਭ ਦੀ ਸਫ਼ਾਈ ਨਹੀਂ ਕਰਦੇ ਤਾਂ ਇਹ ਜੀਭ ਦੇ ਉੱਤੇ ਜਰਮ ਪੈਦਾ ਹੋ ਜਾਂਦੇ ਹਨ। ਇਹ ਤੁਹਾਡੀ ਜੀਭ ਦਾ ਰੰਗ ਕਾਲਾ ਕਰ ਦਿੰਦੇ ਹਨ। ਜਦੋਂ ਤੁਸੀਂ ਡੈਂਟਲ ਕੋਲ ਚੈਕਪ ਕਰਵਾਉਣ ਨਹੀਂ ਜਾਂਦੇ ਚੰਗੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਦੇ, ਬਹੁਤ ਜ਼ਿਆਦਾ ਮਾਤਰਾ ਵਿੱਚ ਜੇਕਰ ਤੁਸੀਂ ਸਮੋਕਿੰਗ ਦਾ ਸੇਵਨ ਕਰਦੇ ਹੋ ਤਾਂ ਤੁਹਾਡੀ ਜੀਭ ਦਾ ਰੰਗ ਬਦਲ ਸਕਦਾ ਹੈ।
ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਜੀਭ ਦਾ ਰੰਗ ਕਾਲਾ ਹੋਣ ਦਾ ਕੀ ਮਤਲਬ ਹੈ। ਇਸ ਦਾ ਮਤਲਬ ਇਹ ਹੈ ਕਿ ਗਲੇ ਦੇ ਵਿੱਚ ਬੈਕਟੀਰੀਆ ਜਾਂ ਫੰਗਸ । ਹਾਲਾਂ ਕਿ ਜੀਭ ਦਾ ਰੰਗ ਕਾਲਾ ਹੋਣਾ ਕੋਈ ਬਹੁਤ ਵੱਡੀ ਪਰੇਸ਼ਾਨੀ ਵਾਲੀ ਗੱਲ ਨਹੀਂ ਹੁੰਦੀ। ਤੁਸੀਂ ਇਸ ਨੂੰ ਆਪਣੇ-ਆਪ ਵੀ ਠੀਕ ਕਰ ਸਕਦੇ ਹੋ। ਜੀਭ ਦੇ ਕਾਲੇ ਹੋਣ ਦੀ ਇਕ ਹੋਰ ਕਾਰਨ ਜੀਭ ਦੇ ਪ੍ਰੋਟੀਨ ਦਾ ਜੀਭ ਦੇ ਉਤੇ ਜਮਾਂ ਹੋ ਜਾਣਾ। ਕਦੀ-ਕਦੀ ਇਸ ਤਰ੍ਹਾਂ ਹੋਣ ਦੇ ਨਾਲ ਤੁਹਾਡੀ ਜੀਭ ਕਾਲੇ ਰੰਗ ਦੀ ਪੈ ਸਕਦੀ ਹੈ ਡਾਕਟਰ ਇਸ ਨੂੰ ਕਾਲੇ ਵਾਲਾਂ ਵਾਲੀ ਜੀਭ ਕਹਿੰਦੇ ਹਨ।
ਜੀਭ ਦੇ ਕਾਲੇ ਹੋਣ ਦੇ ਅਲੱਗ-ਅਲੱਗ ਕਾਰਨ ਹਨ ਜਿਸ ਦੇ ਕਾਰਨ ਜਿਸ ਦੇ ਨਾਲ ਉਸ ਦੇ ਅਲਗ-ਅਲਗ ਲੱਛਣ ਨਜ਼ਰ ਆਉਂਦੇ ਹਨ। ਕਾਲੀ ਜੀਭ ਦਾ ਰੰਗ ਹਮੇਸ਼ਾ ਕਾਲਾ ਹੀ ਹੋਵੇ ਇਹ ਜ਼ਰੂਰੀ ਨਹੀਂ ਹੁੰਦਾ। ਇਸ ਦੇ ਲੱਛਣਾਂ ਵਿੱਚੋਂ ਇੱਕ ਹੈ ਕਿ ਤੁਹਾਡੀ ਜੀਭ ਵਿੱਚ ਲੰਬੇ-ਲੰਬੇ ਥਰੈਡ ਬਣਨੇ ਸ਼ੁਰੂ ਹੋ ਜਾਂਦੇ ਹਨ। ਇਹ ਵਾਲ ਦੀ ਤਰ੍ਹਾਂ ਨਜ਼ਰ ਆਉਂਦੇ ਹਨ। ਇਸ ਦਾ ਰੰਗ ਬਦਲ ਕੇ ਇਹ ਕਾਲਾ ਹੋ ਜਾਂਦਾ ਹੈ ਜਾਂ ਫਿਰ ਇਹ ਪੀਲੇ ਰੰਗ ਦੀ ਹੋ ਜਾਂਦੀ ਹੈ। ਜੀਭ ਦੇਵ ਵਿੱਚ ਚਿਪਚਿਪਾਹਟ ਹੁੰਦੀ ਹੈ।
ਕਿਸੇ ਨਾਲ ਕਈ ਵਾਰ ਮੂੰਹ ਦੇ ਵਿੱਚ ਜਲਣ ਵੀ ਹੁੰਦੀ ਹੈ ਜੀਭ ਦਾ ਸੁਆਦ ਖਰਾਬ ਹੋ ਜਾਂਦਾ ਹੈ। ਜੀਭ ਦਾ ਰੰਗ ਕਾਲਾ ਹੋਣ ਦੇ ਕਾਰਨ ਸਾਹ ਲੈਣ ਵਿੱਚ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਜੇਕਰ ਤੁਹਾਨੂੰ ਵੀ ਇਸ ਤਰਾਂ ਦੇ ਕੁਝ ਲੱਛਣ ਆਪਣੀ ਜੀਭ ਵਿੱਚ ਦੇਖਣ ਨੂੰ ਮਿਲਦੇ ਹਨ ਤਾਂ ਤੁਹਾਨੂੰ ਆਪਣੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।