ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਦੁਨੀਆਂ ਭਰ ਵਿਚ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਜਾਂ ਕੌਫੀ ਨਾਲ ਕਰਦੇ ਹਨ। ਕਈ ਲੋਕ ਸਮਝਦੇ ਹਨ ਕਿ ਇਸ ਨਾਲ ਐਨਰਜੀ ਮਿਲਦੀ ਹੈ ਕਈ ਲੋਕ ਸਵਾਦ ਦੇ ਲਈ ਇਸ ਦਾ ਸੇਵਨ ਕਰਦੇ ਹਨ। ਅਕਸਰ ਲੋਕ ਪੜ੍ਹਾਈ ਕਰਦੇ ਦੌਰਾਨ ਕੰਮ ਕਰਨ ਦੇ ਦੌਰਾਨ ਕੌਫੀ ਪੀਣਾ ਪਸੰਦ ਕਰਦੇ ਹਨ। ਕੌਫ਼ੀ ਵਿਚ ਕੈਫੀਨ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ
ਜੋ ਨੀਂਦ ਨੂੰ ਦੂਰ ਕਰਨ ਵਿੱਚ ਮਦਦ ਕਰਦੀ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਥਾਇਰਾਇਡ ਦੀ ਬੀਮਾਰੀ ਵਿਚ ਕੌਫੀ ਪੀਣਾ ਸਹੀ ਹੈ ਜਾਂ ਫਿਰ ਗਲਤ। ਥਾਇਰਡ ਇਹੋ ਜਿਹੀ ਬੀਮਾਰੀ ਹੈ, ਜੋ ਸਾਡੇ ਸਾਰੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੀ ਹੈ ।ਇਹ ਸਾਡੇ ਗਰਦਨ ਦੀ ਨੀਚਲੀ ਗ੍ਰੰਥੀ ਦੇ ਵਿੱਚ ਹੁੰਦੀ ਹੈ। ਇਹ ਇਕ ਹਾਰਮੋਨ ਪੈਦਾ ਕਰਦੀ ਹੈ ਜੋ ਸਾਡੇ ਸਾਰੇ ਸਰੀਰ ਵਿੱਚ ਕੰਮ ਕਰਦਾ ਹੈ।
ਜਿਵੇਂ ਸਾਡੀ ਪਾਚਨ ਪ੍ਰਣਾਲੀ ਨੂੰ ਠੀਕ ਰੱਖਣਾ, ਸਰੀਰ ਵਿਚ ਪ੍ਰੋਟੀਨ ਦੀ ਮਾਤਰਾ ਦੇ ਉਤਪਾਦਨ ਨੂੰ ਦੇਖਣਾ, ਇਸ ਦੇ ਨਾਲ ਹੀ ਸਾਡੇ ਦਿਲ, ਲਿਵਰ, ਕਿਡਨੀ ਤੇ ਵੀ ਬਹੁਤ ਜ਼ਿਆਦਾ ਅਸਰ ਪਾਉਂਦਾ ਹੈ ।ਸ਼ਰੀਰ ਦਾ ਇਹੋ ਜਿਹਾ ਕੋਈ ਵੀ ਹਿੱਸਾ ਨਹੀਂ ਹੈ ਜਿਸਤੇ ਇਸਦਾ ਅਸਰ ਨਾ ਹੁੰਦਾ ਹੋਵੇ। ਦੋਸਤੋ ਥਾਇਰਾਇਡ ਦੀ ਬੀਮਾਰੀ ਨੂੰ ਸਾਈਲੈਂਟ ਕਿਲਰ ਵੀ ਕਿਹਾ ਜਾਂਦਾ ਹੈ। ਦੋਸਤਾਂ ਨੂੰ ਦੱਸਦੇ ਹਾਂ ਥਾਇਰਡ ਕੀ ਹੁੰਦਾ ਹੈ ।
ਇਹ ਸਾਡੇ ਸਰੀਰ ਵਿੱਚ ਦੋ ਤਰ੍ਹਾਂ ਦੀ ਗ੍ਰੰਥੀ ਬਣਾਉਂਦੀ ਹੈ।t3ਅਤੇ t4। ਇਹਨਾਂ ਵਿਚ ਸੰਤੁਲਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਦੋਂ ਇਹ ਵੱਧ ਜਾਂਦੇ ਹਨ ਤਾਂ ਹਾਈਪਰਥਾਇਰਾਇਡਿਜ਼ਮ। ਜਦੋਂ ਇਹ ਗ੍ਰੰਥੀ ਘੱਟ ਮਾਤਰਾ ਵਿੱਚ ਹਾਰਮਨ ਬਣਾਉਂਦੀ ਹੈ ਤਾਂ ਇਸ ਨੂੰ ਹਾਇਪੋ-ਥਾਇਰਾਇਡਜ਼ਮ ਕਹਿੰਦੇ ਹਨ। ਜੇਕਰ ਇਸਦਾ ਸਹੀ ਸਮੇਂ ਤੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਸਾਡੇ ਪੂਰੇ ਸ਼ਰੀਰ ਦੇ ਨੁਕਸਾਨ ਪਹੁੰਚਾਉਂਦੀ ਹੈ। ਇਸ ਨਾਲ ਸਾਡਾ ਸਾਰਾ ਇਮਿਊਨਿਟੀ ਸਿਸਟਮ ਵਿਗੜ ਜਾਂਦਾ ਹੈ।
ਸਾਡੇ ਸਰੀਰ ਦਾ ਤਾਂ ਬਹੁਤ ਜ਼ਿਆਦਾ ਮੋਟਾਪੇ ਵਿਚ ਆ ਜਾਂਦਾ ਹੈ ਜਾਂ ਫਿਰ ਬਹੁਤ ਜ਼ਿਆਦਾ ਪਤਲਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸਦੇ ਨਾਲ ਸਾਡੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ ਅਤੇ ਸਾਡੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਦੇ ਕਾਰਨ ਹੱਡੀਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਬਹੁਤ ਜਿਆਦਾ ਨੀਂਦ ਆਉਂਦੀ ਹੈ ਦਿਲ ਤੇ ਵੀ ਇਸ ਦਾ ਅਸਰ ਪੈਂਦਾ ਹੈ। ਦੋਸਤੋ ਅਕਸਰ ਲੋਕ ਦਿਨ ਵਿੱਚ ਚਾਰ ਜਾਂ ਪੰਜ ਵਾਰ ਕੌਫ਼ੀ ਦਾ ਇਸਤੇਮਾਲ ਕਰਦੇ ਹਨ।
ਜਦੋਂ ਤੁਸੀਂ ਵੀ ਦਿਨ ਵਿਚ ਚਾਰ ਤੋਂ ਪੰਜ ਵਾਰ ਕਾਫ਼ੀ ਦਾ ਇਸਤੇਮਾਲ ਕਰਦੇ ਹੋ ਅਤੇ ਤੁਹਾਨੂੰ ਥਾਇਰਾਇਡ ਦੀ ਸਮੱਸਿਆ ਹੈ ਤਾਂ ਇਹ ਤੁਹਾਡੇ ਲਈ ਖਤਰਨਾਕ ਹੈ। ਕੈਫੀਨ ਨਾਮ ਦਾ ਪਦਾਰਥ ਜੋਕਿ ਕੋਫੀ ਦੇ ਵਿਚ ਮੌਜੂਦ ਹੁੰਦਾ ਹੈ, ਜੋ ਕਿ ਥਾਇਰਾਇਡ ਦੀ ਸਮੱਸਿਆ ਨੂੰ ਹੋਰ ਜਿਆਦਾ ਵਧਾਵਾ ਦਿੰਦਾ ਹੈ। ਇਸ ਕਰਕੇ ਜੇਕਰ ਤੁਹਾਨੂੰ ਵੀ ਥਾਇਰਾਇਡ ਦੀ ਸਮੱਸਿਆ ਹੈ ਤਾਂ ਜਿੰਨਾ ਜ਼ਿਆਦਾ ਹੋ ਸਕੇ ਕੌਫੀ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ। ਕੌਫੀ ਦੀ ਜਗਾ ਤੇ ਗਰੀਨ ਜੂਸ ਨੂੰ ਆਪਣੀ ਡਾਇਟ ਦੇ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।