ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਆਪਣੇ ਮੁੱਖ ਦੁਆਰ ਉੱਤੇ ਕਿਹੜੀਆਂ ਐਸੀਆਂ ਚੀਜ਼ਾਂ ਨੂੰ ਲਗਾਉਣਾ ਚਾਹੀਦਾ ਹੈ ,ਜਿਸ ਨਾਲ ਮਾਤਾ ਲਕਸ਼ਮੀ ਤੁਹਾਡੇ ਘਰ ਵਿੱਚ ਆ ਸਕਦੀ ਹੈ। ਕਿਹੜੀਆਂ ਐਸੀਆਂ ਚੀਜ਼ਾਂ ਹਨ ,ਜੋ ਕਿ ਤੁਹਾਨੂੰ ਆਪਣੇ ਮੁੱਖ ਦੁਆਰ ਤੇ ਨਹੀਂ ਲਗਾਉਣੀਆਂ ਚਾਹੀਦੀਆਂ , ਜਿਸ ਨਾਲ ਮਾਤਾ ਲਕਸ਼ਮੀ ਨਾਰਾਜ਼ ਹੋ ਜਾਂਦੀ ਹੈ।
ਦੋਸਤੋ ਜਿਨ੍ਹਾਂ ਲੋਕਾਂ ਨੂੰ ਪੈਸੇ ਦੀ ਕਮੀ ਹੁੰਦੀ ਹੈ ,ਉਨ੍ਹਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰਿਵਾਰ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਆ ਜਾਂਦੀਆਂ ਹਨ ਅਤੇ ਵਿਅਕਤੀ ਨੂੰ ਮਾਨਸਿਕ ਤਣਾਅ ਵੀ ਪੈਦਾ ਹੋ ਜਾਂਦਾ ਹੈ। ਪਰ ਕੁਝ ਹੀ ਲੋਕਾਂ ਨੂੰ ਧੰਨ ਸੰਬੰਧੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ,ਕਿਉਂਕਿ ਉਨ੍ਹਾਂ ਉਪਰ ਮਾਤਾ ਲਕਸ਼ਮੀ ਦੀ ਕਿਰਪਾ ਨਹੀਂ ਹੁੰਦੀ।
ਦੋਸਤੋ ਵਾਸਤੂ ਦੇ ਅਨੁਸਾਰ ਘਰ ਨੂੰ ਸਜਾਉਣਾ ਇਕ ਜਰੂਰਤ ਹੁੰਦੀ ਹੈ, ਜਿਸ ਨਾਲ ਘਰ ਦੇ ਮੈਂਬਰਾਂ ਨੂੰ ਖੁਸ਼ੀ ਮਿਲਦੀ ਹੈ। ਘਰ ਦਾ ਮੁੱਖ ਦੁਆਰ ਵਾਸਤੂ ਦੋਸ਼ ਤੋਂ ਮੁਕਤ ਹੋਣਾ ਜ਼ਰੂਰੀ ਹੁੰਦਾ ਹੈ। ਜੇਕਰ ਇਸ ਜਗਾ ਤੇ ਕੋਈ ਵਾਸਤੂ ਦੋਸ਼ ਹੁੰਦਾ ਹੈ ਤਾਂ ਉਸਨੂੰ ਜਲਦੀ ਹੀ ਠੀਕ ਕਰ ਲੈਣਾ ਚਾਹੀਦਾ ਹੈ। ਕਿਉਂਕਿ ਇਸ ਨਾਲ ਘਰ ਪਰਿਵਾਰ ਨਾਲ ਸਬੰਧਿਤ ਬਹੁਤ ਸਾਰੀ ਪ੍ਰੇਸ਼ਾਨੀਆਂ ਜਨਮ ਲੈਂਦੀਆਂ ਹਨ। ਜੇਕਰ ਤੁਸੀਂ ਵੀ ਧੰਨ ਸਬੰਧੀ ਪ੍ਰੇਸ਼ਾਨੀਆਂ ਤੋਂ ਜੂਝ ਰਹੇ ਹੋ ਤਾਂ ਤੁਹਾਨੂੰ ਇੱਕ ਵਾਰ ਆਪਣੇ ਘਰ ਵੱਲ ਨਿਗਾਹ ਮਾਰਨੀ ਚਾਹੀਦੀ ਹੈ ਕਿ ਕਿਉਂ ਤੁਹਾਡੇ ਘਰ ਵਿੱਚ ਮਾਤਾ ਲਛਮੀ ਪ੍ਰਵੇਸ਼ ਨਹੀਂ ਕਰ ਰਹੀ ਹੈ।
ਦੋਸਤੋ ਕਿਸੇ ਵੀ ਘਰ ਵਿੱਚ ਧਨ ਆਉਣ ਦਾ ਸੰਕੇਤ ਹੁੰਦਾ ਹੈ ਕਿ ਘਰ ਦੇ ਸਾਰੇ ਮੈਂਬਰ ਖੁਸ਼ ਹੋਣ ਆਪਣੇ ਆਪਣੇ ਕੰਮਾਂ ਵਿੱਚ ਲੱਗੇ ਹੋਏ ਹੋਣ। ਘਰ ਵਿੱਚ ਇੰਨਾ ਤਾਂ ਹੋਣਾ ਚਾਹੀਦਾ ਹੈ ਕਿ ਸਾਰੇ ਮੈਂਬਰਾਂ ਦੀ ਜ਼ਰੂਰਤਾਂ ਪੂਰੀਆਂ ਹੋ ਸਕਣ ਅਤੇ ਔਖੇ ਟਾਇਮ ਲਈ ਧੰਨ ਜੁੜਿਆ ਵੀ ਹੋਣਾ ਚਾਹੀਦਾ ਹੈ। ਜਿਸ ਘਰ ਵਿੱਚ ਪਤੀ-ਪਤਨੀ ਦੇ ਸੰਬੰਧ ਚੰਗੇ ਹੁੰਦੇ ਹਨ ਉਸ ਘਰ ਵਿੱਚ ਸੁੱਖ ਸਮ੍ਰਿਧੀ ਆਉਂਦੀ ਹੈ। ਦੋਸਤੋ ਘਰ ਵਿੱਚ ਸੁਭਾਗ ਲਿਆਉਣ ਦੇ ਲਈ ਘਰ ਦੇ ਮੁੱਖ ਦੁਆਰ ਉਤੇ ਰੰਗੋਲੀ ਸਜਾਉਣੀ ਚਾਹੀਦੀ ਹੈ। ਫੁੱਲਾਂ ਦਾ ਗੁਲਦਸਤਾ ਜਾਂ ਫਿਰ ਛੋਟੀ ਘੰਟੀਆਂ ਲਗਾਉਣੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਕਰਨ ਨਾਲ ਮਾਤਾ ਲਕਸ਼ਮੀ ਦੇ ਘਰ ਵਿੱਚ ਆਉਣ ਦਾ ਰਸਤਾ ਬਣਦਾ ਹੈ।
ਦੋਸਤੋ ਜੇਕਰ ਘਰ ਦੇ ਸਾਹਮਣੇ ਸੁੰਦਰ ਬਗੀਚਾ ਹੋਵੇ ਤਾਂ ਘਰ ਵਿਚ ਮਾਤਾ ਲਕਸ਼ਮੀ ਦੇ ਆਉਣ ਦਾ ਰਾਹ ਖੁਲਦਾ ਹੈ। ਕੁਝ ਘਰ ਬਹੁਤ ਹੀ ਸੁੰਦਰ ਤਰੀਕੇ ਨਾਲ ਬਣੇ ਹੁੰਦੇ ਹਨ ਅਤੇ ਇਕ ਵਾਰ ਦੇਖਣ ਨਾਲ ਹੀ ਮਨ ਨੂੰ ਬਹੁਤ ਚੰਗੇ ਲਗਦੇ ਹਨ। ਪਰ ਜੇਕਰ ਘਰ ਸਹੀ ਤਰੀਕੇ ਨਾਲ ਨਾ ਸਜਿਆ ਹੋਵੇ ਘਰ ਵਿਚ ਫਾਲਤੂ ਦੀਆਂ ਚੀਜ਼ਾਂ ਬਿਖਰੀਆਂ ਹੋਈਆਂ ਪਈਆਂ ਹੋਣ ਤਾਂ ਉਸ ਘਰ ਦੇ ਮੈਂਬਰਾਂ ਨੂੰ ਦੁਸ਼ਮਣ ਵੀ ਪਰੇਸ਼ਾਨ ਕਰਦੇ ਹਨ। ਘਰ ਦੇ ਮੁੱਖ ਦੁਆਰ ਅਤੇ ਉਸ ਦੇ ਆਲੇ-ਦੁਆਲੇ ਖੇਤਰ ਵਿੱਚ ਬਹੁਤ ਜ਼ਿਆਦਾ ਸਫ਼ਾਈ ਹੋਣੀ ਚਾਹੀਦੀ ਹੈ। ਤਾਂ ਜੋ ਘਰ ਵਿੱਚ ਸਕਾਰਾਤਮਕ ਊਰਜਾ ਦੇ ਪ੍ਰਵੇਸ਼ ਕਰਨ ਵਿੱਚ ਕਿਸੇ ਤਰ੍ਹਾਂ ਦੀ ਵੀ ਰੁਕਾਵਟ ਪੈਦਾ ਨਾ ਹੋਵੇ। ਜੇਕਰ ਘਰ ਦਾ ਮੁੱਖ ਦਰਵਾਜ਼ਾ ਖੋਲ੍ਹਦੇ ਜਾਂ ਬੰਦ ਕਰਦੇ ਸਮੇਂ ਅਵਾਜ਼ ਕਰਦਾ ਹੋਵੇ ਤਾਂ ਉਸ ਦਰਵਾਜ਼ੇ ਦੇ ਕਬਜਿਆਂ ਤੇ ਤੇਲ ਪਾ ਦੇਣਾ ਚਾਹੀਦਾ ਹੈ। ਇਸ ਨਾਲ ਘਰ ਦੇ ਮੈਂਬਰਾਂ ਵਿੱਚ ਲੜਾਈ ਝਗੜਾ ਬਣਿਆ ਰਹਿੰਦਾ ਹੈ।
ਦੋਸਤੋ ਘਰ ਦੇ ਮੁੱਖ ਦਰਵਾਜ਼ੇ ਉੱਤੇ ਸਵਾਸਤਿਕ ,ਔਮ, ਤਿ੍ਸੂਲ,ਕਲਸ਼, ਵਰਗੇ ਚਿੰਨ੍ਹ ਜ਼ਰੂਰ ਲਗਾਉਣੇ ਚਾਹੀਦੇ ਹਨ। ਘਰ ਦੇ ਮੁੱਖ ਦਰਵਾਜ਼ੇ ਉੱਤੇ ਜੁੱਤੇ ਚੱਪਲ ਨਹੀਂ ਉਤਾਰਨੇ ਚਾਹੀਦੇ ,ਇਸ ਨਾਲ ਘਰ ਵਿਚ ਸਕਾਰਾਤਮਕ ਊਰਜਾ ਪ੍ਰਵੇਸ਼ ਨਹੀਂ ਕਰਦੀ। ਘਰ ਦੇ ਮੁੱਖ ਦਰਵਾਜ਼ੇ ਦੇ ਪਿੱਛੇ ਵੀ ਕੋਈ ਫਾਲਤੂ ਚੀਜ਼ਾਂ ਨਹੀਂ ਰੱਖਣੀਆਂ ਚਾਹੀਦੀਆਂ। ਘਰ ਵਿੱਚ ਸਾਫ਼-ਸਫ਼ਾਈ ਰੱਖਣ ਲਈ ਝਾੜੂ ਪੋਚਾ ਲਗਾਇਆ ਜਾਂਦਾ ਹੈ। ਫੋਟੋ ਲਗਾਉਂਦੇ ਸਮੇਂ ਪਾਣੀ ਵਿੱਚ ਥੋੜ੍ਹਾ ਜਿਹਾ ਨਮਕ ਪਾ ਕੇ ਲਗਾ ਲੈਣਾ ਚਾਹੀਦਾ ਹੈ ।ਇਸ ਨਾਲ ਘਰ ਵਿੱਚ ਸ਼ੁਧਤਾ ਆਉਂਦੀ ਹੈ।
ਦੋਸਤੋ ਅੱਜ ਦੇ ਯੁੱਗ ਵਿੱਚ ਸਾਰੀਆਂ ਚੀਜ਼ਾਂ ਬੰਦ ਪੈਕਟਾਂ ਵਿਚ ਆਉਣ ਦੇ ਕਾਰਨ ਬਹੁਤ ਜ਼ਿਆਦਾ ਕੂੜਾ ਕਰਕਟ ਹੋਣ ਲੱਗ ਗਿਆ ਹੈ ।ਇਸ ਲਈ ਇਹੋ ਜਿਹੀਆਂ ਚੀਜ਼ਾਂ ਘਰ ਦੇ ਮੁੱਖ ਦੁਆਰ ਉੱਤੇ ਨਹੀਂ ਰੱਖਣੀਆਂਂ ਚਾਹੀਦੀਆਂ। ਘਰ ਦੇ ਮੁੱਖ ਦੁਆਰ ਨੂੰ ਛੱਡ ਕੇ ਕਿਸੇ ਵੀ ਜਗਾ ਤੇ ਡਸਟਬੀਨ ਵਿੱਚ ਕੂੜਾ ਇਕੱਠਾ ਕੀਤਾ ਜਾ ਸਕਦਾ ਹੈ। ਘਰ ਦੇ ਵਿਚ ਬੰਦ ਘੜੀ,ਟੀਵੀ, ਰੇਡੀਓ ਵਗੈਰਾ ਨਹੀਂ ਰੱਖਣਾ ਚਾਹੀਦਾ। ਇਹ ਬੰਦ ਚੀਜ਼ਾਂ ਤੁਹਾਡੀ ਤਰੱਕੀ ਵਿੱਚ ਵੀ ਰੁਕਾਵਟ ਪੈਦਾ ਕਰਦੀਆਂ ਹਨ। ਘਰ ਵਿੱਚ ਪਿਆ ਫਾਲਤੂ ਦਾ ਕੂੜਾ ਕਬਾੜ,ਮਕੜੀ ਦੇ ਜਾਲੇ ਘਰ ਵਿੱਚ ਨਕਾਰਾਤਮਕ ਊਰਜਾ ਨੂੰ ਪੈਦਾ ਕਰਦੇ ਹਨ। ਇਹ ਚੀਜ਼ਾਂ ਘਰ ਵਿਚ ਸਕਾਰਾਤਮਕ ਊਰਜਾ ਨੂੰ ਆਉਣ ਤੋਂ ਰੋਕਦੀਆਂ ਹਨ।