ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਚਾਣਕੀਆ ਨੀਤੀ ਚਾਣਕਿਆ ਦੁਆਰਾ ਰਚਿਤ ਹੈ ,ਜਿਸ ਵਿੱਚ ਜ਼ਿੰਦਗੀ ਨੂੰ ਸੁਖਮਈ ਬਣਾਉਣ ਲਈ ਕੁਝ ਗੱਲਾਂ ਦਾ ਵਰਣਨ ਕੀਤਾ ਗਿਆ ਹੈ। ਇਸ ਗ੍ਰੰਥ ਦਾ ਮੁਖ ਉਦੇਸ਼ ਮਨੁੱਖੀ ਜੀਵਨ ਨੂੰ ਉਸਦੇ ਹਰ ਇੱਕ ਜੀਵਨ ਦੇ ਪਹਿਲੂ ਦੀ ਵਿਵਹਾਰਿਕ ਸਿੱਖਿਆ ਦੇਣਾ ਹੈ। ਚਾਣਕਿਅ ਇਕ ਮਹਾਨ ਵਿਦਵਾਨ ਸੀ ਜਿਨ੍ਹਾਂ ਨੇ ਆਪਣੀ ਨੀਤੀਆਂ ਦੁਆਰਾ ਚੰਦਰਗੁਪਤ ਨੂੰ ਰਾਜਗੱਦੀ ਤੇ ਬਿੱਠਾ ਦਿੱਤਾ ਸੀ।
ਦੋਸਤੋ ਅੱਜ ਅਸੀਂ ਤੁਹਾਨੂੰ ਚਾਣਕੀਆ ਦੀਆਂ ਕੁਝ ਅਜਿਹੀਆਂ ਨੀਤੀਆਂ ਦੇ ਬਾਰੇ ਦੱਸਾਂਗੇ ਜੋ ਕਿ ਤੁਹਾਨੂੰ ਜ਼ਿੰਦਗੀ ਵਿੱਚ ਕਿਤੇ ਨਾ ਕਿਤੇ ਜਰੂਰ ਕੰਮ ਆਉਣਗੀਆਂ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਸਵੇਰੇ ਉਠਦੇ ਹੀ ਤੁਹਾਨੂੰ ਅਜਿਹੇ ਕਿਹੜੇ ਤਿੰਨ ਕੰਮ ਨਹੀਂ ਕਰਨੇ ਚਾਹੀਦੇ,ਜਿਸ ਦਾ ਬੁਰਾ ਅਸਰ ਤੁਹਾਡੀ ਜ਼ਿੰਦਗੀ ਤੇ ਪੈਂਦਾ ਹੈ। ਇਨ੍ਹਾਂ ਕੰਮਾਂ ਨਾਲ ਤੁਹਾਡਾ ਸਾਰਾ ਦਿਨ ਵੀ ਖਰਾਬ ਜਾਂਦਾ ਹੈ, ਨਾਲ ਹੀ ਤੁਸੀਂ ਆਪਣੀ ਜਿੰਦਗੀ ਵਿੱਚ ਦੁਰਭਾਗ ਨੂੰ ਵੀ ਨਿਮੰਤਰਤ ਦਿੰਦੇ ਹੋ। ਤੁਹਾਡੇ ਸਾਰੇ ਬਣੇ ਹੋਏ ਕੰਮ ਵੀ ਵਿਗੜ ਸਕਦੇ ਹਨ।
ਜ਼ਿੰਦਗੀ ਵਿਚ ਇੰਨੀ ਪ੍ਰੇਸ਼ਾਨੀਆਂ ਆ ਜਾਣਗੀਆਂ ਜਿਸ ਕਾਰਨ ਤੁਸੀਂ ਉਨ੍ਹਾਂ ਵਿੱਚ ਹੀ ਉਲਝ ਜਾਵੋਗੇ ਅਤੇ ਸਫਲਤਾ ਨੂੰ ਵੀ ਨਹੀਂ ਪ੍ਰਾਪਤ ਕਰ ਸਕੋਗੇ। ਪਰਿਵਾਰਿਕ ਕਲੇਸ਼ ਆਰਥਿਕ ਸਥਿਤੀ ਬੁਰੀ ਹੋਣ ਦੇ ਨਤੀਜੇ ਵੀ ਭੁਗਤਣੇ ਪੈ ਸਕਦੇ ਹਨ। ਦੋਸਤੋ ਕਈ ਲੋਕਾਂ ਦੀ ਆਦਤ ਹੁੰਦੀ ਹੈ ਸਵੇਰੇ ਉਠਦੇ ਸਾਰ ਆਪਣੇ ਚਿਹਰੇ ਨੂੰ ਸ਼ੀਸ਼ੇ ਵਿੱਚ ਦੇਖਦੇ ਹਨ। ਜਾਂ ਫਿਰ ਉਹ ਜਿਸ ਬੰਦੇ ਨੂੰ ਆਪਣੇ ਲਈ ਸ਼ੁਭ ਮੰਨਦੇ ਹਨ ਉਸ ਦੇ ਚਿਹਰੇ ਨੂੰ ਉਠਦੇ ਹੀ ਦੇਖਣਾ ਪਸੰਦ ਕਰਦੇ ਹਨ।
ਸ਼ਾਸ਼ਤਰਾਂ ਦੇ ਅਨੁਸਾਰ ਤੁਹਾਨੂੰ ਸਵੇਰੇ ਉੱਠ ਕੇ ਆਪਣਾ ਜਾਂ ਫਿਰ ਕਿਸੇ ਦਾ ਵੀ ਚਿਹਰਾ ਦੇਖਣ ਤੋਂ ਮਨਾਹੀ ਕੀਤੀ ਗਈ ਹੈ। ਸ਼ਾਸਤਰਾਂ ਦੇ ਅਨੁਸਾਰ ਤੁਹਾਨੂੰ ਸਵੇਰੇ ਉੱਠ ਕੇ ਭਗਵਾਨ ਦਾ ਚਿਹਰਾ ਦੇਖਦੇ ਹੋਏ ਆਪਣੀਆਂ ਅੱਖਾਂ ਨੂੰ ਖੋਲ੍ਹਣਾ ਚਾਹੀਦਾ ਹੈ। ਜਾਂ ਤੁਸੀਂ ਆਪਣੀ ਹਥੇਲੀਆਂ ਨੂੰ ਦੇਖ ਕੇ ਵੀ ਉੱਠ ਸਕਦੇ ਹੋ । ਇਸ ਨਾਲ ਤੁਹਾਡੇ ਜੀਵਨ ਵਿਚ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਦੋਸਤੋ ਸਵੇਰੇ ਉੱਠ ਕੇ ਮੰਦਰ ਦੀ ਘੰਟੀ ਦੀ ਅਵਾਜ਼ ,ਸ਼ੰਖ ਦੀ ਅਵਾਜ਼, ਜਾਂ ਫਿਰ ਗਾਇਤਰੀ ਮੰਤਰ ਸੁਣਨ ਦੀ ਆਵਾਜ਼ ਨੂੰ ਮੰਨਿਆ ਗਿਆ ਹੈ। ਤੁਸੀਂ ਇਨ੍ਹਾਂ ਆਵਾਜ਼ਾਂ ਨੂੰ ਰਿਕੋਡਿੰਗ ਦੁਆਰਾ ਵੀ ਸੁਣ ਸਕਦੇ ਹੋ।
ਕਮਰੇ ਵਿੱਚੋਂ ਤੁਹਾਨੂੰ ਪ੍ਰਕਿਰਤਿਕ ਨਜ਼ਾਰੇ ਵਾਲੀ ਤਸਵੀਰਾਂ ਲੱਗਾਣੀਆਂ ਚਾਹੀਦੀਆਂ ਹਨ। ਕਈ ਪੁਰਸ਼ਾਂ ਦੀ ਆਦਤ ਹੁੰਦੀ ਹੈ ਉਹ ਸਵੇਰੇ ਉਠਦੇ ਹੀ ਅਖ਼ਬਾਰ ਜਾਂ ਫਿਰ news ਸੁਣਦੇ ਹਨ। ਖਬਰਾਂ ਵਿਚ ਦੁਨਿਆਂ ਭਰ ਦੀ ਜਾਣਕਾਰੀ ਦਿੱਤੀ ਹੁੰਦੀ ਹੈ। ਖਬਰਾਂ ਵਿੱਚ ਜਿਆਦਾਤਰ ਨਕਾਰਾਤਮਕ ਚੀਜ਼ਾਂ ਬਾਰੇ ਦੱਸਿਆ ਹੁੰਦਾ ਹੈ। ਇਸ ਕਰਕੇ ਸਵੇਰੇ ਉੱਠ ਕੇ ਜੇਕਰ ਤੁਸੀਂ ਖ਼ਬਰਾਂ ਸੁਣਦੇ ਹੋ,ਅਖਬਾਰ ਪੜ੍ਹਦੇ ਹੋ ਤਾਂ ਇਸ ਦਾ ਨਕਾਰਾਤਮਕ ਪ੍ਰਭਾਵ ਤੁਹਾਡੀ ਜ਼ਿੰਦਗੀ ਵਿੱਚ ਪੈਂਦਾ ਹੈ।
ਨਕਾਰਾਤਮਕ ਖਬਰ ਤੁਹਾਡੀ ਲੰਬੀ ਨੀਂਦ ਤੋਂ ਬਾਅਦ ਜਿਹੜੀ ਊਰਜਾ ਤੁਹਾਡੇ ਦਿਮਾਗ ਵਿੱਚ ਪੈਦਾ ਹੁੰਦੀ ਹੈ ,ਉਸ ਨੂੰ ਖਤਮ ਕਰ ਦਿੰਦਾ ਹੈ। ਦੋਸਤੋ ਸਵੇਰੇ ਉੱਠ ਕੇ ਕਿਸੇ ਪਸ਼ੂ ਪੰਛੀ ਦੀ ਤਸਵੀਰ ਵੀ ਨਹੀਂ ਦੇਖਣੀ ਚਾਹੀਦੀ ਅਤੇ ਨਾ ਹੀ ਲੜਾਈ ਝਗੜਾ ਕਰਨਾ ਚਾਹੀਦਾ ਹੈ ।ਇਹ ਤੁਹਾਡੇ ਸ਼ੁਭ ਗ੍ਰਹਿ ਤੇ ਬੁਰਾ ਪ੍ਰਭਾਵ ਪਾਉਂਦਾ ਹੈ। ਦੋਸਤੋ ਕਈ ਲੋਕਾਂ ਨੂੰ ਸਵੇਰੇ ਉਠਦੇ ਹੀ ਬੈਡ ਟੀ ਦੀ ਆਦਤ ਹੁੰਦੀ ਹੈ ।ਉਹ ਬਿਨਾਂ ਬੁਰਸ਼ ਕੀਤੇ ਹੀ ਕਾਫੀ ਜਾਂ ਚਾਹ ਦਾ ਅਨੰਦ ਲੈਂਦੇ ਹਨ।
ਇਸ ਦਾ ਬੁਰਾ ਪ੍ਰਭਾਵ ਤੁਹਾਡੇ ਰਾਹੂ ਤੇ ਕੇਤੂ ਤੇ ਪੈਂਦਾ ਹੈ। ਤੁਹਾਡੀ ਜਿੰਦਗੀ ਵਿੱਚ ਬਿਨਾਂ ਗੱਲ ਦੀ ਪਰੇਸ਼ਾਨੀਆਂ ਪੈਦਾ ਹੋ ਜਾਂਦੀਆਂ ਹਨ। ਇਸ ਲਈ ਸਵੇਰੇ ਉੱਠ ਕੇ ਬਿਨਾਂ ਬੁਰਸ਼ ਕਿਤੇ ਕਦੀ ਵੀ ਚਾਹ ਕੌਫੀ ਨਹੀਂ ਪੀਣੀ ਚਾਹੀਦੀ। ਦੋਸਤੋ ਇਹ ਤਿੰਨ ਚੀਜ਼ਾਂ ਤੁਹਾਨੂੰ ਸਵੇਰੇ ਉੱਠ ਕੇ ਕਦੀ ਵੀ ਨਹੀਂ ਕਰਨੀਆਂ ਚਾਹੀਦੀਆਂ ਨਹੀਂ ਤਾਂ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।