ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜਿੰਦਗੀ ਦੇ ਵਿੱਚ ਕੁੱਝ ਤਰ੍ਹਾਂ ਦੇ ਲੋਕ ਹੁੰਦੇ ਹਨ ,ਜੋ ਕਿ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਪਛਤਾਉਂਦੇ ਹਨ। ਦੋਸਤੋ ਕਿਤੇ ਤੁਸੀਂ ਵੀ ਤਾਂ ਹੀ ਉਹਨਾ ਲੋਕਾਂ ਵਿਚੋ ਹੌ, ਅੱਜ ਤੁਹਾਨੂੰ ਅਸੀ ਇਸ ਦੇ ਬਾਰੇ ਜਾਣਕਾਰੀ ਦੇਵਾਂਗੇ। ਦੋਸਤੋ ਸਾਡੇ ਧਰਮ ਸ਼ਾਸਤਰਾਂ ਦੇ ਵਿਚ ਬਹੁਤ ਸਾਰੇ ਨਿਯਮ ਦੱਸੇ ਗਏ ਹਨ, ਕਈ ਲੋਕ ਉਨ੍ਹਾਂ ਨਿਯਮਾਂ ਦਾ ਪਾਲਣਾ ਕਰਦੇ ਹਨ ਅਤੇ ਕਈ ਲੋਕ ਉਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਧਰਮ ਵਿੱਚ ਲਿਖੀ ਹੋਈ ਕੁਝ ਗੱਲਾਂ ਅਤੇ ਨਿਯਮਾਂ ਦਾ ਪਾਲਣਾ ਜੇ ਕਰ ਲਿੱਤਾ ਜਾਵੇ ਤਾਂ ਜਿੰਦਗੀ ਵਿੱਚ ਕਦੇ ਵੀ ਦੁੱਖ ਦਰਦ ਨਹੀਂ ਆਉਂਦਾ।
ਦੋਸਤ ਬਹੁਤ ਸਾਰੇ ਲੋਕਾਂ ਦੀ ਸੋਚ ਹੁੰਦੀ ਹੈ ਕਿ ਸਿਹਤ ਨੂੰ ਅੱਜ ਨਹੀਂ ਕੱਲ੍ਹ ਸੁਧਾਰ ਲਵਾਂਗੇ। ਪਰ ਧਰਮ ਕਹਿੰਦਾ ਹੈ ਕਿ ਸਿਹਤ ਤੇ ਬੀਮਾਰੀ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਸਮੱਸਿਆ ਅਤੇ ਬੀਮਾਰੀ ਨੂੰ ਕਦੀ ਵੀ ਛੋਟਾ ਨਹੀਂ ਸਮਝਣਾਂ ਚਾਹੀਦਾ।ਇਸ ਦਾ ਇਲਾਜ ਸ਼ੁਰੂ ਤੋਂ ਹੀ ਕਰ ਲੈਣਾ ਚਾਹੀਦਾ ਹੈ। ਜਿਵੇਂ ਹੀ ਪਤਾ ਚੱਲ ਜਾਂਦਾ ਹੈ ਕਿ ਕੋਈ ਵੀ ਬਿਮਾਰੀ ਹੈ ਤਾਂ ਉਸ ਦਾ ਇਲਾਜ ਪਹਿਲਾਂ ਹੀ ਕਰਵਾ ਲੈਣਾ ਚਾਹੀਦਾ ਹੈ। ਨਹੀਂ ਤਾਂ ਬੀਮਾਰੀ ਵੱਧਦੇ ਦੇਰ ਨਹੀਂ ਲੱਗਦੀ ।ਅੱਜ ਦੇ ਯੁੱਗ ਵਿੱਚ ਤੁਹਾਨੂੰ ਬਹੁਤ ਸਾਰੇ ਇਹੋ ਜਿਹੇ ਲੋਕ ਮਿਲ ਜਾਣਗੇ, ਜਿਨ੍ਹਾਂ ਨੇ ਆਪਣੇ ਮਾਤਾ ਪਿਤਾ ਦੀ ਸੇਵਾ ਕਦੀ ਨਾ ਕੀਤੀ ਹੋਵੇ, ਪਰ ਉਹ ਅਪਣੀ ਸੰਤਾਨ ਤੋਂ ਸੇਵਾ ਦੀ ਉਮੀਦ ਰੱਖਦੇ ਹਨ। ਆਪਣੇ ਮਾਤਾ ਪਿਤਾ ਨਾਲ ਲੜਾਈ ਝਗੜਾ ਕਰਨ ਵਾਲੇ ਬਹੁਤ ਸਾਰੇ ਲੋਕ ਮਿਲ ਜਾਣਗੇ ।ਉਹਨਾਂ ਦੀ ਬੁਢਾਪੇ ਦੇ ਵਿੱਚ ਬਹੁਤ ਜ਼ਿਆਦਾ ਦੁਰਗਤੀ ਹੁੰਦੀ ਹੈ।
ਦੋਸਤੋ ਬਹੁਤ ਸਾਰੇ ਲੋਕ ਹਨ ਜਿਹੜੇ ਦੂਜਿਆਂ ਨਾਲ ਚੰਗਾ ਵਿਵਹਾਰ ਨਹੀਂ ਕਰਦੇ, ਪਰ ਉਹ ਦੂਜਿਆਂ ਤੋਂ ਉਮੀਦ ਕਰਦੇ ਹਨ ਕਿ ਉਹਨਾਂ ਨਾਲ ਸਾਰੇ ਚੰਗਾ ਵਿਵਹਾਰ ਕਰਨ। ਇਹੋ ਜਿਹੇ ਲੋਕ ਨਕਾਰਾਤਮਕ ਵਿਚਾਰਾਂ ਵਾਲੇ ਹੁੰਦੇ ਹਨ ਹਮੇਸ਼ਾ ਦੂਜਿਆਂ ਦੀ ਗੱਲ ਨੂੰ ਕੱਟਦੇ ਰਹਿੰਦੇ ਹਨ। ਦੋਸਤੋ ਬਹੁਤ ਸਾਰੇ ਲੋਕ ਇਹੋ ਜਿਹੇ ਹੁੰਦੇ ਹਨ ਜੋ ਦੂਜਿਆਂ ਦੇ ਮਾਮਲੇ ਵਿਚ ਦਖਲ ਅੰਦਾਜੀ ਕਰਦੇ ਰਹਿੰਦੇ ਹਨ, ਕਈ ਬਿਨਾਂ ਕਿਸੇ ਕਾਰਨ ਕਿਸੇ ਦੇ ਵੀ ਘਰੇਲੂ ਮਾਮਲਿਆਂ ਵਿਚ ਦਖਲ ਅੰਦਾਜੀ ਕਰਦੇ ਹਨ ਅਤੇ ਉਨ੍ਹਾਂ ਦਾ ਘਰੇਲੂ ਮਾਮਲਿਆਂ ਨੂੰ ਹੋਰ ਜ਼ਿਆਦਾ ਵਿਗਾੜ ਦਿੰਦੇ ਹਨ। ਦੋਸਤੋ ਬਹੁਤ ਸਾਰੇ ਲੋਕ ਆਪਣੇ ਸਵਾਰਥ ਦੇ ਲਈ ਝੂਠ ਦਾ ਸਹਾਰਾ ਲੈਂਦੇ ਹਨ। ਝੂਠੀਆਂ ਕਸਮਾਂ ਖਾਂਦੇ ਹਨ।
ਝੂਠਿਆ ਕਸਮਾਂ ਖਾ ਕੇ ਝੂਠ ਬੋਲ ਕੇ ਵਪਾਰ ਕਰਦੇ ਹਨ, ਪਰਾਈ ਇਸਤਰੀ ਨਾਲ ਸਬੰਧ ਰੱਖਣ ਵਾਲੇ ਵੀ ਬਹੁਤ ਸਾਰੇ ਮਿਲ ਜਾਣਗੇ ।ਇਹੋ ਜਿਹੀਆਂ ਇਸਤਰੀਆਂ ਵੀ ਮਿਲ ਜਾਣਗੀਆਂ। ਇਹ ਸਾਡੀ ਪਰਵਾਰੀਕ ਸਮਾਜ ਦੀ ਨੈਤਿਕਤਾ ਦੇ ਵਿਰੁੱਧ ਹੁੰਦਾ ਹੈ। ਇਹੋ ਜਹੇ ਲੋਕਾਂ ਨੂੰ ਦੇਖ ਕੇ ਕੁਝ ਉਨ੍ਹਾਂ ਦਾ ਵਿਰੋਧ ਕਰਦੇ ਹਨ ਅਤੇ ਕੁਝ ਉਨ੍ਹਾਂ ਵਰਗਾ ਜੀਵਨ ਜਿਉਣ ਦੀ ਇੱਛਾ ਰੱਖਦੇ ਹਨ। ਇਹੋ ਜਿਹੇ ਲੋਕ ਧਰਮ ਦੀ ਨਜ਼ਰ ਵਿਚ ਅਪਰਾਧੀ ਹੁੰਦੇ ਹਨ। ਦੋਸਤੋ ਬਹੁਤ ਸਾਰੇ ਲੋਕ ਇਹੋ ਜਿਹੇ ਹੁੰਦੇ ਹਨ, ਜੋ ਆਪਣੇ ਸਾਰੇ ਦੁਖ-ਦਰਦ ਦੂਜਿਆਂ ਨੂੰ ਦੱਸ ਦਿੰਦੇ ਹਨ ਅਤੇ ਆਪਣੇ ਘਰ ਦਾ ਸਾਰਾ ਭੇਤ ਦੇ ਦਿੰਦੇ ਹਨ। ਇਸ ਨਾਲ ਘਰ ਅਤੇ ਪਰਿਵਾਰ ਵੀ ਖਰਾਬ ਹੁੰਦਾ ਹੈ ।
ਇਹੋ ਜਿਹੇ ਲੋਕ ਕਮਜ਼ੋਰ ਹੁੰਦੇ ਹਨ। ਇਹੋ ਜਹੇ ਲੋਕਾਂ ਦਾ ਦੂਸਰੇ ਲੋਕ ਸ਼ੋਸ਼ਣ ਕਰਦੇ ਹਨ। ਆਪਣੀ ਜ਼ਿੰਦਗੀ ਵਿੱਚ ਬੇਫਾਲਤੂ ਦਾ ਖਰਚਾ ਕਰਨ ਵਾਲੇ ਲੋਕ ਆਪਣੇ ਦੁਆਰ ਤੇ ਆਏ ਹੋਏ ਗਰੀਬ ਲੋਕਾਂ ਨੂੰ ਧੱਕਾ ਮਾਰ ਕੇ ਜ਼ਲੀਲ ਕਰਕੇ ਬਾਹਰ ਕੱਢ ਦਿੰਦੇ ਹਨ। ਇਹ ਅਜਿਹੇ ਲੋਕਾਂ ਨਾਲ ਤੁਸੀਂ ਕਦੀ ਵੀ ਸੰਵਾਦ ਸਥਾਪਿਤ ਨਹੀਂ ਕਰ ਸਕਦੇ। ਦੋਸਤੋ ਆਮਦਨੀ ਆਠਨੀ ਖਰਚਾ ਰੁਪਈਆ ਵਾਲੇ ਲੋਕ ਵੀ ਕਦੀ ਵੀ ਜ਼ਿੰਦਗੀ ਵਿੱਚ ਖੁਸ਼ ਨਹੀਂ ਰਹਿੰਦੇ। ਇਹੋ ਜਿਹੇ ਲੋਕ ਹਰ ਸਮੇਂ ਉਧਾਰ ਲੈਂਦੇ ਰਹਿੰਦੇ ਹਨ ਅਤੇ ਆਪਣੀ ਜ਼ਿੰਦਗੀ ਖਰਾਬ ਕਰ ਲੈਂਦੇ ਹਨ। ਇਹੋ ਜਿਹੇ ਲੋਕ ਸੋਚਦੇ ਹਨ ਕਿ ਅੱਜ ਖਰਚਾ ਕਰ ਲੈਂਦੇ ਹਾਂ ਕੱਲ ਤੋਂ ਬਚਾ ਲਵਾਂਗੇ। ਇਹੋ ਜਿਹੇ ਲੋਕ ਸੋਚਦੇ ਹਨ ਕਲ ਤੋਂ ਜ਼ਿਆਦਾ ਖਰਚਾ ਨਹੀਂ ਕਰਾਂਗੇ। ਇਹੋ ਜਿਹੇ ਲੋਕ ਦੂਜਿਆਂ ਦੀ ਜਿੰਦਗੀ ਵੀ ਖਰਾਬ ਕਰ ਦਿੰਦੇ ਹਨ। ਇਹੋ ਜਿਹੇ ਲੋਕਾਂ ਦੇ ਕਾਰਨ ਦੂਜਿਆਂ ਲੋਕਾਂ ਦੀ ਜ਼ਿੰਦਗੀ ਵਿੱਚ ਵੀ ਸੰਕਟ ਆ ਸਕਦਾ ਹੈ।