ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਪੂਜਾ, ਪਾਠ ਜਪ ਤਪ ਕਰਨ ਵਾਲਾ ਵਿਅਕਤੀ ਦੁਖੀ ਕਿਉਂ ਰਹਿੰਦਾ ਹੈ। ਕਿਉ ਪਰਮਾਤਮਾ ਐਸੇ ਵਿਅਕਤੀ ਦੀ ਬਹੁਤ ਜ਼ਿਆਦਾ ਪ੍ਰੀਖਿਆ ਲੈਂਦੇ ਹਨ। ਦੋਸਤੋ ਅੱਜ ਦੇ ਯੁੱਗ ਵਿਚ ਅਸੀਂ ਬਹੁਤ ਜ਼ਿਆਦਾ ਮੌਡਰਨ ਹੋ ਗਏ ਹਾਂ ਕਿ ਅਸੀਂ ਪਰਮਾਤਮਾ ਦੇ ਉੱਤੇ ਹੀ ਸਵਾਲ ਉੱਠਾਣ ਲੱਗ ਪਏ ਹਾਂ। ਅਸੀਂ ਇਹ ਵੀ ਸਵਾਲ ਕਰਨ ਲੱਗ ਗਏ ਹਾਂ ਕਿ ਪ੍ਰਮਾਤਮਾ ਹੈ ਜਾਂ ਨਹੀਂ। ਅਸੀਂ ਇਹ ਗੱਲ ਕਰਨ ਤੋਂ ਪਹਿਲਾਂ ਭੁੱਲ ਗਏ ਹਾਂ ਕਿ ਉਹ ਹੈਗਾ ਹੈ। ਇਸੀ ਕਰਕੇ ਅਸੀਂ ਹਾਂ। ਸਾਡੇ ਸਾਰਿਆਂ ਲਈ ਸਾਡਾ ਪਰਿਵਾਰ ਹੀ ਸਭ ਕੁਝ ਹੋ ਗਿਆ ਹੈ। ਕਿਸੇ ਦੇ ਲਈ ਆਪਣਾ ਦੇਸ਼ ਹੀ ਸਭ ਕੁਝ ਹੈ, ਪਰ ਇਹ ਸਾਰੀ ਦੁਨੀਆਂ ਪਰਮਾਤਮਾ ਦੇ ਲਈ ਉਸਦਾ ਪਰਿਵਾਰ ਹੈ।
ਦੋਸਤੋਂ ਅਸੀਂ ਆਪਣੀ ਬੁੱਧੀ ਤਰਕ ਸਮਝ ਦੇ ਨਾਲ ਭਗਵਾਨ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਬੁੱਧੀ ,ਚਲਾਕੀ, ਤਰਕ ਦੇ ਨਾਲ ਸੰਸਾਰਕ ਵਿਅਕਤੀ ਇਸ ਸੰਸਾਰ ਦਾ ਅਨੁਮਾਨ ਲਗਾ ਸਕਦਾ ਹੈ ,ਪਰ ਭਗਵਾਨ ਦਾ ਨਹੀਂ। ਕਿਉਂਕਿ ਪਰਮਾਤਮਾ ਸਹਿਜ ਹੈ ।ਉਹ ਪ੍ਰੇਮ ,ਸ਼ਰਧਾ ,ਭਗਤੀ ਭਾਵਨਾ ਦਾ ਪ੍ਰਤੀਕ ਹੈ। ਦੋਸਤੋ ਪਰਮਾਤਮਾ ਸਾਡੀ ਹਰ ਗੱਲ ਨੂੰ ਸੁਣਦੇ ਹਨ ।ਬਸ ਸਾਨੂੰ ਸੁਣਨਾ ਅਤੇ ਸਮਝਣਾ ਚਾਹੀਦਾ ਹੈ। ਪਿਆਰ ਕਰੁਣਾ,ਭਾਵ ਦੇ ਨਾਲ ਤੁਸੀਂ ਪਰਮਾਤਮਾ ਨੂੰ ਆਪਣੇ ਵੱਲ ਖਿੱਚ ਸਕਦੇ ਹੋ। ਅਸੀਂ ਚਾਹੇ ਲੱਖ ਵਾਰੀ ਪਰਮਾਤਮਾ ਦਾ ਨਾਮ ਜਪ ਲਈਏ ਪਰ ਜੇਕਰ ਸਾਡਾ ਉਨ੍ਹਾਂ ਦੇ ਪ੍ਰਤਿ ਵਿਸ਼ਵਾਸ਼ ਨਹੀਂ ਤਾਂ ਸਾਡਾ ਉਹਨਾ ਦਾ ਨਾਮ ਜਪਣ ਦਾ ਕੋਈ ਫਾਇਦਾ ਨਹੀਂ। ਜੇਕਰ ਅਸੀਂ ਇੱਕ ਵਾਰੀ ਸੱਚੇ ਮਨ ਨਾਲ ਪਰਮਾਤਮਾ ਦਾ ਨਾਮ ਲੈਂਦੇ ਹਾਂ ਤਾਂ ਪਰਮਾਤਮਾ ਸਾਡੀ ਨਾਲ ਦੀ ਨਾਲ ਸੁਣ ਲੈਂਦਾ ਹੈ।
ਦੋਸਤੋ ਕਈ ਵਾਰ ਪਰਮਾਤਮਾ ਸਾਡੀ ਪ੍ਰੀਖਿਆ ਲੈਂਦਾ ਹੈ ਉਸ ਦੀ ਪ੍ਰੀਖਿਆ ਤੇ ਖਰਾ ਉਤਰਨ ਲਈ ਸਾਡੇ ਅੰਦਰ ਉਨ੍ਹਾਂ ਦੇ ਪ੍ਰਤੀ ਵਿਸ਼ਵਾਸ ਹੋਣਾ ਚਾਹੀਦਾ ਹੈ। ਸਾਡੇ ਵਿੱਚ ਉਹਨਾਂ ਦੀ ਪ੍ਰੀਖਿਆ ਤੇ ਖਰਾ ਉਤਰਨ ਲਈ ਯੋਗਤਾ ਹੋਣੀ ਚਾਹੀਦੀ ਹੈ। ਬਹੁਤ ਸਾਰਾ ਪੂਜਾ-ਪਾਠ ਕਰਨ ਦੇ ਬਾਵਜੂਦ ਵੀ ਸਮੱਸਿਆਵਾਂ ਪਿੱਛਾ ਨਹੀਂ ਛੱਡਦੀਆਂ, ਇਸ ਤਰ੍ਹਾਂ ਦੀ ਸ਼ਿਕਾਇਤ ਲੋਕ ਕਰਦੇ ਹਨ ਇਸ ਦੇ ਲਈ ਅੱਜ ਅਸੀਂ ਤੁਹਾਨੂੰ ਕੁਝ ਨਿਯਮ ਦੱਸਣ ਲੱਗੇ ਹਾਂ। ਜਿਸ ਨੂੰ ਕਰਨ ਨਾਲ ਤੁਹਾਡੀ ਹਰ ਮਨੋ ਕਾਮਨਾ ਦੀ ਪੂਰਤੀ ਹੁੰਦੀ ਹੈ।
ਜੇਕਰ ਘਰ ਵਿਚ ਪੂਜਾ ਸਥਾਨ ਦਖਣ ਦਿਸ਼ਾ ਵਿੱਚ ਜਾਕੇ ਦੱਖਣ-ਪੱਛਮ ਦਿਸ਼ਾ ਵੱਲ ਹੁੰਦਾ ਹੈ ਤਾਂ ਪੂਜਾ ਪਾਠ ਦਾ ਫਲ ਪ੍ਰਾਪਤ ਨਹੀਂ ਹੁੰਦਾ, ਪੂਜਾ ਕਰਦੇ ਹੋਏ ਸਾਧਕ ਦਾ ਮੁੱਖ ਪੂਰਬ ਦਿਸ਼ਾ ਵੱਲ ਹੋਣਾ ਚਾਹੀਦਾ ਹੈ। ਸ਼ਾਸਤਰਾਂ ਦੇ ਵਿੱਚ ਪੂਜਾ ਪਾਠ ਕਰਨ ਦੇ ਲਈ ਆਸਣ ਦਾ ਪ੍ਰਯੋਗ ਦਸਿਆ ਗਿਆ ਹੈ। ਆਸਣ ਦੇ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ ਹੈ। ਇਸ ਕਰਕੇ ਸਾਧਕਾਂ ਨੂੰ ਚਾਹੀਦਾ ਹੈ ਕਿ ਉਹ ਪੂਜਾ ਪਾਠ ਕਰਨ ਤੋਂ ਪਹਿਲਾਂ ਸਾਫ਼-ਸੁਥਰੇ ਆਸਣ ਉੱਤੇ ਬੈਠਣ। ਜੇਕਰ ਤੁਸੀਂ ਪੂਜਾ ਪਾਠ ਕਰਦੇ ਹੋਏ ਮੰਤਰਾਂ ਦਾ ਜਾਪ ਕਰਦੇ ਹੋ ਪਰ ਆਸਣ ਦਾ ਪ੍ਰਯੋਗ ਨਹੀਂ ਕਰਦੇ ਤਾਂ ਤੁਹਾਡੇ ਦੁਆਰਾ ਕੀਤੀ ਗਈ ਪੂਜਾ ਪ੍ਰਿਥਵੀ ਕਰਨ ਹੋ ਜਾਂਦੀ ਹੈ। ਪੂਜਾ ਦੇ ਦੁਆਰਾ ਪੈਦਾ ਹੋਈ ਊਰਜਾ ਪ੍ਰਿਥਵੀ ਵਿੱਚ ਚਲੀ ਜਾਂਦੀ ਹੈ। ਇਸ ਤਰ੍ਹਾਂ ਪੂਜਾ ਦਾ ਫਲ ਨਹੀਂ ਮਿਲਦਾ।
ਦੋਸਤੋ ਸ਼ਾਸਤਰਾਂ ਦੇ ਵਿਚ ਪੂਜਾ-ਪਾਠ ਇਕਾਂਤ ਜਗ੍ਹਾ ਵਿੱਚ ਬੈਠ ਕੇ ਕਰਨ ਦਾ ਉਪਦੇਸ਼ ਦਿੱਤਾ ਗਿਆ ਹੈ। ਜੇਕਰ ਪੂਜਾ ਪਾਠ ਕਰਦੇ ਹੋਏ ਤੁਹਾਨੂੰ ਕੋਈ ਛੂਹ ਲੈਂਦਾ ਹੈ ਤਾਂ ਵੀ ਤੁਹਾਡੀ ਪੂਜਾ ਦਾ ਫਲ ਦਾ ਪ੍ਰਿਥਵੀਕਰਨ ਹੋ ਜਾਂਦਾ ਹੈ। ਜੇਕਰ ਪੂਜਾ ਪਾਠ ਕਰਨ ਤੋਂ ਬਾਅਦ ਕੋਈ ਕਿਸੇ ਦੀ ਨਿੰਦਾ ਚੁਗਲੀ ਕਰਦਾ ਹੈ ਤਾਂ ਵੀ ਪੂਜਾ ਦਾ ਫਲ ਨਹੀਂ ਮਿਲਦਾ। ਪੂਜਾ ਪਾਠ 4 ਪਾਈ ਤੇ ਬੈਠ ਕੇ ਨਹੀਂ ਕਰਨੀ ਚਾਹੀਦੀ ਨਾਹੀਂ ਨੰਗੇ ਪੈਰ ਬੈਠ ਕੇ ਕਰਨੀ ਚਾਹੀਦੀ ਹੈ। ਜੇਕਰ ਆਸਣ ਮਿਲਣਾ ਸੰਭਵ ਨਹੀਂ ਹੁੰਦਾ ਤਾਂ ਕੋਈ ਵੀ ਊਨ ਵਾਲਾ ਕੰਬਲ ਲੈ ਸਕਦੇ ਹੋ। ਇਸ ਕਰਕੇ ਪਿ੍ਥਵੀ ਦੇ ਸੰਪਰਕ ਤੇ ਆਉਣ ਤੋਂ ਬਚਣਾ ਚਾਹੀਦਾ ਹੈ। ਜੇਕਰ ਤੁਸੀਂ ਕੋਈ ਇਹੋ ਜਿਹਾ ਰਤਨ ਧਾਰਨ ਕੀਤਾ ਹੋਇਆ ਹੈ, ਜਿਹੜਾ ਕਿ ਤੁਹਾਡੇ ਲਈ ਲਾਭਕਾਰੀ ਨਹੀਂ ਹੈ ਤਾਂ ਵੀ ਪੂਜਾ ਪਾਠ ਦਾ ਫਲ ਨਹੀਂ ਮਿਲਦਾ। ਜੇ ਕਰ ਪਰਿਵਾਰ ਦੇ ਵਿੱਚ ਕਿਸੇ ਦੀ ਅਕਾਲ ਮੌਤ ਹੋ ਜਾਂਦੀ ਹੈ, ਜੇਕਰ ਤੁਹਾਨੂੰ ਪੂਜਾ ਪਾਠ ਦਾ ਫਲ ਪ੍ਰਾਪਤ ਨਹੀਂ ਹੋ ਰਿਹਾ ਤਾਂ ਤੁਹਾਨੂੰ ਆਪਣੇ ਪਰਿਵਾਰ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਕਿਸੇ ਦੀ ਇਸ ਤਰ੍ਹਾਂ ਮੌਤ ਤਾਂ ਨਹੀਂ ਹੋਈ। ਇਸ ਤਰ੍ਹਾਂ ਦੀ ਆਤਮਾ ਦੇ ਲਈ ਤੁਹਾਨੂੰ ਸ਼ਾਸਤਰਾ ਦੇ ਅਨੁਸਾਰ ਕੁਝ ਵਿਧੀ ਵਿਧਾਨ ਦਾ ਪਾਲਣਾ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਤੁਸੀਂ ਉਸ ਆਤਮਾ ਤੋਂ ਮੁਕਤੀ ਪਾ ਸਕਦੇ ਹੋ।
ਜੇਕਰ ਤੁਸੀਂ ਕੋਈ ਨਵਾਂ ਮਕਾਨ ਖਰੀਦਦੇ ਹੋ ਤਾਂ ਤੁਹਾਨੂੰ ਇਹ ਨਿਸ਼ਚਿਤ ਕਰ ਲੈਣਾ ਚਾਹੀਦਾ ਹੈ ਕਿ ਉਹ ਮਕਾਨ ਤੁਸੀਂ ਕਿਸੇ ਨਿਰਸੰਤਾਨ ਵਿਅਕਤੀ ਤੋਂ ਤਾਂ ਨਹੀਂ ਖਰੀਦਿਆ। ਪਿੱਤਰ ਦੋਸ਼ ਨਾਲ ਘਿਰਿਆ ਹੋਇਆ ਵਿਅਕਤੀ ਹਮੇਸ਼ਾਂ ਨਿਰਸੰਤਾਨ ਹੀ ਰਹਿੰਦਾ ਹੈ। ਇਸ ਕਰ ਕੇ ਇਹੋ ਜਿਹੇ ਵਿਅਕਤੀ ਤੋਂ ਖ਼ਰੀਦੀ ਹੋਈ ਚੀਜ਼ ਵੀ ਨਹੀਂ ਬਲਦੀ। ਦੋਸਤੋ ਪੂਜਾ ਪਾਠ ਹਮੇਸ਼ਾ ਇਕਾਂਤ ਜਗ੍ਹਾ ਵਿਚ ਕਰਨਾ ਚਾਹੀਦਾ ਹੈ ਜਿੱਥੇ ਕਿਸੇ ਹੋਰ ਵਿਅਕਤੀ ਦੀ ਦ੍ਰਿਸ਼ਟੀ ਨਾ ਪਵੇ। ਜੇਕਰ ਘਰ ਵਿਚ ਆਉਂਦੇ ਹੀ ਸਿਦੀ ਨਜ਼ਰ ਪੂਜਾ ਸਥਾਨ ਤੇ ਪੈਂਦੀ ਹੈ ਤਾਂ ਹੀ ਪੂਜਾ ਪਾਠ ਦਾ ਫਲ ਪ੍ਰਾਪਤ ਨਹੀਂ ਹੁੰਦਾ। ਪੌੜੀਆਂ ਦੇ ਨੀਚੇ ਪੂਜਾ ਸਥਾਨ ਚੰਗਾ ਨਹੀਂ ਮੰਨਿਆ ਜਾਂਦਾ।