ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਸਰਦੀਆਂ ਦਾ ਮੌਸਮ ਖਾਣ ਪੀਣ ਅਤੇ ਘੁੰਮਣ ਫਿਰਨ ਲਈ ਵਧੀਆ ਮੰਨਿਆ ਜਾਂਦਾ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਦੇ ਲਈ ਸਰਦੀਆਂ ਦਾ ਮੌਸਮ ਬਹੁਤ ਚੰਗਾ ਮੰਨਿਆ ਜਾਂਦਾ ਹੈ ਪਰ ਇਹ ਸਰਦੀਆਂ ਦਾ ਮੌਸਮ ਸਾਡੀ ਚਮੜੀ ਲਈ ਚੰਗਾ ਨਹੀਂ ਮੰਨਿਆ ਜਾਂਦਾ। ਸਰਦੀਆਂ ਦੇ ਦਿਨਾਂ ਵਿੱਚ ਸਾਡੇ ਸਰੀਰ ਵਿੱਚ ਚਮੜੀ ਦੇ ਵਿੱਚੋਂ ਨਮੀ ਗਾਇਬ ਹੋ ਜਾਂਦੀ ਹੈ। ਜਿਸਦੇ ਕਾਰਨ ਸਰਦੀਆਂ ਦੇ ਦਿਨਾਂ ਵਿੱਚ ਜਿਹੜੀ ਚੱਮੜੀ ਹੁੰਦੀ ਹੈ ਉਹ ਰੁੱਖੀ ਅਤੇ ਬੇਜਾਨ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ।
ਰੁਖੀ ਅਤੇ ਬੇਜਾਨ ਚਮੜੀ ਨੂੰ ਮੋਸਚੁਰਾਇਜ ਕਰਕੇ ਹੀ ਕੀਤਾ ਜਾ ਸਕਦਾ ਹੈ।। ਪਰ ਜਦੋਂ ਸਰਦੀਆਂ ਦੇ ਦਿਨਾਂ ਵਿੱਚ ਚਮੜੀ ਉਤਰਨਾ ਸ਼ੁਰੂ ਹੋ ਜਾਂਦੀ ਹੈ ਉਸ ਸਮੇਂ ਸਮਝ ਨਹੀਂ ਆਉਂਦਾ ਕਿ ਕੀ ਕਰਨਾ ਚਾਹੀਦਾ ਹੈ। ਇਹ ਸਮੱਸਿਆ ਹੋਰ ਵੀ ਜ਼ਿਆਦਾ ਵਧ ਜਾਂਦੀ ਹੈ ਜਦੋਂ ਤੁਸੀਂ ਖੁਸ਼ਕ ਚਮੜੀ ਦੇ ਉੱਤੇ ਹੀ ਮੇਕਪ ਕਰਨਾ ਸ਼ੁਰੂ ਕਰ ਦਿੰਦੇ ਹੋ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸਰਦੀਆਂ ਦੇ ਦਿਨਾਂ ਵਿੱਚ ਚਮੜੀ ਉਤਰਨ ਦਾ ਕੀ ਕਾਰਨ ਹੁੰਦਾ ਹੈ ਅਤੇ ਇਸ ਦਾ ਕੀ ਇਲਾਜ ਹੈ। ਸਰਦੀਆਂ ਦੇ ਦਿਨਾਂ ਵਿੱਚ ਚਮੜੀ ਉਤਰਨ ਦਾ ਮੁੱਖ ਕਾਰਨ ਹਾਈਡਰੇਸ਼ਨ ਦੀ ਕਮੀ ਹੁੰਦਾ ਹੈ।
ਸਰਦੀਆਂ ਦੇ ਦਿਨ ਸ਼ੁਰੂ ਹੁੰਦੇ ਹੀ ਕੁਝ ਲੋਕ ਪਾਣੀ ਪੀਣਾ ਘੱਟ ਕਰ ਦਿੰਦੇ ਹਨ। ਜਿਸ ਦੇ ਕਾਰਨ ਸਰੀਰ ਚੰਗੀ ਤਰ੍ਹਾਂ ਨਾਲ ਹਾਈਡਰੇਟ ਨਹੀਂ ਹੋ ਪਾਂਦਾ। ਹਾਈਡਰੇਸ਼ਣ ਦੀ ਕਮੀ ਹੋਣ ਦੇ ਕਾਰਨ ਚਮੜੀ ਉਤਰਨਾ ਸ਼ੁਰੂ ਹੋ ਜਾਂਦੀ ਹੈ ਚਮੜੀ ਉੱਤੇ ਫਿੰਸੀਆ ਹੋ ਜਾਂਦੀਆਂ ਹਨ। ਇਥੋਂ ਤੱਕ ਕਿ ਕਈ ਵਾਰ ਸੂਰਜ ਦੇ ਹਾਨੀਕਾਰਕ ਕਿਰਨਾਂ ਦੇ ਕਾਰਨ ਵੀ ਇਸ ਤਰ੍ਹਾਂ ਹੁੰਦਾ ਹੈ।
ਸਰਦੀਆਂ ਦੇ ਦਿਨਾਂ ਵਿੱਚ ਤੁਹਾਡੇ ਸਰੀਰ ਦੀ ਚਮੜੀ ਨੂੰ ਅੰਦਰੋਂ ਅਤੇ ਬਾਹਰੋਂ ਪੋਸ਼ਣ ਮਿਲਣਾ ਬਹੁਤ ਜ਼ਰੂਰੀ ਹੁੰਦਾ ਹੈ। ਸਰਦੀਆਂ ਦੇ ਦਿਨਾਂ ਵਿੱਚ ਸਮੇਂ ਸਮੇਂ ਤੇ ਚਮੜੀ ਨੂੰ ਹਾਈਡਰੇਟ ਕਰਦੇ ਰਹਿਣਾ ਚਾਹੀਦਾ ਹੈ। ਜਿਨ੍ਹਾਂ ਦੀ ਚਮੜੀ ਆਇਲੀ ਹੁੰਦੀ ਹੈ ਉਹ ਸੋਚਦੇ ਹਨ ਕਿ ਜੇਕਰ ਅਸੀਂ ਆਪਣੀ ਚਮੜੀ ਨੂੰ ਮੋਆਇਸਰਾਈਜ ਕਰਾਂਗੇ, ਤਾਂ ਦਾਣੇ ਨਿਕਲ ਸਕਦੇ ਹਨ ਪਰ ਇਸ ਤਰਾਂ ਨਹੀਂ ਹੁੰਦਾ ਹੈ। ਹਰ ਇਕ ਵਿਅਕਤੀ ਨੂੰ ਆਪਣੇ ਸਰੀਰ ਦਾ ਰੁੱਖਾਪਨ ਦੂਰ ਕਰਨ ਲਈ ਮੋਸਚਰਾਈਜਰ ਦੀ ਵਰਤੋਂ ਕਰਨੀ ਚਾਹੀਦੀ ਹੈ।
ਕਈ ਵਾਰ ਗਲਤ ਕਰੀਮ ਲੋਸ਼ਨ ਦੇ ਕਾਰਨ ਦੀ ਸਕੀਨ ਉਤਰਨੀ ਸ਼ੁਰੂ ਹੋ ਜਾਂਦੀ ਹੈ। ਸਰਦੀਆਂ ਦੇ ਦਿਨਾਂ ਵਿੱਚ ਪਾਣੀ ਦੇ ਵਿੱਚ ਤੇਲ ਨੂੰ ਮਿਕਸ ਕਰ ਕੇ ਉਸ ਪਾਣੀ ਨਾਲ ਨਹਾਉਣਾ ਚਾਹੀਦਾ ਹੈ। ਇਸ ਨਾਲ ਤੁਹਾਡੇ ਚਿਹਰੇ ਦੀ ਨਮੀਂ ਬਰਕਰਾਰ ਰਹਿੰਦੀ ਹੈ। ਦੋਸਤੋ ਇਸ ਤਰ੍ਹਾਂ ਸਰਦੀਆਂ ਦੇ ਦਿਨਾਂ ਵਿਚ ਇਹਨਾਂ ਚੀਜ਼ਾਂ ਨੂੰ ਅਪਣਾ ਕੇ ਤੁਸੀਂ ਆਪਣੀ ਚਮੜੀ ਨੂੰ ਸਿਹਤਮੰਦ ਰੱਖ ਸਕਦੇ ਹੋ।