ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਵਾਸਤੂ ਸ਼ਾਸਤਰ ਦੇ ਅਨੁਸਾਰ ਤੁਹਾਨੂੰ ਆਪਣੇ ਘਰ ਦੇ ਵਿੱਚ ਕਿਹੜੇ ਪੌਦੇ ਲਗਾਉਣੇ ਚਾਹੀਦੇ ਹਨ। ਜਿਸ ਨਾਲ ਤੁਹਾਡੇ ਘਰ ਦੇ ਵਿੱਚ ਖੁਸ਼ਹਾਲੀ ਅਤੇ ਬਰਕਤ ਆ ਜਾਵੇਗੀ। ਦੋਸਤੋ ਘਰ ਦੇ ਵਿੱਚ ਪੌਦੇ ਲਗਾਉਣ ਦਾ ਮਤਲਬ ਹੁੰਦਾ ਹੈ ਕਿ ਅਸੀਂ ਆਪਣੇ ਘਰ ਦੇ ਵਿੱਚ ਮਾਤਾ ਲਕਸ਼ਮੀ ਨੂੰ ਆਮੰਤਰਿਤ ਕਰ ਰਹੇ ਹਾਂ। ਪ੍ਰਾਚੀਨ ਕਾਲ ਤੋਂ ਹੀ ਸਾਡੇ ਹਿੰਦੂ ਧਰਮ ਦੇ ਵਿੱਚ ਪ੍ਰੰਪਰਾ ਰਹੀ ਹੈ ਕਿ ਪੌਦਿਆਂ ਦੀ ਪੂਜਾ ਕੀਤੀ ਜਾਣੀ ਚਾਹੀਦੀ ਹੈ। ਫਿਰ ਚਾਹੇ ਉਹ ਤੁਲਸੀ ਦਾ ਪੌਦਾ ਹੋਵੇ ਚਾਹੇ ਕੋਈ ਹੋਰ ਪੋਦਾ ਕਿਉਂ ਨਾ ਹੋਵੇ ਉਸ ਦੀ ਪੂਜਾ ਅਰਚਨਾ ਜ਼ਰੂਰ ਕੀਤੀ ਜਾਂਦੀ ਹੈ। ਇਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਪੌਦਿਆਂ ਦੇ ਵਿੱਚ ਦੇਵੀ ਦੇਵਤਿਆਂ ਦਾ ਵਾਸ ਹੁੰਦਾ ਹੈ। ਪ੍ਰਾਚੀਨ ਕਾਲ ਤੋਂ ਹੀ ਇਨ੍ਹਾਂ ਦੇ ਪੱਤੇ ਅਤੇ ਫੁੱਲਾਂ ਦਾ ਪਰਯੋਗ ਪੂਜਾ ਦੇ ਲਈ ਕੀਤਾ ਜਾਂਦਾ ਹੈ।
ਦੋਸਤੋ ਅੱਜ ਅਸੀ ਜਿਹੜੇ ਪੌਦਿਆਂ ਦੇ ਬਾਰੇ ਤੁਹਾਨੂੰ ਦੱਸਣ ਲੱਗੇ ਹਾਂ ,ਜੇ ਕਰ ਤੁਸੀਂ ਇਹਨਾ ਪੌਦਿਆਂ ਨੂੰ ਆਪਣੇ ਘਰਾਂ ਵਿਚ ਲਗਾਉਂਦੇ ਹੋ ਤਾਂ ਤੁਹਾਡੇ ਘਰ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਆ ਜਾਂਦੀਆਂ ਹਨ। ਇਨ੍ਹਾਂ ਨੂੰ ਘਰ ਦੇ ਵਿੱਚ ਲਗਾਉਣ ਨਾਲ ਘਰਦੇ ਵਿੱਚੋਂ ਸਾਰੀ ਨਕਾਰਾਤਮਕਤਾ ਦੂਰ ਹੋ ਜਾਂਦੀ ਹੈ ਅਤੇ ਤੁਹਾਡੇ ਜਿਹੜੇ ਕੰਮ ਨਹੀਂ ਬਣ ਰਹੇ, ਉਹ ਵੀ ਬਣਨੇ ਸ਼ੁਰੂ ਹੋ ਜਾਂਦੇ ਹਨ। ਜੇਕਰ ਤੁਹਾਡੇ ਘਰ ਦੇ ਵਿੱਚ ਆਰਥਿਕ ਪ੍ਰੇਸ਼ਾਨੀ ਹੈ ਉਹ ਵੀ ਦੂਰ ਹੋ ਜਾਂਦੀ ਹੈ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਪਹਿਲਾਂ ਉਹ ਕਿਹੜਾ ਪੌਦਾ ਹੈ ਜਿਹੜਾ ਕਿ ਤੁਹਾਨੂੰ ਆਪਣੇ ਘਰ ਦੇ ਵਿਚ ਲਗਾਉਣਾ ਚਾਹੀਦਾ ਹੈ। ਦੋਸਤੋ ਆਪਣੇ ਘਰ ਦੇ ਵਿੱਚ ਤੁਲਸੀ ਦਾ ਪੌਦਾ ਜ਼ਰੂਰ ਲਗਾਉਣਾ ਚਾਹੀਦਾ ਹੈ। ਕਿਉਂਕਿ ਤੁਲਸੀ ਦੇ ਪੌਦੇ ਵਿੱਚ ਮਾਤਾ ਲਕਸ਼ਮੀ ਅਤੇ ਸ੍ਰੀ ਵਿਸ਼ਨੂੰ ਜੀ ਦਾ ਨਿਵਾਸ ਰਹਿੰਦਾ ਹੈ। ਇਸ ਨਾਲ ਤੁਹਾਡੇ ਘਰ ਵਿਚ ਸਕਾਰਾਤਮਕ ਆਉਂਦੀ ਹੈ। ਜੇਕਰ ਤੁਸੀਂ ਤੁਲਸੀ ਦੀ ਪੂਜਾ ਕਰਦੇ ਹੋ ਤੁਸੀ ਦੇ ਪੌਦੇ ਦੇ ਅੱਗੇ ਦੀਵਾ ਜਗਾਉਂਦੇ ਹੋ, ਤਾਂ ਸ੍ਰੀ ਵਿਸ਼ਨੂੰ ਜੀ ਦੀ ਕਿਰਪਾ ਤੁਹਾਡੇ ਉੱਤੇ ਬਣੀ ਰਹਿੰਦੀ ਹੈ। ਇਹ ਬਹੁਤ ਸਕਾਰਾਤਮਕ ਪੌਦਾ ਹੈ।
ਜੇਕਰ ਤੁਸੀਂ ਤੁਲਸੀ ਦੇ ਪੌਦੇ ਨਾਲ ਕੋਈ ਹੋਰ ਪੌਦਾ ਲਗਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਵਲੇ ਦਾ ਪੋਦਾ ਜ਼ਰੂਰ ਲਗਾਉਣਾ ਚਾਹੀਦਾ ਹੈ। ਇਸ ਦੇ ਵਿੱਚ ਸ੍ਰੀ ਵਿਸ਼ਨੂੰ ਜੀ ਦਾ ਵਾਸ ਮੰਨਿਆ ਜਾਂਦਾ ਹੈ। ਇਸ ਨੂੰ ਘਰ ਦੇ ਵਿੱਚ ਲਗਾਉਣ ਦੇ ਨਾਲ ਤੁਹਾਡੇ ਘਰ ਵਿਚ ਕੱਲ ਕਲੇਸ਼ ਦੂਰ ਹੁੰਦਾ ਹੈ। ਘਰ ਦੇ ਵਿੱਚੋਂ ਨਕਾਰਾਤਮਕਤਾ ਦੂਰ ਹੁੰਦੀ ਹੈ। ਇਸ ਲਈ ਤੁਲਸੀ ਦੇ ਪੌਦੇ ਦੇ ਨਾਲ ਜੋੜੇ ਦੇ ਰੂਪ ਵਿਚ ਆਵਲੇ ਦਾ ਪੌਦਾ ਜ਼ਰੂਰ ਲਗਾਉਣਾ ਚਾਹੀਦਾ ਹੈ। ਦੋਸਤੋ ਇਹਨਾਂ ਦੋਨਾਂ ਪੋਦਿਆਂ ਦੇ ਨਾਲ ਤੁਸੀਂ ਇੱਕ ਪੌਦਾ ਹੋਰ ਲਗਾ ਸਕਦੇ ਹੋ। ਉਹ ਹੈ ਅਸ਼ਵਗੰਧਾ ਦਾ ਪੌਦਾ। ਇਹ ਪੌਦਾ ਵੀ ਘਰ ਵਿਚ ਲਗਾਉਣਾ ਬਹੁਤ ਚੰਗਾ ਮੰਨਿਆ ਜਾਂਦਾ ਹੈ ਇਸ ਦੀ ਸੁਗੰਧ ਬਹੁਤ ਚੰਗੀ ਹੁੰਦੀ ਹੈ। ਇਸ ਦੀ ਸਕਾਰਾਤਮਕ ਖੁਸ਼ਬੂ ਦੇ ਨਾਲ ਘਰ ਦੇ ਵਿੱਚ ਹੋਣ ਵਾਲਾ ਕੱਲ ਕਲੇਸ਼ ਦੂਰ ਹੁੰਦਾ ਹੈ। ਜੇਕਰ ਤੁਹਾਡੇ ਘਰ ਦੇ ਰਿਸ਼ਤਿਆਂ ਵਿੱਚ ਖਟਾਸ ਆ ਗਈ ਹੈ ਉਹ ਵੀ ਠੀਕ ਹੋ ਜਾਂਦੀ ਹੈ, ਇਹ ਬਹੁਤ ਹੀ ਚਮਤਕਾਰੀ ਪੈਦਾ ਹੁੰਦਾ ਹੈ ਤੁਸੀਂ ਇਸ ਨੂੰ ਜੋੜੀ ਦੇ ਰੂਪ ਵਿੱਚ ਨਾਲ ਲਗਾ ਸਕਦੇ ਹੋ।
ਦੋਸਤੋਂ ਤੁਲਸੀ ਦੇ ਨੇੜੇ-ਤੇੜੇ ਤੁਹਾਨੂੰ ਕੇਲੇ ਦਾ ਪੌਦਾ ਵੀ ਜ਼ਰੂਰ ਲਗਾਉਣਾ ਚਾਹੀਦਾ ਹੈ। ਇਸ ਦਾ ਵੀ ਬਹੁਤ ਮਹੱਤਵ ਮੰਨਿਆ ਗਿਆ ਹੈ। ਜੇਕਰ ਤੁਸੀਂ ਵੀਰਵਾਰ ਦੇ ਦਿਨ ਕੇਲੇ ਦੀ ਪੂਜਾ ਕਰਦੇ ਹੋ ਉਸਦੇ ਅੱਗੇ ਦੀਪ ਜਗਾਉਂਦੇ ਹੋ ਤਾਂ ਤੁਹਾਨੂੰ ਬਹੁਤ ਸਾਰੇ ਚਮਤਕਾਰੀ ਪਰਿਣਾਮ ਦੇਖਣ ਨੂੰ ਮਿਲਦੇ ਹਨ। ਇਸ ਨਾਲ ਤੁਹਾਡਾ ਗੁਰੂ ਮਜ਼ਬੂਤ ਹੁੰਦਾ ਹੈ ਅਤੇ ਤੁਹਾਡੀ ਬੁੱਧੀ ਵੀ ਤੇਜ਼ ਹੁੰਦੀ ਹੈ। ਇਸ ਲਈ ਘਰ ਦੇ ਵਿੱਚ ਕੇਲੇ ਦਾ ਪੌਦਾ ਵੀ ਜ਼ਰੂਰ ਲਗਾਉਣਾ ਚਾਹੀਦਾ ਹੈ ਕਿਉਂਕਿ ਇਹ ਹਰ ਤਰ੍ਹਾਂ ਦੀ ਪੂਜਾ ਪਾਠ ਲਈ ਵੀ ਪ੍ਰਯੋਗ ਕੀਤਾ ਜਾਂਦਾ ਹੈ। ਜੇਕਰ ਅਸੀ ਆਪਣੇ ਘਰ ਦੇ ਵਿੱਚ ਤੁਲਸੀ ਆਮਲਾ ਅਸ਼ਵਗੰਧਾ ਦੇ ਪੌਦੇ ਦੇ ਨਾਲ ਕੇਲੇ ਦੇ ਪੌਦੇ ਦਾ ਰੋਪਣ ਕਰਦੇ ਹਾਂ ਤਾਂ ਇਹ ਘਰ ਵਿੱਚ ਸੁੱਖ ਸਮ੍ਰਿਧੀ ਲੈ ਕੇ ਆਉਂਦਾ ਹੈ।
ਦੋਸਤੋ ਵਾਸਤੂ ਸ਼ਾਸਤਰ ਦੇ ਅਨੁਸਾਰ ਤੁਹਾਨੂੰ ਆਪਣੇ ਘਰ ਦੇ ਵਿੱਚ ਰਾਤ ਦੀ ਰਾਣੀ ਦਾ ਪੌਦਾ ਵੀ ਜ਼ਰੂਰ ਲਗਾਉਣਾ ਚਾਹੀਦਾ ਹੈ। ਇਹ ਬਹੁਤ ਹੀ ਔਸ਼ਧੀ ਪੌਦਾ ਹੈ ।ਇਸ ਦੀ ਖੁਸ਼ਬੂ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ। ਇਹ ਸਾਡੇ ਘਰ ਨੂੰ ਮਹਿਕਾ ਕੇ ਰੱਖਦਾ ਹੈ। ਤੇ ਘਰ ਵਿਚ ਸਕਾਰਾਤਮਕਤਾ ਲਿਆਉਂਦਾ ਹੈ। ਕਿਉਂ ਕਿ ਭਗਵਾਨ ਵਿਸ਼ਨੂੰ ਅਤੇ ਸ਼ਿਵ ਜੀ ਦੀ ਪੂਜਾ ਦੇ ਲਈ ਇਸ ਪੌਦੇ ਦੇ ਫੁੱਲਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਹ ਬਹੁਤ ਸਕਾਰਾਤਮਕ ਪੈਦਾ ਹੁੰਦਾ ਹੈ ।ਇਸ ਨੂੰ ਤੁਹਾਨੂੰ ਆਪਣੇ ਘਰ ਦੇ ਵਿੱਚ ਜ਼ਰੂਰ ਲਗਾਉਣਾ ਚਾਹੀਦਾ ਹੈ। ਦੋਸਤੋ ਇਹ ਸਾਰੇ ਹੀ ਪੌਦੇ ਵਾਸਤੂ ਸ਼ਾਸਤਰ ਦੇ ਅਨੁਸਾਰ ਬਹੁਤ ਜ਼ਿਆਦਾ ਚੰਗੇ ਮੰਨੇ ਗਏ ਹਨ। ਇਹ ਤੁਹਾਡੇ ਘਰ ਵਿਚ ਸਕਾਰਾਤਮਕ ਊਰਜਾ ਲੈ ਕੇ ਆਉਂਦੇ ਹਨ ਅਤੇ ਨਕਾਰਾਤਮਕ ਉੂਰਜਾ ਨੂੰ ਬਾਹਰ ਭਜਾਉਂਦੇ ਹਨ। ਦੋਸਤੋ ਕੁਝ ਪੌਦੇ ਇਹੋ ਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਆਪਣੇ ਘਰ ਵਿੱਚ ਲਗਾਉਣ ਤੋਂ ਪਹਿਲਾਂ ਉਨ੍ਹਾਂ ਦੀ ਦਿਸ਼ਾ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ।
ਦੋਸਤੋ ਬਾਂਸ ਦਾ ਪੌਦਾ ਇੱਕ ਇਹੋ ਜਿਹਾ ਪੌਦਾ ਹੈ ਜਿਸ ਨੂੰ ਲੋਕ ਮਰਨ ਤੋਂ ਬਾਅਦ ਲਗਾਉਂਦੇ ਹਨ। ਜੇਕਰ ਤੁਸੀਂ ਇਸ ਨੂੰ ਆਪਣੇ ਘਰ ਦੇ ਵਿੱਚ ਧਨ ਲਾਭ ਦੇ ਲਈ ਲਗਾਉਣਾ ਚਾਹੁੰਦੇ ਹੋ, ਤੁਹਾਨੂੰ ਆਪਣੇ ਘਰ ਦੀ ਉੱਤਰ ਦਿਸ਼ਾ ਵੱਲ ਇਸ ਨੂੰ ਲਗਾਉਣਾ ਚਾਹੀਦਾ ਹੈ। ਇਸ ਦਿਸ਼ਾ ਵੱਲ ਇਹ ਪੌਦਾ ਲਗਾਉਣ ਦੇ ਨਾਲ ਇਸ ਦੇ ਸਕਾਰਾਤਮਕ ਪ੍ਰਭਾਵ ਦੇਖਣ ਨੂੰ ਮਿਲਦੇ ਹਨ। ਜੇਕਰ ਤੁਸੀਂ ਸ਼ਨੀ ਦੇਵਤਾ ਨੂੰ ਖੁਸ਼ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਘਰ ਦੇ ਵਿੱਚ ਸਮੀ ਦਾ ਪੌਦਾ ਲਗਾਉਣਾ ਚਾਹੀਦਾ ਹੈ। ਇਹ ਪੌਦਾ ਸ਼ਨੀ ਦੇਵਤਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਇਸ ਪੌਦੇ ਨੂੰ ਘਰ ਵਿੱਚ ਲਗਾਉਣ ਦੇ ਨਾਲ ਸ਼ਨੀ ਦੇਵਤਾ ਦੀ ਕੁਦਿ੍ਰਸ਼ਟੀ ਦੂਰ ਹੁੰਦੀ ਹੈ। ਇਸ ਨਾਲ ਸ਼ਨੀ ਦੇਵਤਾ ਦੀ ਕਿਰਪਾ ਤੁਹਾਡੇ ਉੱਤੇ ਰਹਿੰਦੀ ਹੈ। ਇਸ ਕਰਕੇ ਇਹ ਪੌਦਾ ਘਰ ਵਿਚ ਜ਼ਰੂਰ ਲਗਾਉਣਾ ਚਾਹੀਦਾ ਹੈ।