ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਅੰਧ ਵਿਸ਼ਵਾਸ਼ ਵਿੱਚ ਕਦੇ ਵੀ ਵਿਸ਼ਵਾਸ਼ ਨਹੀਂ ਕਰਨਾ ਚਾਹੀਦਾ। ਦੋਸਤੋ ਅਕਸਰ ਕਈ ਵਿਅਕਤੀ ਅੰਧ ਵਿਸ਼ਵਾਸ ਦੇ ਵਿੱਚ ਵਿਸ਼ਵਾਸ ਕਰਕੇ ਆਪਣੇ ਬਣਦੇ ਹੋਏ ਕੰਮਾਂ ਨੂੰ ਵੀ ਵਿਗਾੜ ਲੈਂਦੇ ਹਨ। ਅੱਜ ਤੁਹਾਨੂੰ ਇਸਦੇ ਬਾਰੇ ਜਾਣਕਾਰੀ ਦੇਵਾਂਗੇ। ਇਸ ਦੇ ਨਾਲ ਹੀ ਤੁਹਾਨੂੰ ਦੱਸਾਂਗੇ ਕਿ ਇਮਾਨਦਾਰ ਲੋਕ ਜਿੰਦਗੀ ਵਿੱਚ ਸਫਲ ਕਿਉਂ ਨਹੀਂ ਹੋ ਪਾਉਂਦੇ।
ਦੋਸਤੋ ਅਸੀਂ ਇੱਕ ਕਹਾਣੀ ਦੇ ਦੁਆਰਾ ਤੁਹਾਨੂੰ ਸਮਝਾਉਂਦੇ ਹਾਂ ਕਿ ਅੰਧ ਵਿਸ਼ਵਾਸ ਦੇ ਵਿੱਚ ਵਿਸ਼ਵਾਸ਼ ਕਿਉਂ ਨਹੀਂ ਕਰਨਾ ਚਾਹੀਦਾ। ਦੋਸਤੋ ਇਕ ਵਾਰ ਇਕ ਵਪਾਰੀ ਆਪਣੇ ਘਰ ਤੋਂ ਰਾਜਾਂ ਨੂੰ ਭੇਟ ਦੇਣ ਲਈ ਘਰ ਤੋਂ ਨਿਕਲਿਆ। ਪਰ ਜਦੋਂ ਉਹ ਅੱਧੇ ਰਸਤੇ ਵਿੱਚ ਪਹੁੰਚਿਆ ਤਾਂ ਇਕ ਬਿੱਲੀ ਨੇ ਉਸ ਦਾ ਰਸਤਾ ਕੱਟ ਲਿਆ। ਇਹ ਦੇਖ ਕੇ ਉਹ ਡਰ ਗਿਆ। ਉਸ ਦੇ ਮਨ ਵਿਚ ਘਬਰਾਹਟ ਸ਼ੁਰੂ ਹੋ ਗਈ ਕਿ ਜੇਕਰ ਹੁਣ ਉਹ ਰਸਤਾ ਪਾਰ ਕਰੇਗਾ ਤਾਂ ਉਸ ਨਾਲ ਜਰੂਰ ਕੋਈ ਨਾ ਕੋਈ ਅਣਹੋਨੀ ਹੋਵੇਗੀ।
ਇਸ ਕਰਕੇ ਉਹ ਵਾਪਸ ਘਰ ਚਲਾ ਗਿਆ ਅਤੇ ਉਸ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ। ਉਸਨੂੰ ਲੱਗਿਆ ਕੀ ਉਸਦਾ ਬਣਦਾ ਹੋਇਆ ਕੰਮ ਵਿਗੜ ਗਿਆ ਹੈ। ਫਿਰ ਜਦੋਂ ਉਹ ਦੁਬਾਰਾ ਵਾਪਸ ਜਾਣ ਲੱਗਿਆ, ਉਸ ਨੇ ਉੱਥੇ ਜਾ ਕੇ ਦੇਖਿਆ ਕਿ ਜਿਹੜਾ ਵਾਹਨ ਉਸਨੂੰ ਰਾਜਾ ਤੱਕ ਲੈ ਕੇ ਜਾਣ ਲਈ ਆਇਆ ਸੀ ਉਹ ਵਾਹਨ ਉਥੇ ਨਹੀਂ ਹੈ। ਉਹ ਫਿਰ ਵਾਪਸ ਘਰ ਆ ਗਿਆ ਅਤੇ ਆਪਣੀ ਬੀਵੀ ਤੇ ਵੀ ਗੁੱਸਾ ਕਰਨ ਲੱਗ ਗਿਆ। ਕਿਉਂਕਿ ਜਦੋਂ ਉਹ ਰਾਜੇ ਨੂੰ ਸਮੇਂ ਤੇ ਭੇਟ ਨਹੀਂ ਦੇ ਪਾਇਆ ਤਾਂ ਰਾਜੇ ਨੇ ਉਸ ਦਾ ਵਪਾਰ ਬੰਦ ਕਰਵਾ ਦਿੱਤਾ। ਇਸ ਕਰਕੇ ਉਹ ਵਿਅਕਤੀ ਚਿੜਚਿੜਾ ਹੋ ਗਿਆ ਪ੍ਰੇਸ਼ਾਨ ਹੋ ਗਿਆ ਅਤੇ ਆਪਣੀ ਘਰਵਾਲੀ ਨਾਲ ਲੜਨ ਲੱਗ ਗਿਆ।
ਉਸ ਦੀ ਘਰ ਵਾਲੀ ਵੀ ਉਸ ਤੋਂ ਨਾਰਾਜ਼ ਹੋ ਕੇ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪੇਕੇ ਚਲੀ ਗਈ ।ਇਸ ਤਰ੍ਹਾਂ ਉਸ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਰਾਜਾਂ ਨੂੰ ਭੇਟ ਨਾ ਦੇਣ ਦੇ ਕਾਰਣ ਉਸਦਾ ਸਾਰਾ ਵਪਾਰ ਬੰਦ ਹੋ ਗਿਆ ।ਗੁੱਸਾ ਕਰਨ ਨਾਲ ਉਹ ਅੰਦਰੋਂ ਪੂਰੀ ਤਰਾਂ ਨਿਰਾਸ਼ ਹੋ ਗਿਆ। ਬੱਚੇ ਅਤੇ ਘਰ ਵਾਲੀ ਦੇ ਜਾਣ ਕਰਕੇ ਉਹ ਪ੍ਰੇਸ਼ਾਨ ਰਹਿਣ ਲੱਗ ਗਿਆ। ਇਸ ਤਰ੍ਹਾਂ ਉਸ ਨੂੰ ਇੰਨੀ ਸਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਦੋਸਤੋ ਇਸ ਕਹਾਣੀ ਦਾ ਦੂਸਰਾ ਪਹਿਲੂ ਵੀ ਹੈ ।ਇੱਕ ਹੋਰ ਵਪਾਰੀ ਘਰ ਤੋਂ ਰਾਜੇ ਨੂੰ ਭੇਟ ਦੇਣ ਲਈ ਨਿਕਲਿਆ। ਉਸ ਦੇ ਰਸਤੇ ਵਿੱਚੋਂ ਵੀ ਬਿੱਲੀ ਰਸਤਾ ਕੱਟ ਗਈ। ਉਹ ਵੀ ਘਬਰਾ ਗਿਆ, ਪਰ ਉਹ ਕੁਝ ਦੇਰ ਉਥੇ ਹੀ ਖੜਾ ਰਹਿ ਕੇ ਆਪਣਾ ਰਸਤਾ ਪਾਰ ਕਰ ਗਿਆ। ਉਸਨੇ ਆਪਣੇ ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਅੰਧ ਵਿਸ਼ਵਾਸ ਨਹੀਂ ਰੱਖਿਆ ਅਤੇ ਵਾਹਨ ਤੇ ਬੈਠ ਕੇ ਰਾਜੇ ਨੂੰ ਭੇਟ ਦੇ ਦਿੱਤੀ।
ਰਾਜੇ ਨੇ ਉਸ ਵਪਾਰੀ ਤੋਂ ਖੁਸ਼ ਹੋ ਕੇ ਉਸ ਦੇ ਵਪਾਰ ਵਿਚ ਬਹੁਤ ਜ਼ਿਆਦਾ ਵਾਧਾ ਕੀਤਾ। ਸਾਨੂੰ ਕਈ ਸੋਨੇ ਦੀਆਂ ਚੀਜ਼ਾਂ ਦਾਨ ਵਿੱਚ ਦਿੱਤੀਆਂ। ਰਾਜੇ ਨੇ ਉਸ ਨੂੰ ਬਹੁਤ ਸਾਰੇ ਕੀਮਤੀ ਕੱਪੜੇ ਵੀ ਦਾਨ ਦਿੱਤੇ। ਉਹ ਅਪਨੇ ਘਰ ਖੁਸ਼ੀ ਨਾਲ ਗਿਆ ਅਤੇ ਉਸਨੇ ਸਾਰੇ ਗਹਿਣੇ ਆਪਣੀ ਪਤਨੀ ਨੂੰ ਦਿੱਤੇ ਅਤੇ ਕੱਪੜੇ ਆਪਣੇ ਬੱਚਿਆਂ ਨੂੰ ਦਿੱਤੇ। ਇਸ ਤਰ੍ਹਾਂ ਉਸ ਦੀ ਘਰ ਵਾਲੀ ਵੀ ਖੁਸ਼ ਹੋ ਗਈ ਅਤੇ ਬੱਚੇ ਵੀ ਖੁਸ਼ ਹੋ ਗਏ। ਦੋਸਤੋ ਇਕ ਵਪਾਰੀ ਆਪਣੇ ਅੰਧ ਵਿਸ਼ਵਾਸ ਦੇ ਕਾਰਨ ਆਪਣੀ ਸਾਰੀ ਖੁਸ਼ੀਆਂ ਨੂੰ ਗਵਾ ਬੈਠਾ। ਦੂਸਰੇ ਵਪਾਰੀ ਨੇ ਆਪਣੇ ਅੰਧ ਵਿਸ਼ਵਾਸ਼ ਤੇ ਕੰਟਰੋਲ ਕਰਕੇ ਸਾਰੀਆਂ ਖੁਸ਼ੀਆਂ ਹਾਸਲ ਕਰ ਲਈਆਂ। ਇਸ ਕਰਕੇ ਕਦੇ ਵੀ ਅੰਧ-ਵਿਸ਼ਵਾਸ ਤੇ ਵਿਸ਼ਵਾਸ਼ ਨਹੀਂ ਕਰਨਾ ਚਾਹੀਦਾ।
ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਇਮਾਨਦਾਰ ਲੋਕ ਸਫਲ ਕਿਉਂ ਨਹੀਂ ਹੁੰਦੇ। ਬਹੁਤ ਸਾਰੇ ਲੋਕਾਂ ਦਾ ਇਹ ਸਵਾਲ ਹੁੰਦਾ ਹੈ ਕਿ ਮੈਂ ਬਹੁਤ ਮਿਹਨਤ ਕਰਦਾ ਹਾਂ। ਮੈਂ ਪੂਰਾ ਇਮਾਨਦਾਰ ਰਿਹਾ, ਪਰ ਮੈਨੂੰ ਮੇਰੀ ਇਮਾਨਦਾਰੀ ਦਾ ਫਲ ਨਹੀਂ ਮਿਲਦਾ। ਦੋਸਤੋ ਇਸ ਦੀ ਉਦਾਹਰਣ ਇਹ ਹੈ ਕਿ ਜਿਸ ਤਰ੍ਹਾਂ ਇਕ ਗੁੱਛੇ ਵਿੱਚ ਬਹੁਤ ਸਾਰੀ ਚਾਬੀਆਂ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ਕਿਸੇ ਇੱਕ ਚਾਬੀ ਦੇ ਨਾਲ ਦਰਵਾਜ਼ਾ ਖੁੱਲ੍ਣਾ ਹੁੰਦਾ ਹੈ। ਪਰ ਜਿਹੜੀ ਸਾਡੀ ਕੋਸ਼ਿਸ਼ ਹੁੰਦੀ ਹੈ ,ਅਸੀਂ ਇਸ ਕੋਸ਼ਿਸ਼ ਤੋਂ ਡਗਮਗਾ ਜਾਂਦੇ ਹਾਂ। ਜਦੋਂ ਅਸੀਂ ਦੁਖੀ ਹੋ ਜਾਂਦੇ ਹਾਂ ਤਾਂ ਅਸੀਂ ਚਾਬੀ ਲੱਭਣੀ ਛੱਡ ਦਿੰਦੇ ਹਾਂ। ਇਸ ਕਰ ਕੇ ਨਾ ਤਾ ਤਾਲਾ ਖੁੱਲਦਾ ਹੈ ਅਤੇ ਸਾਡਾ ਦਿਮਾਗ ਵੀ ਖਰਾਬ ਹੋ ਜਾਂਦਾ ਹੈ।
ਪਰ ਹੋ ਸਕਦਾ ਹੈ ਉਸ ਗੁੱਛੇ ਦੀ ਆਖਰੀ ਚਾਬੀ ਹੀ ਉਸ ਦਰਵਾਜ਼ੇ ਨੂੰ ਖੋਲ੍ਹ ਸਕਦੀ ਹੋਵੇ। ਇਸ ਕਰਕੇ ਅਸੀਂ ਕੋਸ਼ਿਸ਼ ਕਰਨੀ ਹੀ ਛੱਡ ਦਿੰਦੇ ਹਾਂ। ਇਸੇ ਤਰ੍ਹਾਂ ਜਦੋਂ ਦੱਖਣ ਕੱਟਣ ਸਮੇ ਕੁਲਹਾੜੀ ਦਾ ਆਖਰੀ ਪ੍ਹਾਰ ਦਰੱਖ਼ਤ ਨੂੰ ਕੱਟ ਦਿੰਦਾ ਹੈ। ਜਦੋਂ ਤੁਸੀਂ ਨਿਰੰਤਰ ਅਪਣੀ ਕੁਲਹਾੜੀ ਨੂੰ ਪੇੜ ਤੇ ਚਲਾਉਂਦੇ ਹੋ, ਉਹ ਤੁਹਾਡੀ ਨਿਰੰਤਰ ਕੋਸ਼ਿਸ਼ ਹੁੰਦੀ ਹੈ। ਅੰਤਿਮ ਵਾਰ ਦੇ ਨਾਲ ਪੇੜ ਕੱਟ ਜਾਂਦਾ ਹੈ। ਇਸੇ ਤਰ੍ਹਾਂ ਸਫ਼ਲਤਾ ਦਾ ਮੰਤਰ ਹੁੰਦਾ ਹੈ। ਲਗਾਤਾਰ ਮਿਹਨਤ ਕਰਦੇ ਰਹੋ ਕਦੇ ਨਾ ਕਦੇ ਸਫਲਤਾ ਜ਼ਰੂਰ ਮਿਲਦੀ ਹੈ।