ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਅੰਗਰੇਜ਼ੀ ਦੇ ਅੱਖਰ E ਨਾਮ ਵਾਲੇ ਵਿਅਕਤੀਆਂ ਦੇ ਸੁਭਾਅ ,ਵਿਵਹਾਰ ਦੇ ਬਾਰੇ ਜਾਣਕਾਰੀ ਦੇਵਾਂਗੇ। ਦੋਸਤੋ ਹਰ ਵਿਅਕਤੀ ਦੇ ਨਾਮ ਦਾ ਕੋਈ ਨਾ ਕੋਈ ਅਰਥ ਜਰੂਰ ਹੁੰਦਾ ਹੈ ।ਵਿਅਕਤੀ ਦੇ ਨਾਮ ਤੋਂ ਵਿਅਕਤੀ ਦੇ ਗੁਣ , ਅਵਗੁਣ, ਵਿਵਹਾਰ, ਸੁਭਾਅ,ਆਦਤਾਂ ਬਾਰੇ ਬਹੁਤ ਕੁਝ ਕੀਤਾ ਜਾ ਸਕਦਾ ਹੈ। ਹਰ ਵਿਅਕਤੀ ਦੇ ਨਾਮ ਤੇ ਉਸ ਦੇ ਜੀਵਨ ਵਿੱਚ ਬਹੁਤ ਜ਼ਿਆਦਾ ਮਹੱਤਵ ਹੁੰਦਾ ਹੈ। ਇਹੀ ਕਾਰਨ ਹੈ ਕਿ ਮਾਪੇ ਆਪਣੇ ਬੱਚੇ ਦਾ ਨਾਮ ਬਹੁਤ ਜ਼ਿਆਦਾ ਸੋਚ ਸਮਝ ਕੇ ਰੱਖਦੇ ਹਨ।
ਦੋਸਤੋ ਜੋਤਿਸ਼ ਸ਼ਾਸਤਰ ਇਕ ਇਹੋ ਜਿਹੀ ਵਿੱਦਿਆ ਹੈ ,ਜਿਸ ਬਾਰੇ ਜਾਣ ਕੇ ਅਸੀਂ ਵਿਅਕਤੀ ਦੇ ਬਾਰੇ ਬਹੁਤ ਕੁਝ ਜਾਣ ਸਕਦੇ ਹਾਂ। ਜੋਤਿਸ਼ ਸ਼ਾਸਤਰ ਦੇ ਅਨੁਸਾਰ ਅਸੀਂ ਵਿਅਕਤੀ ਦੇ ਨਾਮ ਦੇ ਪਹਿਲੇ ਅੱਖਰ ਤੋਂ ਉਸ ਦੇ ਭਵਿੱਖ ਨਾਲ ਜੁੜੀ ਬਹੁਤ ਸਾਰੀ ਗੱਲਾਂ ਬਾਰੇ ਪਤਾ ਕਰ ਸਕਦੇ ਹਾਂ। ਅੱਜ ਅਸੀਂ ਤੁਹਾਨੂੰ E ਨਾਮ ਵਾਲੇ ਵਿਅਕਤੀਆਂ ਦੇ ਨਾਂ ਸਿਰਫ ਗੁਣ ਬਾਰੇ ਦੱਸਾਂਗੇ, ਸਗੌਂ ਇਨਾਂ ਦੀਆਂ ਕਮੀਆਂ ,ਪਿਆਰ ਦੇ ਮਾਮਲੇ ਵਿੱਚ ਇਨ੍ਹਾਂ ਦਾ ਸੁਭਾਅ ਕਿਸ ਤਰ੍ਹਾਂ ਦਾ ਹੁੰਦਾ ਹੈ, ਅਤੇ ਕਰੀਅਰ ਦੇ ਮਾਮਲੇ ਵਿੱਚ ਇਹ ਕਿਸ ਤਰ੍ਹਾਂ ਦੇ ਹੁੰਦੇ ਹਨ, ਇਸ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ।
ਦੋਸਤੋ ਜਿਨ੍ਹਾਂ ਵਿਅਕਤੀਆਂ ਦਾ ਨਾਮ ਅੰਗਰੇਜ਼ੀ ਦੇ ਅੱਖਰ E ਤੋਂ ਸ਼ੁਰੂ ਹੁੰਦਾ ਹੈ, ਉਹ ਸੁਭਾਅ ਤੋਂ ਬਹੁਤ ਜ਼ਿਆਦਾ ਠੰਡੇ ਹੁੰਦੇ ਹਨ ਅਤੇ ਹਰ ਇਕ ਨੂੰ ਖੁਸ਼ ਰੱਖਣ ਵਾਲੇ ਹੁੰਦੇ ਹਨ। ਇਹ ਲੋਕ ਆਪਣੀ ਜਿੰਮੇਵਾਰੀ ਨੂੰ ਬੜੀ ਹੀ ਇਮਾਨਦਾਰੀ ਦੇ ਨਾਲ ਨਿਭਾਉਂਦੇ ਹਨ ।ਜਿੱਥੇ ਵੀ ਜਾਂਦੇ ਹਨ ਉੱਥੇ ਆਪਣੀ ਅਲਗ ਪਹਿਚਾਨ ਬਣਾ ਲੈਂਦੇ ਹਨ। ਇਹ ਰਹੱਸਮਈ ਵਿਅਕਤੀ ਹੁੰਦੇ ਹਨ ।ਇਹ ਜਲਦੀ ਨਾਲ ਆਪਣੇ ਦੁੱਖ ਅਤੇ ਖੁਸ਼ੀ ਨੂੰ ਕਿਸੇ ਨਾਲ ਵੀ ਸਾਂਝਾ ਨਹੀਂ ਕਰਦੇ। ਇਨ੍ਹਾਂ ਨੂੰ ਸਮਝ ਪਾਉਣਾ ਮੁਸ਼ਕਿਲ ਹੁੰਦਾ ਹੈ ,ਪਰ ਇਹ ਦਿਲ ਦੇ ਸੱਚੇ ਅਤੇ ਅੱਛੇ ਵਿਅਕਤੀ ਹੁੰਦੇ ਹਨ। ਇਹ ਰਿਸ਼ਤਿਆਂ ਦੇ ਪ੍ਰਤੀ ਬਹੁਤ ਜ਼ਿਆਦਾ ਇਮਾਨਦਾਰ ਅਤੇ ਵਫ਼ਾਦਾਰ ਹੁੰਦੇ ਹਨ।
E ਨਾਮ ਦੇ ਵਿਅਕਤੀ ਚੀਜ਼ਾਂ ਨੂੰ ਗੋਲ ਮੋਲ ਕਰਕੇ ਕਰਨਾ ਪਸੰਦ ਨਹੀਂ ਕਰਦੇ। ਇਹਨਾਂ ਦਾ ਦਿਲ ਬਿਲਕੁਲ ਸਾਫ਼ ਹੁੰਦਾ ਹੈ ,ਜੋ ਗੱਲ ਇਨ੍ਹਾਂ ਦੇ ਦਿਲ ਵਿੱਚ ਹੁੰਦੀ ਹੈ, ਓਹੀ ਗੱਲ ਮੂੰਹ ਤੇ ਹੁੰਦੀ ਹੈ। ਇਹਨਾਂ ਨੂੰ ਵਰਤਮਾਨ ਵਿੱਚ ਜੀਣਾ ਪਸੰਦ ਹੁੰਦਾ ਹੈ। ਨਾਲ ਹੀ ਇਹ ਹਾਸਾ ਮਜ਼ਾਕ ਵਿੱਚ ਜੀਵਨ ਜਿਊਣਾ ਪਸੰਦ ਕਰਦੇ ਹਨ। ਇਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚੋਂ ਕਿਸੇ ਦੀ ਵੀ ਦਖਲ-ਅੰਦਾਜ਼ੀ ,ਰੋਕ-ਟੋਕ ਬਿਲਕੁਲ ਵੀ ਪਸੰਦ ਨਹੀਂ ਹੁੰਦੀ ।ਜਿਹੜੇ ਲੋਕ ਇਨ੍ਹਾਂ ਦੀ ਜ਼ਿੰਦਗੀ ਵਿਚ ਦਖਲ ਅੰਦਾਜੀ ਕਰਦੇ ਹਨ ਇਹ ਉਨ੍ਹਾਂ ਲੋਕਾਂ ਤੋਂ ਦੂਰ ਹੋ ਜਾਂਦੇ ਹਨ। ਇਹ ਲੋਕ ਖੁਦ ਵੀ ਸੁਤੰਤਰ ਰਹਿਣਾ ਪਸੰਦ ਕਰਦੇ ਹਨ ਅਤੇ ਦੂਜਿਆਂ ਨੂੰ ਵੀ ਸੁਤੰਤਰ ਰਹਿਣ ਦੀ ਸਲਾਹ ਦਿੰਦੇ ਹਨ।
E ਨਾਮ ਵਾਲੇ ਵਿਅਕਤੀ ਬਹੁਤ ਜ਼ਿਆਦਾ ਚਾਰਮਿੰਗ ਹੁੰਦੇ ਹਨ ।ਇਨ੍ਹਾਂ ਨੂੰ ਛੋਟੀ-ਛੋਟੀ ਖ਼ੁਸ਼ੀਆਂ ਵਿਚ ਹੀ ਖ਼ੁਸ਼ੀ ਮਿਲਦੀ ਹੈ ।ਇਨ੍ਹਾਂ ਨੂੰ ਜ਼ਿੰਦਗੀ ਵਿਚ ਕੁਝ ਪਾਉਣ ਦੀ ਖੁਵਾਹਿਸ਼ ਨਹੀਂ ਹੁੰਦੀ। ਕਿਸੇ ਦਾ ਦਿਲ ਕਵੇ ਜਿੱਤਣਾ ਹੈ, ਕੋਈ ਇਨਾ ਤੋਂ ਸਿੱਖ ਸਕਦਾ ਹੈ ।ਇਹ ਦੂਜਿਆਂ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ। ਇਹ ਦੂਜਿਆਂ ਦੀ ਮਦਦ ਕਰਨ ਲਈ ਹਮੇਸ਼ਾਂ ਸਮਾਂ ਕੱਢ ਲੈਂਦੇ ਹਨ। ਇਹ ਖੁਦ ਵੀ ਬੰਦਸ਼ ਵਿੱਚ ਰਹਿਣਾ ਪਸੰਦ ਨਹੀਂ ਕਰਦੇ। ਕੋਈ ਵਿਅਕਤੀ ਇਨ੍ਹਾਂ ਤੋਂ ਬੰਦਿਸ਼ ਵਿਚ ਕੁਛ ਵੀ ਨਹੀਂ ਕਰਵਾ ਸਕਦਾ ਪਰ ਪਿਆਰ ਨਾਲ ਚਾਹੇ ਇਨਾ ਦੀ ਜਾਨ ਵੀ ਮੰਗ ਲਵੋ।
E ਨਾਮ ਦੇ ਵਿਅਕਤੀਆਂ ਲਈ ਪਿਆਰ ,ਭਾਵਨਾਵਾਂ ਤੇ ਰਿਸ਼ਤੇ ਬਹੁਤ ਜ਼ਿਆਦਾ ਮਾਇਨੇ ਰੱਖਦੇ ਹਨ। ਇਹ ਆਪਣੇ ਨਾਲ ਜੁੜੇ ਹੋਏ ਹਨ ਹਰ ਰਿਸ਼ਤੇ ਨੂੰ ਬਹੁਤ ਚੰਗੇ ਤਰੀਕੇ ਨਾਲ ਨਿਭਾਉਂਦੇ ਹਨ। ਇਹ ਸਾਰਿਆਂ ਨਾਲ ਅੱਛੇ ਤਰੀਕੇ ਨਾਲ ਰਹਿੰਦੇ ਹਨ। ਸਭ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੇ ਹਨ ,ਪਰ ਜੇਕਰ ਇਨ੍ਹਾਂ ਦੇ ਮਨ ਤੋਂ ਕੋਈ ਇਕ ਵਾਰ ਉਤਰ ਜਾਵੇ ਫਿਰ ਉਹ ਚਾਹੇ ਲੱਖ ਕੋਸ਼ਿਸ਼ ਕਰ ਲਵੇ, ਪਰ ਇਹਨਾਂ ਦੇ ਨਜ਼ਦੀਕ ਨਹੀਂ ਆ ਸਕਦਾ। ਜੇਕਰ ਇਨ੍ਹਾਂ ਦੀ ਕਮੀ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਨੂੰ ਗੁੱਸਾ ਬਹੁਤ ਜਲਦੀ ਆ ਜਾਂਦਾ ਹੈ ਪਰ ਇਹ ਜਲਦੀ ਹੀ ਆਪਣੇ ਗੁਸੇ ਤੇ ਕੰਟਰੋਲ ਵੀ ਕਰ ਲੈਂਦੇ ਹਨ।
E ਨਾਮ ਵਾਲੇ ਵਿਅਕਤੀ ਸ਼ੁਰੂਆਤ ਵਿੱਚ ਪਿਆਰ ਦੇ ਮਾਮਲੇ ਵਿੱਚ ਦਿਲ ਫੇਕ ਆਸ਼ਿਕ ਵਾਂਗ ਵਿਵਹਾਰ ਕਰਦੇ ਹਨ। ਇਹਨਾਂ ਦਾ ਦਿਲ ਕਦੋਂ ਕਿੱਥੇ ਆ ਜਾਵੇ ,ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ,ਪਰ ਇਕ ਵਾਰ ਜਿਸਨੂੰ ਆਪਣੇ ਦਿਲ ਵਿੱਚ ਬਿਠਾ ਲੈਂਦੇ ਹਨ, ਉਸ ਲਈ ਆਪਣੀ ਸਾਰੀ ਜ਼ਿੰਦਗੀ ਸਮਰਪਿਤ ਕਰ ਦਿੰਦੇ ਹਨ ।ਉਸ ਦੀ ਛੋਟੀ-ਛੋਟੀ ਗੱਲਾ ਅਤੇ ਉਸਦੀ ਖੁਸ਼ੀਆਂ ਦਾ ਧਿਆਨ ਰੱਖਦੇ ਹਨ। ਇਕ ਵਾਰ ਪਿਆਰ ਹੋਣ ਤੋਂ ਬਾਅਦ ਬਹੁਤ ਹੀ ਸਬਰ ਨਾਲ ਕੰਮ ਲੈਂਦੇ ਹਨ। ਆਪਣੇ ਸਾਥੀ ਨੂੰ ਜ਼ਿੰਦਗੀ ਵਿਚ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ ਅਤੇ ਉਸ ਦਾ ਹਰ ਕੰਮ ਵਿਚ ਸਾਥ ਦਿੰਦੇ ਹਨ। ਜਿਨ੍ਹਾਂ ਲੋਕਾਂ ਨੂੰ ਇਹ ਪਾਰਟਨਰਂ ਦੇ ਰੂਪ ਵਿੱਚ ਮਿਲ ਜਾਂਦੇ ਹਨ ,ਉਹ ਵਿਅਕਤੀ ਬਹੁਤ ਜ਼ਿਆਦਾ ਕਿਸਮਤ ਵਾਲੇ ਹੁੰਦੇ ਹਨ। ਕਿਉਂਕਿ ਇਹ ਰਿਸ਼ਤਿਆਂ ਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਨਿਭਾਉਂਦੇ ਹਨ। ਪਿਆਰ ਹੋਣ ਤੋਂ ਬਾਅਦ ਇਹ ਆਪਣੇ ਸਾਥੀ ਨੂੰ ਧੋਖਾ ਨਹੀਂ ਦੇਂਦੇ। ਇਹ ਆਪਣੇ ਸਾਥੀ ਨੂੰ ਉਸੇ ਰੂਪ ਵਿਚ ਸਵੀਕਾਰ ਕਰਦੇ ਹਨ ਜਿਸ ਰੂਪ ਵਿੱਚ ਉਹ ਹੁੰਦਾ ਹੈ।
E ਨਾਮ ਵਾਲੇ ਵਿਅਕਤੀ ਆਪਣੇ ਕਰੀਅਰ ਨੂੰ ਲੈ ਕੇ ਬਹੁਤ ਜਿਆਦਾ ਸੀਰੀਅਸ ਹੁੰਦੇ ਹਨ। ਇਹਨਾਂ ਦੇ ਅੰਦਰ ਆਤਮ-ਵਿਸ਼ਵਾਸ ਕੁੱਟ ਕੁੱਟ ਕੇ ਭਰਿਆ ਹੁੰਦਾ ਹੈ। ਇਹ ਆਪਣੇ ਜੀਵਨ ਵਿੱਚ ਸੰਤੁਲਨ ਬਣਾ ਕੇ ਰੱਖਦੇ ਹਨ। ਵੈਸੇ ਤਾਂ ਇਹ ਆਪਣੀ ਜ਼ਿੰਦਗੀ ਦੇ ਫ਼ੈਸਲੇ ਬਹੁਤ ਸੋਚ ਸਮਝ ਕੇ ਲੈਂਦੇ ਹਨ, ਪਰ ਆਪਣੇ ਕਰੀਅਰ ਦੇ ਮਾਮਲੇ ਵਿਚ ਬਿਲਕੁਲ ਵੀ ਢਿਲ ਨਹੀਂ ਕਰਦੇ। ਜਿਸ ਕੰਮ ਨੂੰ ਕਰਨ ਦੀ ਇਕ ਵਾਰ ਠਾਣ ਲੈਦੇੇ ਹਨ ,ਉਸ ਨੂੰ ਪੂਰਾ ਕਰਕੇ ਹੀ ਦਮ ਲੈਂਦੇ ਹਨ। ਇਹ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਤਰੱਕੀ ਕਰਦੇ ਹਨ ।ਇਹ ਇਕੱਲੇ ਚੱਲਣ ਨਹੀਂ ਬਲਕਿ ਸਭ ਨੂੰ ਨਾਲ ਲੈ ਕੇ ਚੱਲਣ ਵਿੱਚ ਵਿਸ਼ਵਾਸ ਰੱਖਦੇ ਹਨ। ਇਹ ਲੋਕ ਇੰਜੀਨੀਅਰਿੰਗ ,ਕਲਾਂ ,ਬੈਂਕਿੰਗ ਵਰਗੇ ਖੇਤਰ ਵਿੱਚ ਆਪਣਾ ਕਰੀਅਰ ਬਣਾਉਣਾ ਪਸੰਦ ਕਰਦੇ ਹਨ।