ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਵਿਧੀ ਵਿਧਾਨ ਬਾਰੇ ਦੱਸਾਂਗੇ ਜਿਸ ਦੇ ਵਿੱਚ ਨਾ ਜਨਮ ਲੈਣ ਦਾ ਕੋਈ ਮੂਹਰਤ ਹੁੰਦਾ ਹੈ ਨਾ ਹੀ ਮਰਨ ਦਾ।
ਦੋਸਤੋ ਭਗਵਾਨ ਸ੍ਰੀ ਰਾਮ ਅਤੇ ਰਾਜਾ ਅਭਿਸ਼ੇਕ ਦਾ ਵਿਆਹ ਸ਼ੁਭ ਮਹੂਰਤ ਦੇਖ ਕੇ ਹੀ ਕੀਤਾ ਗਿਆ ਸੀ। ਇਸ ਤੋਂ ਬਾਅਦ ਵੀ ਉਨ੍ਹਾਂ ਦਾ ਵਿਵਾਹਿਕ ਜੀਵਨ ਸਫਲ ਨਹੀਂ ਹੋ ਪਾਇਆ। ਜਦੋਂ ਮੁਨੀ ਵਸ਼ਿਸ਼ਟ ਤੋਂ ਇਸਦਾ ਜਵਾਬ ਮੰਗਿਆ ਗਿਆ, ਤਾਂ ਉਨ੍ਹਾਂ ਨੇ ਸਾਫ ਕਹਿ ਦਿੱਤਾ ਕਿ ਜੋ ਵਿਧੀ ਨੇ ਨਿਰਧਾਰਿਤ ਕੀਤਾ ਹੈ ਉਹ ਹੋ ਕੇ ਹੀ ਰਹਿੰਦਾ ਹੈ। ਨਾ ਹੀ ਭਗਵਾਨ ਸ਼੍ਰੀ ਰਾਮ ਜੀ ਦੇ ਜੀਵਨ ਨੂੰ ਬਦਲਿਆ ਜਾ ਸਕਿਆ ਨਾ ਹੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ ਨੂੰ ਬਦਲਿਆ ਜਾ ਸਕਿਆ। ਵਿਧੀ ਸ਼ਬਦ ਆਪਣੇ ਆਪ ਦੇ ਵਿਚ ਹੀ ਵਿਧਾਤਾ ਦੇ ਨਾਲ ਜੁੜਿਆ ਹੋਇਆ ਸ਼ਬਦ ਹੈ।
ਦੋਸਤੋ ਆਧੁਨਿਕ ਸਮੇਂ ਦੇ ਵਿੱਚ ਜੀਵਨ ਅਤੇ ਮੌਤ ਵਿਧਾਤਾ ਦੁਆਰਾ ਨਿਸ਼ਚਿਤ ਕੀਤਾ ਜਾਂਦਾ ਹੈ ।ਆਪਣੇ ਕਰਮਾਂ ਦਾ ਫਲ ਹਰ ਇੱਕ ਵਿਅਕਤੀ ਨੂੰ ਭੋਗਣਾ ਹੀ ਪੈਂਦਾ ਹੈ। ਇਹ ਵਿਧੀ ਦਾ ਵਿਧਾਨ ਹੈ। ਵਿਧੀ ਦਾ ਵਿਧਾਨ ਦਾ ਮਤਲਬ ਇਹ ਹੈ ਕਿ ਹਰ ਇਕ ਵਿਅਕਤੀ ਦੀ ਕਿਸਮਤ ਦੇ ਵਿਚ ਜੋ ਵੀ ਲਿਖਿਆ ਹੁੰਦਾ ਹੈ ਉਹ ਹੋ ਕੇ ਹੀ ਰਹਿੰਦਾ ਹੈ। ਪ੍ਰਕਿਰਤੀ ਦੇ ਨਿਯਮ ਅਨੁਸਾਰ ਹਰ ਇੱਕ ਕੰਮ ਹੁੰਦਾ ਹੈ। ਹੰਕਾਰ ਨਾਲ ਭਰਿਆ ਹੋਇਆ ਵਿਅਕਤੀ ਸੋਚਦਾ ਹੈ ਕਿ ਉਸ ਦੇ ਕਰਨ ਨਾਲ ਸਭ ਕੁਝ ਹੋ ਰਿਹਾ ਹੈ। ਪਰ ਇਸ ਤਰਾਂ ਨਹੀਂ ਹੁੰਦਾ।
ਦੋਸਤੋ ਖੁਦ ਮਧੂਸੂਦਨ ਨੇ ਕਿਹਾ ਹੈ, ਮੈਂ ਵਿਧਾਤਾ ਹੋ ਕੇ ਵੀ ਵਿਧੀ ਦੇ ਵਿਧਾਨ ਨੂੰ ਨਹੀਂ ਟਾਲ ਸਕਦਾ। ਮੇਰੀ ਚਾਹ ਰਾਧਾ ਸੀ। ਚਾਹੁੰਦੀ ਮੈਨੂੰ ਮੀਰਾ ਸੀ। ਪਰ ਮੇਰਾ ਵਿਆਹ ਰੁਕਮਣੀ ਦੇ ਨਾਲ ਹੋਇਆ। ਨਾ ਹੀਂ ਸ਼ਿਵਜੀ ਸਤੀ ਦੀ ਮੌਤ ਨੂੰ ਟਾਲ ਸਕੇ। ਜਦੋਂ ਕਿ ਮਹਾਂ ਮਰਿਤਿਓਜਨ ਮੰਤਰ ਸ਼ਿਵ ਜੀ ਦੁਆਰਾ ਹੀ ਰਚਿਆ ਗਿਆ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ,ਸ੍ਰੀ ਗੁਰੂ ਤੇਗ ਬਹਾਦਰ ਜੀ ,ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਆਪਣੇ ਨਾਲ ਹੋਣ ਵਾਲੀ ਵਿਧੀ ਦੇ ਵਿਧਾਨ ਨੂੰ ਨਹੀਂ ਟਾਲ ਸਕੇ। ਰਾਮ ਕ੍ਰਿਸ਼ਨ ਪਰਮ ਹੰਸ ਜੀ ਵੀ, ਆਪਣੀ ਕੈਂਸਰ ਨੂੰ ਨਹੀਂ ਟਾਲ ਸਕੇ। ਨਾ ਹੀ ਰਾਵਣ ਆਪਣੇ ਲੰਕਾ ਨੂੰ ਬਚਾ ਸਕਿਆ, ਕੰਸ ਰਾਵਣ ਕੋਲ ਬਹੁਤ ਹੀ ਬੇਅੰਤ ਸਕਤੀਆਂ ਸਨ।
ਦੋਸਤੋ ਹਰ ਇਕ ਵਿਅਕਤੀ ਆਪਣੇ ਜਨਮ ਦੇ ਨਾਲ ਹੀ ਆਪਣਾ ਜਨਮ ਮਰਨ, ਦੁੱਖ ਸੁੱਖ ,ਚੰਗਾ ਬੁਰਾ, ਲਾਭ ਹਾਨੀ, ਸੁਆਸਤਿ ਬੀਮਾਰੀਆਂ, ਸਰੀਰ, ਰੰਗ ਪਰਿਵਾਰ, ਸਮਾਜ, ਦੇਸ਼,ਪਰਿਵਾਰ ਸਭ ਪਹਿਲਾਂ ਤੋਂ ਹੀ ਨਿਰਧਾਰਿਤ ਕਰ ਕੇ ਆਉਂਦਾ ਹੈ। ਇਸ ਕਰਕੇ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਹੈ ।ਹਮੇਸ਼ਾ ਸਰਲ ਅਤੇ ਸੰਤੋਖ ਵਿਚ ਰਹਿਣਾ ਚਾਹੀਦਾ ਹੈ। ਕਦੇ ਵੀ ਸੁਭ ਮਹੁਰਤ ਨਾ ਹੀ ਜਨਮ ਦਾ ਹੁੰਦਾ ਹੈ ਨਾ ਹੀ ਮੌਤ ਦਾ ਹੁੰਦਾ ਹੈ।