ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਆਪਣੇ ਘਰ ਦੀ ਬੇਟੀ ਨੂੰ ਵਿਦਾ ਕਰਦੇ ਸਮੇ ਕਿਹੜੀ ਚੀਜ਼ ਨਹੀਂ ਦੇਣੀ ਚਾਹੀਦੀ। ਇਸ ਤਰ੍ਹਾਂ ਕਰਨ ਦੇ ਨਾਲ ਬਹੁਤ ਭਾਰੀ ਨੁਕਸਾਨ ਹੋ ਸਕਦਾ ਹੈ।
ਦੋਸਤੋ ਘਰ ਦੀ ਬੇਟੀ ਨੂੰ ਕਦੇ ਵੀ ਉਹ ਚੀਜ਼ਾਂ ਨਹੀਂ ਦੇਣੀਆਂ ਚਾਹੀਦੀਆਂ ਹਨ ਜਿਸ ਨਾਲ ਉਸ ਦੇ ਘਰ ਦੀ ਸੁੱਖ ਸਮ੍ਰਿਧੀ ਹੀ ਖਤਮ ਹੋ ਜਾਵੇ। ਹਰ ਕੋਈ ਆਪਣੀ ਬੇਟੀ ਨੂੰ ਸੁਖੀ ਵੇਖਣਾ ਚਾਹੁੰਦਾ ਹੈ। ਹਿੰਦੂ ਧਰਮ ਦੇ ਵਿਚ ਬੇਟਿਆਂ ਨੂੰ ਲਕਸ਼ਮੀ, ਦੁਰਗਾ ,ਸਰਸਵਤੀ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ ।ਇਸ ਕਰਕੇ ਘਰ ਦੀ ਲੱਛਮੀ ਆਪਣੇ ਘਰ ਦੀ ਬੇਟੀ ਨੂੰ ਜਦੋਂ ਤੁਸੀਂ ਵਿਦਾ ਕਰਦੇ ਹੋ, ਤਾਂ ਹਰ ਮਾਂ-ਪਿਉ ਦਾ ਸੁਪਨਾ ਹੁੰਦਾ ਹੈ ਕਿ ਉਸਦੀ ਬੇਟੀ ਜਿਹੜੇ ਵੀ ਘਰ ਵਿੱਚ ਜਾਵੇ ਉੱਥੇ ਖ਼ੁਸ਼ ਰਹੇ ,ਸੁਖੀ ਰਹੇ। ਹਰ ਬੇਟੀ ਦੇ ਮਾਂ-ਪਿਓ ਚਾਹੁੰਦੇ ਹਨ ਕਿ ਉਨ੍ਹਾਂ ਦੀ ਬੇਟੀ ਦੂਜਿਆਂ ਦੇ ਘਰ ਵਿੱਚ ਜਾ ਕੇ ਉਨ੍ਹਾਂ ਦੀ ਇਜ਼ਤ ਬਣੇ। ਕੋਈ ਵੀ ਮਾ-ਪਿਓ ਆਪਣੀ ਬੇਟੀ ਦੇ ਵਿਆਹ ਵਿੱਚ ਕੋਈ ਕਮੀ ਨਹੀਂ ਛੱਡਦਾ ,ਕਿਉਂਕਿ ਉਸਦਾ ਵਿਆਹ ਕਰਨਾ ਉਨ੍ਹਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਇਹ ਮਾਂ-ਪਿਓ ਦਾ ਆਪਣੀ ਬੇਟੀ ਦੇ ਪ੍ਰਤੀ ਫਰਜ਼ ਹੁੰਦਾ ਹੈ ਕਿ ਉਹ ਆਪਣੀ ਬੇਟੀ ਦੇ ਲਈ ਅੱਛਾ ਵਰ ਲੱਭਦੇ ਹਨ। ਇਸਦੇ ਨਾਲ ਹੀ ਉਹ ਕੋਸ਼ਿਸ਼ ਕਰਦੇ ਹਨ ਕਿ ਵਿਆਹ ਦੇ ਵਿੱਚ ਮੁੰਡੇ ਵਾਲਿਆਂ ਦੇ ਰਿਸ਼ਤੇਦਾਰਾਂ ਨੂੰ ਵੀ ਕਿਸੇ ਕਿਸਮ ਦੀ ਕਮੀ ਨਾ ਆਵੇ। ਤਾਂ ਜੋ ਉਨ੍ਹਾਂ ਦੀ ਬੇਟੀ ਖੁਸ਼ ਰਹਿ ਸਕੇ।
ਦੋਸਤੋ ਵਰਤਮਾਨ ਸਮੇਂ ਦੇ ਵਿੱਚ ਵਿਆਹ ਕਰਨ ਦਾ ਰਿਵਾਜ ਬਿਲਕੁਲ ਅਲੱਗ ਹੋ ਗਿਆ ਹੈ ।ਪੁਰਾਣੇ ਸਮੇਂ ਵਿੱਚ ਜਿਸ ਰਿਤੀ ਰਿਵਾਜਾ ਨਾਲ ਵਿਆਹ ਕੀਤਾ ਜਾਂਦਾ ਸੀ, ਵਰਤਮਾਨ ਯੁੱਗ ਦੇ ਵਿਚ ਵਿਆਹ-ਸ਼ਾਦੀਆਂ ਦੇ ਵਿੱਚ ਇਹ ਰੀਤੀ-ਰਿਵਾਜ ਰਸਮਾਂ ਨਹੀਂ ਕੀਤੀਆਂ ਜਾਂਦੀਆਂ ਹਨ, ਜਿੰਨੀਆਂ ਕਿ ਪੁਰਾਣੇ ਸਮੇਂ ਵਿਚ ਕੀਤੀਆਂ ਜਾਂਦੀਆਂ ਸਨ। ਹਿੰਦੂ ਧਰਮ ਦੇ ਵਿੱਚ ਹਰ ਰੀਤੀ ਰਿਵਾਜ ਦਾ ਆਪਣੀ ਇਕ ਅਲੱਗ ਰਸਮ ਹੁੰਦੀ ਹੈ।
ਦੋਸਤੋ ਕਈ ਮਾਂ-ਬਾਪ ਆਪਣੀ ਬੇਟੀ ਦੇ ਗੁਡ ਲੱਕ ਲਈ ਉਸਦੇ ਘਰ ਵਿੱਚ ਸੁੱਖ ਸਮਰਿੱਧੀ ਬਣੀ ਰਹੇ, ਇਸ ਲਈ ਆਪਣੀ ਬੇਟੀ ਨੂੰ ਵਿਦਾਈ ਦੇ ਸਮੇਂ ਗਣੇਸ਼ ਜੀ ਦੀ ਮੂਰਤੀ ਜਾਂ ਫਿਰ ਗਣੇਸ਼ ਦੀ ਤਸਵੀਰ ਦੇ ਦਿੰਦੇ ਹਨ। ਗਣੇਸ਼ ਜੀ ਨੂੰ ਵਿਘਨਹਰਤਾ ਕਿਹਾ ਜਾਂਦਾ ਹੈ ।ਉਹ ਰਿਧੀ ਸਿਧੀ ਦੇ ਪ੍ਰਤੀਕ ਹੁੰਦੇ ਹਨ। ਮਾਂ-ਪਿਓ ਆਪਣੀ ਬੇਟੀ ਦੀ ਵਿਦਾਈ ਦੇ ਸਮੇਂ ਦੀ ਵਿਘਨਹਰਤਾ ਦੀ ਤਸਵੀਰ ਜਾਂ ਫਿਰ ਮੂਰਤੀ ਅਪਣੀ ਬੇਟੀ ਨੂੰ ਦੇ ਦਿੰਦੇ ਹਨ। ਬੇਟੀਆਂ ਜੋ ਕਿ ਮਾਤਾ ਲਕਸ਼ਮੀ ਦਾ ਰੂਪ ਮੰਨਿਆ ਜਾਂਦੀਆਂ ਹਨ, ਇਸ ਕਰਕੇ ਮਾਤਾ ਲਕਸ਼ਮੀ ਅਤੇ ਗਣੇਸ਼ ਜੀ ਦਾ ਸਾਥ ਹੋਣਾ ਧੰਨ ਦਾ ਆਗਮਨ ਮੰਨਿਆ ਜਾਂਦਾ ਹੈ। ਪਰ ਜਦੋਂ ਘਰ ਦੀ ਲਕਸ਼ਮੀ ਦੀ ਵਿਦਾਇਗੀ ਹੁੰਦੀ ਹੈ, ਤੁਹਾਡੀ ਬੇਟੀ ਦੀ ਵਿਦਾਈ ਹੁੰਦੀ ਹੈ, ਉਸ ਸਮੇਂ ਜੇਕਰ ਤੁਸੀਂ ਗਣੇਸ਼ ਜੀ ਦੀ ਮੂਰਤੀ ਉਸ ਨੂੰ ਦਿੰਦੇ ਹੋ, ਤਾਂ ਉਸਦੇ ਨਾਲ ਤੁਹਾਡੇ ਘਰ ਦੀ ਸਾਰੀ ਸੁੱਖ ਸਮ੍ਰਿਧੀ ਵੀ ਚਲੀ ਜਾਂਦੀ ਹੈ। ਬੇਟੀ ਦਾ ਮਾਇਕੇ ਦਾ ਪਖਸ਼ ਕਮਜ਼ੋਰ ਹੋ ਜਾਂਦਾ ਹੈ। ਤੁਹਾਨੂੰ ਘਰ ਦੇ ਵਿਚ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਕਰਕੇ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਘਰ ਦੀ ਲੱਛਮੀ ਨੂੰ ਵਿਦਾ ਕਰਦੇ ਸਮੇਂ ਗਣੇਸ਼ ਜੀ ਦੀ ਮੂਰਤੀ ਨਹੀਂ ਦੇਣੀ ਚਾਹੀਦੀ। ਇਸ ਤਰ੍ਹਾਂ ਕਰਨ ਨਾਲ ਤੁਸੀਂ ਆਪਣੇ ਘਰ ਦੀ ਸੁੱਖ ਸਮ੍ਰਿਧੀ ਵੀ ਨਾਲ ਦੇ ਦਿੰਦੇ ਹੋ। ਇਸ ਲਈ ਕਦੇ ਵੀ ਗਣੇਸ਼ ਜੀ ਦੀ ਜਾਂ ਫਿਰ ਲਕਸ਼ਮੀ ਮਾਤਾ ਦੀ ਮੂਰਤੀ ਜਾਂ ਤਸਵੀਰ ਨਹੀਂ ਦੇਣੀ ਚਾਹੀਦੀ। ਦੋਸਤੋ ਜਿਹੜੇ ਲੋਕ ਆਪਣੀ ਬੇਟੀ ਦੀ ਵਿਦਾਈ ਦੇ ਸਮੇਂ ਗਣੇਸ਼ ਜੀ ਦੀ ਜਾਂ ਫਿਰ ਮਾਤਾ ਲਕਸ਼ਮੀ ਦੀ ਮੂਰਤੀ ਦੇ ਚੁੱਕੇ ਹਨ, ਉਹਨਾਂ ਨੂੰ ਆਪਣੀ ਬੇਟੀ ਦੇ ਕੋਲੋ ਗਿਫਟ ਦੇ ਰੂਪ ਵਿੱਚ ਉਹੀ ਮੂਰਤੀ ਵਾਪਸ ਲੈ ਲੈਣੀ ਚਾਹੀਦੀ ਹੈ। ਕਿਉਂਕਿ ਜੇਕਰ ਬੇਟੀ ਉਨ੍ਹਾਂ ਨੂੰ ਉਹ ਮੂਰਤੀ ਗਿਫਟ ਦੇ ਰੂਪ ਵਿੱਚ ਵਾਪਿਸ ਕਰ ਦਿੰਦੀ ਹੈ ਤਾਂ ਇਹ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਨਾਲ ਮਾਤਾ ਲਕਸ਼ਮੀ ਅਤੇ ਗਣੇਸ਼ ਜੀ ਦੀ ਕਿਰਪਾ ਤੁਹਾਡੇ ਉੱਤੇ ਬਣੀ ਰਹਿੰਦੀ ਹੈ।
ਦੋਸਤੋ ਗਣੇਸ਼ ਦੀ ਮੂਰਤੀ ਲੈਂਦੇ ਸਮੇਂ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਵੇਂ ਉਨ੍ਹਾਂ ਦੀ ਮੂਰਤੀ ਲੈਂਦੇ ਸਮੇਂ ਉਨ੍ਹਾਂ ਦੀ ਸੁੰਡ ਖੱਬੇ ਪਾਸੇ ਵੱਲ ਹੋਣੀ ਚਾਹੀਦੀ ਹੈ। ਇਸ ਮੂਰਤੀ ਦਾ ਪਾਠ ਦਾ ਵਿਧੀ-ਵਿਧਾਨ ਹੀ ਬਹੁਤ ਆਸਾਨ ਹੁੰਦਾ ਹੈ। ਦੂਸਰੇ ਪਾਸੇ ਜੇਕਰ ਤੁਸੀਂ ਸੱਜੇ ਪਾਸੇ ਵੱਲ ਸੁੰਢ ਵਾਲੀ ਮੂਰਤੀ ਲੈਂਦੇ ਹੋ ਤਾਂ ਉਸ ਦਾ ਵਿਧੀ-ਵਿਧਾਨ ਬਿਲਕੁਲ ਅਲੱਗ ਹੁੰਦਾ ਹੈ। ਜੇਕਰ ਤੁਸੀਂ ਇਸ ਮੂਰਤੀ ਦੀ ਪੂਜਾ ਗਲਤ ਤਰੀਕੇ ਨਾਲ ਕਰਦੇ ਹੋ ਤਾਂ ਤੁਹਾਨੂੰ ਇਸ ਦੇ ਦੁਸਪਰਿਨਾਮ ਦੇਖਣ ਨੂੰ ਮਿਲ ਸਕਦੇ ਹਨ। ਜੇਕਰ ਤੁਸੀਂ ਗਣੇਸ਼ ਦੀ ਤਸਵੀਰ ਖਰੀਦਦੇ ਹੋ ਤਾਂ ਉਹ 18 ਇੰਚ ਤੋਂ ਘੱਟ ਨਹੀਂ ਹੋਣੀ ਚਾਹੀਦੀ। ਜੇਕਰ ਗਣੇਸ਼ ਦੀ ਮੂਰਤੀ ਖੰਡਿਤ ਹੋ ਜਾਂਦੀ ਹੈ ਤਾਂ ਉਸ ਦੀ ਪੂਜਾ ਕਦੀ ਵੀ ਨਹੀਂ ਕਰਨੀ ਚਾਹੀਦੀ। ਦੋਸਤੋ ਜੇਕਰ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਦੇ ਹੋ ਤਾਂ ਤੁਹਾਡੇ ਉੱਤੇ ਮਾਤਾ ਲਕਸ਼ਮੀ ਅਤੇ ਗਣੇਸ਼ ਜੀ ਦੀ ਕਿਰਪਾ ਬਣੀ ਰਹਿੰਦੀ ਹੈ।