ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਚਾਣਕਿਆ ਦੀਆਂ ਅਜਿਹੀਆਂ ਨੀਤੀਆਂ ਦੇ ਬਾਰੇ ਦੱਸਾਂਗੇ, ਜੇਕਰ ਤੁਸੀਂ ਇਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਪਣਾ ਲਵੋਗੇ ਤਾਂ ਤੁਸੀਂ ਕਦੇ ਵੀ ਜ਼ਿੰਦਗੀ ਦੇ ਵਿੱਚ ਧੋਖਾ ਨਹੀਂ ਖਾਓਗੇ। ਦੋਸਤੋ ਮਹਾਨ ਵਿਦਵਾਨ ਚਾਣਕਿਆ ਨੂੰ ਹਰ ਕੋਈ ਜਾਣਦਾ ਹੈ। ਉਨ੍ਹਾਂ ਨੇ ਆਪਣੀ ਕੂਟਨੀਤੀ ਨੀਤੀਆਂ ਦੁਆਰਾ ਚੰਦਰਗੁਪਤ ਨੂੰ ਰਾਜਗੱਦੀ ਤੇ ਬਿੱਠਾ ਦਿੱਤਾ ਸੀ। ਉਹਨਾਂ ਨੇ ਇੱਕ ਕਿਤਾਬ ਲਿਖੀ ਸੀ ਜਿਸਦਾ ਨਾਮ ਹੈ ਚਾਣਕਿਆ ਨੀਤੀ। ਇਸ ਕਿਤਾਬ ਦੇ ਵਿੱਚ ਜੀਵਨ ਨੂੰ ਸਾਰਥਕ ਬਣਾਉਣ ਵਾਲੀਆਂ ਕਈ ਗੱਲਾਂ ਦਾ ਜ਼ਿਕਰ ਮਿਲਦਾ ਹੈ। ਸਾਨੂੰ ਜਿੰਦਗੀ ਦੇ ਵਿੱਚ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ ਇਨ੍ਹਾਂ ਗੱਲਾਂ ਬਾਰੇ ਵੀ ਦੱਸਿਆ ਗਿਆ ਹੈ।
ਦੋਸਤੋ ਚਾਣਕਿਆ ਜੀ ਕਹਿੰਦੇ ਹਨ ਕਿ ਕਦੇ ਵੀ ਮੂਰਖ ਲੋਕਾਂ ਦੇ ਨਾਲ ਵਾਦ-ਵਿਵਾਦ ਨਹੀਂ ਕਰਨਾ ਚਾਹੀਦਾ ਹੈ। ਜੇਕਰ ਅਸੀਂ ਮੂਰਖ ਲੋਕਾ ਨਾਲ ਬਹਿਸ ਕਰਦੇ ਹਾਂ ਤਾਂ ਇਸ ਦੇ ਵਿਚ ਸਾਡਾ ਹੀ ਨੁਕਸਾਨ ਹੁੰਦਾ ਹੈ। ਇਸ ਤਰ੍ਹਾਂ ਕਰਨ ਦੇ ਨਾਲ ਸਾਡੀ ਆਪਣੀ ਹੀ ਊਰਜਾ ਖਰਾਬ ਜਾਂਦੀ ਹੈ। ਮੂਰਖ ਲੋਕਾਂ ਨੂੰ ਕੁਝ ਵੀ ਸਮਝ ਨਹੀਂ ਆਉਂਦਾ। ਇਸ ਲਈ ਚੁੱਪ ਰਹਿਣਾ ਅਤੇ ਬੁੱਧੀ ਨਾਲ ਕੰਮ ਲੈਣ ਵਿਚ ਹੀ ਸਮਝਦਾਰੀ ਹੁੰਦੀ ਹੈ ਦੋਸਤੋ ਕਦੀ ਵੀ ਆਪਣੀ ਕਮਜ਼ੋਰੀ ਕਿਸੇ ਹੋਰ ਨੂੰ ਨਹੀਂ ਦਸਣੀਂ ਚਾਹੀਦੀ। ਜੇਕਰ ਅਸੀਂ ਇਸ ਤਰ੍ਹਾਂ ਕਰਦੇ ਹਾਂ ਤਾਂ ਆਉਣ ਵਾਲੇ ਸਮੇਂ ਵਿਚ ਸਾਡੇ ਲਈ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਸਾਡੀ ਨਿੱਜੀ ਜ਼ਿੰਦਗੀ ਦੇ ਲਈ ਇਹ ਚੰਗਾ ਨਹੀਂ ਹੁੰਦਾ ਕਿ ਅਸੀਂ ਕਿਸੇ ਨੂੰ ਅਪਣੀ ਕਮਜ਼ੋਰੀ ਦੇ ਬਾਰੇ ਦੱਸੀਏ। ਹਰ ਵਿਅਕਤੀ ਦੀ ਕੋਈ ਨਾ ਕੋਈ ਕਮਜ਼ੋਰੀ ਹੁੰਦੀ ਹੈ ਜੇਕਰ ਅਸੀਂ ਆਪਣੇ ਸਾਕ ਸਬੰਧੀਆਂ ਨੂੰ ਆਪਣੀ ਕਮਜ਼ੋਰੀ ਦੇ ਬਾਰੇ ਦੱਸ ਦਿੰਦੇ ਹਾਂ ਤਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਘਾਤਕ ਹੋ ਸਕਦਾ ਹੈ। ਇਸ ਕਰਕੇ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਆਪਣੀ ਕਮਜ਼ੋਰੀ ਕਿਸੇ ਨੂੰ ਵੀ ਨਹੀਂ ਦੱਸਣੀ ਚਾਹੀਦੀ।
ਦੋਸਤੋ ਜੇਕਰ ਤੁਹਾਡੀ ਜ਼ਿੰਦਗੀ ਵਿਚੋਂ ਕੋਈ ਇਕ ਵੀ ਔਗੁਣ ਹੁੰਦਾ ਹੈ ਤਾਂ ਉਹ ਸਾਡੀ ਸਾਰੀ ਜ਼ਿੰਦਗੀ ਨੂੰ ਨਸ਼ਟ ਕਰ ਦਿੰਦਾ ਹੈ। ਕਈਆਂ ਨੂੰ ਸ਼ਰਾਬ ਪੀਣ ਦੀ ਆਦਤ ਹੁੰਦੀ ਹੈ ਕਈਆਂ ਨੂੰ ਨਸ਼ੇ ਕਰਨ ਦੀ ਆਦਤ ਹੁੰਦੀ ਹੈ, ਕਈ ਲੋਕ ਅਯਾਸ਼ੀ ਕਰਦੇ ਹਨ। ਕਿਉਂਕਿ ਇਹ ਸਾਡੀਆ ਬੁਰੀਆ ਆਦਤਾਂ ਹਨ ।ਇਹ ਸਾਡੀ ਜ਼ਿੰਦਗੀ ਵਿੱਚ ਸਮੱਸਿਆ ਪੈਦਾ ਕਰਦੀਆਂ ਹਨ। ਤੁਹਾਡਾ ਵਿਹਾਰ ਚਾਹੇ ਜਿੰਨਾ ਮਰਜ਼ੀ ਚੰਗਾ ਕਿਉਂ ਨਾ ਹੋਵੇ ਪਰ ਤੁਹਾਡਾ ਇੱਕ ਹੀ ਗਲਤ ਵਿਵਹਾਰ ਜਾਂ ਔਗੁਣ ਤੁਹਾਡੇ ਅੱਛੇ ਵਿਵਹਾਰ ਨੂੰ ਖਤਮ ਕਰ ਦਿੰਦਾ ਹੈ। ਇਸ ਕਰਕੇ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡੇ ਅੰਦਰ ਕੋਈ ਇਹੋ ਜਿਹਾ ਦੋਸ਼ ਪੈਦਾ ਨਾ ਹੋਵੇ ਜਿਹੜੀ ਸਾਡੀ ਸਾਰੀ ਅੱਛਾਈਆਂ ਨੂੰ ਖਤਮ ਕਰ ਦੇਵੇ।
ਦੋਸਤੋ ਆਪਣੇ ਧਨ ਨੂੰ ਸੋਚ-ਸਮਝ ਕੇ ਖਰਚ ਕਰਨਾ ਚਾਹੀਦਾ ਹੈ। ਬਹੁਤ ਸਾਰੇ ਲੋਕ ਇਹੋ ਜਿਹੇ ਹੁੰਦੇ ਹਨ ਜੋ ਕਿ ਆਪਣੇ ਧਨ ਨੂੰ ਕੋਈ ਪਲੈਨਿੰਗ ਦੇ ਨਾਲ਼ ਖਰਚ ਨਹੀਂ ਕਰਦੇ। ਇਸ ਤਰ੍ਹਾਂ ਕਰਨ ਨਾਲ ਤੁਸੀਂ ਕੰਗਾਲ ਵੀ ਹੋ ਸਕਦੇ ਹੋ। ਕਈ ਗਰੀਬ ਲੋਕ ਹੁੰਦੇ ਹਨ ਜੋ ਕਿ ਸਾਰਾ ਦਿਨ ਕੰਮ ਆਉਂਦੇ ਹਨ ਅਤੇ ਸ਼ਾਮ ਦੇ ਸਮੇਂ ਉਹ ਸਾਰਾ ਪੈਸਾ ਜੂਏ ਦੇ ਵਿੱਚ ਲਗਾ ਦਿੰਦੇ ਹਨ। ਇਸ ਕਰਕੇ ਪੈਸੇ ਨੂੰ ਸੋਚ ਸਮਝ ਕੇ ਹੀ ਖਰਚ ਕਰਨਾ ਚਾਹੀਦਾ ਹੈ। ਦੋਸਤੋ ਸਾਡੀ ਜਿੰਦਗੀ ਵਿੱਚ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਕਰਨ ਤੋਂ ਪਹਿਲਾਂ ਕੁਝ ਵੀ ਸੋਚਦੇ ਨਹੀ ਹਾਂ। ਪਰ ਚਾਣਕ੍ਯ ਜੀ ਕਹਿੰਦੇ ਹਨ ਕਿ ਜੇਕਰ ਤੁਸੀਂ ਸਾਰਾ ਜੀਵਨ ਆਪਮਾਨਿਤ ਹੋ ਕੇ ਜੀਣਾ ਚਾਹੁੰਦੇ ਹੋ ਤਾਂ ਇਸ ਤੋਂ ਚੰਗਾ ਮਰ ਜਾਣਾ ਬਿਹਤਰ ਹੁੰਦਾ ਹੈ। ਇਸ ਤਰ੍ਹਾਂ ਕਰਨ ਦੇ ਨਾਲ ਦੁਨੀਆਂ ਤਾਨੇ ਮਿਹਣੇ ਮਾਰਦੀ ਹੈ ਅਤੇ ਹਰ ਰੋਜ਼ ਮਰਦੇ ਹੋ। ਇਸ ਕਰਕੇ ਇਹੋ ਜਿਹਾ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾ ਜਿਸ ਦੇ ਕਾਰਨ ਬਦਨਾਮੀ ਹੋਵੇ। ਉਸ ਤੋਂ ਬਾਅਦ ਵਾਪਸ ਉਹੀ ਇੱਜ਼ਤ ਪਾਉਣੀ ਮੁਸ਼ਕਿਲ ਹੋ ਜਾਂਦੀ ਹੈ । ਇਸ ਕਰਕੇ ਇਹੋ ਜਿਹਾ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾ।
ਦੋਸਤੋ ਕਈ ਲੋਕ ਇਹੋ ਜਿਹੇ ਹੁੰਦੇ ਹਨ ਜੋ ਹਰ ਸਮੇਂ ਆਲਸ ਵਿੱਚ ਘਿਰੇ ਰਹਿੰਦੇ ਹਨ ।ਉਹ ਜ਼ਿੰਦਗੀ ਵਿਚ ਕਦੇ ਵੀ ਤਰੱਕੀ ਨਹੀਂ ਕਰ ਪਾਉਂਦੇ। ਦੂਸਰੇ ਪਾਸੇ ਕਈ ਲੋਕ ਐਸੇ ਹੁੰਦੇ ਹਨ ਜੋ ਸਫਲਤਾ ਦੀਆਂ ਪੌੜੀਆਂ ਚੜ੍ਹਦੇ ਜਾਂਦੇ ਹਨ ਇਸਦਾ ਕਾਰਨ ਇਹ ਹੁੰਦਾ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਵਿਚ ਆਲਸ ਨਹੀਂ ਕਰਦੇ। ਇਸ ਕਰਕੇ ਆਪਣੀ ਜ਼ਿੰਦਗੀ ਦੇ ਵਿਚ ਆਲਸ ਨੂੰ ਤਿਆਗ ਕੇ ਸਫਲਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ
ਦੋਸਤੋ ਜਿਹੜਾ ਤੁਹਾਡੀ ਗੱਲ ਨੂੰ ਧਿਆਨ ਨਾਲ ਨਹੀਂ ਸੁਣਦਾ, ਉਸ ਉੱਤੇ ਕਦੇ ਵੀ ਵਿਸ਼ਵਾਸ਼ ਨਹੀਂ ਕਰਨਾ ਚਾਹੀਦਾ। ਇਹੋ ਜਿਹੇ ਲੋਕ ਜੋ ਤੁਹਾਡੀ ਗੱਲ ਨੂੰ ਧਿਆਨ ਨਾਲ ਨਹੀਂ ਸੁਣਦੇ ਹਮੇਸ਼ਾਂ ਆਪਣੀ ਗੱਲ ਅੱਗੇ ਰੱਖਦੇ ਹਨ। ਜਦੋਂ ਵੀ ਤੁਸੀਂ ਉਹਨਾਂ ਨੂੰ ਆਪਣੀ ਜ਼ਿੰਦਗੀ ਦੀ ਕੋਈ ਮਹੱਤਵਪੂਰਨ ਗੱਲ ਦੱਸਣ ਲੱਗਦੇ ਹੋ ਤਾਂ, ਉਹ ਤੁਹਾਡੀ ਗੱਲ ਨੂੰ ਕਟ ਦਿੰਦੇ ਹਨ। ਇਹੋ ਜਿਹੇ ਲੋਕਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਉਨ੍ਹਾਂ ਨੂੰ ਕਦੇ ਵੀ ਆਪਣੀ ਜ਼ਿੰਦਗੀ ਦੀ ਨਿਜੀ ਗੱਲਾਂ ਨਹੀਂ ਦੱਸਣੀਆਂ ਚਾਹੀਦੀਆਂ। ਇਹੋ ਜਿਹੇ ਲੋਕ ਤੁਹਾਡੀਆਂ ਗੱਲਾਂ ਨੂੰ ਹੋਰ ਕਿਸੇ ਨੂੰ ਵੀ ਦੱਸ ਸਕਦੇ ਹਨ, ਇਸ ਕਰ ਕੇ ਇਹੋ ਜਿਹੇ ਲੋਕਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ।
ਦੋਸਤੋ ਚਾਣਕਿਆ ਜੀ ਕਹਿੰਦੇ ਹਨ ਕਿ ਆਪਣੇ ਤੋਂ ਘੱਟ ਅਤੇ ਆਪਣੇ ਤੋਂ ਵੱਧ ਪ੍ਰਤੀਸ਼ਠਤ ਲੋਕਾਂ ਨਾਲ ਦੋਸਤੀ ਨਹੀਂ ਕਰਨੀ ਚਾਹੀਦੀ। ਜਦੋਂ ਤੁਸੀਂ ਆਪਣੇ ਤੋਂ ਘੱਟ ਅਹੁਦੇ ਵਾਲੇ ਲੋਕਾਂ ਨਾਲ ਦੋਸਤੀ ਕਰਦੇ ਹੋ ਤਾਂ ਉਹ ਹਰ ਸਮੇਂ ਤੁਹਾਡੇ ਤੋਂ ਮਦਦ ਦੀ ਉਮੀਦ ਰੱਖਦੇ ਹਨ। ਜਦੋਂ ਤੁਹਾਨੂੰ ਕਦੇ ਮਦਦ ਦੀ ਜ਼ਰੂਰਤ ਹੁੰਦੀ ਹੈ ਤਾਂ ਉਹ ਕਦੇ ਵੀ ਤੁਹਾਡੀ ਮਦਦ ਨਹੀਂ ਕਰ ਪਾਉਂਦੇ। ਤੁਹਾਨੂੰ ਇਹੋ ਜਿਹੇ ਲੋਕਾਂ ਤੋਂ ਮਦਦ ਮੰਗਣੀ ਵੀ ਔਖੀ ਲੱਗਦੀ ਹੈ। ਇਸਦੇ ਉਲਟ ਜੇਕਰ ਤੁਸੀਂ ਆਪਣੇ ਤੋਂ ਉੱਚੇ ਓਹਦੇ ਵਾਲੇ ਲੋਕਾਂ ਦੇ ਨਾਲ ਦੋਸਤੀ ਕਰਦੇ ਹੋ ਤਾਂ ਤੁਸੀਂ ਹਰ ਸਮੇਂ ਉਨ੍ਹਾਂ ਦੇ ਨਾਲ ਆਪਣੇ ਆਪ ਨੂੰ ਕੰਮਪੇਅਰ ਕਰਦੇ ਰਹਿੰਦੇ ਹੋ। ਇਸ ਤਰ੍ਹਾਂ ਤੁਹਾਡੇ ਮਨ ਦੇ ਵਿਚ ਈਰਖਾ ਦੀ ਭਾਵਨਾ ਵੀ ਪੈਦਾ ਹੋ ਸਕਦੀ ਹੈ। ਇਸ ਕਰਕੇ ਦੋਸਤੀ ਹਮੇਸ਼ਾ ਬਰਾਬਰ ਵਾਲੇ ਲੋਕਾਂ ਦੇ ਨਾਲ ਹੀ ਕਰਨੀ ਚਾਹੀਦੀ ਹੈ।
ਚਾਣਕਿਆ ਜੀ ਕਹਿੰਦੇ ਹਨ ਕਿ ਹਮੇਸ਼ਾਂ ਵਰਤਮਾਨ ਦੇ ਵਿੱਚ ਹੀ ਜ਼ਿੰਦਗੀ ਜਿਊਣੀ ਚਾਹੀਦੀ ਹੈ ।ਕਦੇ ਵੀ ਭੂਤ ਕਾਲ ਜਾਂ ਫਿਰ ਭਵਿੱਖ ਦੀ ਚਿੰਤਾ ਨਹੀਂ ਕਰਨੀ ਚਾਹੀਦੀ। ਭੂਤਕਾਲ ਬੀਤ ਚੁੱਕਿਆ ਹੁੰਦਾ ਹੈ ਅਤੇ ਭਵਿੱਖ ਬਾਰੇ ਸਾਨੂੰ ਕੁਝ ਵੀ ਪਤਾ ਨਹੀਂ ਹੁੰਦਾ। ਇਸ ਕਰਕੇ ਹਮੇਸ਼ਾ ਵਰਤਮਾਨ ਦੇ ਵਿੱਚ ਹੀ ਜਿੰਦਗੀ ਬਤੀਤ ਕਰਨੀ ਚਾਹੀਦੀ ਹੈ। ਦੋਸਤੋ ਕਦੇ ਵੀ ਕਿਸੇ ਨਾਲ ਜ਼ਿਆਦਾ ਲਗਾਵ ਵੀ ਨਹੀਂ ਕਰਨਾ ਚਾਹੀਦਾ। ਜਦੋਂ ਅਸੀਂ ਕਿਸੇ ਦੇ ਨਾਲ ਜਿਆਦਾ ਪਿਆਰ ਪਾ ਲੈਂਦੇ ਹਾਂ ਤਾਂ ਸਾਨੂੰ ਹਰ ਸਮੇਂ ਇਹੀ ਚਿੰਤਾ ਲੱਗੀ ਰਹਿੰਦੀ ਹੈ, ਕਿ ਉਹ ਵਿਅਕਤੀ ਸਾਡੇ ਤੋਂ ਦੂਰ ਨਾ ਚਲਾ ਜਾਵੇ। ਸਾਡਾ ਮਨ ਹਰ ਸਮੇਂ ਅਸ਼ਾਂਤ ਰਹਿੰਦਾ ਹੈ। ਇਸ ਕਰਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਸੇ ਨਾਲ ਜ਼ਿਆਦਾ ਲਗਾਵ ਨਹੀਂ ਰੱਖਣਾ ਚਾਹੀਦਾ ਨਹੀਂ ਤਾਂ ਭਵਿੱਖ ਦੇ ਵਿੱਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੋਸਤੋ ਇਹ ਕੁਝ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਜ਼ਿੰਦਗੀ ਦੇ ਵਿੱਚ ਧੋਖਾ ਖਾਣ ਤੋਂ ਬਚ ਸਕਦੇ ਹੋ।