ਹੈਲੋ ਤੁਸੀ ਸਵਾਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਹਨੂੰਮਾਨ ਜੀ ਦੀ ਪੂਜਾ ਦੇ ਪੰਜ ਵਿਸ਼ੇਸ਼ ਦਿਨ ਦੇ ਬਾਰੇ ਜਾਣਕਾਰੀ ਦੇਵਾਂਗੇ। ਇਸ ਦੇ ਨਾਲ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਹਨੂੰਮਾਨ ਚਾਲੀਸਾ ਪਾਠ ਦੇ ਨਾਲ ਕੀ ਫੱਲ ਮਿਲਦਾ ਹੈ।
ਦੋਸਤੋ ਕਲਯੁਗ ਦੇ ਵਿੱਚ ਭਗਵਾਨ ਦੇ ਨਾਲੋਂ ਜ਼ਿਆਦਾ ਭਗਤਾਂ ਦੀ ਮਹਿਮਾ ਮੰਨੀ ਜਾਂਦੀ ਹੈ। ਭਗਤ ਆਪਣੀ ਤੇਜੱਸਵੀ ਭਗਤੀ ਦੇ ਨਾਲ ਭਗਵਾਨ ਨੂੰ ਵਸ ਵਿੱਚ ਕਰ ਸਕਦਾ ਹੈ। ਇਸ ਕਰਕੇ ਵਰਤਮਾਨ ਸਮੇਂ ਦੇ ਵਿੱਚ ਭਗਤ ਦੇ ਰੂਪ ਵਿੱਚ ਹਨੁਮਾਨ ਜੀ ਦੀ ਪੂਜਾ ਕੀਤੀ ਜਾਂਦੀ ਹੈ। ਹਨੂੰਮਾਨ ਜੀ ਦੀ ਨਿਰੰਤਰ ਪੂਜਾ ਕਰਨ ਦੇ ਨਾਲ ਮੰਗਲ ਦੋਸ਼, ਕੋਟ ਕਚਿਹਰੀਆਂ ਦੇ ਚਕਰਾਂ ਤੋਂ ਬਚਣਾ, ਦੁਰਘਟਨਾ ਤੋਂ ਬਚਣਾ, ਤਨਾਵ, ਚਿੰਤਾ ਤੋਂ ਮੁਕਤੀ ਮਿਲ ਜਾਂਦੀ ਹੈ। ਵਿਸ਼ੇਸ਼ ਦਿਨ ਵਿਸ਼ੇਸ਼ ਪੂਜਾ ਕਰਨ ਦੇ ਨਾਲ ਹਨੁਮਾਨ ਜੀ ਦੀ ਕਿਰਪਾ ਪ੍ਰਾਪਤ ਹੁੰਦੀ ਹੈ। ਵਿਸ਼ੇਸ਼ ਦਿਨ ਹਨੁੁਮਾਨ ਜੀ ਦੀ ਪੂਜਾ ਕਰਨ ਦੇ ਨਾਲ ਹਨੁਮਾਨ ਜੀ ਬਹੁਤ ਖੁਸ਼ ਹੁੰਦੇ ਹਨ। ਸ਼ਨੀਵਾਰ ਦੇ ਦਿਨ ਸੁੰਦਰ ਕਾਂਠ ਦਾ ਪਾਠ ਕਰਨਾ ਚਾਹੀਦਾ ਹੈ। ਸ਼ਨੀਵਾਰ ਦੇ ਦਿਨ ਸੁੰਦਰ ਕਾਠ ਜਾਂ ਫਿਰ ਹਨੁਮਾਨ ਚਾਲੀਸਾ ਜੀ ਦਾ ਪਾਠ ਕਰਨਾ ਚਾਹੀਦਾ ਹੈ। ਹਰ ਸ਼ਨੀਵਾਰ ਇਹ ਪਾਠ ਕਰਨ ਦੇ ਨਾਲ ਸ਼ਨੀ ਦੇਵਤਾ ਤੁਹਾਨੂੰ ਲਾਭ ਪਹੁੰਚਾਉਣਾ ਸ਼ੁਰੂ ਕਰ ਦਿੰਦੇ ਹਨ।
ਦੋਸਤੋ ਤੁਹਾਨੂੰਂ ਸ਼ਨੀਵਾਰ ਦੇ ਦਿਨ ਹਨੁਮਾਨ ਜੀ ਦੇ ਮੰਦਰ ਵਿਚ ਜਾ ਕੇ ਹਨੁਮਾਨ ਜੀ ਦੇ ਸਾਹਮਣੇ ਆਟੇ ਦਾ ਦੀਪਕ ਲਗਾਉਣਾ ਚਾਹੀਦਾ ਹੈ। ਮੰਗਲਵਾਰ ਨੂੰ ਹਨੂੰਮਾਨ ਜੀ ਦੀ ਪੂਜਾ ਅਰਾਧਨਾ ਕਰਨੀ ਚਾਹੀਦੀ ਹੈ ਤੇ ਹਨੁਮਾਨ ਚਾਲੀਸਾ ਦਾ ਪਾਠ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਦੇ ਨਾਲ ਸਾਰੇ ਪ੍ਰਕਾਰ ਦੇ ਦੁੱਖ-ਦਰਦ ਖ਼ਤਮ ਹੋ ਜਾਂਦੇ ਹਨ ਅਤੇ ਮੰਗਲ ਦੋਸ਼ ਵੀ ਖਤਮ ਹੋ ਜਾਂਦਾ ਹੈ। ਕਿਸੇ ਵੀ ਮੰਗਲ ਦੋਸ਼ ਨੂੰ ਦੂਰ ਕਰਨ ਦੇ ਲਈ ਜਾਂ ਫਿਰ ਕਰਜ ਤੋਂ ਮੁਕਤੀ ਲਈ, ਮੰਗਲਵਾਰ ਨੂੰ ਹਨੂੰਮਾਨ ਜੀ ਦੀ ਅਰਾਧਨਾ ਕਰਨੀ ਚਾਹੀਦੀ ਹੈ। ਹਨੂਮਾਨ ਜਯੰਤੀ ਦੇ ਦਿਨ ਹਨੁਮਾਨ ਜੀ ਦੀ ਵਿਸ਼ੇਸ਼ ਪੂਜਾ ਕੀਤੀ ਜਾਣੀ ਚਾਹੀਦੀ ਹੈ।
ਪਹਿਲੀ ਚੇਤਰ ਸ਼ੁਕਲ ਪੂਰਨੀਮਾ ਨੂੰ ਦੂਸਰੀ ਕਰਾਂਤੀ ਕ੍ਰਿਸ਼ਨ ਚਤੁਰਥੀ ਨੂੰ ਹਨੂੰਮਾਨ ਜੈਅੰਤੀ ਮਨਾਈ ਜਾਂਦੀ ਹੈ। ਦੋਨੋਂ ਹੀ ਦਿਨ ਸਰਵ ਉੱਤਮ ਮੰਨੇ ਜਾਂਦੇ ਹਨ। ਪਹਿਲੀ ਚੇਤ ਪੂਰਨੀਮਾ ਨੂੰ ਵਿਜੇ ਮਹਾ ਨੰਦਨ ਮਹਾਂਉਤਸਵ, ਦੂਸਰੀ ਜਨਮ ਤੀਥੀ ਨੂੰ ਜਨਮ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਪਹਿਲੀ ਤਿਥੀ ਦੇ ਅਨੁਸਾਰ ਹਨੁਮਾਨ ਜੀ ਸੂਰਜ ਨੂੰ ਫਲ ਸਮਝ ਕੇ ਖਾਣ ਲਈ ਦੌੜੇ ਸੀ। ਉਸ ਦਿਨ ਰਾਹੁ ਵੀ ਸੂਰਜ ਨੂੰ ਆਪਣਾ ਗ੍ਰਹਿ ਬਣਾਉਣ ਦੇ ਲਈ ਆਇਆ ਹੋਇਆ ਸੀ।
ਪਰ ਹਨੁਮਾਨ ਜੀ ਨੂੰ ਦਖੇ ਕੇ ਉਨ੍ਹਾਂ ਨੇ ਸੂਰਜ ਨੂੰ ਦੂਸਰਾ ਰਾਹੂ ਸਮਝ ਲਿਆ। ਉਸ ਦਿਨ ਚੇਤੇ ਮਾਸ ਦੀ ਪੂਰਨਮਾ ਸੀ। ਇਸ ਦਿਨ ਹਨੁਮਾਨ ਜੀ ਦੀ ਪੂਜਾ ਕਰਨ ਦੇ ਨਾਲ ਸਾਰੇ ਸੰਕਟ ਟੱਲ ਜਾਂਦੇ ਹਨ। ਸੁਕਲ ਪਕਸ ਦੀ ਚਤੁਰਥੀ ਦੇ ਦਿਨ ਵਰਤ ਕਰਨ ਦੇ ਨਾਲ ਹਨੁਮਾਨ ਪਾਠ ਕਰਨ ਦੇ ਨਾਲ, ਨਾਲ ਦੀ ਨਾਲ ਫਲ ਪ੍ਰਾਪਤ ਹੁੰਦਾ ਹੈ। ਇਸ ਤੋਂ ਇਲਾਵਾ ਹਨੁਮਾਨ ਜੀ ਦੀ ਪੂਜਾ ਪੂਰਨਮਾਸੀ ਅਤੇ ਮੱਸਿਆ ਦੇ ਦਿਨ ਵੀ ਕੀਤੀ ਜਾਂਦੀ ਹੈ। ਇਸ ਦਿਨ ਕੀਤੀ ਗਈ ਪੂਜਾ ਦੇ ਨਾਲ ਹਰ ਤਰ੍ਹਾਂ ਦੇ ਡਰ, ਦੋਸ਼, ਦੇਵ ਦੋਸ਼, ਮਾਨਸਿਕ ਅਸ਼ਾਂਤੀ, ਸਾਰੀ ਤਰ੍ਹਾਂ ਦੀ ਘਟਨਾ ਤੋਂ ਬਚਾਉਂਦੀ ਹੈ।