ਗਾਂ ਨੂੰ ਭੁਲਕੇ ਵੀ ਨਾ ਖਵਾਉਣਾ ਇਹ ਚੀਜਾਂ ਦੇਖੋ ਕੁੜੀ ਖਬਰ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਗਾਂ ਮਾਤਾ ਨੂੰ ਕਿਹੜੀਆਂ ਚੀਜ਼ਾਂ ਨਹੀਂ ਖਵਾਣੀਆਂ ਚਾਹੀਦੀਆਂ ,ਨਹੀਂ ਤਾਂ ਮਾਤਾ ਲਕਸ਼ਮੀ ਨਰਾਜ ਹੋ ਜਾਂਦੀ ਹੈ ਅਤੇ ਤੁਹਾਡੇ ਘਰ ਤੋਂ ਚੱਲੀ ਜਾਂਦੀ ਹੈ। ਜਿਸ ਦੇ ਕਾਰਨ ਤੁਹਾਡੇ ਘਰ ਵਿਚ ਬਹੁਤ ਸਾਰੀਆਂ ਮੁਸ਼ਕਿਲਾਂ ਵੀ ਆ ਸਕਦੀਆਂ ਹਨ।

ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਕਿ ਗਾਂ ਮਾਤਾ ਨੂੰ ਕਿਹੜੀਆਂ ਚੀਜ਼ਾਂ ਨਹੀਂ ਖਵਾਣੀਆਂ ਚਾਹੀਦੀਆਂ। ਹਿੰਦੂ ਧਰਮ ਵਿੱਚ ਗਾਂ ਮਾਤਾ ਨੂੰ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜਿਸ ਘਰ ਵਿੱਚ ਗਊ ਮਾਤਾ ਦੀ ਪੂਜਾ ਅਤੇ ਸੇਵਾ ਕੀਤੀ ਜਾਂਦੀ ਹੈ ਉਸ ਘਰ ਵਿੱਚ ਮਾਤਾ ਲਕਸ਼ਮੀ ਦਾ ਨਿਵਾਸ ਰਹਿੰਦਾ ਹੈ। ਕਿਉਂਕਿ ਗਾਂ ਮਾਤਾ ਨੂੰ ਮਾਤਾ ਲਕਸ਼ਮੀ ਦਾ ਹੀ ਰੂਪ ਮੰਨਿਆ ਜਾਂਦਾ ਹੈ। ਜਿਸ ਘਰ ਵਿੱਚ ਗਊ ਦੀ ਪੂਜਾ ਕੀਤੀ ਜਾਂਦੀ ਹੈ ਸੇਵਾ ਕੀਤੀ ਜਾਂਦੀ ਹੈ ਉਸ ਘਰ ਵਿੱਚ ਸੁੱਖ ਸਮ੍ਰਿਧੀ ਬਣੀ ਰਹਿੰਦੀ ਹੈ। ਇਸ ਦੇ ਉਲਟ ਜਿਥੇ ਗਾਂ ਮਾਤਾ ਦਾ ਨਿਰਾਦਰ ਕੀਤਾ ਜਾਂਦਾ ਹੈ, ਉਸ ਘਰ ਵਿਚ ਬਹੁਤ ਸਾਰੀਆਂ ਮੁਸ਼ਕਿਲਾਂ ਆ ਜਾਂਦੀਆਂ ਹਨ।

ਦੋਸਤੋ ਕਈ ਮਹਾਂਨਗਰਾਂ ਸ਼ਹਿਰਾਂ ਦੇ ਵਿੱਚ ਰਹਿਣ ਦੇ ਕਾਰਨ ਗਊਮਾਤਾ ਨੂੰ ਆਪਣੇ ਘਰ ਵਿੱਚ ਰੱਖ ਨਹੀਂ ਪਾਉਂਦੇ। ਪਰ ਗਊ ਮਾਤਾ ਨੂੰ ਭੋਜਨ ਖਵਾਉਣਾ ਸਦੀਆਂ ਤੋਂ ਚਲਿਆ ਆ ਰਿਹਾ ਹੈ। ਇਥੇ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਗਊ ਮਾਤਾ ਨੂੰ ਕਿਹੜੀਆਂ ਚੀਜ਼ਾਂ ਤੁਸੀਂ ਨਹੀਂ ਖਵਾਣੀਆਂ ਹਨ। ਇਸ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਗਾਂ ਮਾਤਾ ਨੂੰ ਕੀ ਖੁਆ ਸਕਦੇ ਹੋ। ਜਿਸ ਨਾਲ ਤੁਹਾਡੇ ਘਰ ਵਿੱਚ ਸੁੱਖ ਸਮ੍ਰਿਧੀ ਬਣੀ ਰਹੇ। ਤੁਹਾਡੇ ਘਰ ਵਿੱਚ ਬਣਨ ਵਾਲੀ ਪਹਿਲੀ ਰੋਟੀ ਗਾਂ ਮਾਤਾ ਦੀ ਹੋਣੀ ਚਾਹੀਦੀ ਹੈ। ਕਿਉਂਕਿ ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਗਾਂ ਮਾਤਾ ਵਿਚ ਬਹੁਤ ਸਾਰੇ ਦੇਵੀ ਦੇਵਤਿਆਂ ਦਾ ਨਿਵਾਾਸ ਹੁੰਦਾ ਹੈ।

ਜੇਕਰ ਤੁਸੀਂ ਬੁੱਧਵਾਰ ਅਤੇ ਵੀਰਵਾਰ ਦੇ ਦਿਨ ਗਊਮਾਤਾ ਨੂੰ ਚੰਗਾ ਚਾਰ ਖਵਾਉਂਦੇ ਹੋ, ਚੰਗੀ ਰੋਟੀ ਖਵਾਉਂਦੇ ਹੋ, ਤਾਂ ਤੁਹਾਨੂੰ ਰੋਟੀ ਦੇ ਵਿੱਚ ਚੁਟਕੀ ਭਰ ਹਲਦੀ ਮਿਲਾ ਕੇ, ਖਵਾਣੀ ਹੈ। ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਘਰ ਵਿੱਚ ਜਿਹੜੇ ਰੋਗ ਮਾਨਸਿਕ ਰੋਗ ਤੋਂ ਪਰੇਸ਼ਾਨ ਹਨ, ਜੋ ਲੋਕ ਬਹੁਤ ਜ਼ਿਆਦਾ ਟੈਨਸ਼ਨ ਲੈਂਦੇ ਹਨ, ਇਹ ਸਭ ਕੁਝ ਠੀਕ ਹੋ ਜਾਂਦਾ ਹੈ ਅਤੇ ਜਿਹੜੇ ਤੁਹਾਡੇ ਸ਼ੁਭ ਮੰਗਲ ਕੰਮ ਨਹੀਂ ਬਣ ਰਹੇ ਹੁੰਦੇ ਉਹ ਵੀ ਬਣਨੇ ਸ਼ੁਰੂ ਹੋ ਜਾਂਦੇ ਹਨ। ਰੋਟੀ ਖਵਾਂਦੇ ਸਮੇਂ ਤੁਸੀਂ ਗਾਂ ਦੇ ਮਸਤਕ ਨਾਲ ਆਪਣਾ ਮਸਤਕ ਲਗਾਂਦੇ ਹੋ, ਤਾਂ ਇਹ ਚੰਗਾ ਮੰਨਿਆ ਜਾਂਦਾ ਹੈ। ਤੁਹਾਨੂੰ ਗਾਂ ਮਾਤਾ ਦੇ ਪੈਰ ਵੀ ਛੂਣੇ ਚਾਹੀਦੇ ਹਨ। ਕਿਹਾ ਜਾਂਦਾ ਹੈ ਕਿ ਗਾਂ ਮਾਤਾ ਦੇ ਸਾਰੇ ਸ਼ਰੀਰ ਵਿੱਚ ਕਿਸੇ ਨਾ ਕਿਸੇ ਦੇਵੀ ਦੇਵਤੇ ਦਾ ਵਾਸ ਹੁੰਦਾ ਹੈ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਉਹ ਸਾਰੇ ਦੇਵੀ ਦੇਵਤਿਆਂ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ।

ਦੋਸਤੋ ਹੁਣ ਤਾਂ ਦੱਸਦੇ ਹਾਂ ਤੁਹਾਨੂੰ ਗਾਂ ਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਨਹੀਂ ਖਵਾਣੀਆਂ ਚਾਹੀਦੀਆਂ ਜਿਸ ਨਾਲ ਤੁਹਾਡੇ ਘਰ ਵਿਚ ਪਰੇਸ਼ਾਨੀ ਆਉਂਦੀ ਹੈ। ਕਦੇ ਵੀ ਗਾਂ ਨੂੰ ਬਾਸੀ ਰੋਟੀ ਜਾਂ ਫਿਰ ਬਾਸਾ ਭੋਜਨ ਨਹੀਂ ਖਵਾਣਾ ਚਾਹੀਦਾ। ਇਸ ਨਾਲ ਗਾਂ ਦਾ ਅਪਮਾਨ ਹੁੰਦਾ ਹੈ। ਹਮੇਸ਼ਾ ਤਾਜੀ ਰੋਟੀ ਹੀ ਗਾਂ ਨੂੰ ਦੇਣੀ ਚਾਹੀਦੀ ਹੈ।

ਕਦੇ ਵੀ ਸੜੀ ਗਲੀ ਚੀਜ਼ਾਂ ਕੋਈ ਭੋਜਨ, ਸੜੀ ਗਲੀ ਸਬਜ਼ੀਆਂ ਦੇ ਛਿਲਕੇ, ਕਦੇ ਵੀ ਨਹੀਂ ਗਾ ਨੂੰ ਖਵਾਣੇ ਚਾਹੀਦੇ ।ਇਸ ਨਾਲ ਮਾਤਾ ਲਕਸ਼ਮੀ ਨਾਰਾਜ਼ ਹੁੰਦੀ ਹੈ। ਕਈ ਵਾਰ ਸਬਜੀਆਂ ਦੇ ਵਿੱਚ ਤੁਹਾਨੂੰ ਫਾਲਤੂ ਦਾ ਘਾਹ ਵਗੈਰਾ ਦਿਖਦਾ ਹੈ ਤੁਸੀਂ ਉਹ ਵੀ ਗਾਂ ਨੂੰ ਪਾ ਦਿੰਦੇ ਹੋ। ਇਸ ਦੇ ਨਾਲ ਤੁਹਾਨੂੰ ਗੁੜ ਸ਼ੋਲੇ ਵਗੈਰਾ ਮਿਲਾ ਕੇ ਖਵਾਣੇ ਚਾਹੀਦੇ ਹਨ। ਜੇਕਰ ਤੁਸੀਂ ਗਾਂ ਨੂੰ ਹਰਾ ਘਾਹ ਪਾਉਂਦੇ ਹੋ, ਉਸਦੇ ਵਿੱਚ ਪਿੱਪਲ ਦਾ ਪੱਤਾ ਵੀ ਆ ਜਾਂਦਾ ਹੈ। ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ,ਪਰ ਤੁਹਾਨੂੰ ਆਪ ਕਦੇ ਵੀ ਪਿੱਪਲ ਦਾ ਪੱਤਾ ਵਿੱਚ ਮਿਕਸ ਕਰ ਕੇ ਨਹੀਂ ਖਵਾਣਾ ਚਾਹੀਦਾ। ਤੁਹਾਾਨੂੰ ਕਦੇ ਵੀ ਗਾਂ ਨੂੰ ਦੁੱਧ ਵੀ ਨਹੀਂ ਪਾਣਾ ਚਾਹੀਦਾ। ਤੁਸੀਂ ਚਾਵਲ ਵਗੈਰਾ ਖਵਾ ਸਕਦੇ ਹੋ।

Leave a Reply

Your email address will not be published. Required fields are marked *