ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਸੀਂ ਆਪਣੇ ਘਰ ਵਿੱਚ ਅਗਰਬੱਤੀ ਦਾ ਇਸਤੇਮਾਲ ਕਰਦੇ ਹੋ ।ਜੇਕਰ ਤੁਸੀਂ ਅਗਰਬੱਤੀ ਦੀ ਜਗਾ ਤੇ ਇਕ ਇਹੋ ਜਿਹੀ ਚੀਜ਼ ਦਾ ਪ੍ਰਯੋਗ ਕਰਦੇ ਹੋ ਤਾਂ ਤੁਹਾਡੇ ਘਰ ਵਿੱਚੋਂ ਸਾਰੀ ਨਕਾਰਾਤਮਕਤਾ ਬਾਹਰ ਚੱਲੀ ਜਾਦੀ ਹੈ। ਇਸ ਚੀਜ਼ ਨੂੰ ਜਲਾਉਣ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਸਕੂਨ ਵੀ ਮਿਲਦਾ ਹੈ।
ਦੋਸਤੋ ਹਰ ਵਿਅਕਤੀ ਆਪਣੇ ਘਰ ਵਿੱਚ ਅਗਰਬੱਤੀ ਜਗਾਉਦਾ ਹੈ। ਕਿਉਂਕਿ ਇਸ ਨੂੰ ਪਵਿੱਤਰਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ।ਇਸ ਨੂੰ ਭਗਵਾਨ ਦੇ ਅੱਗੇ ਜਲਾਇਆ ਜਾਂਦਾ ਹੈ। ਪਰ ਅਗਰਬੱਤੀ ਸਾਡੇ ਲਈ ਨਹੀਂ ਹੁੰਦੀ ।ਇਹ ਸਾਡੇ ਵਾਤਾਵਰਣ ਲਈ ਹੁੰਦੀ ਹੈ ਇਸ ਦੀ ਸੁਗੰਧੀ ਵਾਤਾਵਰਣ ਨੂੰ ਸ਼ੁੱਧ ਕਰਦੀ ਹੈ। ਇਹ ਸਾਡੇ ਆਲੇ ਦੁਆਲੇ ਦੇ ਵਾਤਾਵਰਣ ਨੂੰ ਊਰਜਾ ਪ੍ਰਦਾਨ ਕਰਦੀ ਹੈ ।ਸਾਡੇ ਆਲੇ ਦੁਆਲੇ ਦਾ ਵਾਤਾਵਰਣ ਸਕਾਰਾਤਮਕ ਹੋ ਜਾਂਦਾ ਹੈ। ਇਸ ਨੂੰ ਜਲਾਉਣ ਨਾਲ ਸਾਡੇ ਘਰ ਦੇ ਸਾਰੇ ਕੌਨਿਆ ਦੇ ਵਿੱਚ ਊਰਜਾ ਆ ਜਾਂਦੀ ਹੈ। ਇਸ ਕਰਕੇ ਅਗਰਬੱਤੀ ਜਗਾਉਣ ਦੇ ਨਾਲ ਸਾਨੂੰ ਵੀ ਬਹੁਤ ਅੱਛੀ ਸਕਾਰਾਤਮਕਤਾ ਮਹਿਸੂਸ ਹੁੰਦੀ ਹੈ। ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮਾਰਕੀਟ ਦੇ ਵਿਚ ਮਿਲਣ ਵਾਲੀਆਂ ਅਗਰਬੱਤੀਆਂ ਦੇ ਵਿੱਚ 70 ਤੋਂ 80 ਪ੍ਰਤੀਸ਼ਤ ਕੈਮੀਕਲ ਪਾਇਆ ਜਾਂਦਾ ਹੈ। ਇਸ ਕਰਕੇ ਇਨ੍ਹਾਂ ਨੂੰ ਜਗਾਉਣ ਦੇ ਨਾਲ ਬਹੁਤ ਸਾਰਾ ਕੈਮੀਕਲ ਧੂੰਏਂ ਦੇ ਰੂਪ ਵਿੱਚ ਬਾਹਰ ਨਿਕਲਦਾ ਹੈ, ਜਿਸਦਾ ਸਿੱਧਾ ਅਸਰ ਸਾਡੇ ਸਰੀਰ ਤੇ ਪੈਂਦਾ ਹੈ। ਇਸ ਕਰਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪ੍ਰਕਿਰਤਿਕ ਤਰੀਕਿਆਂ ਦੇ ਨਾਲ ਧੂਪ ਅਗਰਬੱਤੀ ਕੀਤੀ ਜਾਵੇ।
ਦੋਸਤੋ ਜੇਕਰ ਤੁਸੀ ਆਪਣੇ ਘਰ ਦੇ ਆਲੇ ਦੁਆਲੇ ਦੀ ਹਵਾ ਨੂੰ ਸ਼ੁੱਧ ਰੱਖਣਾ ਚਾਹੁੰਦੇ ਹੋ ਅਤੇ ਸਬੰਧਿਤ ਵੀ ਰੱਖਣਾ ਚਾਹੁੰਦੇ ਹੋ ਬਿਨ੍ਹਾਂ ਕੈਮੀਕਲ ਤੋਂ, ਅੱਜ ਅਸੀਂ ਤੁਹਾਨੂੰ ਇਕ ਇਹੋ ਜਿਹੀ ਚੀਜ਼ ਦੱਸਣ ਲੱਗੇ ਹਾਂ। ਅੱਜ ਕੱਲ ਬਾਹਰ ਦਾ ਮਾਹੌਲ ਬਹੁਤ ਜ਼ਿਆਦਾ ਪ੍ਰਦੂਸ਼ਣ ਭਰਿਆ ਹੋ ਗਿਆ ਹੈ। ਇਸ ਕਰਕੇ ਤੁਸੀਂ ਆਪਣੇ ਘਰ ਦੇ ਵਾਤਾਵਰਣ ਨੂੰ ਇਸ ਚੀਜ਼ ਦਾ ਪ੍ਰਯੋਗ ਕਰਕੇ ਸ਼ੁੱਧ ਬਣਾ ਸਕਦੇ ਹੋ।
ਦੋਸਤੋ ਇਸ ਪ੍ਰਵਿਰਤੀ ਕੀ ਚੀਜ਼ ਨੂੰ ਲੋਬਾਨ ਕਹਿੰਦੇ ਹਨ। ਇਹ ਬਿਲਕੁਲ ਸ਼ੁੱਧ ਅਤੇ ਪ੍ਰਕਿਰਤਿਕ ਹੁੰਦੀ ਹੈ। ਜੰਗਲਾਂ ਦੇ ਵਿੱਚ ਉੱਚੇ ਪੇੜਾ ਤੋਂ ਇਸਦਾ ਰਸ ਟਪਕ ਕੇ ਨਿਕਲਦਾ ਹੈ ਅਤੇ ਸੁੱਕ ਜਾਂਦਾ ਹੈ, ਉਸ ਤੋਂ ਬਾਅਦ ਲੋਬਾਨ ਤਿਆਰ ਕੀਤਾ ਜਾਂਦਾ ਹੈ। ਇਹ ਸੁਗੰਧੀ ਵੀ ਹੁੰਦੀ ਹੈ ।ਇਹ ਤੁਹਾਡੇ ਆਲੇ ਦੁਆਲੇ ਦੇ ਵਾਤਾਵਰਣ ਨੂੰ ਵੀ ਸ਼ੁਧ ਕਰਦੀ ਹੈ। ਇਸ ਨੂੰ ਜਲਾਉਣ ਦੇ ਨਾਲ ਇਹ ਤੁਹਾਡੇ ਘਰ ਦੇ ਵਾਤਾਵਰਣ ਨੂੰ ਬਿਲਕੁਲ ਬਾਹਰ ਦੇ ਵਾਤਾਵਰਨ ਵਰਗਾ ਬਣਾ ਦਿੰਦੀ ਹੈ।ਇਸ ਨੂੰ ਜਲਾਉਣ ਦੇ ਨਾਲ ਤੁਹਾਨੂੰ ਸਾਫ ਵਾਤਾਵਰਣ ਮਿਲਦਾ ਹੈ। ਜਦੋਂ ਸਾਡੇ ਘਰ ਵਿਚ ਕਿਸੇ ਦੀ ਮੌਤ ਹੁੰਦੀ ਹੈ ਤਾਂ ਲਗਾਤਾਰ 11 12 ਦਿਨ ਲੋਬਾਨ ਜਲਾਇਆ ਜਾਂਦਾ ਹੈ।
ਕਿਉਂਕਿ ਇਹ ਸ਼ੁੱਭ ਮੰਨੀ ਜਾਂਦੀ ਹੈ ਅਤੇ ਆਲੇ-ਦੁਆਲੇ ਦੇ ਵਾਤਾਵਰਣ ਤੋਂ ਸਾਰੀ ਨਕਾਰਾਤਮਕਤਾ ਨੂੰ ਵੀ ਬਾਹਰ ਕੱਢਦੀ ਹੈ। ਇਹ ਬਿਲਕੁਲ ਪ੍ਰਕਿਰਤਿਕ ਤਰੀਕੇ ਨਾਲ ਤਿਆਰ ਕੀਤੀ ਜਾਂਦੀ ਹੈ ।ਇਸ ਦਾ ਕੋਈ ਵੀ ਸਾਈਡ ਇਫ਼ੈਕਟ ਨਹੀ ਹੈ। ਇਸ ਨੂੰ ਜਲਾਉਣ ਦੇ ਨਾਲ ਤੁਹਾਨੂੰ ਆਲੇ ਦੁਆਲੇ ਦਾ ਵਾਤਾਵਰਣ ਖੁੱਲ੍ਹਾ ਖੁੱਲ੍ਹਾ ਅਤੇ ਸਾਫ਼-ਸੁਥਰਾ ਮਹਿਸੂਸ ਹੋਵੇਗਾ। ਅੱਜ ਕੱਲ ਜ਼ਿਆਦਾਤਰ ਲੋਕ ਫਲੈਟ ਵਿੱਚ ਰਹਿੰਦੇ ਹਨ ,ਜਿੱਥੇ ਬਹੁਤ ਜ਼ਿਆਦਾ ਘੱਟ ਜਗ੍ਹਾ ਹੁੰਦੀ ਹੈ ਤੇ ਲੋਕ ਬਾਹਰ ਦਾ ਵਾਤਾਵਰਣ ਵਰਗਾ ਮਾਹੌਲ ਨਹੀਂ ਪਾ ਪਾਉਦੇ। ਇਸ ਕਰਕੇ ਲੁਬਾਨ ਨੂੰ ਜਲਾਉਣ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਸ਼ਾਂਤੀ ਮਿਲਦੀ ਹੈ ਅਤੇ ਤੁਹਾਡਾ ਵਾਤਾਵਰਣ ਵੀ ਸ਼ੁੱਧ ਰਹਿੰਦਾ ਹੈ।