ਸਤਿ ਸ੍ਰੀ ਅਕਾਲ ਦੋਸਤੋ।
ਦੋਸਤੋ ਅੱਜ ਅਸੀਂ ਤੁਹਾਨੂੰ ਸ਼ੂਗਰ ਨੂੰ ਖ਼ਤਮ ਕਰਨ ਦਾ ਇੱਕ ਬਹੁਤ ਵਧੀਆ ਚੂਰਨ ਬਨਾਉਣਾ ਦੱਸਾਂਗੇ। ਦੋਸਤੋ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਇਹ ਸੋਚਦੇ ਹਨ ਕਿ ਸਾਨੂੰ ਸ਼ੂਗਰ ਦੀ ਬੀਮਾਰੀ ਉਦੋਂ ਹੁੰਦੀ ਹੈ ਜਦੋਂ ਅਸੀਂ ਬਹੁਤ ਜ਼ਿਆਦਾ ਮਾਤਰਾ ਵਿੱਚ ਚੀਨੀ ਜਾਂ ਫਿਰ ਮਿੱਠੀਆ ਚੀਜਾਂ ਦਾ ਪ੍ਰਯੋਗ ਕਰਦੇ ਹਾਂ। ਕਿਉਂਕਿ ਸੂਗਰ ਯਾਨੀ ਕਿ ਗੁਲੂਕੋਸ ਐਸੀ ਚੀਜ਼ ਹੈ ਜੋ ਕਿ ਸਾਨੂੰ ਦਿਨ ਭਰ ਕੰਮ ਕਰਨ ਦੀ ਸ਼ਕਤੀ ਦਿੰਦੀ ਹੈ। ਇਹ ਸਾਡੇ ਸਰੀਰ ਵਿਚ ਐਨਰਜੀ ਲੈਵਲ ਬਣਾਈ ਰੱਖਦੀ ਹੈ ,ਪਰ ਇਸ ਸ਼ੂਗਰ ਨੂੰ ਐਨਰਜੀ ਵਿਚ ਬਦਲਣ ਦੇ ਲਈ, ਸਾਡੇ ਸਰੀਰ ਵਿੱਚ ਇਨਸੂਲਿਨ ਦਾ ਹੋਣਾ ਜਰੂਰੀ ਹੈ।
ਕਿਉਂਕਿ ਅਸੀ ਜਦੋਂ ਵੀ ਭੋਜਨ ਖਾਂਦੇ ਹਾਂ, ਤੁਹਾਡਾ ਪੇਟ ਉਸ ਦੇ ਵਿਚੋਂ ਖੂਨ ਨੂੰ ਅਲੱਗ ਕਰਕੇ ਸਾਡੇ ਸਰੀਰ ਵਿਚ ਪਹੁੰਚਾਉਂਦਾ ਹੈ, ਇੰਸੂਲਿਨ ਦੀ ਮਦਦ ਦੇ ਨਾਲ ਹੀ ਇਹ ਗੁਲੂਕੋਜ਼ ਸਾਡੇ ਸਰੀਰ ਵਿੱਚ ਪਹੁੰਚਦਾ ਹੈ। ਇਹ ਸਾਡੇ ਸਰੀਰ ਵਿਚੋਂ ਹੁੰਦਾ ਹੋਇਆ ਸਾਡੇ ਸਰੀਰ ਦੇ ਸੈਲਸ ਯਾਨੀ ਕਿ ਕੋਸ਼ਿਕਾਵਾਂ ਵਿੱਚ ਪਹੁੰਚਦਾ ਹੈ। ਪਰ ਦਿਨ ਭਰ ਗਲਤ ਖਾਣ-ਪੀਣ ਦੇ ਨਾਲ ਅਤੇ ਕੋਈ ਦਿਨ ਵਿੱਚ ਸਰੀਰਕ ਕਸਰਤ ਨਾ ਕਰਨ ਦੇ ਨਾਲ, ਸਾਡਾ ਸਰੀਰ ਇੰਸੁਲਿਨ ਦੀ ਮਾਤਰਾ ਨੂੰ ਬਣਾਉਣਾ ਬੰਦ ਕਰ ਦਿੰਦਾ ਹੈ ਜਾਂ ਘੱਟ ਕਰ ਦਿੰਦਾ ਹੈ, ਜਿਸ ਦੇ ਨਾਲ ਸਾਡੇ ਖੂਨ ਵਿੱਚ ਪਾਈ ਜਾਣ ਵਾਲੀ ਸ਼ੂਗਰ ਐਨਰਜੀ ਵਿੱਚ ਨਹੀਂ ਬਦਲ ਪਾਉਂਦੀ ਅਤੇ ਸਾਡਾ ਸ਼ਰੀਰ ਡਾਇਬਟੀਜ਼ ਦਾ ਸ਼ਿਕਾਰ ਹੋ ਜਾਂਦਾ ਹੈ।
ਦੋਸਤੋ ਤੁਸੀਂ ਸ਼ੂਗਰ ਦੀ ਬੀਮਾਰੀ ਜਿਸ ਨੂੰ ਨਜ਼ਰ-ਅੰਦਾਜ਼ ਨਹੀਂ ਕਰ ਸਕਦੇ ਕਿਉਂਕਿ ਇਹ ਬਹੁਤ ਹੀ ਘਾਤਕ ਬਿਮਾਰੀ ਹੈ। ਇਹ ਆਪਣੇ ਨਾਲ ਹੋਰ ਕਈ ਬੀਮਾਰੀਆਂ ਨੂੰ ਨਾਲ ਲੈ ਕੇ ਆਉਂਦੀ ਹੈ। ਜਿਵੇਂ ਦਿਲ ਸੰਬੰਧੀ ਰੋਗ ,ਕਿਡਨੀ ਸੰਬੰਧੀ ਰੋਗ। ਦੋਸਤੋ ਹੁਣ ਤੁਹਾਨੂੰ ਅਸੀ ਸ਼ੂਗਰ ਨੂੰ ਖਤਮ ਕਰਨ ਵਾਲੇ ਚੂਰਨ ਬਣਾਉਣ ਦੀ ਵਿਧੀ ਬਾਰੇ ਦੱਸਾਂਗੇ। ਦੋਸਤੋ ਸ਼ੂਗਰ ਦੀ ਦਵਾਈ ਬਣਾਉਣ ਦੇ ਲਈ ਤੁਹਾਨੂੰ ਚਾਰ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਕਰੇਲੇ ਦੇ ਬੀਜ ਲੈਣੇ ਹਨ।ਇੱਥੇ ਤੁਸੀਂ ਸੁੱਕੇ ਕਰੇਲੇ ਦੇ ਬੀਜ ਲੈਣੇ ਹਨ ।ਇਹ ਸ਼ੂਗਰ ਨੂੰ ਘੱਟ ਕਰਨ ਵਿੱਚ ਬਹੁਤ ਹੀ ਫਾਇਦੇਮੰਦ ਹੁੰਦਾ ਹੈ।ਇਸ ਦੇ ਵਿੱਚ ਤਿੰਨ ਇਹੋ ਜਿਹੇ ਤੱਤ ਪਾਏ ਜਾਂਦੇ ਹਨ
ਜੋ ਸਾਡੇ ਸਰੀਰ ਵਿੱਚ ਸ਼ੂਗਰ ਲੈਵਲ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ।ਇਹ ਕੌੜਾ ਹੋਣ ਦੇ ਬਾਵਜੂਦ ਵੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਦਵਾਈ ਦੇ ਰੂਪ ਵਿਚ ਵਰਤਿਆ ਜਾਂਦਾ ਹੈ।ਇਹ ਤੁਹਾਨੂੰ ਆਸਾਨੀ ਨਾਲ ਕਿਸੇ ਵੀ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਣਗੇ ਨਹੀਂ ਤਾਂ ਤੁਸੀਂ ਇਸ ਨੂੰ ਘਰ ਵਿੱਚ ਹੀ ਤਿਆਰ ਕਰ ਸਕਦੇ ਹੋ। ਇਸ ਨੂੰ ਤੁਸੀਂ ਧੁੱਪ ਵਿੱਚ ਸੁਕਾ ਕੇ ਇਸ ਦਾ ਚੂਰਣ ਬਣਾ ਸਕਦੇ ਹੋ।ਉਸ ਤੋਂ ਬਾਅਦ ਤੁਸੀਂ ਆਂਵਲੇ ਦਾ ਪਾਊਡਰ ਲੈਣਾ ਹੈ ।ਆਂਵਲਾ ਪਾਊਡਰ ਸ਼ੂਗਰ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਕਿਉਂਕਿ ਇਸ ਦੇ ਵਿੱਚ ਕ੍ਰੋਮੀਅਮ ਨਾਮ ਦਾ ਐਸਾ ਤੱਤ ਪਾਇਆ ਜਾਂਦਾ ਹੈ,ਜੋ ਕਿ ਸਰੀਰ ਵਿੱਚ ਇਨਸੂਲਿਨ ਦੀ ਮਾਤਰਾ ਨੂੰ ਵਧਾਉਂਦਾ ਹੈ ਜਿਸਦੇ ਕਾਰਨ ਸਾਡੇ ਖ਼ੂਨ ਵਿੱਚ ਸ਼ੂਗਰ ਦੀ ਮਾਤਰਾ ਐਨਰਜੀ ਦੇ ਵਿੱਚ ਬਦਲ ਜਾਂਦੀ ਹੈ, ਇਸ ਨਾਲ ਸਰੀਰ ਵਿੱਚ ਸ਼ੂਗਰ ਦੀ ਮਾਤਰਾ ਘੱਟ ਹੁੰਦੀ ਹੈ।
ਉਸ ਤੋਂ ਬਾਅਦ ਤੁਸੀਂ ਨਿੰਮ ਦੇ ਪੱਤਿਆਂ ਦਾ ਪਾਊਡਰ ਲੈਣਾ ਹੈ ।ਤੁਸੀਂ ਚਾਹੋ ਤਾਂ ਨਿੰਮ ਦੇ ਪੱਤਿਆਂ ਨੂੰ ਧੁੱਪ ਵਿੱਚ ਸੁਕਾ ਕੇ ਵੀ ਇਸ ਦਾ ਪਾਊਡਰ ਘਰ ਵਿੱਚ ਬਣਾ ਸਕਦੇ ਹੋ। ਇਹ ਸਾਡੇ ਸਰੀਰ ਵਿੱਚ ਖੂਨ ਨੂੰ ਸਾਫ ਕਰਦੀ ਹੈ। ਇਹ ਸਰੀਰ ਵਿੱਚ ਇਨਸੂਲਿਨ ਦੀ ਮਾਤਰਾ ਨੂੰ ਵਧਾਉਂਦੀ ਹੈ। ਉਸ ਤੋਂ ਬਾਅਦ ਤੁਸੀਂ ਮੇਥੀਦਾਣਾ ਲੈਣਾ ਹੈ।ਸ਼ੂਗਰ ਹੋਣ ਤੇ ਤੁਹਾਨੂੰ ਜਿੰਨਾ ਹੋ ਸਕਦਾ ਹੈ ਕੋੜੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ।ਦੋਸਤੋ ਤੁਹਾਨੂ ਕਰੇਲੇ ਦੇ ਬੀਜ ਅਤੇ ਮੇਥੀ ਦਾਣਿਆਂ ਨੂੰ ਪੀਸ ਕੇ ਉਸ ਦਾ ਪਾਊਡਰ ਤਿਆਰ ਕਰ ਲੈਣਾ ਹੈ।
ਦੋਸਤੋ ਸ਼ੂਗਰ ਦੀ ਦਵਾਈ ਬਣਾਉਣ ਦੇ ਲਈ ਤੁਹਾਨੂੰ ਇੱਕ ਕੋਲੀ ਦੇ ਵਿੱਚ ਇੱਕ ਚਮਚ ਕਰੇਲੇ ਦੇ ਬੀਜਾਂ ਦਾ ਪਾਊਡਰ ਪਾਉਣਾ ਹੈ, 2 ਚਮਚ ਤੁਹਾਨੂੰ ਆਵਲੇ ਦਾ ਪਾਊਡਰ ਮਿਕਸ ਕਰਨਾ ਹੈ, ਹੁਣ ਤੁਸੀਂ ਇੱਕ ਚਮਚ ਮੇਥੀ ਪਾਊਡਰ ਮਿਕਸ ਕਰਨਾ ਹੈ। ਹੁਣ ਤੁਸੀਂ ਇਸ ਦੇ ਵਿਚ ਅੱਧਾ ਚਮਚ ਨਿੰਮ ਦਾ ਪਾਊਡਰ ਮਿਕਸ ਕਰਨਾ ਹੈ ।ਤੁਸੀਂ ਇਨ੍ਹਾਂ ਸਾਰੇ ਪਾਉਡਰਾਂ ਦੀ ਮਾਤਰਾ ਨੂੰ ਧਿਆਨ ਵਿਚ ਰੱਖਣਾ ਹੈ।ਇਨ੍ਹਾਂ ਚਾਰਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾਂ ਹੈ ।ਇਹ ਪਾਊਡਰ ਖਾਣ ਦੇ ਵਿੱਚ ਬਹੁਤ ਜ਼ਿਆਦਾ ਕੋੜਾ ਹੁੰਦਾ ਹੈ, ਪਰ ਇਹ ਤੁਹਾਡੇ ਸਰੀਰ ਵਿੱਚ ਸ਼ੂਗਰ ਦੀ ਮਾਤਰਾ ਨੂੰ ਬਿਲਕੁਲ ਹੀ ਖ਼ਤਮ ਕਰ ਦਿੰਦਾ ਹੈ।
ਦੋਸਤੋ ਸ਼ੂਗਰ ਦੇ ਮਰੀਜ਼ਾਂ ਨੂੰ ਕਦੀ ਵੀ ਮਿੱਠੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਪ੍ਰਕਿਰਤਿਕ ਮਿਠਾਸ ਵਾਲੀਆਂ ਚੀਜ਼ਾਂ ਦਾ ਸੇਵਨ ਤੁਸੀਂ ਕਰ ਸਕਦੇ ਹੋ। ਜਿਵੇਂ ਸੰਤਰਾ, ਕੇਲਾ ਕੀਵੀ ਦਾ ਪ੍ਰਯੋਗ ਕਰ ਸਕਦੇ ਹੋ। ਤੁਸੀਂ ਇਸ ਚੂਰਨ ਨੂੰ 2 ਤਰੀਕੇ ਨਾਲ ਲੈ ਸਕਦੇ ਹੋ। ਤੁਸੀਂ ਇੱਕ ਗਲਾਸ ਪਾਣੀ ਦੇ ਵਿੱਚ ਇਸ ਦਾ ਇਕ ਚੱਮਚ ਘੋਲ ਕੇ ਇਸ ਨੂੰ ਪੀ ਲੈਣਾਂ ਹੈ। ਜਾਂ ਫਿਰ ਤੁਸੀਂ ਇੱਕ ਚਮਚ ਪਾਊਡਰ ਖਾਕੇ ਉਪਰੋਂ ਦੀ ਇਕ ਗਲਾਸ ਪਾਣੀ ਵੀ ਪੀ ਸਕਦੇ ਹੋ। ਇਸ ਚੂਰਨ ਦਾ ਪ੍ਰਯੋਗ ਤੁਸੀਂ ਸਵੇਰ ਦੇ ਨਾਸ਼ਤਾ ਕਰਨ ਤੋਂ ਇਕ ਘੰਟਾ ਪਹਿਲਾਂ ਕਰਨਾ ਹੈ।ਤੁਸੀਂ ਇਸ ਨੂੰ ਦਿਨ ਵਿਚ ਕਿਸੇ ਵੀ ਸਮੇਂ ਲੈ ਸਕਦੇ ਹੋ ਨਹੀਂ ਤਾਂ ਸਵੇਰ ਦੇ ਸਮੇਂ ਇਹ ਤੁਹਾਨੂੰ ਜ਼ਿਆਦਾ ਫ਼ਾਇਦਾ ਦਵੇਗਾ। ਕਿਸੇ ਲਗਾਤਾਰ ਪ੍ਰਯੋਗ ਦੇ ਨਾਲ ਤੁਹਾਡਾ ਸ਼ੂਗਰ ਲੈਵਲ ਹੌਲੀ-ਹੌਲੀ ਕੰਟਰੋਲ ਦੇ ਵਿਚ ਆਉਣਾ ਸ਼ੁਰੂ ਹੋ ਜਾਵੇਗਾ।ਇਸ ਚੂਰਨ ਦੇ ਲਗਾਤਾਰ ਪ੍ਰਯੋਗ ਦੇ ਨਾਲ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਦਵਾਈ ਖਾਣ ਦੀ ਵੀ ਜ਼ਰੂਰਤ ਨਹੀਂ ਪਵੇਗੀ।