ਰਾਤ ਨੂੰ ਹਰ ਰੋਜ਼ ਸੌਣ ਤੋਂ ਪਹਿਲਾਂ ਲਵੋ ਹਲਦੀ ਵਾਲਾ ਦੁੱਧ ।ਲੱਖਾਂ ਰੁਪਏ ਖਰਚ ਕਰਕੇ ਵੀ ਇੰਨੇ ਫਾਇਦੇ ਨਹੀਂ ਮਿਲਣਗੇ।

ਸਤਿ ਸ੍ਰੀ ਅਕਾਲ ਦੋਸਤੋ।

ਜਦੋਂ ਵੀ ਹਲਦੀ ਦੇ ਵਿੱਚ ਦੁੱਧ ਦੀ ਗੱਲ ਆਉਂਦੀ ਹੈ ਤਾਂ ਸਾਨੂੰ ਸਾਡੇ ਦਾਦੇ ਪੜਦਾਦਿਆਂ ਦੀ ਯਾਦ ਆ ਜਾਂਦੀ ਹੈ। ਪਹਿਲੇ ਜ਼ਮਾਨੇ ਵਿਚ ਕੋਈ ਵੀ ਸੱਟ ਚੋਟ ਲੱਗਣ ਤੇ ਹਲਦੀ ਵਾਲਾ ਦੁੱਧ ਦਿੱਤਾ ਜਾਂਦਾ ਸੀ। ਹਮੇਸ਼ਾ ਸੱਟ ਚੋਟ ਲੱਗਣ ਤੇ ਹਲਦੀ ਵਾਲਾ ਦੁੱਧ ਪੀਣ ਦੀ ਸਲਾਹ ਦਿੱਤੀ ਜਾਂਦੀ ਸੀ ਇਸ ਤੋਂ ਹੋਣ ਵਾਲੇ ਫਾਇਦੇ ਬਹੁਤ ਜ਼ਿਆਦਾ ਹੁੰਦੇ ਹਨ। ਲੱਖਾਂ ਰੁਪਏ ਦੀਆਂ ਦਵਾਈਆਂ ਖਰਚ ਕਰਕੇ ਵੀ ਹਲਦੀ ਵਾਲੇ ਦੁੱਧ ਦੀ ਬਰਾਬਰੀ ਨਹੀਂ ਕਰ ਸਕਦੇ।

ਦੋਸਤੋ ਵੈਸੇ ਤਾਂ ਹਲਦੀ ਵਾਲਾ ਦੁੱਧ ਪੀਣ ਦਾ ਸਾਰਿਆਂ ਨੂੰ ਫ਼ਾਇਦਾ ਹੁੰਦਾ ਹੈ ਪਰ ਜੇਕਰ ਘਰ ਵਿਚ ਕੋਈ ਛੋਟਾ ਬੱਚਾ ਹੈ ਜਾਂ ਫਿਰ ਕੋਈ ਜਵਾਨ ਹੈਂ ਉਸ ਨੂੰ ਵੀ ਹਲਦੀ ਵਾਲਾ ਦੁੱਧ ਜ਼ਰੂਰ ਪੀਣਾ ਚਾਹੀਦਾ ਹੈ। ਹੁਣ ਤੁਹਾਨੂੰ ਦੱਸਦੇ ਹਾਂ ਹਲਦੀ ਵਾਲਾ ਦੁੱਧ ਪੀਣ ਦੇ ਸਾਡੇ ਸਰੀਰ ਨੂੰ ਕੀ ਫਾਇਦੇ ਹੁੰਦੇ ਹਨ।

ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਹਲਦੀ ਵਾਲਾ ਦੁੱਧ ਕਿਸ ਤਰ੍ਹਾਂ ਤਿਆਰ ਕਰਨਾ ਚਾਹੀਦਾ ਹੈ ,ਕਿਉਂਕਿ ਜ਼ਿਆਦਾਤਰ ਲੋਕ ਹਲਦੀ ਵਾਲਾ ਦੁੱਧ ਤਿਆਰ ਕਰਦੇ ਸਮੇਂ ਇਸ ਦੇ ਵਿੱਚ ਕੱਚੀ ਹਲਦੀ ਦਾ ਪ੍ਰਯੋਗ ਕਰ ਲੈਂਦੇ ਹਨ ਜੋ ਕਿ ਸਹੀ ਨਹੀਂ ਹੈ। ਕਈ ਲੋਕ ਜਾਂ ਤਾਂ ਇੱਕ ਚਮਚ ਭਰ ਕੇ ਹਲਦੀ ਦੁੱਧ ਦੇ ਵਿੱਚ ਪਾ ਦਿੰਦੇ ਹਨ ਜਾਂ ਫਿਰ ਕਈ ਲੋਕ ਬਹੁਤ ਘੱਟ ਮਾਤਰਾ ਵਿੱਚ ਹਲਦੀ ਪਾਉਂਦੇ ਹਨ ਇਸ ਕਰਕੇ ਉਨ੍ਹਾਂ ਨੂੰ ਹਲਦੀ ਵਾਲੇ ਦੁੱਧ ਦਾ ਕੋਈ ਫਾਇਦਾ ਨਹੀਂ ਹੁੰਦਾ। ਹਲਦੀ ਦੀ ਤਾਸੀਰ ਗਰਮ ਹੋਣ ਦੇ ਕਾਰਨ ਇਸ ਦੀ ਘਟ ਜਾਂ ਵਧ ਮਾਤਰਾ ਦੇ ਨਾਲ ਤੁਹਾਡੇ ਸਰੀਰ ਨੂੰ ਨੁਕਸਾਨ ਵੀ ਹੋ ਸਕਦਾ ਹੈ।

ਦੋਸਤੋ ਹਲਦੀ ਵਾਲਾ ਦੁੱਧ ਬਣਾਉਣ ਦੇ ਲਈ ਤੁਹਾਨੂੰ ਚਾਰ ਚੁੱਟਕੀ ਹਲਦੀ ਦੁੱਧ ਦੇ ਵਿੱਚ ਮਿਲਾਉਣੀ ਚਾਹੀਦੀ ਹੈ। ਹਲਦੀ ਵਾਲਾ ਦੁੱਧ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਸੰਕਰਮਣ ਤੋਂ ਬਚਾਉਂਦਾ ਹੈ। ਹਲਦੀ ਨੂੰ ਕਦੇ ਵੀ ਇਕੱਲਾ ਨਹੀਂ ਇਸਤੇਮਾਲ ਕਰਨਾ ਚਾਹੀਦਾ। ਇਸ ਨੂੰ ਕਿਸੇ ਵੀ ਖਾਦ ਪਦਾਰਥ ਜਿਵੇਂ ਕਿ ਦੁੱਧ ਦੇ ਨਾਲ ਹੀ ਪ੍ਰਯੋਗ ਵਿੱਚ ਲੈਣਾ ਚਾਹੀਦਾ ਹੈ।

ਹਲਦੀ ਵਾਲਾ ਦੁੱਧ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਹ ਤੁਹਾਡੇ ਜੋੜਾਂ ਦੇ ਦਰਦ ਵਿਚ ,ਸ਼ਰੀਰ ਵਿੱਚ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਦਾ ਹੈ। ਜੋੜਾਂ ਦੇ ਵਿਚ ਸੋਜ, ਗਠੀਏ ਦੀ ਸਮੱਸਿਆ ਨੂੰ ਠੀਕ ਕਰਦਾ ਹੈ। ਬਦਲਦੇ ਹੋਏ ਮੌਸਮ ਦੇ ਨਾਲ ਬੱਚਿਆਂ ਦੇ ਵਿੱਚ ਸਰਦੀ ਖਾਂਸੀ ਜ਼ੁਕਾਮ ਦੀ ਸਮੱਸਿਆ ਹੋ ਜਾਂਦੀ ਹੈ ।ਇਸ ਕਰਕੇ ਬੱਚਿਆਂ ਨੂੰ ਹਲਦੀ ਵਾਲਾ ਦੁੱਧ ਜ਼ਰੂਰ ਦੇਣਾ ਚਾਹੀਦਾ ਹੈ। ਕਿਸੇ ਗੱਲ ਨੂੰ ਜਲਦੀ ਨਾਲ ਭੁੱਲ ਜਾਣਾ ,ਤੇਜ ਦਿਮਾਗ ਦੇ ਲਈ ਯਾ ਫਿਰ ਅਨਿੰਦਰਾ ਸਬੰਧੀ ਰੋਗਾਂ ਲਈ ਵੀ ਹਲਦੀ ਵਾਲੇ ਦੁੱਧ ਦਾ ਪ੍ਰਯੋਗ ਕੀਤਾ ਜਾਂਦਾ ਹੈ। ਹਲਦੀ ਵਾਲੇ ਦੁੱਧ ਦਾ ਪ੍ਰਯੋਗ ਬੱਚਿਆਂ ਤੇ ਵੱਡਿਆਂ ਤੋਂ ਦੋਨ੍ਹਾਂ ਨੂੰ ਕਰਨਾ ਚਾਹੀਦਾ ਹੈ।

ਇਸ ਦੇ ਨਾਲ ਨੀਂਦ ਵੀ ਬਹੁਤ ਵਧੀਆ ਆਉਂਦੀ ਹੈ। ਸੁਆਸਥ ਦਿਲ, ਲਿਵਰ ਸੰਬੰਧੀ ਰੋਗਾਂ ਨੂੰ ਦੂਰ ਕਰਨ ਲਈ, ਹਲਦੀ ਵਾਲਾ ਦੁੱਧ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸਦੇ ਲਈ ਤੁਸੀਂ ਇਕ ਗਲਾਸ ਦੁੱਧ ਦੇ ਵਿੱਚ, ਹਲਦੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਉਬਾਾਲਣਾ ਹੈ। ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਹਲਦੀ ਕਚੀ ਨਾ ਰਹੇ। ਉਸ ਤੋਂ ਬਾਅਦ ਤੁਸੀਂ ਇਸ ਨੂੰ ਛਾਨਣੀ ਦੀ ਮਦਦ ਦੇ ਨਾਲ ਛਾਣ ਲੈਣਾ ਹੈ। ਰੋਗਾਂ ਨੂੰ ਰੋਕਣ ਦੀ ਸਮਰੱਥਾ ਰੱਖਣ ਵਾਲਾ ਇਹ ਹਲਦੀ ਵਾਲਾ ਦੁੱਧ ਹਰ ਤਰ੍ਹਾਂ ਨਾਲ ਪੌਸ਼ਟਿਕ ਹੁੰਦਾ ਹੈ ਅਤੇ ਇਸ ਨੂੰ ਇਕ ਸੰਪੂਰਨ ਖ਼ੁਰਾਕ ਕਿਹਾ ਜਾਂਦਾ ਹੈ।

ਵੈਸੇ ਤਾਂ ਅਸੀਂ ਜਦੋਂ ਵੀ ਦੁੱਧ ਮਿਲਦੇ ਹਾਂ ਤਾਂ ਉਸ ਦੇ ਵਿੱਚ ਮਿਠਾਸ ਦੇ ਲਈ ਅਸੀਂ ਚੀਨੀ ਦਾ ਪ੍ਰਯੋਗ ਕਰਦੇ ਹਾਂ। ਪਰ ਜਦੋਂ ਤੁਸੀਂ ਹਲਦੀ ਵਾਲਾ ਦੁੱਧ ਬਣਾਉਣਾ ਹੈ ਤਾਂ ਇਸ ਦੇ ਵਿੱਚ ਮਿਠਾਸ ਦੇ ਲਈ ਤੁਸੀਂ ਮਿਸ਼ਰੀ ਦਾ ਪ੍ਰਯੋਗ ਕਰ ਸਕਦੇ ਹੋ। ਜਾਂ ਫਿਰ ਤੁਸੀਂ ਇਸ ਦੇ ਵਿੱਚ ਮਿਠਾਸ ਦੇ ਲਈ ਸ਼ਹਿਦ ਨੂੰ ਵੀ ਮਿਕਸ ਕਰ ਸਕਦੇ ਹੋ ਜਿਸ ਨਾਲ ਤੁਹਾਨੂੰ ਇਸਦਾ ਜ਼ਿਆਦਾ ਫਾਇਦਾ ਮਿਲੇਗਾ। ਜੇਕਰ ਤੁਸੀਂ ਬੱਚਿਆਂ ਨੂੰ ਇਹ ਦੁੱਧ ਦੇਣਾ ਹੈ ਤਾਂ ਤੁਸੀਂ ਇਸ ਨੂੰ ਸਵੇਰ ਦੇ ਸਮੇਂ ਦੇ ਸਕਦੇ ਹੋ। ਪਰ ਜੇਕਰ ਤੁਹਾਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੈ ਤਾਂ ਤੁਸੀਂ ਇਸ ਦੁੱਧ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਲੈ ਸਕਦੇ ਹੋ। ਰਾਤ ਨੂੰ ਸੌਣ ਤੋਂ ਇਕ ਘੰਟਾ ਪਹਿਲਾਂ ਤੁਸੀਂ ਇਸ ਦੁੱਧ ਨੂੰ ਪੀ ਸਕਦੇ ਹੋ।

Leave a Reply

Your email address will not be published. Required fields are marked *